Thursday, November 25, 2010
ਕਿੰਗਫਿਸ਼ਰ ਤੇ ਅਮਰੀਕੀ ਏਅਰਲਾਈਨਜ਼ ਵਿਚਾਲੇ ਕੋਡ ਸ਼ੇਅਰਿੰਗ ਸਮਝੌਤਾ
ਮੁੰਬਈ, 25 ਨਵੰਬਰ (ਪੰਜਾਬ ਮੇਲ)- ਕਿੰਗਫਿਸ਼ਰ ਏਅਰਲਾਈਨਜ਼ ਨੇ ਅਮਰੀਕਨ ਏਅਰਲਾਈਨਜ਼ ਨਾਲ ਕੋਡ ਸ਼ੇਅਰਿੰਗ ਫਰੀਕੁਐਂਟ ਫਲਾਇਰ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਹ ਸਮਝੌਤਾ 2011 ਤੋਂ ਲਾਗੂ ਹੋਵੇਗਾ। ਹਵਾਬਾਜ਼ੀ ਦੇ ਕਾਰੋਬਾਰ ਵਿਚ ਕੋਡ ਸ਼ੇਅਰਿੰਗ ਦਾ ਅਰਥ ਹੈ ਕਿ ਇਕ ਹਵਾਈ ਕੰਪਨੀ ਕਿਸੇ ਦੂਜੀ ਹਵਾਈ ਕੰਪਨੀ ਵਿਚਲੇ ਜਹਾਜ਼ ਦੀਆਂ ਸੀਟਾਂ ਖਰੀਦ ਲੈਂਦੀ ਹੈ ਤੇ ਉਸ ’ਤੇ ਬੈਠਣ ਵਾਲੇ ਯਾਤਰੀਆਂ ਤੋਂ ਆਮਦਨ ਸੀਟਾਂ ਖਰੀਦਣ ਵਾਲੀ ਕੰਪਨੀ ਨੂੰ ਜਾਂਦੀ ਹੈ। ਸਮਝੌਤੇ ਮੁਤਾਬਕ ਕਿੰਗਫਿਸ਼ਰ ਅਮਰੀਕਨ ਏਅਰਲਾਈਨਜ਼ ਦੀ ਨਵੀਂ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਰੋਜ਼ਾਨਾ ਉਡਾਨ ਵਿਚ ਕੋਡ ਸ਼ੇਅਰਿੰਗ ਕਰੇਗੀ ਜਦਕਿ ਅਮਰੀਕਨ ਏਅਰਲਾਈਨਜ਼, ਕਿੰਗਫਿਸ਼ਰ ਦੀ ਲੰਡਨ ਤੋਂ ਨਵੀਂ ਦਿੱਲੀ ਤੇ ਮੁੰਬਈ ਲਈ ਉਡਾਨਾਂ ਵਿਚ ਕੋਡ ਸ਼ੇਅਰਿੰਗ ਕਰੇਗੀ।
Subscribe to:
Post Comments (Atom)
No comments:
Post a Comment