Thursday, November 25, 2010
ਕੈਪਟਨ ਅਮਰਿੰਦਰ ਸਿੰਘ ਦੀ ਚੋਣ-ਪੰਜਾਬ ਕਾਂਗਰਸ ਲਈ ਸ਼ੁਭ ਸ਼ਗਨ ਅਕਾਲੀ ਦਲ
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਲਈ ਚੋਣ ਪੰਜਾਬ ਕਾਂਗਰਸ ਲਈ ਸ਼ੁਭ ਸ਼ਗਨ ਹੈ। ਪ੍ਰੰਤੂ ਅਕਾਲੀ ਦਲ ਬਾਦਲ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਕਾਲੀ ਦਲ ਨੇ ਫਰਵਰੀ-2007 ਵਿੱਚ ਤਾਕਤ ਸੰਭਾਲਣ ਤੋਂ ਤੁਰੰਤ ਬਾਅਦ ਬਦਲਾ ਲਊ ਨੀਤੀ ਅਪਣਾਕੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹਜ਼ਾਰਾਂ ਕਾਂਗਰਸੀ ਵਰਕਰਾਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤੇ ਸਨ। ਏਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਰਾਹੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਵੀ ਹਟਾ ਦਿੱਤਾ ਸੀ। ਦੋ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਸੁਪਰੀਮ ਕੋਰਟ ਨੇ ਬਹਾਲੀ ਕੀਤੀ ਹੈ। ਲਗਭਗ ਸਾਢੇ ਤਿੰਨ ਸਾਲ ਸਰਕਾਰ ਨੇ ਮਨਮਾਨੀਆਂ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਦੇ ਸੁਪਰੀਮ ਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਬਾਦਲ ਸਰਕਾਰ ਨਿਮੋਸ਼ੀ ਅਤੇ ਬੁਖਲਾਹਟ ਦੇ ਆਲਮ ਵਿੱਚ ਆ ਗਈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਅਕਾਲੀ ਦਲ ਦੀਆਂ ਧੱਕੇਸ਼ਾਹੀ ਨੀਤੀਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੀ। ਹੁਣ 8 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੱਥ ਦੁਬਾਰਾ ਕਾਂਗਰਸ ਪ੍ਰਧਾਨ ਦੀ ਕੁਰਸੀ ਆਉਣ ਤੇ ਜਿੱਥੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਨੇ ਲੱਡੂ ਵੰਡਕੇ, ਆਤਸ਼ਬਾਜੀਆਂ ਚਲਾਕੇ ਅਤੇ ਭੰਗੜੇ ਪਾ ਕੇ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਿਹਾਤੀ ਖੇਤਰਾਂ ਵਿੱਚ ਅਜਿਹੇ ਜਸ਼ਨ ਹੋਏ ਹਨ, ਉ¤ਥੇ ਅਕਾਲੀ ਦਲ ਬਾਦਲ ਦੇ ਕੇਡਰ ਅਤੇ ਲੀਡਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਕ ਕਿਸਮ ਨਾਲ ਅਕਾਲੀ ਦਲ ਬਾਦਲ ਵਿੱਚ ਮਾਤਮ ਛਾ ਗਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਦਾ ਐਲਾਨ ਅਜਿਹੇ ਮੌਕੇ ਹੋਇਆ ਹੈ ਜਦੋਂ ਬਾਦਲ ਪਰਿਵਾਰ ਵਿੱਚ ਖਾਨਾਜੰਗੀ ਚੱਲ ਰਹੀ ਹੈ। ਸ. ਪਰਕਾਸ਼ ਸਿੰਘ ਬਾਦਲ ਦੇ ਉਤਰ ਅਧਿਕਾਰੀ ਬਣਨ ਦੇ ਵਿਸ਼ੇ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਕਾਰਪੋਰੇਟ ਸਟਾਈਲ ਕਾਰਜ਼ਸ਼ੈਲੀ ਕਰਕੇ ਬਾਦਲ ਦਲ ਦੋ ਵਿਚਾਰਧਾਰਾਵਾਂ ਵਿੱਚ ਵੰਡਿਆ ਜਾ ਚੁੱਕਾ ਹੈ, ਕਿਸੇ ਵੀ ਸਮੇਂ ਕੋਈ ਧਮਾਕਾ ਪੈ ਸਕਦਾ ਹੈ। 68 ਸਾਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ ਦੇ ਵਿਰੋਧ ਅਤੇ ਕੇਂਦਰੀ ਲੀਡਰਸ਼ਿਪ ਦੇ ਇੱਕ ਪ੍ਰਭਾਵਸ਼ਾਲੀ ਲੀਡਰ ਦੀਆਂ ਲੂੰਬੜਚਾਲਾਂ ਦੇ ਬਾਵਜੂਦ ਵੀ ਉੁਹ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਹਨ। ਇਸ ਫੈਸਲੇ ਨਾਲ ਸ਼੍ਰੀਮਤੀ ਸੋਨੀਆ ਗਾਂਧੀ ਨੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਦੀਆਂ ਭਾਵਨਾਵਾਂ ਤੇ ਫੁੱਲ ਚੜਾਏ ਹਨ। ਕੈਪਟਨ ਅਮਰਿੰਦਰ ਸਿੰਘ ਇੱਕ ਸੁਲਝਿਆ ਹੋਇਆ, ਪੜ੍ਹਿਆ ਲਿਖਿਆ, ਮੋਸਟ ਮਾਡਰਨ, ਦੂਰ ਅੰਦੇਸ਼, ਤਜਰਬੇਕਾਰ, ਕੌਮੀ ਏਕਤਾ ਦੀ ਭਾਵਨਾ ਰੱਖਣ ਵਾਲਾ ਫੌਜੀ ਅਫਸਰ, ਧਰਮ ਨਿਰਪੱਖ ਅਤੇ ਵਧੀਆ ਇਨਸਾਨ ਹੈ। ਉਹ ਸਿਆਸਤਦਾਨ ਦੇ ਨਾਲ-ਨਾਲ ਪਾਰਦਰਸ਼ੀ ਇਨਸਾਨ ਵੀ ਹੈ ਅਤੇ ਇਨਸਾਨੀਅਤ ਉਸ ਵਿੱਚ ਕੁੱਟ-ਕੁਟ ਕੇ ਭਰੀ ਹੋਈ ਹੈ। ਉਹ ਕਪਟੀ ਨਹੀਂ, ਕਿਸੇ ਗੱਲ ਨੂੰ ਛੁਪਾ ਨਹੀਂ ਸਕਦਾ, ਸਪੱਸ਼ਟ ਕਿਸਮ ਦਾ ਧੜਲੇਦਾਰ ਲੀਡਰ ਹੈ। ਉਹ ਤੁਰੰਤ ਫੈਸਲਾ ਕਰਕੇ ਇੱਕ ਪਾਸੇ ਖੜ੍ਹਨ ਵਾਲਾ ਹੈ, ਦੋਹਰੀ ਨੀਤੀ ਅਖਤਿਆਰ ਨਹੀਂ ਕਰਦਾ। ਪ੍ਰਧਾਨਗੀ ਦੀ ਕੁਰਸੀ ਉਸ ਲਈ ਚੈਲੰਜ ਵੀ ਹੈ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਧੜੇਬੰਦੀ ਦੀ ਸ਼ਿਕਾਰ ਹੈ। ਉਸਨੂੰ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣਾ ਪਵੇਗਾ। ਪ੍ਰੰਤੂ ਉਸ ਲਈ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦਾ ਵੱਡਾ ਧੜਾ ਉਸ ਦੇ ਨਾਲ ਹੈ। ਸਵ: ਸ. ਬੇਅੰਤ ਸਿੰਘ ਦਾ ਧੜਾ ਹੀ ਸਭ ਤੋਂ ਵੱਡਾ ਧੜਾ ਸੀ, ਉਹ ਧੜਾ ਅਤੇ ਸ. ਬੇਅੰਤ ਸਿੰਘ ਦਾ ਪਰਿਵਾਰ ਜਿਸਦੀ ਅਗਵਾਈ ਸਿਆਸਤ ਵਿੱਚ ਇਨਸਾਨੀਅਤ ਦਾ ਪ੍ਰਤੀਕ ਸ. ਤੇਜਪ੍ਰਕਾਸ਼ ਸਿੰਘ ਕਰ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਨਾਲ ਚੱਟਾਨ ਵਾਂਗ ਖੜੇ ਹਨ। ਉਹ ਉਸ ਪਰਿਵਾਰ ਦਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਐਮ.ਪੀ, ਪੰਜਾਬ ਯੂਥ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਨਾਲ ਚੁਣਿਆ ਹੋਇਆ ਪ੍ਰਧਾਨ ਹੈ। ਸ਼੍ਰੀ ਮਹਿੰਦਰ ਸਿੰਘ ਕੇ.ਪੀ. ਸੋਬਰ ਕਿਸਮ ਦਾ ਲਡੀਰ ਹੈ, ਉਹ ਕੋਈ ਚੈਲੰਜ ਨਹੀਂ। ਸ਼੍ਰੀਮਤੀ ਅੰਬਿਕਾ ਸੋਨੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੋਰਟ ਹੈ। ਬਾਕੀ ਤਿੰਨ ਮੁੱਖ ਲੀਡਰ ਸ਼੍ਰੀਮਤੀ ਰਜਿੰਦਰ ਕੌਰ ਭੱਠਲ, ਸ. ਜਗਮੀਤ ਸਿੰਘ ਬਰਾੜ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦੀਆਂ ਆਪਸ ਵਿਚ ਸੁਰਾਂ ਨਹੀਂ ਮਿਲਦੀਆਂ। ਕਾਂਗਰਸ ਲੈਜਿਸਲੇਚਰ ਪਾਰਟੀ ਵਿੱਚ ਵੀ ਬਹੁਤੇ ਐਮ.ਐਲ.ਏ. ਕੈਪਟਨ ਅਮਰਿੰਦਰ ਸਿੰਘ ਦੇ ਸਪੋਰਟਰ ਹਨ। ਮੈਂਬਰ ਲੋਕ ਸਭਾ ਵਿਚੋਂ ਵੀ ਬਹੁਤਿਆਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸਪੋਰਟ ਹੈ। ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜ ਸਾਲ ਮੁੱਖ ਮੰਤਰੀ ਰਹੇ। ਪੂਰੇ 4 ਸਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ। ਇਸੇ ਤਰ੍ਹਾਂ 1980 ਵਿੱਚ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਫੌਜ ਦਾ ਵੀ ਤਜਰਬਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਹ ਪਿਛਲੇ ਇਸ ਤਜਰਬੇ ਤੋਂ ਜਰੂਰ ਲਾਭ ਉਠਾਉਣਗੇ ਤੇ ਆਪਣੀ ਕਾਰਜ਼ਸ਼ੈਲੀ ਵੀ ਲੋਕ ਪੱਖੀ ਰੱਖਣਗੇ। ਪ੍ਰੰਤੂ ਲੀਡਰਾਂ ਅਤੇ ਪੰਜਾਬ ਦੇ ਕਾਂਗਰਸੀਆਂ ਵਿੱਚ ਇੱਕ ਖਦਸ਼ਾ ਹੈ ਕਿ ਪਹਿਲਾਂ ਦੀ ਤਰ੍ਹਾਂ ਕਿਤੇ ਪੁਰਾਣੀ ਕੋਟਰੀ ਦੇ ਜਾਲ ਵਿੱਚ ਜਾ ਫੱਸ ਜਾਣ, ਜਿਸ ਨੇ ਪਿਛਲੀ ਵਾਰੀ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਸੀ। ਪਟਿਆਲਾ ਇੱਕ ਵਾਰ ਫਿਰ ਸਿਆਸਤ ਦਾ ਕੇਂਦਰ ਬਣ ਗਿਆ ਹੈ। ਏਥੇ ਤਾਂ ਵਿਆਹ ਵਰਗਾ ਮਾਹੌਲ ਹੋ ਗਿਆ ਸੀ। ਸ. ਪਰਕਾਸ਼ ਸਿੰਘ ਬਾਦਲ ਨੇ ਪਿੱਛੇ ਜਹੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਨਹਾਨੀ ਦੇ ਦੋ ਕੇਸ ਵਾਪਸ ਲੈ ਕੇ ਕੁੜੱਤਣ ਖਤਮ ਕਰਨ ਦਾ ਢੋਂਗ ਰਚਿਆ ਸੀ, ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਹਜ਼ਾਰਾਂ ਕਾਂਗਰਸੀਆਂ ਦੇ ਖਿਲਾਫ ਜਿਹੜੇ ਬਦਲਾ ਲਊ ਭਾਵਨਾ ਨਾਲ ਕੇਸ ਰਜਿਸਟਰਡ ਕੀਤੇ ਹਨ ਉਹ ਵਾਪਸ ਲਏ ਜਾਣ। ਉਹਨਾਂ ਇਹ ਵੀ ਕਿਹਾ ਸੀ ਕਿ ਉਹ ਝੂਠੇ ਕੇਸ ਰਜਿਸਟਰ ਕਰਨ ਦੇ ਖਿਲਾਫ ਹਨ, ਕੋਰਟਾਂ ਵਿੱਚ ਇਹਨਾਂ ਕੇਸਾਂ ਨੂੰ ਲੜਾਂਗੇ। ਅਸਲ ਵਿੱਚ ਸ. ਬਾਦਲ ਨੂੰ ਸਪੱਸ਼ਟ ਹੋ ਗਿਆ ਕਿ ਅਗਲੀ ਸਰਕਾਰ ਕਾਂਗਰਸ ਦੀ ਆਉਣੀ ਹੈ ਇਸ ਲਈ ਉਹਨਾਂ ਡਰਦਿਆਂ ਇਹ ਕੇਸ ਵਾਪਸ ਲੈ ਕੇ ਵਾਹਵਾ-ਸ਼ਾਹਵਾ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਪੰਜਾਬ ਵਿੱਚ ਸਿਆਸਤ ਗਰਮਾਵੇਗੀ, ਹੁਣ ਤੱਕ ਤਾਂ ਇਕ ਪਾਸੜ ਹੀ ਕੇਸ ਚੱਲ ਰਿਹਾ ਸੀ। ਸ. ਬੇਅੰਤ ਸਿੰਘ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੀ ਅਗਰੈਸਿਵ ਸਿਆਸਤ ਕਰਨ ਵਾਲੇ ਵਿਅਕਤੀ ਹਨ। ਉੁਹ ਚੁੱਪ ਕਰਕੇ ਸਹਿਣ ਨਹੀਂ ਕਰਨਗੇ, ਬੁਰੇ ਦੇ ਘਰ ਤੱਕ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਅਜਿਹੇ ਲੀਡਰ ਹਨ ਕਿ ਉਹ ਉਹਨਾਂ ਦੀ ਆਪਣੀ ਪਾਰਟੀ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੇ ਖਿਲਾਫ ਵੀ ਆਵਾਜ ਬੁਲੰਦ ਕਰ ਸਕਦੇ ਹਨ। ਜਦੋਂ ਕਾਂਗਰਸ ਸਰਕਾਰ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਉਹਨਾਂ ਲੋਕ ਸਭਾ ਤੋਂ ਅਸਤੀਫਾ ਦੇ ਕੇ ਪਹਿਲਾਂ ਸਿੱਖ ਫੋਰਮ ਬਣਾ ਲਈ ਤੇ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਸਿਆਸਤ ਨੂੰ ਉਹਨਾਂ ਬੜਾ ਨੇੜਿਓ ਦੇਖਿਆ ਹੈ, ਡੂੰਘੀ ਜਾਣਕਾਰੀ ਹੈ, ਇਸ ਲਈ ਅਕਾਲੀਆਂ ਨੂੰ ਉਹ ਲੰਮੇ ਹੱਥੀ ਲੈਣਗੇ। ਉਹਨਾਂ ਦੇ ਪ੍ਰਧਾਨ ਬਣਨ ਨਾਲ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੋਵੇਂ ਬਾਦਲ ਘੋਰ ਨਿਰਾਸ਼ਾ ਵਿੱਚ ਹਨ। ਬਾਦਲ ਅਕਾਲੀ ਦਲ ਵਿੱਚ ਬਾਗੀ ਸੁਰ ਰੱਖਣ ਵਾਲੇ ਅਕਾਲੀ ਵੀ ਅੰਦਰਖਾਤੇ ਖੁਸ਼ ਹਨ, ਉਹ ਮਹਿਸੂਸ ਕਰਦੇ ਹਨ ਕਿ ਹੁਣ ਬਾਦਲ ਪਰਿਵਾਰ ਟਕਸਾਲੀ ਅਕਾਲੀਆਂ ਦੀ ਪੁੱਛ ਪੜਤਾਲ ਕਰੇਗਾ। ਬਾਕੀ ਅਕਾਲੀ ਧੜੇ ਬਹੁਤ ਖੁਸ਼ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਵੱਟ ਕੱਢ ਦੇਵੇਗਾ ਕਿਉਂਕਿ ਸ. ਪਰਕਾਸ਼ ਸਿੰਘ ਬਾਦਲ ਬਾਕੀ ਅਕਾਲੀਆਂ ਨੂੰ ਤਾਂ ਟਿੱਚ ਸਮਝਦੇ ਹਨ ਉਹਨੇ ਤਾਂ ਟੌਹੜਾ, ਬਰਨਾਲਾ ਅਤੇ ਤਲਵੰਡੀ ਧੜੇ ਨੂੰ ਵੀ ਜੀਰੋ ਕਰ ਦਿੱਤਾ ਹੈ। ਇਹਨਾਂ ਵਿਚੋਂ ਕਈ ਧੜਿਆਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਨਿਯੁਕਤੀ ਦਾ ਅਖ਼ਬਾਰਾਂ ਵਿੱਚ ਸਵਾਗਤ ਵੀ ਕਰ ਦਿੱਤਾ ਹੈ।ਜਿਹੜੇ ਅਕਾਲੀ ਧੜੇ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਕਰ ਰਹੇ ਹਨ ਉਹਨਾਂ ਵਿੱਚ ਪੰਚ ਪ੍ਰਧਾਨੀ ਅਕਾਲੀ ਦਲ, ਮਾਨ ਧੜਾ, ਸ. ਸਿਮਰਨਜੀਤ ਸਿੰਘ ਮਾਨ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸਾਢੂ ਹੀ ਹੈ, ਲੋਂਗੋਵਾਲ ਅਕਾਲੀ ਦਲ, ਅਕਾਲੀ ਦਲ 1920, ਦਿੱਲੀ ਅਕਾਲੀ ਦਲ, ਰਵੀਇੰਦਰ ਧੜਾ, ਕੈਪਟਨ ਕੰਵਲਜੀਤ ਸਿੰਘ ਦਾ ਧੜਾ, ਟੌਹੜਾ ਧੜਾ, ਸਿੱਖ ਫੋਰਮ, ਸਰਨਾ ਗਰੁੱਪ, ਪ੍ਰਵਾਸੀ ਸਿੱਖ ਅਤੇ ਮਨਪ੍ਰੀਤ ਸਿੰਘ ਬਾਦਲ ਅੰਦਰ ਖਾਤੇ ਖੁੳਸ਼ ਹੈ। ਸ. ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟੌਹੜਾ ਅਤੇ ਲੋਂਗੋਵਾਲ ਗਰੁੱਪ ਦੇ ਬਹੁਤੇ ਲੀਡਰ ਅਕਾਲੀ ਦਲ ਬਾਦਲ ਨੂੰ ਤਿਲਾਂਜਲੀ ਦੇ ਗਏ ਸਨ, ਜਿਹੜੇ ਕੁੱਝ ਕਿਸੇ ਝਾਕ ਵਿੱਚ ਬੈਠੇ ਸਨ ਉਹ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਮੌਕੇ ਤੇ ਕਾਂਗਰਸ ਵਿੱਚ ਆ ਸਕਦੇ ਹਨ। ਇਸ ਮੰਤਵ ਲਈ ਸਭ ਤੋਂ ਵੱਡਾ ਰੋਲ ਦਿੱਲੀ ਅਕਾਲੀ ਦਲ ਦਾ ਸਰਨਾ ਗਰੁੱਪ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ ਕਿਉਂਕਿ ਕੈਪਟਨ ਸਾਹਿਬ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਸ਼੍ਰੀ ਰਾਜੀਵ ਗਾਂਧੀ ਦੇ ਕਲਾਸ ਫੈਲੋ ਅਤੇ ਚੰਗੇ ਦੋਸਤ ਸਨ। ਮਹਾਰਾਣੀ ਪ੍ਰਨੀਤ ਕੌਰ ਦਾ ਕੇਂਦਰੀ ਮੰਤਰੀ ਮੰਡਲ ਵਿੱਚ ਮੰਤਰੀ ਹੋਣਾ ਵੀ ਇਸ ਪਰਿਵਾਰ ਦੀ ਮਹੱਤਤਾ ਵਿੱਚ ਵਾਧਾ ਕਰਦਾ ਹੈ। ਮਹਾਰਾਣੀ ਪ੍ਰਨੀਤ ਕੌਰ ਵੀ ਨਰਮ ਸੁਭਾ ਦੇ ਅਤੇ ਹਰੇਕ ਦੇ ਦੁੱਖ-ਸੁਖ ਦੇ ਸਹਾਈ ਹੋਣ ਵਾਲੇ ਇਨਸਾਨ ਹਨ, ਉਹਨਾਂ ਨੇ ਵਿਦੇਸ਼ਾਂ ਵਿੱਚ ਸ਼ਰਨ ਲੈਣ ਵਾਲੇ ਪ੍ਰਵਾਸੀ ਸਿੱਖਾਂੇਭਾਰਤੀਆਂ ਦੇ ਬੱਚਿਆਂ ਲਈ ਵੀਜ਼ੇ ਦੀਆਂ ਸ਼ਰਤਾਂ ਨਰਮ ਕਰਕੇ ਬੜਾ ਵੱਡਾ ਮਹੱਤਵਪੂਰਨ ਕੰਮ ਕੀਤਾ ਹੈ ਅਤੇ ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਘਢਾਉਣ ਕਰਕੇ ਵੀ ਨਾਮਣਾਂ ਖੱਟਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਸ ਨੇ ਅਕਾਲੀ ਦਲ ਦੇ ਵੋਟ ਬੈਂਕ ਪੰਜਾਬ ਦੀ ਕਿਸਾਨੀ ਵਿੱਚ ਸੇਂਧ ਲਗਾ ਕੇ ਕਾਂਗਰਸ ਦੀ ਵੋਟ ਬੈਂਕ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਸ਼ਹਿਰੀ ਸਿੱਖਾਂ ਦੀਆਂ ਵੋਟਾਂ ਵੀ ਕਾਂਗਰਸ ਨਾਲ ਜੋੜੀਆਂ ਹਨ, ਇਸੇ ਕਰਕੇ ਅਕਾਲੀ ਦਲ ਬਾਦਲ ਵਿੱਚ ਘੁਸਰ ਮੁਸਰ ਪੈਦਾ ਹੋ ਗਈ ਹੈ, ਇੱਕ ਕਿਸਮ ਨਾਲ ਬਾਦਲ ਪਰਿਵਾਰ ਦੀ ਨੀਂਦ ਉਡ ਗਈ ਹੈ ਜੇਕਰ ਕਾਂਗਰਸ ਦੇ ਸਾਰੇ ਧੜਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ ਲੈ ਕੇ ਚੱਲਣ ਵਿੱਚ ਕਾਮਯਾਬ ਹੋ ਗਏ ਤਾਂ ਅਕਾਲੀ ਦਲ ਦਾ ਦਿਹਾਤੀ ਸੀਟਾਂ ਵਿਚੋਂ ਵੀ ਗੜ ਤੋੜ ਦੇਣ ਵਿੱਚ ਸਫਲ ਹੋ ਜਾਣਗੇ। ਅਫਸਰਸ਼ਾਹੀ ਜੋ ਕਿ ਪੰਜਾਬ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਨੇ ਵੀ ਰੰਗ ਬਦਲ ਲਿਆ ਹੈ, ਕਈ ਅਫਸਰ ਤਾਂ ਪਹਿਲਾਂ ਹੀ ਸਰਕਾਰ ਦੀਆਂ ਨਾਕਾਮਯਾਬੀਆਂ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਰਹਿੰਦੇ ਸਨ ਪ੍ਰੰਤੂ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸੁਨਿਹਰਾ ਭਵਿੱਖ ਵੇਖ ਕੇ ਅਫਸਰਾਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਵੀ ਲੱਗ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਸ. ਪਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸ. ਮਹੇਸ਼ਇੰਦਰ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਅਤੇ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਤਾਂ ਨਹੀਂ ਲਿਆ ਪ੍ਰੰਤੂ ਬਾਦਲ ਪਰਿਵਾਰ ਵਿੱਚ ਸੰਨ੍ਹ ਤਾਂ ਲੱਗ ਗਈ ਹੈ, ਉਹਨਾਂ ਦੀ ਵੋਟ ਪਰਕਾਸ਼ ਸਿੰਘ ਬਾਦਲ ਨੂੰ ਨਹੀਂ ਜਾਵੇਗੀ। ਸ. ਗੁਰਦਾਸ ਸਿੰਘ ਬਾਦਲ ਲੋਕ ਸਭਾ ਦਾ ਮੈਂਬਰ ਰਿਹਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਤੋਂ ਐਮ.ਐਲ.ਏ. ਰਿਹਾ ਹੈ। ਉਹਨਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਨ, ਦੋਸਤ ਮਿੱਤਰ ਸਾਂਝੇ ਹਨ ਤੇ ਵੋਟਰ ਵੀ ਸਾਂਝੇ ਹਨ। ਹੁਣ ਤਾਂ ਵੇਖਣ ਵਾਲੀ ਗੱਲ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਉਹਨਾਂ ਵਿਚੋਂ ਕਿੰਨੀ ਕੁ ਵੋਟ ਅਕਾਲੀ ਦਲ ਦੀ ਤੋੜਦਾ ਹੈ ਜੇਕਰ ਇਹ ਸਿਲਸਿਲਾ ਏਦਾ ਹੀ ਚੱਲਦਾ ਰਿਹਾ ਤਾਂ ਬਾਦਲ ਪਰਿਵਾਰ ਨੂੰ ਆਪਣੀਆਂ ਨਿੱਜੀ ਸੀਟਾਂ ਜਿੱਤਣ ਲਈ ਉਹਨਾਂ ਨੂੰ ਲਾਲੇ ਪੈ ਸਕਦੇ ਹਨ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਘਰ ਦਾ ਭੇਤੀ ਲੰਕਾ ਢਾਏ। ਇਸ ਸਾਰੀ ਪਰਿਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨਾ ਕਾਂਗਰਸ ਪਾਰਟੀ ਲਈ ਬਹੁਤ ਹੀ ਬਿਹਤਰ ਹੈ। ਇਸ ਦੇ ਨਾਲ ਹੀ ਅਕਾਲੀ ਦਲ ਬਾਦਲ ਵਿੱਚ ਫੁੱਟ ਪਾਉਣ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਮਹੱਤਵਪੂਰਨ ਰੋਲ ਅਦਾ ਕਰੇਗਾ ਕਿਉੳਂਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਇੱਕ ਧਰਮ ਨਿਰਪੱਖ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਸਦੇ ਨਾਲ ਹੀ ਸਿੱਖ ਵੋਟ ਬੈਂਕ ਵਿੱਚ ਵੀ ਉਹ ਬਹੁਤ ਹਰਮਨ ਪਿਆਰਾ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ।ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਲਈ ਚੋਣ ਪੰਜਾਬ ਕਾਂਗਰਸ ਲਈ ਸ਼ੁਭ ਸ਼ਗਨ ਹੈ। ਪ੍ਰੰਤੂ ਅਕਾਲੀ ਦਲ ਬਾਦਲ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਕਾਲੀ ਦਲ ਨੇ ਫਰਵਰੀ-2007 ਵਿੱਚ ਤਾਕਤ ਸੰਭਾਲਣ ਤੋਂ ਤੁਰੰਤ ਬਾਅਦ ਬਦਲਾ ਲਊ ਨੀਤੀ ਅਪਣਾਕੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹਜ਼ਾਰਾਂ ਕਾਂਗਰਸੀ ਵਰਕਰਾਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤੇ ਸਨ। ਏਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਰਾਹੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਵੀ ਹਟਾ ਦਿੱਤਾ ਸੀ। ਦੋ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਸੁਪਰੀਮ ਕੋਰਟ ਨੇ ਬਹਾਲੀ ਕੀਤੀ ਹੈ। ਲਗਭਗ ਸਾਢੇ ਤਿੰਨ ਸਾਲ ਸਰਕਾਰ ਨੇ ਮਨਮਾਨੀਆਂ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਦੇ ਸੁਪਰੀਮ ਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਬਾਦਲ ਸਰਕਾਰ ਨਿਮੋਸ਼ੀ ਅਤੇ ਬੁਖਲਾਹਟ ਦੇ ਆਲਮ ਵਿੱਚ ਆ ਗਈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਅਕਾਲੀ ਦਲ ਦੀਆਂ ਧੱਕੇਸ਼ਾਹੀ ਨੀਤੀਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੀ। ਹੁਣ 8 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੱਥ ਦੁਬਾਰਾ ਕਾਂਗਰਸ ਪ੍ਰਧਾਨ ਦੀ ਕੁਰਸੀ ਆਉਣ ਤੇ ਜਿੱਥੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਨੇ ਲੱਡੂ ਵੰਡਕੇ, ਆਤਸ਼ਬਾਜੀਆਂ ਚਲਾਕੇ ਅਤੇ ਭੰਗੜੇ ਪਾ ਕੇ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਿਹਾਤੀ ਖੇਤਰਾਂ ਵਿੱਚ ਅਜਿਹੇ ਜਸ਼ਨ ਹੋਏ ਹਨ, ਉ¤ਥੇ ਅਕਾਲੀ ਦਲ ਬਾਦਲ ਦੇ ਕੇਡਰ ਅਤੇ ਲੀਡਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਕ ਕਿਸਮ ਨਾਲ ਅਕਾਲੀ ਦਲ ਬਾਦਲ ਵਿੱਚ ਮਾਤਮ ਛਾ ਗਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਦਾ ਐਲਾਨ ਅਜਿਹੇ ਮੌਕੇ ਹੋਇਆ ਹੈ ਜਦੋਂ ਬਾਦਲ ਪਰਿਵਾਰ ਵਿੱਚ ਖਾਨਾਜੰਗੀ ਚੱਲ ਰਹੀ ਹੈ। ਸ. ਪਰਕਾਸ਼ ਸਿੰਘ ਬਾਦਲ ਦੇ ਉਤਰ ਅਧਿਕਾਰੀ ਬਣਨ ਦੇ ਵਿਸ਼ੇ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਕਾਰਪੋਰੇਟ ਸਟਾਈਲ ਕਾਰਜ਼ਸ਼ੈਲੀ ਕਰਕੇ ਬਾਦਲ ਦਲ ਦੋ ਵਿਚਾਰਧਾਰਾਵਾਂ ਵਿੱਚ ਵੰਡਿਆ ਜਾ ਚੁੱਕਾ ਹੈ, ਕਿਸੇ ਵੀ ਸਮੇਂ ਕੋਈ ਧਮਾਕਾ ਪੈ ਸਕਦਾ ਹੈ। 68 ਸਾਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ ਦੇ ਵਿਰੋਧ ਅਤੇ ਕੇਂਦਰੀ ਲੀਡਰਸ਼ਿਪ ਦੇ ਇੱਕ ਪ੍ਰਭਾਵਸ਼ਾਲੀ ਲੀਡਰ ਦੀਆਂ ਲੂੰਬੜਚਾਲਾਂ ਦੇ ਬਾਵਜੂਦ ਵੀ ਉੁਹ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਹਨ। ਇਸ ਫੈਸਲੇ ਨਾਲ ਸ਼੍ਰੀਮਤੀ ਸੋਨੀਆ ਗਾਂਧੀ ਨੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਦੀਆਂ ਭਾਵਨਾਵਾਂ ਤੇ ਫੁੱਲ ਚੜਾਏ ਹਨ। ਕੈਪਟਨ ਅਮਰਿੰਦਰ ਸਿੰਘ ਇੱਕ ਸੁਲਝਿਆ ਹੋਇਆ, ਪੜ੍ਹਿਆ ਲਿਖਿਆ, ਮੋਸਟ ਮਾਡਰਨ, ਦੂਰ ਅੰਦੇਸ਼, ਤਜਰਬੇਕਾਰ, ਕੌਮੀ ਏਕਤਾ ਦੀ ਭਾਵਨਾ ਰੱਖਣ ਵਾਲਾ ਫੌਜੀ ਅਫਸਰ, ਧਰਮ ਨਿਰਪੱਖ ਅਤੇ ਵਧੀਆ ਇਨਸਾਨ ਹੈ। ਉਹ ਸਿਆਸਤਦਾਨ ਦੇ ਨਾਲ-ਨਾਲ ਪਾਰਦਰਸ਼ੀ ਇਨਸਾਨ ਵੀ ਹੈ ਅਤੇ ਇਨਸਾਨੀਅਤ ਉਸ ਵਿੱਚ ਕੁੱਟ-ਕੁਟ ਕੇ ਭਰੀ ਹੋਈ ਹੈ। ਉਹ ਕਪਟੀ ਨਹੀਂ, ਕਿਸੇ ਗੱਲ ਨੂੰ ਛੁਪਾ ਨਹੀਂ ਸਕਦਾ, ਸਪੱਸ਼ਟ ਕਿਸਮ ਦਾ ਧੜਲੇਦਾਰ ਲੀਡਰ ਹੈ। ਉਹ ਤੁਰੰਤ ਫੈਸਲਾ ਕਰਕੇ ਇੱਕ ਪਾਸੇ ਖੜ੍ਹਨ ਵਾਲਾ ਹੈ, ਦੋਹਰੀ ਨੀਤੀ ਅਖਤਿਆਰ ਨਹੀਂ ਕਰਦਾ। ਪ੍ਰਧਾਨਗੀ ਦੀ ਕੁਰਸੀ ਉਸ ਲਈ ਚੈਲੰਜ ਵੀ ਹੈ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਧੜੇਬੰਦੀ ਦੀ ਸ਼ਿਕਾਰ ਹੈ। ਉਸਨੂੰ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣਾ ਪਵੇਗਾ। ਪ੍ਰੰਤੂ ਉਸ ਲਈ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦਾ ਵੱਡਾ ਧੜਾ ਉਸ ਦੇ ਨਾਲ ਹੈ। ਸਵ: ਸ. ਬੇਅੰਤ ਸਿੰਘ ਦਾ ਧੜਾ ਹੀ ਸਭ ਤੋਂ ਵੱਡਾ ਧੜਾ ਸੀ, ਉਹ ਧੜਾ ਅਤੇ ਸ. ਬੇਅੰਤ ਸਿੰਘ ਦਾ ਪਰਿਵਾਰ ਜਿਸਦੀ ਅਗਵਾਈ ਸਿਆਸਤ ਵਿੱਚ ਇਨਸਾਨੀਅਤ ਦਾ ਪ੍ਰਤੀਕ ਸ. ਤੇਜਪ੍ਰਕਾਸ਼ ਸਿੰਘ ਕਰ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਨਾਲ ਚੱਟਾਨ ਵਾਂਗ ਖੜੇ ਹਨ। ਉਹ ਉਸ ਪਰਿਵਾਰ ਦਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਐਮ.ਪੀ, ਪੰਜਾਬ ਯੂਥ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਨਾਲ ਚੁਣਿਆ ਹੋਇਆ ਪ੍ਰਧਾਨ ਹੈ। ਸ਼੍ਰੀ ਮਹਿੰਦਰ ਸਿੰਘ ਕੇ.ਪੀ. ਸੋਬਰ ਕਿਸਮ ਦਾ ਲਡੀਰ ਹੈ, ਉਹ ਕੋਈ ਚੈਲੰਜ ਨਹੀਂ। ਸ਼੍ਰੀਮਤੀ ਅੰਬਿਕਾ ਸੋਨੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੋਰਟ ਹੈ। ਬਾਕੀ ਤਿੰਨ ਮੁੱਖ ਲੀਡਰ ਸ਼੍ਰੀਮਤੀ ਰਜਿੰਦਰ ਕੌਰ ਭੱਠਲ, ਸ. ਜਗਮੀਤ ਸਿੰਘ ਬਰਾੜ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦੀਆਂ ਆਪਸ ਵਿਚ ਸੁਰਾਂ ਨਹੀਂ ਮਿਲਦੀਆਂ। ਕਾਂਗਰਸ ਲੈਜਿਸਲੇਚਰ ਪਾਰਟੀ ਵਿੱਚ ਵੀ ਬਹੁਤੇ ਐਮ.ਐਲ.ਏ. ਕੈਪਟਨ ਅਮਰਿੰਦਰ ਸਿੰਘ ਦੇ ਸਪੋਰਟਰ ਹਨ। ਮੈਂਬਰ ਲੋਕ ਸਭਾ ਵਿਚੋਂ ਵੀ ਬਹੁਤਿਆਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸਪੋਰਟ ਹੈ। ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜ ਸਾਲ ਮੁੱਖ ਮੰਤਰੀ ਰਹੇ। ਪੂਰੇ 4 ਸਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ। ਇਸੇ ਤਰ੍ਹਾਂ 1980 ਵਿੱਚ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਫੌਜ ਦਾ ਵੀ ਤਜਰਬਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਹ ਪਿਛਲੇ ਇਸ ਤਜਰਬੇ ਤੋਂ ਜਰੂਰ ਲਾਭ ਉਠਾਉਣਗੇ ਤੇ ਆਪਣੀ ਕਾਰਜ਼ਸ਼ੈਲੀ ਵੀ ਲੋਕ ਪੱਖੀ ਰੱਖਣਗੇ। ਪ੍ਰੰਤੂ ਲੀਡਰਾਂ ਅਤੇ ਪੰਜਾਬ ਦੇ ਕਾਂਗਰਸੀਆਂ ਵਿੱਚ ਇੱਕ ਖਦਸ਼ਾ ਹੈ ਕਿ ਪਹਿਲਾਂ ਦੀ ਤਰ੍ਹਾਂ ਕਿਤੇ ਪੁਰਾਣੀ ਕੋਟਰੀ ਦੇ ਜਾਲ ਵਿੱਚ ਜਾ ਫੱਸ ਜਾਣ, ਜਿਸ ਨੇ ਪਿਛਲੀ ਵਾਰੀ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਸੀ। ਪਟਿਆਲਾ ਇੱਕ ਵਾਰ ਫਿਰ ਸਿਆਸਤ ਦਾ ਕੇਂਦਰ ਬਣ ਗਿਆ ਹੈ। ਏਥੇ ਤਾਂ ਵਿਆਹ ਵਰਗਾ ਮਾਹੌਲ ਹੋ ਗਿਆ ਸੀ। ਸ. ਪਰਕਾਸ਼ ਸਿੰਘ ਬਾਦਲ ਨੇ ਪਿੱਛੇ ਜਹੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਨਹਾਨੀ ਦੇ ਦੋ ਕੇਸ ਵਾਪਸ ਲੈ ਕੇ ਕੁੜੱਤਣ ਖਤਮ ਕਰਨ ਦਾ ਢੋਂਗ ਰਚਿਆ ਸੀ, ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਹਜ਼ਾਰਾਂ ਕਾਂਗਰਸੀਆਂ ਦੇ ਖਿਲਾਫ ਜਿਹੜੇ ਬਦਲਾ ਲਊ ਭਾਵਨਾ ਨਾਲ ਕੇਸ ਰਜਿਸਟਰਡ ਕੀਤੇ ਹਨ ਉਹ ਵਾਪਸ ਲਏ ਜਾਣ। ਉਹਨਾਂ ਇਹ ਵੀ ਕਿਹਾ ਸੀ ਕਿ ਉਹ ਝੂਠੇ ਕੇਸ ਰਜਿਸਟਰ ਕਰਨ ਦੇ ਖਿਲਾਫ ਹਨ, ਕੋਰਟਾਂ ਵਿੱਚ ਇਹਨਾਂ ਕੇਸਾਂ ਨੂੰ ਲੜਾਂਗੇ। ਅਸਲ ਵਿੱਚ ਸ. ਬਾਦਲ ਨੂੰ ਸਪੱਸ਼ਟ ਹੋ ਗਿਆ ਕਿ ਅਗਲੀ ਸਰਕਾਰ ਕਾਂਗਰਸ ਦੀ ਆਉਣੀ ਹੈ ਇਸ ਲਈ ਉਹਨਾਂ ਡਰਦਿਆਂ ਇਹ ਕੇਸ ਵਾਪਸ ਲੈ ਕੇ ਵਾਹਵਾ-ਸ਼ਾਹਵਾ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਪੰਜਾਬ ਵਿੱਚ ਸਿਆਸਤ ਗਰਮਾਵੇਗੀ, ਹੁਣ ਤੱਕ ਤਾਂ ਇਕ ਪਾਸੜ ਹੀ ਕੇਸ ਚੱਲ ਰਿਹਾ ਸੀ। ਸ. ਬੇਅੰਤ ਸਿੰਘ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੀ ਅਗਰੈਸਿਵ ਸਿਆਸਤ ਕਰਨ ਵਾਲੇ ਵਿਅਕਤੀ ਹਨ। ਉੁਹ ਚੁੱਪ ਕਰਕੇ ਸਹਿਣ ਨਹੀਂ ਕਰਨਗੇ, ਬੁਰੇ ਦੇ ਘਰ ਤੱਕ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਅਜਿਹੇ ਲੀਡਰ ਹਨ ਕਿ ਉਹ ਉਹਨਾਂ ਦੀ ਆਪਣੀ ਪਾਰਟੀ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੇ ਖਿਲਾਫ ਵੀ ਆਵਾਜ ਬੁਲੰਦ ਕਰ ਸਕਦੇ ਹਨ। ਜਦੋਂ ਕਾਂਗਰਸ ਸਰਕਾਰ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਉਹਨਾਂ ਲੋਕ ਸਭਾ ਤੋਂ ਅਸਤੀਫਾ ਦੇ ਕੇ ਪਹਿਲਾਂ ਸਿੱਖ ਫੋਰਮ ਬਣਾ ਲਈ ਤੇ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਸਿਆਸਤ ਨੂੰ ਉਹਨਾਂ ਬੜਾ ਨੇੜਿਓ ਦੇਖਿਆ ਹੈ, ਡੂੰਘੀ ਜਾਣਕਾਰੀ ਹੈ, ਇਸ ਲਈ ਅਕਾਲੀਆਂ ਨੂੰ ਉਹ ਲੰਮੇ ਹੱਥੀ ਲੈਣਗੇ। ਉਹਨਾਂ ਦੇ ਪ੍ਰਧਾਨ ਬਣਨ ਨਾਲ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੋਵੇਂ ਬਾਦਲ ਘੋਰ ਨਿਰਾਸ਼ਾ ਵਿੱਚ ਹਨ। ਬਾਦਲ ਅਕਾਲੀ ਦਲ ਵਿੱਚ ਬਾਗੀ ਸੁਰ ਰੱਖਣ ਵਾਲੇ ਅਕਾਲੀ ਵੀ ਅੰਦਰਖਾਤੇ ਖੁਸ਼ ਹਨ, ਉਹ ਮਹਿਸੂਸ ਕਰਦੇ ਹਨ ਕਿ ਹੁਣ ਬਾਦਲ ਪਰਿਵਾਰ ਟਕਸਾਲੀ ਅਕਾਲੀਆਂ ਦੀ ਪੁੱਛ ਪੜਤਾਲ ਕਰੇਗਾ। ਬਾਕੀ ਅਕਾਲੀ ਧੜੇ ਬਹੁਤ ਖੁਸ਼ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਵੱਟ ਕੱਢ ਦੇਵੇਗਾ ਕਿਉਂਕਿ ਸ. ਪਰਕਾਸ਼ ਸਿੰਘ ਬਾਦਲ ਬਾਕੀ ਅਕਾਲੀਆਂ ਨੂੰ ਤਾਂ ਟਿੱਚ ਸਮਝਦੇ ਹਨ ਉਹਨੇ ਤਾਂ ਟੌਹੜਾ, ਬਰਨਾਲਾ ਅਤੇ ਤਲਵੰਡੀ ਧੜੇ ਨੂੰ ਵੀ ਜੀਰੋ ਕਰ ਦਿੱਤਾ ਹੈ। ਇਹਨਾਂ ਵਿਚੋਂ ਕਈ ਧੜਿਆਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਨਿਯੁਕਤੀ ਦਾ ਅਖ਼ਬਾਰਾਂ ਵਿੱਚ ਸਵਾਗਤ ਵੀ ਕਰ ਦਿੱਤਾ ਹੈ।ਜਿਹੜੇ ਅਕਾਲੀ ਧੜੇ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਕਰ ਰਹੇ ਹਨ ਉਹਨਾਂ ਵਿੱਚ ਪੰਚ ਪ੍ਰਧਾਨੀ ਅਕਾਲੀ ਦਲ, ਮਾਨ ਧੜਾ, ਸ. ਸਿਮਰਨਜੀਤ ਸਿੰਘ ਮਾਨ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸਾਢੂ ਹੀ ਹੈ, ਲੋਂਗੋਵਾਲ ਅਕਾਲੀ ਦਲ, ਅਕਾਲੀ ਦਲ 1920, ਦਿੱਲੀ ਅਕਾਲੀ ਦਲ, ਰਵੀਇੰਦਰ ਧੜਾ, ਕੈਪਟਨ ਕੰਵਲਜੀਤ ਸਿੰਘ ਦਾ ਧੜਾ, ਟੌਹੜਾ ਧੜਾ, ਸਿੱਖ ਫੋਰਮ, ਸਰਨਾ ਗਰੁੱਪ, ਪ੍ਰਵਾਸੀ ਸਿੱਖ ਅਤੇ ਮਨਪ੍ਰੀਤ ਸਿੰਘ ਬਾਦਲ ਅੰਦਰ ਖਾਤੇ ਖੁੳਸ਼ ਹੈ। ਸ. ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟੌਹੜਾ ਅਤੇ ਲੋਂਗੋਵਾਲ ਗਰੁੱਪ ਦੇ ਬਹੁਤੇ ਲੀਡਰ ਅਕਾਲੀ ਦਲ ਬਾਦਲ ਨੂੰ ਤਿਲਾਂਜਲੀ ਦੇ ਗਏ ਸਨ, ਜਿਹੜੇ ਕੁੱਝ ਕਿਸੇ ਝਾਕ ਵਿੱਚ ਬੈਠੇ ਸਨ ਉਹ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਮੌਕੇ ਤੇ ਕਾਂਗਰਸ ਵਿੱਚ ਆ ਸਕਦੇ ਹਨ। ਇਸ ਮੰਤਵ ਲਈ ਸਭ ਤੋਂ ਵੱਡਾ ਰੋਲ ਦਿੱਲੀ ਅਕਾਲੀ ਦਲ ਦਾ ਸਰਨਾ ਗਰੁੱਪ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ ਕਿਉਂਕਿ ਕੈਪਟਨ ਸਾਹਿਬ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਸ਼੍ਰੀ ਰਾਜੀਵ ਗਾਂਧੀ ਦੇ ਕਲਾਸ ਫੈਲੋ ਅਤੇ ਚੰਗੇ ਦੋਸਤ ਸਨ। ਮਹਾਰਾਣੀ ਪ੍ਰਨੀਤ ਕੌਰ ਦਾ ਕੇਂਦਰੀ ਮੰਤਰੀ ਮੰਡਲ ਵਿੱਚ ਮੰਤਰੀ ਹੋਣਾ ਵੀ ਇਸ ਪਰਿਵਾਰ ਦੀ ਮਹੱਤਤਾ ਵਿੱਚ ਵਾਧਾ ਕਰਦਾ ਹੈ। ਮਹਾਰਾਣੀ ਪ੍ਰਨੀਤ ਕੌਰ ਵੀ ਨਰਮ ਸੁਭਾ ਦੇ ਅਤੇ ਹਰੇਕ ਦੇ ਦੁੱਖ-ਸੁਖ ਦੇ ਸਹਾਈ ਹੋਣ ਵਾਲੇ ਇਨਸਾਨ ਹਨ, ਉਹਨਾਂ ਨੇ ਵਿਦੇਸ਼ਾਂ ਵਿੱਚ ਸ਼ਰਨ ਲੈਣ ਵਾਲੇ ਪ੍ਰਵਾਸੀ ਸਿੱਖਾਂੇਭਾਰਤੀਆਂ ਦੇ ਬੱਚਿਆਂ ਲਈ ਵੀਜ਼ੇ ਦੀਆਂ ਸ਼ਰਤਾਂ ਨਰਮ ਕਰਕੇ ਬੜਾ ਵੱਡਾ ਮਹੱਤਵਪੂਰਨ ਕੰਮ ਕੀਤਾ ਹੈ ਅਤੇ ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਘਢਾਉਣ ਕਰਕੇ ਵੀ ਨਾਮਣਾਂ ਖੱਟਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਸ ਨੇ ਅਕਾਲੀ ਦਲ ਦੇ ਵੋਟ ਬੈਂਕ ਪੰਜਾਬ ਦੀ ਕਿਸਾਨੀ ਵਿੱਚ ਸੇਂਧ ਲਗਾ ਕੇ ਕਾਂਗਰਸ ਦੀ ਵੋਟ ਬੈਂਕ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਸ਼ਹਿਰੀ ਸਿੱਖਾਂ ਦੀਆਂ ਵੋਟਾਂ ਵੀ ਕਾਂਗਰਸ ਨਾਲ ਜੋੜੀਆਂ ਹਨ, ਇਸੇ ਕਰਕੇ ਅਕਾਲੀ ਦਲ ਬਾਦਲ ਵਿੱਚ ਘੁਸਰ ਮੁਸਰ ਪੈਦਾ ਹੋ ਗਈ ਹੈ, ਇੱਕ ਕਿਸਮ ਨਾਲ ਬਾਦਲ ਪਰਿਵਾਰ ਦੀ ਨੀਂਦ ਉਡ ਗਈ ਹੈ ਜੇਕਰ ਕਾਂਗਰਸ ਦੇ ਸਾਰੇ ਧੜਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ ਲੈ ਕੇ ਚੱਲਣ ਵਿੱਚ ਕਾਮਯਾਬ ਹੋ ਗਏ ਤਾਂ ਅਕਾਲੀ ਦਲ ਦਾ ਦਿਹਾਤੀ ਸੀਟਾਂ ਵਿਚੋਂ ਵੀ ਗੜ ਤੋੜ ਦੇਣ ਵਿੱਚ ਸਫਲ ਹੋ ਜਾਣਗੇ। ਅਫਸਰਸ਼ਾਹੀ ਜੋ ਕਿ ਪੰਜਾਬ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਨੇ ਵੀ ਰੰਗ ਬਦਲ ਲਿਆ ਹੈ, ਕਈ ਅਫਸਰ ਤਾਂ ਪਹਿਲਾਂ ਹੀ ਸਰਕਾਰ ਦੀਆਂ ਨਾਕਾਮਯਾਬੀਆਂ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਰਹਿੰਦੇ ਸਨ ਪ੍ਰੰਤੂ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸੁਨਿਹਰਾ ਭਵਿੱਖ ਵੇਖ ਕੇ ਅਫਸਰਾਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਵੀ ਲੱਗ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਸ. ਪਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸ. ਮਹੇਸ਼ਇੰਦਰ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਅਤੇ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਤਾਂ ਨਹੀਂ ਲਿਆ ਪ੍ਰੰਤੂ ਬਾਦਲ ਪਰਿਵਾਰ ਵਿੱਚ ਸੰਨ੍ਹ ਤਾਂ ਲੱਗ ਗਈ ਹੈ, ਉਹਨਾਂ ਦੀ ਵੋਟ ਪਰਕਾਸ਼ ਸਿੰਘ ਬਾਦਲ ਨੂੰ ਨਹੀਂ ਜਾਵੇਗੀ। ਸ. ਗੁਰਦਾਸ ਸਿੰਘ ਬਾਦਲ ਲੋਕ ਸਭਾ ਦਾ ਮੈਂਬਰ ਰਿਹਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਤੋਂ ਐਮ.ਐਲ.ਏ. ਰਿਹਾ ਹੈ। ਉਹਨਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਨ, ਦੋਸਤ ਮਿੱਤਰ ਸਾਂਝੇ ਹਨ ਤੇ ਵੋਟਰ ਵੀ ਸਾਂਝੇ ਹਨ। ਹੁਣ ਤਾਂ ਵੇਖਣ ਵਾਲੀ ਗੱਲ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਉਹਨਾਂ ਵਿਚੋਂ ਕਿੰਨੀ ਕੁ ਵੋਟ ਅਕਾਲੀ ਦਲ ਦੀ ਤੋੜਦਾ ਹੈ ਜੇਕਰ ਇਹ ਸਿਲਸਿਲਾ ਏਦਾ ਹੀ ਚੱਲਦਾ ਰਿਹਾ ਤਾਂ ਬਾਦਲ ਪਰਿਵਾਰ ਨੂੰ ਆਪਣੀਆਂ ਨਿੱਜੀ ਸੀਟਾਂ ਜਿੱਤਣ ਲਈ ਉਹਨਾਂ ਨੂੰ ਲਾਲੇ ਪੈ ਸਕਦੇ ਹਨ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਘਰ ਦਾ ਭੇਤੀ ਲੰਕਾ ਢਾਏ। ਇਸ ਸਾਰੀ ਪਰਿਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨਾ ਕਾਂਗਰਸ ਪਾਰਟੀ ਲਈ ਬਹੁਤ ਹੀ ਬਿਹਤਰ ਹੈ। ਇਸ ਦੇ ਨਾਲ ਹੀ ਅਕਾਲੀ ਦਲ ਬਾਦਲ ਵਿੱਚ ਫੁੱਟ ਪਾਉਣ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਮਹੱਤਵਪੂਰਨ ਰੋਲ ਅਦਾ ਕਰੇਗਾ ਕਿਉੳਂਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਇੱਕ ਧਰਮ ਨਿਰਪੱਖ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਸਦੇ ਨਾਲ ਹੀ ਸਿੱਖ ਵੋਟ ਬੈਂਕ ਵਿੱਚ ਵੀ ਉਹ ਬਹੁਤ ਹਰਮਨ ਪਿਆਰਾ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਲਈ ਚੋਣ ਪੰਜਾਬ ਕਾਂਗਰਸ ਲਈ ਸ਼ੁਭ ਸ਼ਗਨ ਹੈ। ਪ੍ਰੰਤੂ ਅਕਾਲੀ ਦਲ ਬਾਦਲ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਕਾਲੀ ਦਲ ਨੇ ਫਰਵਰੀ-2007 ਵਿੱਚ ਤਾਕਤ ਸੰਭਾਲਣ ਤੋਂ ਤੁਰੰਤ ਬਾਅਦ ਬਦਲਾ ਲਊ ਨੀਤੀ ਅਪਣਾਕੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹਜ਼ਾਰਾਂ ਕਾਂਗਰਸੀ ਵਰਕਰਾਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤੇ ਸਨ। ਏਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਰਾਹੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਵੀ ਹਟਾ ਦਿੱਤਾ ਸੀ। ਦੋ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਸੁਪਰੀਮ ਕੋਰਟ ਨੇ ਬਹਾਲੀ ਕੀਤੀ ਹੈ। ਲਗਭਗ ਸਾਢੇ ਤਿੰਨ ਸਾਲ ਸਰਕਾਰ ਨੇ ਮਨਮਾਨੀਆਂ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਦੇ ਸੁਪਰੀਮ ਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਬਾਦਲ ਸਰਕਾਰ ਨਿਮੋਸ਼ੀ ਅਤੇ ਬੁਖਲਾਹਟ ਦੇ ਆਲਮ ਵਿੱਚ ਆ ਗਈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਅਕਾਲੀ ਦਲ ਦੀਆਂ ਧੱਕੇਸ਼ਾਹੀ ਨੀਤੀਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੀ। ਹੁਣ 8 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੱਥ ਦੁਬਾਰਾ ਕਾਂਗਰਸ ਪ੍ਰਧਾਨ ਦੀ ਕੁਰਸੀ ਆਉਣ ਤੇ ਜਿੱਥੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਨੇ ਲੱਡੂ ਵੰਡਕੇ, ਆਤਸ਼ਬਾਜੀਆਂ ਚਲਾਕੇ ਅਤੇ ਭੰਗੜੇ ਪਾ ਕੇ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਿਹਾਤੀ ਖੇਤਰਾਂ ਵਿੱਚ ਅਜਿਹੇ ਜਸ਼ਨ ਹੋਏ ਹਨ, ਉ¤ਥੇ ਅਕਾਲੀ ਦਲ ਬਾਦਲ ਦੇ ਕੇਡਰ ਅਤੇ ਲੀਡਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਕ ਕਿਸਮ ਨਾਲ ਅਕਾਲੀ ਦਲ ਬਾਦਲ ਵਿੱਚ ਮਾਤਮ ਛਾ ਗਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਦਾ ਐਲਾਨ ਅਜਿਹੇ ਮੌਕੇ ਹੋਇਆ ਹੈ ਜਦੋਂ ਬਾਦਲ ਪਰਿਵਾਰ ਵਿੱਚ ਖਾਨਾਜੰਗੀ ਚੱਲ ਰਹੀ ਹੈ। ਸ. ਪਰਕਾਸ਼ ਸਿੰਘ ਬਾਦਲ ਦੇ ਉਤਰ ਅਧਿਕਾਰੀ ਬਣਨ ਦੇ ਵਿਸ਼ੇ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਕਾਰਪੋਰੇਟ ਸਟਾਈਲ ਕਾਰਜ਼ਸ਼ੈਲੀ ਕਰਕੇ ਬਾਦਲ ਦਲ ਦੋ ਵਿਚਾਰਧਾਰਾਵਾਂ ਵਿੱਚ ਵੰਡਿਆ ਜਾ ਚੁੱਕਾ ਹੈ, ਕਿਸੇ ਵੀ ਸਮੇਂ ਕੋਈ ਧਮਾਕਾ ਪੈ ਸਕਦਾ ਹੈ। 68 ਸਾਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ ਦੇ ਵਿਰੋਧ ਅਤੇ ਕੇਂਦਰੀ ਲੀਡਰਸ਼ਿਪ ਦੇ ਇੱਕ ਪ੍ਰਭਾਵਸ਼ਾਲੀ ਲੀਡਰ ਦੀਆਂ ਲੂੰਬੜਚਾਲਾਂ ਦੇ ਬਾਵਜੂਦ ਵੀ ਉੁਹ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਹਨ। ਇਸ ਫੈਸਲੇ ਨਾਲ ਸ਼੍ਰੀਮਤੀ ਸੋਨੀਆ ਗਾਂਧੀ ਨੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਦੀਆਂ ਭਾਵਨਾਵਾਂ ਤੇ ਫੁੱਲ ਚੜਾਏ ਹਨ। ਕੈਪਟਨ ਅਮਰਿੰਦਰ ਸਿੰਘ ਇੱਕ ਸੁਲਝਿਆ ਹੋਇਆ, ਪੜ੍ਹਿਆ ਲਿਖਿਆ, ਮੋਸਟ ਮਾਡਰਨ, ਦੂਰ ਅੰਦੇਸ਼, ਤਜਰਬੇਕਾਰ, ਕੌਮੀ ਏਕਤਾ ਦੀ ਭਾਵਨਾ ਰੱਖਣ ਵਾਲਾ ਫੌਜੀ ਅਫਸਰ, ਧਰਮ ਨਿਰਪੱਖ ਅਤੇ ਵਧੀਆ ਇਨਸਾਨ ਹੈ। ਉਹ ਸਿਆਸਤਦਾਨ ਦੇ ਨਾਲ-ਨਾਲ ਪਾਰਦਰਸ਼ੀ ਇਨਸਾਨ ਵੀ ਹੈ ਅਤੇ ਇਨਸਾਨੀਅਤ ਉਸ ਵਿੱਚ ਕੁੱਟ-ਕੁਟ ਕੇ ਭਰੀ ਹੋਈ ਹੈ। ਉਹ ਕਪਟੀ ਨਹੀਂ, ਕਿਸੇ ਗੱਲ ਨੂੰ ਛੁਪਾ ਨਹੀਂ ਸਕਦਾ, ਸਪੱਸ਼ਟ ਕਿਸਮ ਦਾ ਧੜਲੇਦਾਰ ਲੀਡਰ ਹੈ। ਉਹ ਤੁਰੰਤ ਫੈਸਲਾ ਕਰਕੇ ਇੱਕ ਪਾਸੇ ਖੜ੍ਹਨ ਵਾਲਾ ਹੈ, ਦੋਹਰੀ ਨੀਤੀ ਅਖਤਿਆਰ ਨਹੀਂ ਕਰਦਾ। ਪ੍ਰਧਾਨਗੀ ਦੀ ਕੁਰਸੀ ਉਸ ਲਈ ਚੈਲੰਜ ਵੀ ਹੈ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਧੜੇਬੰਦੀ ਦੀ ਸ਼ਿਕਾਰ ਹੈ। ਉਸਨੂੰ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣਾ ਪਵੇਗਾ। ਪ੍ਰੰਤੂ ਉਸ ਲਈ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦਾ ਵੱਡਾ ਧੜਾ ਉਸ ਦੇ ਨਾਲ ਹੈ। ਸਵ: ਸ. ਬੇਅੰਤ ਸਿੰਘ ਦਾ ਧੜਾ ਹੀ ਸਭ ਤੋਂ ਵੱਡਾ ਧੜਾ ਸੀ, ਉਹ ਧੜਾ ਅਤੇ ਸ. ਬੇਅੰਤ ਸਿੰਘ ਦਾ ਪਰਿਵਾਰ ਜਿਸਦੀ ਅਗਵਾਈ ਸਿਆਸਤ ਵਿੱਚ ਇਨਸਾਨੀਅਤ ਦਾ ਪ੍ਰਤੀਕ ਸ. ਤੇਜਪ੍ਰਕਾਸ਼ ਸਿੰਘ ਕਰ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਨਾਲ ਚੱਟਾਨ ਵਾਂਗ ਖੜੇ ਹਨ। ਉਹ ਉਸ ਪਰਿਵਾਰ ਦਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਐਮ.ਪੀ, ਪੰਜਾਬ ਯੂਥ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਨਾਲ ਚੁਣਿਆ ਹੋਇਆ ਪ੍ਰਧਾਨ ਹੈ। ਸ਼੍ਰੀ ਮਹਿੰਦਰ ਸਿੰਘ ਕੇ.ਪੀ. ਸੋਬਰ ਕਿਸਮ ਦਾ ਲਡੀਰ ਹੈ, ਉਹ ਕੋਈ ਚੈਲੰਜ ਨਹੀਂ। ਸ਼੍ਰੀਮਤੀ ਅੰਬਿਕਾ ਸੋਨੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੋਰਟ ਹੈ। ਬਾਕੀ ਤਿੰਨ ਮੁੱਖ ਲੀਡਰ ਸ਼੍ਰੀਮਤੀ ਰਜਿੰਦਰ ਕੌਰ ਭੱਠਲ, ਸ. ਜਗਮੀਤ ਸਿੰਘ ਬਰਾੜ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦੀਆਂ ਆਪਸ ਵਿਚ ਸੁਰਾਂ ਨਹੀਂ ਮਿਲਦੀਆਂ। ਕਾਂਗਰਸ ਲੈਜਿਸਲੇਚਰ ਪਾਰਟੀ ਵਿੱਚ ਵੀ ਬਹੁਤੇ ਐਮ.ਐਲ.ਏ. ਕੈਪਟਨ ਅਮਰਿੰਦਰ ਸਿੰਘ ਦੇ ਸਪੋਰਟਰ ਹਨ। ਮੈਂਬਰ ਲੋਕ ਸਭਾ ਵਿਚੋਂ ਵੀ ਬਹੁਤਿਆਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸਪੋਰਟ ਹੈ। ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜ ਸਾਲ ਮੁੱਖ ਮੰਤਰੀ ਰਹੇ। ਪੂਰੇ 4 ਸਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ। ਇਸੇ ਤਰ੍ਹਾਂ 1980 ਵਿੱਚ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਫੌਜ ਦਾ ਵੀ ਤਜਰਬਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਹ ਪਿਛਲੇ ਇਸ ਤਜਰਬੇ ਤੋਂ ਜਰੂਰ ਲਾਭ ਉਠਾਉਣਗੇ ਤੇ ਆਪਣੀ ਕਾਰਜ਼ਸ਼ੈਲੀ ਵੀ ਲੋਕ ਪੱਖੀ ਰੱਖਣਗੇ। ਪ੍ਰੰਤੂ ਲੀਡਰਾਂ ਅਤੇ ਪੰਜਾਬ ਦੇ ਕਾਂਗਰਸੀਆਂ ਵਿੱਚ ਇੱਕ ਖਦਸ਼ਾ ਹੈ ਕਿ ਪਹਿਲਾਂ ਦੀ ਤਰ੍ਹਾਂ ਕਿਤੇ ਪੁਰਾਣੀ ਕੋਟਰੀ ਦੇ ਜਾਲ ਵਿੱਚ ਜਾ ਫੱਸ ਜਾਣ, ਜਿਸ ਨੇ ਪਿਛਲੀ ਵਾਰੀ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਸੀ। ਪਟਿਆਲਾ ਇੱਕ ਵਾਰ ਫਿਰ ਸਿਆਸਤ ਦਾ ਕੇਂਦਰ ਬਣ ਗਿਆ ਹੈ। ਏਥੇ ਤਾਂ ਵਿਆਹ ਵਰਗਾ ਮਾਹੌਲ ਹੋ ਗਿਆ ਸੀ। ਸ. ਪਰਕਾਸ਼ ਸਿੰਘ ਬਾਦਲ ਨੇ ਪਿੱਛੇ ਜਹੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਨਹਾਨੀ ਦੇ ਦੋ ਕੇਸ ਵਾਪਸ ਲੈ ਕੇ ਕੁੜੱਤਣ ਖਤਮ ਕਰਨ ਦਾ ਢੋਂਗ ਰਚਿਆ ਸੀ, ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਹਜ਼ਾਰਾਂ ਕਾਂਗਰਸੀਆਂ ਦੇ ਖਿਲਾਫ ਜਿਹੜੇ ਬਦਲਾ ਲਊ ਭਾਵਨਾ ਨਾਲ ਕੇਸ ਰਜਿਸਟਰਡ ਕੀਤੇ ਹਨ ਉਹ ਵਾਪਸ ਲਏ ਜਾਣ। ਉਹਨਾਂ ਇਹ ਵੀ ਕਿਹਾ ਸੀ ਕਿ ਉਹ ਝੂਠੇ ਕੇਸ ਰਜਿਸਟਰ ਕਰਨ ਦੇ ਖਿਲਾਫ ਹਨ, ਕੋਰਟਾਂ ਵਿੱਚ ਇਹਨਾਂ ਕੇਸਾਂ ਨੂੰ ਲੜਾਂਗੇ। ਅਸਲ ਵਿੱਚ ਸ. ਬਾਦਲ ਨੂੰ ਸਪੱਸ਼ਟ ਹੋ ਗਿਆ ਕਿ ਅਗਲੀ ਸਰਕਾਰ ਕਾਂਗਰਸ ਦੀ ਆਉਣੀ ਹੈ ਇਸ ਲਈ ਉਹਨਾਂ ਡਰਦਿਆਂ ਇਹ ਕੇਸ ਵਾਪਸ ਲੈ ਕੇ ਵਾਹਵਾ-ਸ਼ਾਹਵਾ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਪੰਜਾਬ ਵਿੱਚ ਸਿਆਸਤ ਗਰਮਾਵੇਗੀ, ਹੁਣ ਤੱਕ ਤਾਂ ਇਕ ਪਾਸੜ ਹੀ ਕੇਸ ਚੱਲ ਰਿਹਾ ਸੀ। ਸ. ਬੇਅੰਤ ਸਿੰਘ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੀ ਅਗਰੈਸਿਵ ਸਿਆਸਤ ਕਰਨ ਵਾਲੇ ਵਿਅਕਤੀ ਹਨ। ਉੁਹ ਚੁੱਪ ਕਰਕੇ ਸਹਿਣ ਨਹੀਂ ਕਰਨਗੇ, ਬੁਰੇ ਦੇ ਘਰ ਤੱਕ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਅਜਿਹੇ ਲੀਡਰ ਹਨ ਕਿ ਉਹ ਉਹਨਾਂ ਦੀ ਆਪਣੀ ਪਾਰਟੀ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੇ ਖਿਲਾਫ ਵੀ ਆਵਾਜ ਬੁਲੰਦ ਕਰ ਸਕਦੇ ਹਨ। ਜਦੋਂ ਕਾਂਗਰਸ ਸਰਕਾਰ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਉਹਨਾਂ ਲੋਕ ਸਭਾ ਤੋਂ ਅਸਤੀਫਾ ਦੇ ਕੇ ਪਹਿਲਾਂ ਸਿੱਖ ਫੋਰਮ ਬਣਾ ਲਈ ਤੇ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਸਿਆਸਤ ਨੂੰ ਉਹਨਾਂ ਬੜਾ ਨੇੜਿਓ ਦੇਖਿਆ ਹੈ, ਡੂੰਘੀ ਜਾਣਕਾਰੀ ਹੈ, ਇਸ ਲਈ ਅਕਾਲੀਆਂ ਨੂੰ ਉਹ ਲੰਮੇ ਹੱਥੀ ਲੈਣਗੇ। ਉਹਨਾਂ ਦੇ ਪ੍ਰਧਾਨ ਬਣਨ ਨਾਲ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੋਵੇਂ ਬਾਦਲ ਘੋਰ ਨਿਰਾਸ਼ਾ ਵਿੱਚ ਹਨ। ਬਾਦਲ ਅਕਾਲੀ ਦਲ ਵਿੱਚ ਬਾਗੀ ਸੁਰ ਰੱਖਣ ਵਾਲੇ ਅਕਾਲੀ ਵੀ ਅੰਦਰਖਾਤੇ ਖੁਸ਼ ਹਨ, ਉਹ ਮਹਿਸੂਸ ਕਰਦੇ ਹਨ ਕਿ ਹੁਣ ਬਾਦਲ ਪਰਿਵਾਰ ਟਕਸਾਲੀ ਅਕਾਲੀਆਂ ਦੀ ਪੁੱਛ ਪੜਤਾਲ ਕਰੇਗਾ। ਬਾਕੀ ਅਕਾਲੀ ਧੜੇ ਬਹੁਤ ਖੁਸ਼ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਵੱਟ ਕੱਢ ਦੇਵੇਗਾ ਕਿਉਂਕਿ ਸ. ਪਰਕਾਸ਼ ਸਿੰਘ ਬਾਦਲ ਬਾਕੀ ਅਕਾਲੀਆਂ ਨੂੰ ਤਾਂ ਟਿੱਚ ਸਮਝਦੇ ਹਨ ਉਹਨੇ ਤਾਂ ਟੌਹੜਾ, ਬਰਨਾਲਾ ਅਤੇ ਤਲਵੰਡੀ ਧੜੇ ਨੂੰ ਵੀ ਜੀਰੋ ਕਰ ਦਿੱਤਾ ਹੈ। ਇਹਨਾਂ ਵਿਚੋਂ ਕਈ ਧੜਿਆਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਨਿਯੁਕਤੀ ਦਾ ਅਖ਼ਬਾਰਾਂ ਵਿੱਚ ਸਵਾਗਤ ਵੀ ਕਰ ਦਿੱਤਾ ਹੈ।ਜਿਹੜੇ ਅਕਾਲੀ ਧੜੇ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਕਰ ਰਹੇ ਹਨ ਉਹਨਾਂ ਵਿੱਚ ਪੰਚ ਪ੍ਰਧਾਨੀ ਅਕਾਲੀ ਦਲ, ਮਾਨ ਧੜਾ, ਸ. ਸਿਮਰਨਜੀਤ ਸਿੰਘ ਮਾਨ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸਾਢੂ ਹੀ ਹੈ, ਲੋਂਗੋਵਾਲ ਅਕਾਲੀ ਦਲ, ਅਕਾਲੀ ਦਲ 1920, ਦਿੱਲੀ ਅਕਾਲੀ ਦਲ, ਰਵੀਇੰਦਰ ਧੜਾ, ਕੈਪਟਨ ਕੰਵਲਜੀਤ ਸਿੰਘ ਦਾ ਧੜਾ, ਟੌਹੜਾ ਧੜਾ, ਸਿੱਖ ਫੋਰਮ, ਸਰਨਾ ਗਰੁੱਪ, ਪ੍ਰਵਾਸੀ ਸਿੱਖ ਅਤੇ ਮਨਪ੍ਰੀਤ ਸਿੰਘ ਬਾਦਲ ਅੰਦਰ ਖਾਤੇ ਖੁੳਸ਼ ਹੈ। ਸ. ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟੌਹੜਾ ਅਤੇ ਲੋਂਗੋਵਾਲ ਗਰੁੱਪ ਦੇ ਬਹੁਤੇ ਲੀਡਰ ਅਕਾਲੀ ਦਲ ਬਾਦਲ ਨੂੰ ਤਿਲਾਂਜਲੀ ਦੇ ਗਏ ਸਨ, ਜਿਹੜੇ ਕੁੱਝ ਕਿਸੇ ਝਾਕ ਵਿੱਚ ਬੈਠੇ ਸਨ ਉਹ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਮੌਕੇ ਤੇ ਕਾਂਗਰਸ ਵਿੱਚ ਆ ਸਕਦੇ ਹਨ। ਇਸ ਮੰਤਵ ਲਈ ਸਭ ਤੋਂ ਵੱਡਾ ਰੋਲ ਦਿੱਲੀ ਅਕਾਲੀ ਦਲ ਦਾ ਸਰਨਾ ਗਰੁੱਪ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ ਕਿਉਂਕਿ ਕੈਪਟਨ ਸਾਹਿਬ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਸ਼੍ਰੀ ਰਾਜੀਵ ਗਾਂਧੀ ਦੇ ਕਲਾਸ ਫੈਲੋ ਅਤੇ ਚੰਗੇ ਦੋਸਤ ਸਨ। ਮਹਾਰਾਣੀ ਪ੍ਰਨੀਤ ਕੌਰ ਦਾ ਕੇਂਦਰੀ ਮੰਤਰੀ ਮੰਡਲ ਵਿੱਚ ਮੰਤਰੀ ਹੋਣਾ ਵੀ ਇਸ ਪਰਿਵਾਰ ਦੀ ਮਹੱਤਤਾ ਵਿੱਚ ਵਾਧਾ ਕਰਦਾ ਹੈ। ਮਹਾਰਾਣੀ ਪ੍ਰਨੀਤ ਕੌਰ ਵੀ ਨਰਮ ਸੁਭਾ ਦੇ ਅਤੇ ਹਰੇਕ ਦੇ ਦੁੱਖ-ਸੁਖ ਦੇ ਸਹਾਈ ਹੋਣ ਵਾਲੇ ਇਨਸਾਨ ਹਨ, ਉਹਨਾਂ ਨੇ ਵਿਦੇਸ਼ਾਂ ਵਿੱਚ ਸ਼ਰਨ ਲੈਣ ਵਾਲੇ ਪ੍ਰਵਾਸੀ ਸਿੱਖਾਂੇਭਾਰਤੀਆਂ ਦੇ ਬੱਚਿਆਂ ਲਈ ਵੀਜ਼ੇ ਦੀਆਂ ਸ਼ਰਤਾਂ ਨਰਮ ਕਰਕੇ ਬੜਾ ਵੱਡਾ ਮਹੱਤਵਪੂਰਨ ਕੰਮ ਕੀਤਾ ਹੈ ਅਤੇ ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਘਢਾਉਣ ਕਰਕੇ ਵੀ ਨਾਮਣਾਂ ਖੱਟਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਸ ਨੇ ਅਕਾਲੀ ਦਲ ਦੇ ਵੋਟ ਬੈਂਕ ਪੰਜਾਬ ਦੀ ਕਿਸਾਨੀ ਵਿੱਚ ਸੇਂਧ ਲਗਾ ਕੇ ਕਾਂਗਰਸ ਦੀ ਵੋਟ ਬੈਂਕ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਸ਼ਹਿਰੀ ਸਿੱਖਾਂ ਦੀਆਂ ਵੋਟਾਂ ਵੀ ਕਾਂਗਰਸ ਨਾਲ ਜੋੜੀਆਂ ਹਨ, ਇਸੇ ਕਰਕੇ ਅਕਾਲੀ ਦਲ ਬਾਦਲ ਵਿੱਚ ਘੁਸਰ ਮੁਸਰ ਪੈਦਾ ਹੋ ਗਈ ਹੈ, ਇੱਕ ਕਿਸਮ ਨਾਲ ਬਾਦਲ ਪਰਿਵਾਰ ਦੀ ਨੀਂਦ ਉਡ ਗਈ ਹੈ ਜੇਕਰ ਕਾਂਗਰਸ ਦੇ ਸਾਰੇ ਧੜਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ ਲੈ ਕੇ ਚੱਲਣ ਵਿੱਚ ਕਾਮਯਾਬ ਹੋ ਗਏ ਤਾਂ ਅਕਾਲੀ ਦਲ ਦਾ ਦਿਹਾਤੀ ਸੀਟਾਂ ਵਿਚੋਂ ਵੀ ਗੜ ਤੋੜ ਦੇਣ ਵਿੱਚ ਸਫਲ ਹੋ ਜਾਣਗੇ। ਅਫਸਰਸ਼ਾਹੀ ਜੋ ਕਿ ਪੰਜਾਬ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਨੇ ਵੀ ਰੰਗ ਬਦਲ ਲਿਆ ਹੈ, ਕਈ ਅਫਸਰ ਤਾਂ ਪਹਿਲਾਂ ਹੀ ਸਰਕਾਰ ਦੀਆਂ ਨਾਕਾਮਯਾਬੀਆਂ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਰਹਿੰਦੇ ਸਨ ਪ੍ਰੰਤੂ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸੁਨਿਹਰਾ ਭਵਿੱਖ ਵੇਖ ਕੇ ਅਫਸਰਾਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਵੀ ਲੱਗ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਸ. ਪਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸ. ਮਹੇਸ਼ਇੰਦਰ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਅਤੇ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਤਾਂ ਨਹੀਂ ਲਿਆ ਪ੍ਰੰਤੂ ਬਾਦਲ ਪਰਿਵਾਰ ਵਿੱਚ ਸੰਨ੍ਹ ਤਾਂ ਲੱਗ ਗਈ ਹੈ, ਉਹਨਾਂ ਦੀ ਵੋਟ ਪਰਕਾਸ਼ ਸਿੰਘ ਬਾਦਲ ਨੂੰ ਨਹੀਂ ਜਾਵੇਗੀ। ਸ. ਗੁਰਦਾਸ ਸਿੰਘ ਬਾਦਲ ਲੋਕ ਸਭਾ ਦਾ ਮੈਂਬਰ ਰਿਹਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਤੋਂ ਐਮ.ਐਲ.ਏ. ਰਿਹਾ ਹੈ। ਉਹਨਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਨ, ਦੋਸਤ ਮਿੱਤਰ ਸਾਂਝੇ ਹਨ ਤੇ ਵੋਟਰ ਵੀ ਸਾਂਝੇ ਹਨ। ਹੁਣ ਤਾਂ ਵੇਖਣ ਵਾਲੀ ਗੱਲ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਉਹਨਾਂ ਵਿਚੋਂ ਕਿੰਨੀ ਕੁ ਵੋਟ ਅਕਾਲੀ ਦਲ ਦੀ ਤੋੜਦਾ ਹੈ ਜੇਕਰ ਇਹ ਸਿਲਸਿਲਾ ਏਦਾ ਹੀ ਚੱਲਦਾ ਰਿਹਾ ਤਾਂ ਬਾਦਲ ਪਰਿਵਾਰ ਨੂੰ ਆਪਣੀਆਂ ਨਿੱਜੀ ਸੀਟਾਂ ਜਿੱਤਣ ਲਈ ਉਹਨਾਂ ਨੂੰ ਲਾਲੇ ਪੈ ਸਕਦੇ ਹਨ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਘਰ ਦਾ ਭੇਤੀ ਲੰਕਾ ਢਾਏ। ਇਸ ਸਾਰੀ ਪਰਿਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨਾ ਕਾਂਗਰਸ ਪਾਰਟੀ ਲਈ ਬਹੁਤ ਹੀ ਬਿਹਤਰ ਹੈ। ਇਸ ਦੇ ਨਾਲ ਹੀ ਅਕਾਲੀ ਦਲ ਬਾਦਲ ਵਿੱਚ ਫੁੱਟ ਪਾਉਣ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਮਹੱਤਵਪੂਰਨ ਰੋਲ ਅਦਾ ਕਰੇਗਾ ਕਿਉੳਂਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਇੱਕ ਧਰਮ ਨਿਰਪੱਖ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਸਦੇ ਨਾਲ ਹੀ ਸਿੱਖ ਵੋਟ ਬੈਂਕ ਵਿੱਚ ਵੀ ਉਹ ਬਹੁਤ ਹਰਮਨ ਪਿਆਰਾ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ।
Subscribe to:
Post Comments (Atom)
No comments:
Post a Comment