|
ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ
ਪੰਜਾਬ ਅੰਦਰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਇਥੇ ਭਰਵੀਂ ਸਿਆਸਤ ਦੇਖਣ ਨੂੰ ਮਿਲ ਰਹੀ ਹੈ। ਇਥੋਂ ਦੀ ਸਿਆਸਤ ਵਿਚ ਹਮੇਸ਼ਾ ਤੋਂ ਹੀ 2 ਪ੍ਰਮੁੱਖ ਪਾਰਟੀਆਂ ਆਹਮੋ ਸਾਹਮਣੇ ਹੁੰਦੀਆਂ ਹਨ। ਇਕ ਰਾਸ਼ਟਰੀ ਸਿਆਸੀ ਪਾਰਟੀ ਕਾਂਗਰਸ ਤੇ ਦੂਜੀ ਸਥਾਨਕ ਪ੍ਰਾਂਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ। ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਦੇਖਿਆ ਜਾਵੇ ਤਾਂ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹੀ ਭਿੜੀਆਂ ਹਨ ਤੇ ਦੇਖਿਆ ਜਾਵੇ ਤਾਂ ਦੋਵੇਂ ਪਾਰਟੀਆਂ ਤਕਰੀਬਨ 5-5 ਸਾਲ ਬਾਅਦ ਵਾਰੋ-ਵਾਰੀ ਰਾਜ ਕਰਦੀਆਂ ਆਈਆਂ ਹਨ।ਹੋਰ ਵੀ ਕਈ ਪਾਰਟੀਆਂ ਸਮੇਂ-ਸਮੇਂ ’ਤੇ ਪੰਜਾਬ ਦੀ ਸੱਤਾ ਵਿਚ ਕਦੇ ਸੱਤਾਧਾਰੀ ਤੇ ਕਦੇ ਵਿਰੋਧੀ ਪਾਰਟੀਆਂ ਵਿਚ ਭਾਈਵਾਲ ਬਣਦੀਆ ਆਈਆਂ ਹਨ। ਇਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ., ਸੀ.ਪੀ.ਐ¤ਮ., ਜਨਤਾ ਪਾਰਟ, ਜਨਸੰਘ ਤੇ ਹੋਰ ਵੀ ਕਈ ਪਾਰਟੀਆਂ। ਅੱਜ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੈ। ਪਿਛਲੇ ਕੁਝ ਦਿਨਾਂ ਵਿਚ ਹੀ ਪੰਜਾਬ ਦੀ ਸਿਆਸਤ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ¦ਮਾ ਸਮਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਲੋਕ ਕਾਂਗਰਸ ਦੀ ਹਾਈ ਕਮਾਂਡ ਨੂੰ ਦੇਖਦੇ ਰਹੇ ਕਿ ਇਸ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਏਗੀ ਤੇ ਹੋਇਆ ਉਹੀ ਜਿਸ ਦੀ ਲੋਕਾਂ ਨੂੰ ਉਮੀਦ ਸੀ। ਹਰ ਪੰਜਾਬੀਆਂ ਦੀ ਜ਼ੁਬਾਨ ’ਤੇ ਬਸ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਹੀ ਸੀ। ਪਹਿਲਾਂ ਤੋਂ ਹੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਸੋ ਉਹੀ ਹੋਇਆ, ਜਿਸ ਦੀ ਉਮੀਦ ਸੀ, ਪੰਜਾਬ ਦੇ ਲੋਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਦੀ ਇੰਝ ਖੁਸ਼ੀ ਮਨਾਈ ਗਈ ਜਿਵੇਂ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਥਾਪ ਦਿੱਤੇ ਗਏ ਹੋਣ। ਲੋਕਾਂ ਨੇ ਗੱਜ ਵੱਜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਕੈਪਟਨ ਵੱਲੋਂ ਅੰਮ੍ਰਿਤਸਰ ਮੱਥਾ ਟੇਕਣ ਵੇਲੇ ਭਾਰੀ ਗਿਣਤੀ ਦਾ ਇਕੱਠ ਹੋਇਅ। ਪਿਛਲੇ ਕੁਝ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਲੜਾਈ ਅਤੇ ਖਹਿਬਾਜ਼ੀ ਜਨਤਾ ਤੋਂ ਛੁਪੀ ਨਹੀਂ ਹੈ। ਇਕ ਦੂਜੇ ਖਿਲਾਫ ਬਿਆਨਬਾਜ਼ੀ ਤੋਂ ਇਲਾਵਾ ਕੋਰਟਾਂ ਵਿਚ ਇਕਦੂਜੇ ਖਿਲਾਫ ਕੀਤੇ ਗਏ ਕੇਸ ਜੱਗ ਜ਼ਾਹਿਰ ਹਨ। ਪਿੱਛੇ ਜਿਹੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਚਾਹੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਖਿਲਾਫ ਕੁਝ ਕੇਸ ਵਾਪਸ ਲੈ ਗਏ ਸਨ ਪਰ ਕੈਪਟਨ ਨੇ ਉਸ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਧੰਨਵਾਦ ਕਰਨ ਦੀ ਥਾਂ ਠੋਕ ਕੇ ਕਿਹਾ ਸੀ ਕਿ ਇਕ ਦੋ ਕੇਸ ਵਾਪਸ ਲੈਣ ਨਾਲ ਕੁਝ ਨਹੀਂ ਹੋਣਾ, ਜੇ ਇੰਨੀ ਹਮਦਰਦੀ ਹੈ ਤਾਂ ਪੰਜਾਬ ਦੇ ਕਾਂਗਰਸੀਆਂ ਸਿਰ ਕੀਤੇ 10 ਹਜ਼ਾਰ ਦੇ ਕਰੀਬ ਕੇਸ ਵਾਪਸ ਲਏ ਜਾਣ। ਕੁੱਝ ਬਿਆਨ ਅਜਿਹੇ ਵੀ ਅਖ਼ਬਾਰਾਂ ਵਿਚ ਪੜ੍ਹਣ ਨੂੰ ਮਿਲੇ, ਜਿਸ ਰਾਹੀਂ ਕੈਪਟਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ, ਅਕਾਲੀਆਂ ਨੂੰ ਖੂੰਜੇ ਲਾ ਦਿਆਂਗੇ। ਇਨ੍ਹਾਂ ਗੱਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਸੱਲੀ ’ਚ ਹਨ ਕਿ ਅਗਲੀ ਆਉਣ ਵਾਲੀ ਸਰਕਾਰ ਉਨ੍ਹਾਂ ਦੀ ਹੀ ਹੋਵੇਗੀ। ਕਾਂਗਰਸ ਪਾਰਟੀ ਵੱਲੋਂ ਵੀ ਲੋਕ ਸ਼ਕਤੀ ਬਣਾਉਣ ਲਈ ਪੰਜਾਬ ਭਰ ’ਚ ਮੀਟਿੰਗਾਂ ਤੇ ਰੈਲੀਆਂ ਦਾ ਦੌਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਕੁੱਝ ਸਮਾਂ ਪਹਿਲਾਂ ਹੀ ਆਪਣੇ ਆਪ ਨੂੰ ਪੰਜਾਬ ਦੀ ਇਕ ਸਥਾਪਤ ਸਿਆਸੀ ਪਾਰਟੀ ਮੰਨ ਰਹੀ ਸੀ। ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਕਸਰ ਹੀ ਬਿਆਨ ਦਿੰਦੇ ਸੁਣੇ ਗਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ 25 ਸਾਲ ਪੰਜਾਬ ਵਿਚ ਰਾਜ ਕਰੇਗੀ। ਪੰਜਾਬ ਦੀ ਪੂਰੀ ਸਿਆਸਤ ਅਤੇ ਅਫਸਰਸ਼ਾਹੀ ਵਿਚ ਸ. ਸੁਖਬੀਰ ਸਿੰਘ ਬਾਦਲ ਦੀ ਪਕੜ ਕਾਫੀ ਮਜ਼ਬੂਤ ਮੰਨੀ ਜਾ ਰਹੀ ਸੀ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਬੜਾ ਭਾਰੀ ਝਟਕਾ ਲੱਗਾ, ਜਦੋਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਸ. ਮਨਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਨਿਸ਼ਖਾਸਤ ਕਰ ਦਿੱਤਾ ਗਿਆ। ਦਲ ਵੱਲੋਂ ਇਸ ਲਈ 5 ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾ ਕੇ ਸ. ਮਨਪ੍ਰੀਤ ਸਿੰਘ ਨੂੰ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ। ਸ. ਮਨਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਵਿਚ ਸਬਸਿਡੀਆਂ ਦੇ ਖਿਲਾਫ ਬੋਲਦੇ ਆਏ ਸਨ ਤੇ ਹਮੇਸ਼ਾ ਹੀ ਸਰਕਾਰ ’ਤੇ ਜ਼ੋਰ ਪਾ ਰਹੇ ਸਨ ਕਿ ਪੰਜਾਬ ਨੂੰ ਜੇ ਖੁਸ਼ਹਾਲ ਬਣਾਉਣਾ ਹੈ ਤਾਂ ਇਥੇ ਸਬਸਿਡੀਆਂ ਖਤਮ ਹੋਣੀਆਂ ਚਾਹਦੀਆਂ ਹਨ। ਪਰ ਉਸ ਦੀ ਇਸ ਗੱਲ ਨਾਲ ਸ਼੍ਰੋਮਣੀ ਅਕਾਲੀ ਦਲ ਸਹਿਮਤ ਨਹੀਂ ਸੀ ਅਤੇ ਇਸ ਕਰਕੇ ਉਹ ਆਪਣੀ ਪਾਰਟੀ ਵਿਚ ਪਹਿਲਾਂ ਤੋਂ ਹੀ ਘੁਟਨ ਮਹਿਸੂਸ ਕਰ ਰਿਹਾ ਸੀ ਤੇ ਆਖਰ ਪਿਛਲੇ ਦਿਨੀਂ ਜਦੋਂ ਉਸ ਨੇ ਇਸ ਸੰਬੰਧੀ ਆਪਣੀ ਬਿਆਨਬਾਜ਼ੀ ਵਧਾ ਦਿੱਤੀ ਤਾਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ ਕਰ ਦਿੱਤਾ ਗਿਆ। ਉਸ ਸਮੇਂ ਦਲ ਨੂੰ ਇਸ ਬਾਰੇ ਚਿਰ ਚੇਤਾ ਵੀ ਨਹੀਂ ਸੀ ਕਿ ਇਹੋ ਮਨਪ੍ਰੀਤ ਸਿੰਘ ਉਨ੍ਹਾਂ ਲਈ ਇਕ ਵੱਡਾ ਰੇੜਕਾ ਵੀ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ ਵੀ ਜ. ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਕੁਲਦੀਪ ਸਿੰਘ ਵਡਾਲਾ ਸਮੇਤ ਕੁੱਝ ਹੋਰ ਵੀ ਸੀਨੀਅਰ ਆਗੂ ਅਜਿਹੇ ਹੋਏ ਸਨ, ਜਿਨ੍ਹਾਂ ਨੂੰ ਸ. ਬਾਦਲ ਦੀ ਥੋੜ੍ਹੀ ਬਹੁਤ ਵਿਰੋਧਤਾ ਕਰਨ ’ਤੇ ਹੀ ਵੱਡਾ ਖਮਿਆਜ਼ਾ ਭੁਗਤਨਾ ਪਿਆ ਸੀ ਤੇ ਸਰਗਰਮ ਸਿਆਸਤ ਤੋਂ ਲਾਂਭੇ ਹੋਣਾ ਪਿਆ ਸੀ। ਇਹੋ ਗੱਲ ਦਲ ਨੇ ਇਸ ਵਾਰ ਵੀ ਸੋਚੀ ਸੀ ਕਿ ਸ਼ਾਇਦ ਮਨਪ੍ਰੀਤ ਸਿੰਘ ਦਾ ਵੀ ਉਹੀ ਹਾਲ ਹੋਵੇਗਾ। ਸ. ਮਨਪ੍ਰੀਤ ਸਿੰਘ ਬਾਦਲ ਦਲ ਵਿਚੋਂ ਬਰਖਾਸਤ ਹੋਣ ਤੋਂ ਬਾਅਦ ਚੁੱਪ ਕਰਕੇ ਘਰ ਨਹੀਂ ਬੈਠੇ, ਬਲਕਿ ਦਿਨ-ਰਾਤ ਇਕ ਕਰਕੇ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ। ਦੁਨੀਆ ਭਰ ਦੇ ਪੰਜਾਬੀਆਂ ਨੇ ਸ. ਮਨਪ੍ਰੀਤ ਸਿੰਘ ਬਾਦਲ ਨਾਲ ਜਿਥੇ ਹਮਦਰਦੀ ਪ੍ਰਗਟਾਈ, ਉਥੇ ਉਨ੍ਹਾਂ ਦਾ ਸਾਥ ਵੀ ਦੇਣ ਦਾ ਭਰੋਸਾ ਦਿੱਤਾ। ਇਸ ਦੀ ਮਿਸਾਲ ਮਿਲੀ 14 ਨਵੰਬਰ ਨੂੰ ਹੋਏ ਅੰਮ੍ਰਿਤਸਰ ਵਿਖੇ ਇਕੱਠ ਤੋਂ। ਇਸ ਉਪਰੰਤ ਉਸ ਨੇ ਪੰਜਾਬ ਭਰ ਵਿਚ 117 ਹਲਕਿਆਂ ’ਚ ਜਾਗੋ ਰੋਸ ਮਾਰਚ ਸ਼ੁਰੂ ਕਰ ਦਿੱਤੀ ਹੈ। ਇਥੇ ਵੀ ਹਰ ਹਲਕੇ ਦੇ ਲੋਕਾਂ ਨੇ ਸ. ਮਨਪ੍ਰੀਤ ਸਿੰਘ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਵਿਦੇਸ਼ਾਂ ਵਿਚ ਕਾਫੀ ਪ੍ਰਫੁਲਿਤ ਹੋਈ ਵੈ¤ਬਸਾਈਟ ਫੇਸਬੁੱਕ ਰਾਹੀਂ ਲੋਕਾਂ ਨੇ ਸ. ਮਨਪ੍ਰੀਤ ਸਿੰਘ ਨੂੰ ਭਰਪੂਰ ਸਹਿਯੋਗ ਦੇਣ ਦੀ ਗੰਲ ਕੀਤੀ ਹੈ। ਮਨਪ੍ਰੀਤ ਸਿੰਘ ਨਾਲ ਪਹਿਲਾਂ 3 ਵਿਧਾਇਕ ਨਾਲ ਤੁਰੇ ਸਨ। ਪਰ ਬਅਦ ਵਿਚ ਇਕ ਵਿਧਾਇਕ ਸੰਤ ਅਜੀਤ ਸਿੰਘ ਇਸ ਦਾ ਸਾਥ ਛੱਡ ਕੇ ਵਾਪਸ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਚਲੇ ਗਏ। ਕੁੱਝ ਇਕ ਹੋਰ ਅਕਾਲੀ ਲੀਡਰ ਵੀ ਸ. ਮਨਪ੍ਰੀਤ ਸਿੰਘ ਨਾਲ ਆ ਗਏ ਹਨ। ਕੁੱਝ ਅੰਦਰ ਖਾਤੇ ਇਸ ਨਾਲ ਰਲ ਗਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਜ਼ਾਰਤ ਹੋਣ ਕਾਰਨ ਹਾਲੇ ਖੁੱਲ੍ਹ ਕੇ ਇਸ ਨਾਲ ਸਾਹਮਣੇ ਨਹੀਂ ਆਏ। ਕੁੱਲ ਮਿਲਾ ਕੇ ਕਿਹਾ ਜਾਏ ਤਾਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਆਉਣ ਵਾਲੀਆਂ ਚੋਣਾਂ ਵਿਚ ਕੋਈ ਧਮਾਕਾ ਵੀ ਕਰ ਸਕਦੇ ਹਨ। ਮਨਪ੍ਰੀਤ ਸਿੰਘ ਨੇ ਚਾਹੇ ਹਾਲੇ ਆਪਣੀ ਕਿਸੇ ਰਾਜਨੀਤਿਕ ਪਾਰਟੀ ਦਾ ਐਲਾਨ ਨਹੀਂ ਕੀਤਾ ਪਰ ਉਹ ਹਾਲੇ ਸਹਿਜ ਚਾਲ ਚੱਲ ਕੇ ਲੋਕਾਂ ਨੂੰ ਪੱਕੇ ਤੌਰ ’ਤੇ ਜੋੜ ਕੇ ਹੀ ਇਸ ਦਾ ਐਲਾਨ ਕਰਨਗੇ। ਜੇ ਕਿਹਾ ਜਾਏ ਕਿ ਪੰਜਾਬ ਵਿਚ ਇਸ ਵੇਲੇ 3 ਸਿਆਸੀ ਗਰੁੱਪ ਸਰਗਰਮ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਤੇ ਇਹੋ ਤਿੰਨੇ ਗਰੁੱਪ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿਚ ਸਰਗਰਮੀ ਨਾਲ ਜ਼ੋਰ ਅਜ਼ਮਾਇਸ਼ ਕਰ ਸਕਦੇ ਹਨ। ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਜਨਤਾ ਦੀ ਨਿਗਾਹਾਂ ਇਨ੍ਹਾਂ ਤਿੰਨਾਂ ਆਗੂਆਂ ’ਤੇ ਟਿਕੀਆਂ ਹੋਣਗੀਆਂ। ਇਨ੍ਹਾਂ ਪਾਰਟੀਆਂ ਵੱਲੋਂ ਅਗਲੀਆਂ ਚੋਣਾਂ ਤੱਕ ਆਪੋ-ਆਪਣੀਆਂ ਦਲੀਲਾਂ ਜਨਤਾ ਦੀ ਕਚਹਿਰੀ ਵਿਚ ਰੱਖੀਆਂ ਜਾਣਗੀਆਂ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਜਨਤਾ ਕਿਸ ਪਾਰਟੀ ਲਈ ਆਪਣਾ ਫੈਸਲਾ ਸੁਣਾਉਂਦੀ ਹੈ।
ਮਨਪ੍ਰੀਤ ਦੀ ਪੰਜਾਬ ਜਾਗੋ ਯਾਤਰਾ
ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ
ਅਕਾਲੀ ਦਲ ਤੋਂ ਬਾਗੀ ਹੋਏ ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਰਾਜਸੀ, ਆਰਥਿਕ ਤੇ ਸਮਾਜਿਕ ਏਜੰਡਾ ਪੇਸ਼ ਕਰਕੇ 117 ਦਿਨਾਂ ਦੀ ‘ਜਾਗੋ ਪੰਜਾਬ ਯਾਤਰਾ’ ਕੱਢਣ ਦਾ ਐਲਾਨ ਕਰਨ ਨਾਲ ਪੰਜਾਬ ਦੀ ਰਾਜਸੀ ਫਿਜ਼ਾ ਵਿਚ ਹਲਚਲ ਮਚ ਗਈ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤਾ ਪ੍ਰੋਗਰਾਮ 2 ਗੱਲਾਂ ਦੁਆਲੇ ਕੇਂਦਰਿਤ ਹੈ। ਪਹਿਲੀ ਸਵੱਛ ਸਿਆਸਤ ਅਤੇ ਦੂਜਾ ਪੰਜਾਬ ਦਾ ਆਰਥਿਕ ਨਵ–ਨਿਰਮਾਣ। ਇਹ ਦੋਵੇਂ ਮੁੱਦੇ ਇਸ ਵੇਲੇ ਬੇਹੱਦ ਪ੍ਰਸੰਗਿਕ ਹਨ ਅਤੇ ਲੋਕਾਂ ਦੇ ਦਿਲੋ–ਦਿਮਾਗ ਉਪਰ ਛਾਏ ਹੋਏ ਹਨ। ਇਹੀ ਵਜ੍ਹਾ ਹੈ ਕਿ ਪਹਿਲਾਂ ਹੀ ਇਮਾਨਦਾਰ, ਸਪੱਸ਼ਟ ਅਤੇ ਬੇਬਾਕ ਸ਼ਖਸੀਅਤ ਵਜੋਂ ਜਾਣੇ ਜਾਂਦੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਏਜੰਡੇ ਨੂੰ ਪੰਜਾਬੀ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਣਾ ਆਰੰਭ ਹੋਇਆ ਹੈ। 14 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਸਮੇਂ ਅਕਾਲੀ ਦਲ ਅਤੇ ਸਰਕਾਰ ਖੜ੍ਹੀਆਂ ਕੀਤੀਆਂ ਗਈਆਂ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਵੱਡਾ ਇਕੱਠ ਹੋਣ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਸਵੱਛ ਰਾਜਨੀਤੀ ਅਤੇ ਆਰਥਿਕ ਉਸਾਰੀ ਚਾਹੁੰਦੇ ਹਨ। ਮਨਪ੍ਰੀਤ ਸਿੰਘ ਬਾਦਲ ਦੇ ਬਿਆਨਾਂ ਵਿਚ ਕਿਧਰੇ ਵੀ ਧਾਰਮਿਕ ਜਾਂ ਫੋਕੀ ਸ਼ੋਹਰਤ ਲੈਣ ਲਈ ਹਲਕੀ ਕਿਸਮ ਦੀ ਬਿਆਨਬਾਜ਼ੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਨੇ ਆਪਣਾ ਸਿਆਸੀ ਏਜੰਡਾ ਐਲਾਨਦਿਆਂ ਖੂਨ ਦੇ ਰਿਸ਼ਤੇ ਵਿਚੋਂ ਵਜ਼ਾਰਤ ਵਿਚ ਸਿਰਫ਼ ਇਕੋ ਵਿਅਕਤੀ ਸ਼ਾਮਲ ਹੋਣ ਅਤੇ ਕਿਸੇ ਵੀ ਵਿਧਾਇਕ ਦੇ ਦੋ ਵਾਰ ਤੋਂ ਵੱਧ ਮੰਤਰੀ ਬਣਨ ’ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਚੁਣੀਆਂ ਹੋਈਆਂ ਸੰਸਥਾਵਾਂ ਵਿਚ ਲਗਾਤਾਰ ਨਵਾਂ ਅਤੇ ਤਾਜ਼ਾ ਖੂਨ ਭਰਨ ਲਈ 50 ਫੀਸਦੀ ਸੀਟਾਂ ਔਰਤਾਂ ਅਤੇ ਨੌਜਵਾਨਾਂ ਲਈ ਰਾਖਵੀਆਂ ਕਰਨ ਦੀ ਗੱਲ ਕਹੀ ਹੈ। ਵੀ.ਆਈ.ਪੀ. ਕਲਚਰ ਖਤਮ ਕਰਨ ਲਈ ਲਾਲ ਬੱਤੀਆਂ ਅਤੇ ਸਾਇਰਨ ਬੰਦ ਕਰਨ ਦਾ ਪ੍ਰੋਗਰਾਮ ਪੇਸ਼ ਕੀਤਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਰਿਸ਼ਵਤਖੋਰੀ ਦਾ ਧੁਰਾ ਬਣ ਕੇ ਚੱਲ ਰਹੀ ਪੁਲਿਸ ਅਫਸਰਸ਼ਾਹੀ ਦੇ ਹੋਏ ਸਿਆਸੀਕਰਨ ਨੂੰ ਖਤਮ ਕਰਨ ਦਾ ਐਲਾਨ ਵੀ ਉਨ੍ਹਾਂ ਨੇ ਕੀਤਾ ਹੈ। ਇਹ ਅਜਿਹੀਆਂ ਗੱਲਾਂ ਜੋ ਸਵੱਛ ਰਾਜਨੀਤੀ ਦਾ ਰਾਹ ਖੋਲ੍ਹ ਸਕਦੀਆਂ ਹਨ। ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਹਾਈ ਸਕਿੱਲਡ ਜੌਬਾਂ ਲਈ ਤਿਆਰ ਕਰਨ ਦਾ ਉਨ੍ਹਾਂ ਵੱਲੋਂ ਰੱਖਿਆ ਟੀਚਾ ਵੀ ਬੇਹੱਦ ਅਗਾਂਹਵਧੂ ਕਿਹਾ ਜਾ ਸਕਦਾ ਹੈ। ਇਸ ਵੇਲੇ ਵੱਡੀ ਲੋੜ ਬੇਰੁਜ਼ਗਾਰੀ ਖਤਮ ਕਰਨ ਅਤੇ ਨੌਜਵਾਨਾਂ ਨੂੰ ਚੰਗੀਆਂ ਤਨਖਾਹਾਂ ਵਾਲੇ ਰੋਜ਼ਗਾਰ ਲਈ ਤਿਆਰ ਕਰਨ ਲਈ ਹੈ। ਪੰਜਾਬ ਨੂੰ ਕਰਜ਼ੇ ਵਿਚੋਂ ਕੱਢਣ ਅਤੇ ਇਕ ਖੁਸ਼ਹਾਲ ਸੂਬਾ ਬਣਾਉਣ ਲਈ ਉਨ੍ਹਾਂ ਆਪਣੀਆਂ ਆਰਥਿਕ ਨੀਤੀਆਂ ਦਾ ਵੀ ਐਲਾਨ ਕੀਤਾ ਹੈ। ਇਹ ਅਜਿਹਾ ਪ੍ਰੋਗਰਾਮ ਹੈ, ਜਿਸ ਦੀ ਇਸ ਵੇਲੇ ਵੱਡੀ ਲੋੜ ਸਮਝੀ ਜਾ ਰਹੀ ਹੈ। ਆਪਣਾ ਏਜੰਡਾ ਲੋਕਾਂ ਤੱਕ ਲਿਜਾਣ ਅਤੇ ਸਮੂਹ ਪੰਜਾਬੀਆਂ ਨੂੰ ਜਾਗ੍ਰਿਤ ਕਰਨ ਲਈ ਉਨ੍ਹਾਂ ਵੱਲੋਂ 24 ਨਵੰਬਰ ਤੋਂ ਆਰੰਭ ਕੀਤੀ ਜਾ ਰਹੀ ‘ਜਾਗੋ ਪੰਜਾਬ ਯਾਤਰਾ’ ਵੀ ਆਪਣੇ-ਆਪ ਵਿਚ ਇਕ ਨਿਵੇਕਲਾ ਕਦਮ ਹੈ। ਹੁਣ ਤੱਕ ਸਿਆਸੀ ਪਾਰਟੀਆਂ ਆਮ ਕਰਕੇ ਬਹੁਤ ਹੀ ਖਰਚੀਲੀਆਂ ਵੱਡੀਆਂ ਕਾਨਫਰੰਸਾਂ ਕਰਨ ਦੇ ਰਾਹ ਪਈਆਂ ਹੋਈਆਂ ਹਨ। ਸੂਬੇ ਵਿਚੋਂ ਬੱਸਾਂ, ਟਰੱਕਾਂ, ਕਾਰਾਂ ਆਦਿ ਰਾਹੀਂ ਲੋਕਾਂ ਨੂੰ ਕਰੋੜਾਂ ਰੁਪਏ ਖਰਚ ਕੇ ਲੋਕਾਂ ਨੂੰ ਰੈਲੀਆਂ ਵਿਚ ਲਿਆਇਆ ਜਾਂਦਾ ਹੈ। ਅਜਿਹੀ ਬੇਹੱਦ ਖਰਚੀਲੀ ਪ੍ਰਚਾਰ ਮੁਹਿੰਮ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਘੱਟ ਹੀ ਹੁੰਦੀ ਹੈ ਅਤੇ ਅਜਿਹੀਆਂ ਰੈਲੀਆਂ, ਕਾਨਫਰੰਸਾਂ ਲੋਕਾਂ ਨੂੰ ਜਾਗ੍ਰਿਤ ਕਰਨ ਜਾਂ ਉਭਾਰਨ ਦੀ ਥਾਂ ਮਹਿਜ ਸ਼ਕਤੀ ਪ੍ਰਦਰਸ਼ਨ ਕਰਨ ਜਾਂ ਫੋਕੇ ਰਾਮ–ਰੌਲੇ ਵਿਚ ਹੀ ਗੁਆਚ ਕੇ ਹੀ ਰਹਿ ਜਾਂਦੀਆਂ ਹਨ। ਪਰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਹਰ ਰੋਜ਼ ਇਕ ਦਿਨ ਘੱਟੋ–ਘੱਟ 10 ਪਿੰਡਾਂ ਵਿਚ ਜਾ ਕੇ ਰੈਲੀਆਂ ਕਰਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਦਾ ਰਾਹ ਚੁਣਿਆ ਹੈ। ਇਕ ਤਾਂ ਇਸ ਨਾਲ ਉਹ ਆਮ ਲੋਕਾਂ ਤੱਕ ਸਿੱਧੇ ਤੌਰ ’ਤੇ ਰਾਬਤਾ ਕਰ ਸਕਣਗੇ ਅਤੇ ਲੋਕ ਵੀ ਉਨ੍ਹਾਂ ਨਾਲ ਆਹਮੋ–ਸਾਹਮਣੇ ਮਿਲਣ ਦਾ ਮੌਕਾ ਹਾਸਲ ਕਰ ਸਕਣਗੇ। ਇਹ ਮੁਹਿੰਮ ਬੇਹੱਦ ਕਾਮਯਾਬ ਹੋ ਸਕਦੀ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ ਏਜੰਡਾ ਅਤੇ ਜਾਗ੍ਰਿਤੀ ਮੁਹਿੰਮ ਨੇ ਨਾ ਸਿਰਫ ਅਕਾਲੀ ਦਲ ਨੂੰ, ਸਗੋਂ ਕਾਂਗਰਸ ਅੰਦਰ ਵੀ ਵੱਡੀ ਹਲਚਲ ਮਚਾ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਨੂੰ ਸਰਕਾਰ ਵਿਰੁੱਧ ਲੋਕਾਂ ਅੰਦਰ ਪੈਦਾ ਹੋ ਰਹੇ ਜਜ਼ਬਾਤ ਦਾ ਸਿੱਧੇ ਰੂਪ ਵਿਚ ਲਾਭ ਮਿਲਣਾ ਸੀ ਅਤੇ ਕੈਪਟਨ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਅੰਦਰ ਇਕ ਨਵੀਂ ਕਿਸਮ ਦਾ ਉਤਸ਼ਾਹ ਵੀ ਜਾਗਿਆ ਸੀ ਅਤੇ ਕਾਂਗਰਸ ਆਗੂ ਇਹ ਸੋਚਣ ਲੱਗ ਪਏ ਸਨ ਕਿ 14 ਮਹੀਨੇ ਬਾਅਦ ਹੋਣ ਵਾਲੀ ਚੋਣ ਲਈ ਕਾਂਗਰਸ ਦੇ ਹੱਕ ਵਿਚ ਇਕ ਲਹਿਰ ਖੜ੍ਹੀ ਹੋ ਜਾਵੇਗੀ। ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਛੱਡ ਕੇ ਖੁੱਲ੍ਹੇਆਮ ਮੈਦਾਨ ਵਿਚ ਆ ਕੁੱਦਣ ਨਾਲ ਸਰਕਾਰ ਤੋਂ ਨਿਰਾਸ਼ ਅਤੇ ਨਾਰਾਜ਼ ਹੋਏ ਲੋਕਾਂ ਦਾ ਵੱਡਾ ਹਿੱਸਾ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਨ ਵੱਲ ਵੀ ਵੱਧ ਰਿਹਾ ਹੈ। ਇਸ ਨਵੇਂ ਸਿਆਸੀ ਘਟਨਾਕ੍ਰਮ ਨੇ ਕਾਂਗਰਸ ਦੀ ਚੜ੍ਹਤ ਨੂੰ ਇਕ ਵਾਰ ਲਗਭਗ ਬਰੇਕ ਹੀ ਲਗਾ ਦਿੱਤੇ ਹਨ। ਇਸ ਤੋਂ ਚਿੰਤਤ ਹੋਏ ਕਾਂਗਰਸੀ ਆਗੂਆਂ ਨੇ ਮਨਪ੍ਰੀਤ ਸਿੰਘ ਖਿਲਾਫ ਬਿਆਨ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਪਹਿਲਾਂ ਉਹ ਅਕਾਲੀਆਂ ਅੰਦਰ ਛਿੜੀ ਜੰਗ ਉਪਰ ਖੁਸ਼ੀ ’ਚ ਫੁੱਲੇ ਨਹੀਂ ਸੀ ਸਮਾਉਂਦੇ। ਮਨਪ੍ਰੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਏਜੰਡਾ ਅਕਾਲੀ ਦਲ ਅੰਦਰ ਖਲਬਲੀ ਮਚਾਉਂਦਾ ਹੀ ਹੈ, ਪਰ ਨਾਲ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਜੁੜੇ ਆਮ ਲੋਕਾਂ ਅੰਦਰ ਵੀ ਇਸ ਦਾ ਅਸਰ ਵੇਖਿਆ ਜਾ ਰਿਹਾ ਹੈ। ਇਸੇ ਕਰਕੇ ਮਨਪ੍ਰੀਤ ਸਿੰਘ ਬਾਦਲ ਦੇ ਏਜੰਡੇ ਦੀ ਅਪੀਲ ਕਿਸੇ ਇਕ ਪਾਰਟੀ ਤੱਕ ਸੀਮਤ ਹੋਣ ਦੀ ਬਜਾਏ ਸਮੁੱਚੇ ਰਾਜਸੀ ਮਾਹੌਲ ਨੂੰ ਆਪਣੇ ਕਲਾਵੇ ਵਿਚ ਲੈ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਦੇ ਪਾਰਟੀ ਤੋਂ ਬਾਹਰ ਆਉਣ ਨਾਲ ਭਾਵੇਂ ਤਿੰਨ ਵਿਧਾਇਕ ਉਨ੍ਹਾਂ ਨਾਲ ਤੁਰੇ ਹਨ ਅਤੇ ਕਈ ਸਾਬਕਾ ਵਿਧਾਇਕਾਂ ਨੇ ਵੀ ਉਨ੍ਹਾਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਇਸ ਤੋਂ ਇਲਾਵਾ ਹੇਠਲੇ ਪੱਧਰ ’ਤੇ ਨਗਰ ਪਾਲਿਕਾਵਾਂ, ਨਗਰ ਨਿਗਮਾਂ ਅਤੇ ਪੰਚਾਇਤੀ ਅਦਾਰਿਆਂ ਦੇ ਬਹੁਤ ਸਾਰੇ ਆਗੂ ਵੀ ਸ਼ਰੇਆਮ ਉਨ੍ਹਾਂ ਨਾਲ ਤੁਰੇ ਹੋਏ ਹਨ, ਜਿਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਅੰਦਰ ਹੋਰ ਵੀ ਹਲਚਲ ਪੈਦਾ ਹੋ ਸਕਦੀ ਹੈ। ਇਹ ਵੀ ਰਾਜਸੀ ਹਲਕਿਆਂ ਅੰਦਰ ਇਸ ਗੱਲ ਨੂੰ ਵੀ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਿਚੋਂ ਅਜੇ ਤੱਕ ਕੋਈ ਵੀ ਆਗੂ ਖੁੱਲ੍ਹ ਕੇ ਮਨਪ੍ਰੀਤ ਸਿੰਘ ਬਾਦਲ ਖਿਲਾਫ ਬੋਲਣ ਲਈ ਅੱਗੇ ਨਹੀਂ ਆ ਰਿਹਾ। ਅਜਿਹੀ ਹਾਲਤ ਹੋਣ ਕਾਰਨ ਪਾਰਟੀ ਦੀ ਰਾਜਸੀ ਸਰਗਰਮੀ ਸੀਮਤ ਹੋ ਕੇ ਰਹਿ ਰਹੀ ਹੈ। ਬਜ਼ੁਰਗ ਸਿਆਸਤਦਾਨ ਅਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਭਾਵੇਂ ਸਿਹਤ ਠੀਕ ਨਾ ਹੋਣ ਕਾਰਨ ਘਰ ਹੀ ਰਹਿ ਰਹੇ ਹਨ। ਪਰ ਉਨ੍ਹਾਂ ਵੱਲੋਂ ਵੀ ਪਾਰਟੀ ਅੰਦਰ ਮਚੀ ਉਥਲ–ਪੁਥਲ ਬਾਰੇ ਖੁੱਲ੍ਹ ਕੇ ਕੁਝ ਵੀ ਨਾ ਬੋਲਣ ਤੋਂ ਅਜਿਹਾ ਸੰਕੇਤ ਮਿਲਦਾ ਹੈ ਕਿ ਉਹ ਇਸ ਸੰਕਟ ਦੀ ਘੜੀ ਹਾਲੇ ਖੁੱਲ੍ਹ ਕੇ ਸਾਹਮਣੇ ਆਉਣ ਲਈ ਤਿਆਰ ਨਹੀਂ, ਸਗੋਂ ਹਾਲਾਤ ਨੂੰ ਭਾਂਪਣ ਉਪਰ ਹੀ ਵਧੇਰੇ ਧਿਆਨ ਦੇ ਰਹੇ ਹਨ। ਪਰ ਇਹ ਹਾਲਾਤ ਹੁਣ ਜ਼ਿਆਦਾ ਸਮਾਂ ਨਹੀਂ ਚੱਲਣੇ। 24 ਨਵੰਬਰ ਨੂੰ ਮਨਪ੍ਰੀਤ ਵੱਲੋਂ ‘ਜਾਗੋ ਪੰਜਾਬ ਯਾਤਰਾ’ ਸ਼ੁਰੂ ਕਰਨ ਨਾਲ ਸਿਆਸੀ ਜੰਗ ਦਾ ਅਖਾੜਾ ਮਘ ਪੈਣਾ ਹੈ ਅਤੇ ਸਾਰੀਆਂ ਧਿਰਾਂ ਦਰਮਿਆਨ ਨਿਖੇੜੇ ਦੀ ਲਕੀਰ ਖਿੱਚੀ ਜਾਣੀ ਹੈ, ਉਸ ਸਮੇਂ ਫਿਰ ਕਿਸੇ ਦੇ ਵੀ ਦੁਚਿੱਤੀ ਜਾਂ ਚੁੱਪ ਰਹਿਣ ਦੀ ਹਾਲਤ ਨਹੀਂ ਹੋਣੀ, ਸਗੋਂ ਹਰੇਕ ਨੂੰ ਆਪੋ–ਆਪਣੀ ਪਾਲਾਬੰਦੀ ਵਿਚ ਸਾਹਮਣੇ ਆਉਣਾ ਪਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਹਾਲ ਦੀ ਘੜੀ ਕੋਈ ਪਾਰਟੀ ਬਣਾਉਣ ਦਾ ਐਲਾਨ ਨਹੀਂ ਕੀਤਾ, ਪਰ ਇਕ ਠੋਸ ਏਜੰਡਾ ਪੇਸ਼ ਕਰਕੇ ਸਰਗਰਮੀ ਚਲਾਉਣ ਦੇ ਐਲਾਨ ਤੋਂ ਇਹ ਗੱਲ ਸਪੱਸ਼ਟ ਝਲਕਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਬਾਅਦ ਹੀ ਕੋਈ ਸਿਆਸੀ ਪਾਰਟੀ ਜਾਂ ਮੰਚ ਬਣਾਉਣ ਦਾ ਐਲਾਨ ਕਰਨਗੇ। ਕੁਝ ਵੀ ਹੋਵੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਖੜ੍ਹੇ ਪਾਣੀਆਂ ਵਿਚ ਇਕ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਨੇ ਵੀ ਇਸ ਦਾ ਤਕੜਾ ਹੁੰਗਾਰਾ ਭਰਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦੇ ਅਗਲੇ ਨਤੀਜਿਆਂ ਦਾ ਪਤਾ ਲੱਗ ਸਕੇਗਾ ਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਵੱਲੋਂ ਐਲਾਨੇ ਏਜੰਡੇ ਉਪਰ ਅੱਗੇ ਵਧਣ ਅਤੇ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੂੰ ਆਪਣੀ ਜਥੇਬੰਦਕ ਤਾਕਤ ਦੇ ਰੂਪ ਵਿਚ ਬਦਲਣ ਵਿਚ ਕਿਸ ਹੱਦ ਤੱਕ ਕਾਮਯਾਬ ਹੁੰਦੇ ਹਨ, ਇਹੀ ਗੱਲ ਉਨ੍ਹਾਂ ਦੇ ਭਵਿੱਖ ਦਾ ਫੈਸਲਾ ਕਰੇਗੀ।
ਓਬਾਮਾ ਦੀ ਭਾਰਤ ਫੇਰੀ ਅਮਰੀਕਾ ਵਿਚ ਮੱਧਕਾਲੀਨ ਚੋਣਾਂ ਦੀ ਹਾਰ ਦੇ ਝੰਬੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭਾਰਤ ਦਾ ਤਿੰਨ ਦਿਨਾ ਦੌਰਾ ਨਿਆਮਤ ਬਣ ਕੇ ਬਹੁੜਿਆ। 2 ਸਾਲ ਪਹਿਲਾਂ ਪੂਰੀ ਚੜ੍ਹਤ ਨਾਲ ਜਿੱਤ ਕੇ ਰਾਸ਼ਟਰਪਤੀ ਪਦ ’ਤੇ ਬੈਠੇ ਓਬਾਮਾ ਨੂੰ ਅਮਰੀਕੀ ਆਰਥਿਕਤਾ ਨੂੰ ਮੰਦੇ ’ਚੋਂ ਉਭਾਰਨ ਅਤੇ ਰੋਜ਼ਗਾਰ ਦੇ ਮੌਕੇ ਮੁੜ ਪੈਦਾ ਕਰਨ ਵਿਚ ਅਸਫਲ ਰਹਿਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਹਾਰ ਵਿਚ ਵੀ ਵੱਡਾ ਕਾਰਨ ਇਨ੍ਹਾਂ ਗੱਲਾਂ ਦਾ ਹੀ ਮੰਨਿਆ ਜਾ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਓਬਾਮਾ ਨੇ ਭਾਰਤ ਦੇ ਦੌਰੇ ਦੌਰਾਨ ਇਹ ਮੁੱਦੇ ਹੀ ਸਾਹਮਣੇ ਰੱਖੇ। ਇਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਬਰਾਕ ਓਬਾਮਾ ਨੇ ਆਪਣੀ ਫੇਰੀ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀ ਥਾਂ ਹਿੰਦੁਸਤਾਨ ਦੀ ਵਪਾਰਕ ਰਾਜਧਾਨੀ ਸਮਝੀ ਜਾਂਦੀ ਮੁੰਬਈ ਤੋਂ ਆਰੰਭ ਕੀਤੀ। ਵਾਸ਼ਿੰਗਟਨ ਤੋਂ ਉਹ ਸਿੱਧੇ ਮੁੰਬਈ ਪੁੱਜੇ, ਜਿੱਥੇ ਬਿਨਾ ਦਮ ਲਿਆਂ ਉਹ ਵਪਾਰਕ ਘਰਾਣਿਆਂ ਦੇ ਮੁਖੀਆਂ ਨਾਲ ਮੀਟਿੰਗ ਵਿਚ ਜਾ ਬੈਠੇ। ਪਹਿਲੇ ਹੀ ਦਿਨ ਉਨ੍ਹਾਂ ਨੇ ਜਿਸ ਫੁਰਤੀ ਅਤੇ ਚੁਸਤੀ ਨਾਲ ਭਾਰਤੀ ਵਪਾਰਕ ਘਰਾਣਿਆਂ ਨੂੰ 44 ਹਜ਼ਾਰ ਕਰੋੜ ਰੁਪਏ ਦਾ ਸਾਮਾਨ ਵੇਚਣ ਦੇ ਸਮਝੌਤਿਆਂ ’ਤੇ ਦਸਤਖ਼ਤ ਕਰਵਾਏ, ਉਹ ਬਰਾਕ ਓਬਾਮਾ ਦੀ ਕਲਾਕਾਰੀ ਹੀ ਸਮਝੀ ਜਾ ਸਕਦੀ ਹੈ। ਅਮਰੀਕੀ ਅਤੇ ਭਾਰਤੀ ਕੰਪਨੀਆਂ ਦਰਮਿਆਨ 10 ਅਰਬ ਡਾਲਰ ਦੇ ਸਮਝੌਤੇ ਹੋਏ ਹਨ। ਹਵਾਈ ਜਹਾਜ਼ਾਂ ਦੀ ਕੰਪਨੀ ਬੋਇੰਗ ਨਾਲ ਸਪਾਈਸ ਜੈ¤ਟ ਵੱਲੋਂ ਕੀਤੇ ਸਮਝੌਤੇ ਤਹਿਤ 30–ਬੀ 737–800 ਜਹਾਜ਼ ਖਰੀਦੇ ਜਾਣਗੇ। ਇਵੇਂ ਹੀ ਇੰਡੀਅਨ ਏਅਰਫੋਰਸ ਲਈ ਗਲੋਬ ਮਾਸਟਰ 999 ਜਹਾਜ਼ ਖਰੀਦੇਗੀ। ਰਿਲਾਇੰਸ ਦੇ ਬਿਜਲੀ ਪਲਾਂਟ ਲਈ ਗੈਸ ਤੇ ਸਟੀਮ ਟਰਬਾਈਨਾਂ ਖਰੀਦਣ ਵਾਸਤੇ ਜਨਰਲ ਇਲੈਕਟ੍ਰਿਕ ਨਾਲ ਸਮਝੌਤਾ ਹੋਇਆ ਹੈ। ਇਨ੍ਹਾਂ ਹੋਏ ਸਮਝੌਤਿਆਂ ਮੁਤਾਬਕ ਅਮਰੀਕਨ ਕੰਪਨੀਆਂ ਨੇ ਜਿੰਨਾ ਉਤਪਾਦਨ ਕਰਨਾ ਹੈ, ਉਸ ਨਾਲ ਇਕ ਅਨੁਮਾਨ ਅਨੁਸਾਰ ਅਮਰੀਕਾ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਮਿਲ ਸਕਣਗੀਆਂ। ਆਰਥਿਕ ਮੰਦੀ ਦੇ ਅਸਰ ਹੇਠੋਂ ਅਮਰੀਕਾ ਨੂੰ ਬਾਹਰ ਕੱਢਣ ਲਈ ਇਸ ਵੇਲੇ ਦੋ ਗੱਲਾਂ ਜ਼ਰੂਰੀ ਹਨ, ਇਕ ਤਾਂ ਇਹ ਹੈ ਕਿ ਅਮਰੀਕੀ ਬਰਾਮਦਾਂ (ਭਾਵ ਬਾਹਰਲੇ ਦੇਸ਼ਾਂ ਨੂੰ ਮਾਲ ਵੇਚਣ) ਨੂੰ ਕਿਵੇਂ ਵਧਾਇਆ ਜਾਵੇ ਅਤੇ ਦੂਜਾ ਅਮਰੀਕੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਕਿਵੇਂ ਪੈਦਾ ਕੀਤੇ ਜਾਣ। ਬੇਰੁਜ਼ਗਾਰੀ ਦਾ ਮੁੱਦਾ ਅਮਰੀਕੀ ਲੋਕਾਂ ਅੰਦਰ ਇਸ ਹੱਦ ਤੱਕ ਛਾਇਆ ਹੋਇਆ ਹੈ ਕਿ ਮੱਧਕਾਲੀਨ ਚੋਣਾਂ ਵਿਚ ਰਿਪਬਲਿਕਨਾਂ ਨੂੰ ਬਹੁਮਤ ਪ੍ਰਾਪਤ ਹੋਏ ਹਨ। ਇਨ੍ਹਾਂ ਚੋਣਾਂ ਵਿਚ ਅਮਰੀਕੀ ਨੌਕਰੀਆਂ ਭਾਰਤ ਅਤੇ ਹੋਰਨਾਂ ਮੁਲਕਾਂ ਨੂੰ ‘‘ਆਊਟ ਸੋਰਸ’’ ਕਰਨ ਦਾ ਮੁੱਦਾ ਗਰਮਾਇਆ ਰਿਹਾ ਹੈ। ਮੁੰਬਈ ਵਿਚ ਓਬਾਮਾ ਵੱਲੋਂ ਕੀਤੇ ਗਏ ਸਮਝੌਤੇ ਨਾਲ ਇਕ ਤਾਂ ਅਮਰੀਕੀ ਕੰਪਨੀਆਂ ਦੀ ਬਰਾਮਦ ਵਧਣ ਦੇ ਰਾਹ ਖੁੱਲ੍ਹ ਗਏ ਹਨ ਅਤੇ ਦੂਜਾ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਗੱਲ ਨੂੰ ਓਬਾਮਾ ਇਕ ਵੱਡੀ ਪ੍ਰਾਪਤੀ ਵਜੋਂ ਲੈ ਕੇ ਅਮਰੀਕਾ ਪਰਤਿਆ ਹੈ। ਓਬਾਮਾ ਆਪਣੀ ਇਸ ਆਰਥਿਕ ਕਲਾਕਾਰੀ ਨੂੰ ਜਾਦੂਈ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਹਨ। ਪਰ ਆਰਥਿਕ ਖੇਤਰ ਵਿਚ ਓਬਾਮਾ ਵੱਲੋਂ ਚੁੱਕੇ ਗਏ ਇਹ ਕਦਮ ਭਾਰਤ ਲਈ ਕੋਈ ਬਹੁਤੇ ਖੁਸ਼ਗਵਾਰ ਨਹੀਂ, ਸਗੋਂ ਉਲਟ ਅਸਰ ਪਾਉਣ ਵਾਲੇ ਹਨ। ਭਾਰਤ ਅੰਦਰ ਵੀ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਇਥੇ ਬਾਹਰਲੇ ਮੁਲਕਾਂ ਦੀਆਂ ਬਰਾਮਦਾਂ ਵਧਾਉਣ ਦੀ ਬਜਾਏ, ਖੁਦ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਜਿਵੇਂ ਚੀਨ ਨੇ ਆਪਣੀ ਵਿਕਾਸ ਦਰ ਨੂੰ ਲਗਾਤਾਰ ਵਧਾਉਂਦਿਆਂ ਆਪਣੀ ਉਤਪਾਦਨ ਸਮਰੱਥਾ ਵਿਚ ਲਗਾਤਾਰ ਵਾਧਾ ਕੀਤਾ ਹੈ ਅਤੇ ਉਹ ਇਸ ਸਮੇਂ ਦੁਨੀਆਂ ਅੰਦਰ ਸਭ ਤੋਂ ਵੱਡੀ ਆਰਥਿਕ ਤਾਕਤ ਵਜੋਂ ਉਭਰ ਰਿਹਾ ਹੈ। ਪਰ ਭਾਰਤ ਇਸ ਮਾਮਲੇ ਵਿਚ ਬਹੁਤ ਪਿੱਛੇ ਖੜ੍ਹਾ ਹੈ। ਓਬਾਮਾ ਨੇ ਮੁੰਬਈ ਵਿਚ ਜਾਂਦਿਆਂ ਹੀ ਬੜੇ ਟਿਕਾਣੇ ਸਿਰ ਨਿਸ਼ਾਨਾ ਵਿੰਨਿਆ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਭਾਰਤ ਵਿਚ ਕਿਰਤ ਸ਼ਕਤੀ ਬੜੀ ਵੱਡੀ ਹੈ ਅਤੇ ਖਪਤਕਾਰੀ ਲਈ ਇਥੇ ਮੱਧ ਵਰਗ ਵੀ ਵਿਸ਼ਾਲ ਹੈ। ਸ਼ਾਇਦ ਉਸ ਦਾ ਮੰਤਵ ਵੀ ਇਹੀ ਸੀ ਕਿ ਭਾਰਤ ਦੀ ਇਸ ਵਿਸ਼ਾਲ ਮੰਡੀ ਵਿਚ ਆਪਣੀ ਆਮਦ ਨੂੰ ਇਸ ਤਰ੍ਹਾਂ ਹੋਰ ਵਧਾਇਆ ਜਾਵੇ। ਅਮਰੀਕੀ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿਖੇ ਕੀਤੀਆਂ ਆਪਣੀਆਂ ਤਕਰੀਰਾਂ ਅਤੇ ਪਾਰਲੀਮੈਂਟ ਦੇ ਸਾਂਝੇ ਸਦਨ ਨੂੰ ਸੰਬੋਧਨ ਵਿਚ ਇਹ ਗੱਲ ਮੰਨੀ ਕਿ ਭਾਰਤ ਇਸ ਵੇਲੇ ਇਕ ਵਿਕਸਿਤ ਹੋ ਰਹੀ ਆਰਥਿਕਤਾ ਹੈ। ਉਨ੍ਹਾਂ ਨੇ ਭਾਰਤ ਵਿਰੁੱਧ ਕਈ ਮਾਮਲਿਆਂ ਵਿਚ ਲਗਾਈਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸੀਟ ਹਾਸਲ ਕਰਨ ਲਈ ਭਾਰਤ ਦਾ ਸਮਰਥਨ ਵੀ ਕੀਤਾ ਹੈ। ਓਬਾਮਾ ਨੇ ਭਾਰਤ ਨੂੰ 45 ਮੈਂਬਰੀ ਨਿਊਕਲੀਅਰ ਸਪਲਾਇਰ ਗਰੁੱਪ ਵਿਚ ਸ਼ਾਮਲ ਕਰਨ ਦੀ ਵੀ ਹਮਾਇਤ ਕੀਤੀ ਹੈ। ਇਸ ਤੋਂ ਇਲਾਵਾ ਦੋ ਹੋਰ ਅਹਿਮ ਸਮਝੌਤੇ ਇਸ ਫੇਰੀ ਦੌਰਾਨ ਹੋਏ ਹਨ। ਪਹਿਲਾ ਸਾਫ-ਸੁਥਰੀ ਊਰਜਾ ਲਈ ਖੋਜ ਅਤੇ ਵਿਕਾਸ ਕੇਂਦਰ ਨਵੀਂ ਦਿੱਲੀ ਵਿਖੇ ਸਾਂਝੇ ਤੌਰ ’ਤੇ ਸਥਾਪਤ ਕੀਤਾ ਜਾਵੇਗਾ। ਦੂਜੇ ਸਮਝੌਤੇ ਤਹਿਤ ਮਾਨਸੂਨ ਬਾਰਿਸ਼ਾਂ ਬਾਰੇ ਅਗਾਊਂ ਪਤਾ ਲਗਾਉਣ ਦੀ ਤਕਨੀਕੀ ਜਾਣਕਾਰੀ ਬਾਰੇ ਹੈ। ਭਾਰਤ ਇਕ ਵਿਸ਼ਾਲ ਅਤੇ ਖੇਤੀ ਪ੍ਰਧਾਨ ਸੂਬਾ ਹੈ। ਬਾਰਿਸ਼ਾਂ ਬਾਰੇ ਅਗਾਊਂ ਸੂਚਨਾ ਨਾ ਮਿਲਣ ਕਾਰਨ ਇਸ ਨੂੰ ਬੜਾ ਘਾਟਾ ਸਹਿਣਾ ਪੈਂਦਾ ਹੈ। ਇਹ ਸਮਝੌਤਾ ਭਾਰਤ ਲਈ ਬੇਹੱਦ ਲਾਭਦਾਇਕ ਸਾਬਿਤ ਹੋ ਸਕਦਾ ਹੈ। ਰਾਸ਼ਟਰਪਤੀ ਓਬਾਮਾ ਨੇ ਕਸ਼ਮੀਰ ਮਸਲੇ ਬਾਰੇ ਵਿਚੋਲਗੀ ਕਰਨ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਹੈ ਕਿ ਕਸ਼ਮੀਰ ਮਸਲਾ ਭਾਰਤ ਤੇ ਪਾਕਿਸਤਾਨ ਦਾ ਆਪਸੀ ਮਸਲਾ ਹੈ ਅਤੇ ਗੱਲਬਾਤ ਰਾਹੀਂ ਇਸ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪੋਲੀ ਜਿਹੀ ਜ਼ੁਬਾਨ ਵਿਚ ਪਾਕਿਸਤਾਨ ਵਿਚਲੇ ਅੱਤਵਾਦੀ ਕੈਂਪਾਂ ਬਾਰੇ ਵੀ ਗੱਲਬਾਤ ਕੀਤੀ ਹੈ। ਪਰ ਭਾਰਤ ਦੀ ਮੰਗ ਮੁਤਾਬਕ ਪਾਕਿਸਤਾਨ ਨਾਲ ਸੰਬੰਧਾਂ ਬਾਰੇ ਉਨ੍ਹਾਂ ਨੇ ਕੋਈ ਵੀ ਠੋਸ ਗੱਲ ਕਰਨ ਤੋਂ ਟਾਲਾ ਹੀ ਵੱਟਿਆ। ਦੇਖਿਆ ਜਾਵੇ ਤਾਂ ਬਰਾਕ ਓਬਾਮਾ ਦੀ ਇਹ ਫੇਰੀ ਭਾਰਤ ਲਈ ਤਾਂ ਮਹਿਜ਼ ਸਦਭਾਵਨਾ ਅਤੇ ਭਾਰਤ-ਅਮਰੀਕੀ ਸੰਬੰਧਾਂ ਵਿਚਕਾਰ ਮਜ਼ਬੂਤੀ ਦੇ ਐਲਾਨ ਕਰਨ ਵੱਲ ਹੀ ਵਧੇਰੇ ਰੁਚਿਤ ਰਹੀ ਹੈ। ਪਰ ਅਮਰੀਕਾ ਲਈ ਬਰਾਮਦਾਂ ਤੇ ਰੋਜ਼ਗਾਰ ਦੋਹਾਂ ਖੇਤਰਾਂ ਵਿਚ ਇਸ ਦੇ ਬੇਹੱਦ ਮਹੱਤਤਾ ਬਣ ਗਈ ਹੈ। ਦੱਖਣੀ ਏਸ਼ੀਆਈ ਖਿੱਤੇ ਵਿਚ ਭਾਰਤ ਦੀ ਭੂਮਿਕਾ ਨੂੰ ਓਬਾਮਾ ਨੇ ਵਾਰ–ਵਾਰ ਪ੍ਰਵਾਨ ਕੀਤਾ ਹੈ, ਇਸ ਦੀ ਸਰਾਹਨਾ ਵੀ ਕੀਤੀ ਹੈ। ਪਰ ਪਾਕਿਸਤਾਨ ਬਾਰੇ ਕੋਈ ਠੋਸ ਗੱਲ ਨਾ ਕੀਤੇ ਜਾਣ ਕਾਰਨ ਇਹ ਮਹਿਜ ਸ਼ਬਦੀ ਬਿਆਨਾਂ ਤੱਕ ਹੀ ਰਹਿ ਗਈ ਹੈ। ਭਾਰਤ ਲਈ ਜੇ ਮਾਣ ਕਰਨ ਵਾਲੀ ਗੱਲ ਹੈ ਤਾਂ ਉਹ ਇਹ ਹੈ ਕਿ ਓਬਾਮਾ ਨੇ ਭਾਰਤ ਨੂੰ ਸੁਰੱਖਿਆ ਕੌਂਸਲ ਵਿਚ ਪੱਕੀ ਮੈਂਬਰੀ ਦੇਣ ਦੀ ਹਾਮੀ ਭਰੀ ਹੈ। ਇਹ ਮੈਂਬਰੀ ਕਦੋਂ ਮਿਲਦੀ ਹੈ, ਤੇ ਕਿਸ ਤਰ੍ਹਾਂ ਮਿਲਦੀ ਹੈ, ਇਹ ਗੱਲਾਂ ਵੀ ਤੈਅ ਹੋਣੀਆਂ ਵੀ ਬਾਕੀ ਹਨ। ਉਂਝ ਓਬਾਮਾ ਜੋੜੀ ਜਿਸ ਤਰ੍ਹਾਂ ਮੁੰਬਈ ਅਤੇ ਦਿੱਲੀ ਦੇ ਸਕੂਲਾਂ-ਕਾਲਜਾਂ, ਹਮਾਯੂੰ ਦੇ ਮਕਬਰੇ ਅਤੇ ਹੋਰ ਕਈ ਥਾਵਾਂ ’ਤੇ ਖੁੱਲ੍ਹ ਕੇ ਵਿਚਰੇ ਉਸ ਨਾਲ ਉਹ ਭਾਰਤੀ ਲੋਕਾਂ ਦਾ ਮਨ ਜ਼ਰੂਰ ਮੋਹ ਗਏ ਹਨ। ਖਾਸਕਰ ਅਮਰੀਕਾ ਦੀ ਪ੍ਰਥਮ ਔਰਤ ਮਿਸ਼ੇਲ ਓਬਾਮਾ ਨੇ ਜਿਸ ਤਰ੍ਹਾਂ ਸਾਦਗੀ, ਅਪਣੱਤ ਅਤੇ ਸਹਿਜਤਾ ਦਾ ਪ੍ਰਗਟਾਵਾ ਕੀਤਾ, ਉਹ ਵਾਕਈ ਪ੍ਰਸ਼ੰਸਾਯੋਗ ਅਤੇ ਕਾਬਿਲੇ-ਤਾਰੀਫ ਸੀ। ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ
ਸਿੱਖ ਪਛਾਣ ਦਾ ਪ੍ਰਤੀਬਿੰਬ ਬਣਿਆ ਯੂਬਾ ਸਿਟੀ ਦਾ ਨਗਰ ਕੀਰਤਨ
ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ
ਉਂਝ ਤਾਂ ਭਾਵੇਂ ਹਰ ਕੌਮ ਜਾਂ ਵਰਗ ਦੀ ਇਕ ਖਾਸੀਅਤ ਹੈ, ਉਹ ਜਿਥੇ ਵੀ ਜਾਂਦੇ ਹਨ, ਕਿਸੇ ਨਾ ਕਿਸੇ ਰੂਪ ਵਿਚ ਆਪਣੇ ਧਰਮ, ਸੱਭਿਆਚਾਰ ਤੇ ਵਿਰਾਸਤ ਨੂੰ ਨਾਲ ਲੈ ਕੇ ਤੁਰਦੇ ਹਨ। ਪਰ ਸਿੱਖ ਕੌਮ ਦੀ ਇਹ ਇਕ ਵੱਡੀ ਖਾਸੀਅਤ ਬਣ ਕੇ ਉ¤ਭਰੀ ਹੈ ਕਿ ਉਹ ਜਿਥੇ ਵੀ ਗਏ ਹਨ, ਉਥੇ ਸਭ ਤੋਂ ਪਹਿਲਾਂ ਆਪਣੇ ਧਰਮ ਦੀ ਜੜ੍ਹ ਕੱਢੀ ਹੈ। ਅਮਰੀਕਾ ਵਿਚ ਸਿੱਖਾਂ ਦੇ ਪ੍ਰਵਾਸ ਉਪਰ ਝਾਤ ਮਾਰੀਏ ਤਾਂ ਇਹ ਗੱਲ ਪ੍ਰਤੱਖ ਰੂਪ ਵਿਚ ਸਪੱਸ਼ਟ ਨਜ਼ਰ ਆਉਂਦੀ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਸਿੱਖਾਂ ਦਾ ਪ੍ਰਵਾਸ ਕਰੀਬ ਇਕ ਸਦੀ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਲਗਭਗ ਉਸੇ ਸਮੇਂ ਤੋਂ ਹੀ ਗੁਰੂਘਰ ਸਥਾਪਿਤ ਹੋਣ ਅਤੇ ਸਿੱਖ ਧਾਰਮਿਕ ਸਰਗਰਮੀਆਂ ਦਾ ਵੀ ਇਤਿਹਾਸ ਹੈ। ਜਦੋਂ ਅਜੇ ਇਥੇ ਬਹੁਤ ਘੱਟ ਗਿਣਤੀ ਵਿਚ ਸਿੱਖ ਆ ਕੇ ਵਸੇ ਸਨ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਇੰਨੇ ਸਥਾਪਿਤ ਨਹੀਂ ਸਨ ਹੋਏ ਤਾਂ ਵੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਧਾਰਮਿਕ ਪਹਿਚਾਣ ਕਾਇਮ ਕਰਨ ਦਾ ਬੀੜਾ ਚੁੱਕਿਆ ਅਤੇ 1912 ਵਿਚ ਸਭ ਤੋਂ ਪਹਿਲਾਂ ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ। ਸਟਾਕਟਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵੱਸਦੀ ਸਿੱਖ ਵਸੋਂ ਇਥੇ ਆ ਕੇ ਆਪਣੇ ਧਾਰਮਿਕ ਅਕੀਦੇ ਤੇ ਸਮਾਜਿਕ ਰਹੁ-ਰੀਤਾਂ ਪੂਰੀਆਂ ਕਰਦੀ ਸੀ। ਸਟਾਕਟਨ ਦੇ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹਾਨਤਾ ਇਸ ਪੱਖੋਂ ਵੀ ਹੈ ਕਿ ਇਥੇ ਜੁੜੇ ਸਿੱਖ ਅਤੇ ਭਾਰਤੀ, ਹਿੰਦੋਸਤਾਨ ਦੀ ਆਜ਼ਾਦੀ ਲਈ ਗਦਰ ਲਹਿਰ ਉਸਾਰਨ ਦੀਆਂ ਵਿਉਂਤਾਂ ਇਥੇ ਬੈਠ ਕੇ ਹੀ ਘੜਦੇ ਰਹੇ। ਇਸ ਕਰਕੇ ਗਦਰ ਲਹਿਰ ਦਾ ਮੁੱਢ ਵੀ ਸਟਾਕਟਨ ਤੋਂ ਬੱਝਿਆ ਕਿਹਾ ਜਾ ਸਕਦਾ ਹੈ। ਜਿਉਂ-ਜਿਉਂ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖ ਵਸੋਂ ਦਾ ਪ੍ਰਵਾਸ ਵਧਿਆ ਤਾਂ ਉਨ੍ਹਾਂ ਨੂੰ ਆਪਣੇ ਧਾਰਮਿਕ ਵਿਸ਼ਵਾਸ ਅਤੇ ਰਸਮਾਂ ਪੂਰੀਆਂ ਕਰਨ ਲਈ ਸਟਾਕਟਨ ਜਾਣ ਵਿਚ ਔਖ ਮਹਿਸੂਸ ਹੋਣ ਕਾਰਨ ਆਪੋ-ਆਪਣੇ ਸ਼ਹਿਰਾਂ ਵਿਚ ਵੀ ਗੁਰੂ ਘਰ ਸਥਾਪਿਤ ਕਰਨ ਦੀ ਲੋੜ ਮਹਿਸੂਸ ਹੋਣ ਲੱਗੀ ਅਤੇ ਫਿਰ ਸਭ ਤੋਂ ਪਹਿਲਾਂ ਸਿੱਖਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਯੂਬਾ ਸਿਟੀ ਵਿਖੇ 1969 ਵਿਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ। ਇਸ ਗੁਰੂ ਘਰ ਦੀ ਇਹ ਮਹਾਨਤਾ ਬਣ ਗਈ ਹੈ ਕਿ ਪੂਰੇ ਉ¤ਤਰੀ ਅਮਰੀਕਾ ਵਿਚ ਨਗਰ ਕੀਰਤਨ ਕੱਢਣ ਦੀ ਪਿਰਤ ਦਾ ਆਰੰਭ ਇਥੋਂ ਹੀ ਹੋਇਆ। ਉ¤ਤਰੀ ਅਮਰੀਕਾ ਵਿਚਲਾ ਸਭ ਤੋਂ ਪਹਿਲਾਂ ਨਗਰ ਕੀਰਤਨ 1979 ਵਿਚ ਗੁਰਦੁਆਰਾ ਯੂਬਾ ਸਿਟੀ ਵਿਖੇ ਹੀ ਕੱਢਿਆ ਗਿਆ। ਵਿਦੇਸ਼ੀ ਧਰਤੀ ਅਤੇ ਬੇਗਾਨੇ ਸੱਭਿਆਚਾਰਾਂ ਵਿਚ ਆਪਣੀ ਵਿਲੱਖਣ ਪਹਿਚਾਣ ਦਾ ਅਹਿਸਾਸ ਕਰਵਾਉਣ ਅਤੇ ਸਥਾਪਿਤ ਕਰਨ ਦਾ ਇਹ ਬੜਾ ਅਨੋਖਾ ਅਤੇ ਨਿਵੇਕਲਾ ਯਤਨ ਸੀ। ਬਾਅਦ ਵਿਚ ਭਾਵੇਂ ਹੁਣ ਅਮਰੀਕਾ, ਕੈਨੇਡਾ ਦੇ ਸਭਨਾਂ ਸ਼ਹਿਰਾਂ ਵਿਚ ਨਗਰ ਕੀਰਤਨ ਕੱਢੇ ਜਾਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ। ਪਰ ਯੂਬਾ ਸਿਟੀ ਦੇ ਨਗਰ ਕੀਰਤਨ ਦੀ ਆਪਣੀ ਹੀ ਸ਼ੋਭਾ ਅਤੇ ਵਿਲੱਖਣਤਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਅਤੇ ਵਿਸਾਖੀ ਮੌਕੇ ਇਥੇ ਹੋਣ ਵਾਲੇ ਨਗਰ ਕੀਰਤਨਾਂ ਵਿਚ ਪੂਰੇ ਕੈਲੀਫੋਰਨੀਆ ਹੀ ਨਹੀਂ, ਸਗੋਂ ਹੋਰਨਾਂ ਦੂਰ-ਦੁਰਾਡੇ ਦੇ ਖੇਤਰਾਂ ਤੋਂ ਵੀ ਸਿੱਖ ਬੜੇ ਉਤਸ਼ਾਹ ਅਤੇ ਚਾਅ ਨਾਲ ਭਾਗ ਲੈਣ ਆਉਂਦੇ ਹਨ। ਇਹ ਨਗਰ ਕੀਰਤਨ ਸਿੱਖਾਂ ਅੰਦਰ ਪੰਜਾਬੀ ਮੇਲਿਆਂ ਵਰਗੇ ਅਹਿਸਾਸ ਦਾ ਵੀ ਘਰ ਕਰ ਗਿਆ ਹੈ। ਇਨ੍ਹਾਂ ਸਮਾਗਮਾਂ ਦੌਰਾਨ ਇਥੇ ਖੂਬ ਮੇਲਾ ਭਰਦਾ ਹੈ। ਦੂਰ-ਦੁਰਾਡਿਓਂ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਕੋਲ ਪਹਿਲਾਂ ਹੀ ਪਹੁੰਚ ਜਾਂਦੇ ਹਨ। ਗੁਰੂ ਘਰ ਦੇ ਨਾਲ ਲੱਗਦੀਆਂ ਸਟਾਲਾਂ ਤੋਂ ਖਰੀਦਦਾਰੀ ਦਾ ਵੀ ਖੂਬ ਦੌਰ ਚੱਲਦਾ ਹੈ। ਬੀਬੀਆਂ, ਬੱਚਿਆਂ ਲਈ ਖਰੀਦਦਾਰੀ ਤੇ ਖਾਣ-ਪੀਣ ਦਾ ਆਪਣਾ ਹੀ ਆਨੰਦ ਦੇਖਣ ਨੂੰ ਮਿਲਦਾ ਹੈ। ਨਗਰ ਕੀਰਤਨ ਵਾਲੇ ਦਿਨ ਕਈ ਮੀਲਾਂ ਦੇ ਰਸਤੇ ਵਿਚ ਸਿੱਖਾਂ ਵੱਲੋਂ ਅਮਰੀਕਾ ਵਿਚ ਵੀ ਪੰਜਾਬ ਵਾਂਗ ਹੀ ਗੰਨੇ ਦੇ ਰਸ, ਅਨੇਕ ਤਰ੍ਹਾਂ ਦੇ ਜੂਸਾਂ ਅਤੇ ਖਾਣੇ ਦੇ ¦ਗਰ ਖੂਬ ਵਰਤਾਏ ਜਾਂਦੇ ਹਨ। ਇਸ ਤਰ੍ਹਾਂ ਯੂਬਾ ਸਿਟੀ ਦਾ ਨਗਰ ਕੀਰਤਨ ਜਿਥੇ ਸਿੱਖਾਂ ਦੀ ਧਾਰਮਿਕ ਆਭਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਬਣਦਾ ਹੈ, ਉਥੇ ਇਹ ਸਿੱਖਾਂ ਦੀ ਸਮਾਜਿਕ, ਮਾਨਸਿਕਤਾ ਨੂੰ ਉਭਾਰਨ ਤੇ ਪੇਸ਼ ਕਰਨ ਦਾ ਵੀ ਅਹਿਮ ਪੱਖ ਬਣ ਗਿਆ ਹੈ। ਸਾਡੀ ਨਵੀਂ ਪੀੜ੍ਹੀ ਨੂੰ ਇਸ ਨਗਰ ਕੀਰਤਨ ਰਾਹੀਂ ਪੰਜਾਬ ਤੋਂ ਦੂਰ ਰਹਿੰਦਿਆਂ ਵੀ ਆਪਣੀ ਵਿਰਾਸਤ ਅਤੇ ਸਮਾਜਿਕ ਰਹਿਣੀ-ਬਹਿਣੀ ਤੇ ਮਾਨਸਿਕਤਾ ਨਾਲ ਜੁੜਨ ਦਾ ਵੱਡਾ ਮੌਕਾ ਮਿਲਦਾ ਹੈ। ਹੋਰਨਾਂ ਨਸਲਾਂ, ਕੌਮਾਂ ਅਤੇ ਵਰਗਾਂ ਦੇ ਲੋਕਾਂ ਵਿਚ ਸਾਡੀ ਵੱਖਰੀ ਧਾਰਮਿਕ ਪਹਿਚਾਣ ਦਾ ਇਹ ਵੱਡਾ ਸਾਧਨ ਬਣ ਗਿਆ ਹੈ। 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਪਹਿਚਾਣ ਦਾ ਇਕ ਵੱਡਾ ਸੰਕਟ ਪੈਦਾ ਹੋਇਆ ਸੀ। ਕਈ ਥਾਂਈਂ ਸਿੱਖਾਂ ਦੀ ਪਹਿਚਾਣ ਬਾਰੇ ਗਲਤਫਹਿਮੀ ਕਾਰਨ ਨਸਲੀ ਹਮਲੇ ਹੋਏ, ਜਿਨ੍ਹਾਂ ਵਿਚ ਕਈ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਰਹੀਆਂ ਅਤੇ ਬਹੁਤ ਸਾਰੇ ਸਿੱਖਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਇਸ ਮਾਮਲੇ ਵਿਚ ਵੀ ਸਿੱਖ ਰਵਾਇਤਾਂ ਅਤੇ ਵਿਰਾਸਤ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਖਾਸ ਕਰ ਸਾਡੇ ਨਗਰ ਕੀਰਤਨਾਂ ਨੇ ਹੋਰਨਾਂ ਕੌਮਾਂ ਤੇ ਨਸਲਾਂ ਦੇ ਲੋਕਾਂ ਵਿਚ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਅਹਿਸਾਸ ਪੈਦਾ ਕਰਨ ਡਿਵਚ ਅਹਿਮ ਰੋਲ ਅਦਾ ਕੀਤਾ ਹੈ। ਉ¤ਤਰੀ ਅਮਰੀਕਾ ਵਿਚ ਬਹੁਤੇ ਥਾਈਂ ਨਗਰ ਕੀਰਤਨ ਇਸੇ ਲੋੜ ਵਿਚੋਂ ਹੀ ਆਰੰਭ ਹੋਏ। ਇਸ ਵਾਰ 31ਵਾਂ ਨਗਰ ਕੀਰਤਨ 7 ਨਵੰਬਰ 2010 ਨੂੰ ਗੁਰੂਘਰ ਟਿਆਰਾ ਬੁਇਨਾ ਤੋਂ ਕੱਢਿਆ ਜਾਵੇਗਾ। ਨਗਰ ਕੀਰਤਨ ਵਾਸਤੇ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਗਤ ਵੱਲੋਂ ਵੀ ਪੂਰਾ ਉਤਸ਼ਾਹ ਅਤੇ ਚਾਅ ਦਿਖਾਇਆ ਜਾ ਰਿਹਾ ਹੈ। ਭਾਵੇਂ ਅਸੀਂ ਆਪਣੇ ਰਵਾਇਤੀ ਸਾਧਨਾਂ ਰਾਹੀਂ ਆਪਣੇ ਧਰਮ, ਫਲਸਫੇ ਅਤੇ ਰੀਤੀ-ਰਿਵਾਜ਼ਾਂ ਨੂੰ ਬਾਹਰਲੇ ਮੁਲਕਾਂ ਵਿਚ ਵੀ ਕਾਫੀ ਹੱਦ ਤੱਕ ਸਥਾਪਿਤ ਕਰ ਲਿਆ ਹੈ, ਪਰ ਹੁਣ ਲੋੜ ਇਸ ਤੋਂ ਅੱਗੇ ਜਾਣ ਦੀ ਹੈ। ਜਿਵੇਂ ਕੈਲੀਫੋਰਨੀਆ ਸਰਕਾਰ ਨੇ ਸੂਬੇ ਦੇ ਵਿਕਾਸ ਵਿਚ ਸਿੱਖਾਂ ਦੇ ਪਾਏ ਯੋਗਦਾਨ ਨੂੰ ਪ੍ਰਵਾਨ ਕੀਤਾ ਹੈ ਅਤੇ ਬਕਾਇਦਾ ਇਕ ਮਤਾ ਪਾਸ ਕਰਕੇ ਇਸ ਦੀ ਪ੍ਰਸ਼ੰਸਾ ਕੀਤੀ ਗਈ ਹੈ, ਨਾਲ ਹੀ ਨਵੰਬਰ ਮਹੀਨਾ ਸਿੱਖਾਂ ਦੀ ਪ੍ਰਸ਼ੰਸਾ ਅਤੇ ਸਿੱਖ ਜਾਗਰੂਕਤਾ ਦਾ ਮਹੀਨਾ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਸਮੇਂ ਲੋੜ ਇਹ ਹੈ ਕਿ ਸਰਕਾਰੀ ਪੱਧਰ ’ਤੇ ਮਿਲੀ ਅਜਿਹੀ ਮਾਨਤਾ ਨੂੰ ਹੋਰ ਅੱਗੇ ਵਧਾਇਆ ਜਾਵੇ। ਸਿੱਖ ਆਗੂ ਅਤੇ ਬੁੱਧੀਜੀਵੀ ਸਿਰ ਜੋੜ ਕੇ ਬੈਠਣ ਅਤੇ ਸਿੱਖ ਫਲਸਫੇ ਅਤੇ ਰਵਾਇਤਾਂ ਨੂੰ ਹੋਰਨਾਂ ਕੌਮਾਂ ਦੇ ਲੋਕਾਂ ਵਿਚ ਪ੍ਰਚਾਰਨ ਲਈ ਯੋਜਨਾਵਾਂ ਬਣਾਉਣ ਅਤੇ ਇਸ ਵਾਸਤੇ ਵਿਸ਼ੇਸ਼ ਤੌਰ ’ਤੇ ਲਿਟਰੇਚਰ ਤਿਆਰ ਕੀਤੇ ਜਾਣ, ਜੋ ਸਿੱਖ ਇਤਿਹਾਸ, ਗੁਰੂਆਂ ਦੇ ਉਪਦੇਸ਼ ਅਤੇ ਸਿੱਖੀ ਅਸੂਲਾਂ ਨੂੰ ਉਨ੍ਹਾਂ ਸਾਹਮਣੇ ਰੱਖ ਸਕਣ ਅਤੇ ਖਾਸ ਕਰ ਮੌਜੂਦਾ ਸੰਕਟ ਦੇ ਦੌਰ ’ਚ ਜਦ ਸਮੁੱਚੀ ਮਾਨਵਤਾ ਪਦਾਰਥਵਾਦੀ ਲਾਭਾਂ ਲਈ ਦੌੜ ਵਿਚ ਪਾਗਲ ਹੋਈ ਪਈ ਹੈ ਅਤੇ ਮਾਨਸਿਕ ਤਣਾਅ (ਡਿਪਰੈਸ਼ਨ) ਸਮੇਤ ਅਨੇਕ ਤਰ੍ਹਾਂ ਦੀਆਂ ਮਰਜ਼ਾਂ ਦਾ ਸ਼ਿਕਾਰ ਹੈ। ਅਜਿਹੇ ਸਮੇਂ ਸਿੱਖ ਫਲਸਫਾ ਸਮਾਜ ਨੂੰ ਕਿਹੋ ਜਿਹੀ ਨਿਰੋਈ ਸਿਹਤ ਦੇ ਸਕਦਾ ਹੈ ਅਤੇ ਇਨ੍ਹਾਂ ਮਰਜ਼ਾਂ ਤੋਂ ਦੂਰ ਲਿਜਾ ਸਕਦਾ ਹੈ, ਭਾਵ ਸਿੱਖ ਫਲਸਫੇ ਦੀ ਮੁਨਾਫੇ ਦੀ ਦੌੜ ਵਿਚ ਪੈਣ ਦੀ ਬਜਾਏ, ਕੁਦਰਤ ਦੀ ਗੋਦ ਵਿਚ ਵਸਣ ਦੀ ਨਸੀਹਤ ਨੂੰ ਲੋਕਾਂ ਤੱਕ ਲੈ ਕੇ ਜਾਇਆ ਜਾਵੇ। ਅਜਿਹਾ ਕੁਝ ਕਰਦੇ ਹੋਏ ਅਸੀਂ ਆਪਣੇ ਆਪ ਦੀ ਵੀ ਸੇਵਾ ਕਰ ਸਕਾਂਗੇ ਅਤੇ ਹੋਰਨਾਂ ਭਾਈਚਾਰਿਆਂ ਵਿਚ ਸਿੱਖ ਫਲਸਫੇ ਦੀ ਮਹਾਨਤਾ ਨੂੰ ਵੀ ਪਹੁੰਚਾ ਸਕਾਂਗੇ। ਸਿੱਖ ਧਰਮ ਮਨੁੱਖਵਾਦੀ ਹੈ ਅਤੇ ਵਿਸ਼ਵਵਿਆਪੀ ਹੈ। ਸਿੱਖ ਧਰਮ ਦੇ ਇਸ ਵਿਸ਼ੇਸ਼ ਲੱਛਣ ਨੂੰ ਅੱਜ ਲੋਕਾਂ ਸਾਹਮਣੇ ਰੱਖਣ ਦੀ ਵੱਡੀ ਲੋੜ ਹੈ ਅਤੇ ਇਹੀ ਸਿੱਖ ਆਗੂਆਂ ਤੇ ਬੁੱਧੀਜੀਵੀਆਂ ਸਾਹਮਣੇ ਵੱਡੀ ਚੁਣੌਤੀ ਹੈ।
ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਨਵੰਬਰ ਮਹੀਨਾ ਸਿੱਖ ਜਾਗਰੂਕਤਾ ਅਤੇ ਸਿੱਖਾਂ ਦੀ ਕੈਲੀਫੋਰਨੀਆ ਨੂੰ ਦੇਣ ਦੀ ਪ੍ਰਸ਼ੰਸਾ ਵਜੋਂ ਮਨਾਇਆ ਜਾਵੇਗਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾਂਦੇ ਅਮਰੀਕਾ ਦੀ ਖੁਸ਼ਹਾਲ ਸਟੇਟ ਕੈਲੀਫੋਰਨੀਆ ਵਿਚ ਨਵੰਬਰ ਮਹੀਨਾ ਸਿੱਖ ਜਾਗਰੂਕਤਾ ਅਤੇ ਸਿੱਖਾਂ ਦੀ ਕੈਲੀਫੋਰਨੀਆ ਨੂੰ ਦੇਣ ਦੀ ਪ੍ਰਸ਼ੰਸਾ ਵਜੋਂ ਮਨਾਇਆ ਜਾ ਰਿਹਾ ਹੈ। ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਇਹ ਬੇਹੱਦ ਮਾਣ ਅਤੇ ਗੌਰਵ ਦੀ ਗੱਲ ਹੈ। ਕੈਲੀਫੋਰਨੀਆ ਵਿਚ ਸਿੱਖਾਂ ਦੇ ਪ੍ਰਵਾਸ ਦਾ ਸਿਲਸਿਲਾ ਕਰੀਬ ਇਕ ਸਦੀ ਪਹਿਲਾਂ ਆਰੰਭ ਹੋਇਆ ਸੀ। ਇਕ ਸਦੀ ਵਿਚ ਹੀ ਸਿੱਖਾਂ ਨੇ ਕੈਲੀਫੋਰਨੀਆ ਦੇ ਵਿਕਾਸ ਵਿਚ ਇੰਨਾ ਅਹਿਮ ਯੋਗਦਾਨ ਪਾਇਆ ਹੈ ਕਿ ਸਿੱਖ ਸ਼ਾਇਦ ਦੁਨੀਆ ਵਿਚ ਪਹਿਲਾ ਅਜਿਹਾ ਭਾਈਚਾਰਾ ਬਣ ਗਏ ਹਨ, ਜਿਨ੍ਹਾਂ ਨੇ ਆਪਣੀ ਜਨਮ ਭੂਮੀ ਤੋਂ ਬਾਹਰ ਵਿਦੇਸ਼ ਵਿਚ ਜਾ ਕੇ ਆਪਣੀਆਂ ਇੰਨੀਆਂ ਡੂੰਘੀਆਂ ਜੜ੍ਹਾਂ ਜਮਾ ਲਈਆਂ ਹਨ ਅਤੇ ਕੈਲੀਫੋਰਨੀਆ ਦੇ ਸਮਾਜ ਵੱਲੋਂ ਉਨ੍ਹਾਂ ਨੂੰ ਹਰ ਖੇਤਰ ਵਿਚ ਮਾਨਤਾ ਅਤੇ ਅਪਣੱਤ ਹਾਸਲ ਹੋਈ ਹੈ। ਸਿੱਖਾਂ ਭਾਈਚਾਰੇ ਨੂੰ ਕੈਲੀਫੋਰਨੀਆ ਵਿਚ ਮਾਨਤਾ ਅਤੇ ਅਪਣੱਤ ਦਾ ਇਸ ਵਰ੍ਹੇ ਰਸਮੀ ਤੌਰ ’ਤੇ ਐਲਾਨ ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਇਸ ਵਰ੍ਹੇ ਦੇ ਆਰੰਭ ਵਿਚ ਇਕ ਮਤਾ ਪਾਸ ਕਰਕੇ ਕੀਤਾ ਗਿਆ। ਇਸ ਮਤੇ ਵਿਚ ਸਿੱਖਾਂ ਦੀ ਸੂਬੇ ਦੇ ਵਿਕਾਸ ਵਿਚ ਪਾਏ ਯੋਗਦਾਨ ਅਤੇ ਵੰਨ–ਸੁਵੰਨੇ ਸਮਾਜ ਨੂੰ ਦਿੱਤੀ ਗਈ ਦੇਣ ਦੀ ਜ਼ੋਰਦਾਰ ਦੀ ਸ਼ਲਾਘਾ ਕੀਤੀ ਗਈ। ਇਸ ਮਤੇ ਰਾਹੀਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਪੂਰਾ ਨਵੰਬਰ ਮਹੀਨਾ ਸਿੱਖਾਂ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਗਏ ਅਣਥੱਕ ਕਾਰਜਾਂ ਅਤੇ ਕੈਲੀਫੋਰਨੀਆ ਸਮਾਜ ਨਾਲ ਇਕਮਿਕਤਾ ਅਤੇ ਸੱਭਿਆਚਾਰਕ ਸਾਂਝ ਨੂੰ ਵਧਾਉਣ ਦੇ ਯਤਨਾਂ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਵੇ। ਮਤੇ ਵਿਚ ਇਹ ਗੱਲ ਉਭਾਰੀ ਗਈ ਸੀ ਕਿ ਕੈਲੀਫੋਰਨੀਆ ਅਤੇ ਸਿੱਖ ਕੌਮ ਇਕੋ ਜਿਹੀ ਮਾਨਸਿਕਤਾ ਦੇ ਪੁਜਾਰੀ ਹਨ ਅਤੇ ਉਹ ਸਮਾਜਿਕ ਵੰਨ–ਸੁਵੰਨਤਾ ਦੀ ਕੁਦਰਤੀ ਪ੍ਰਵਿਰਤੀ ਨੂੰ ਸਤਿਕਾਰ ਦਿੰਦੇ ਹਨ। ਕੈਲੀਫੋਰਨੀਆ ਵੀ ਕੋਈ ਇਕ ਸਮਾਜਿਕ ਇਕਾਈ ਨਹੀਂ, ਸਗੋਂ ਵੱਖ–ਵੱਖ ਸਮਾਜਾਂ ਅਤੇ ਬੋਲੀਆਂ ਦੇ ਵੰਨ–ਸੁਵੰਨੇ ਲੋਕਾਂ ਦਾ ਇਕ ਸਮੂਹ ਹੈ। ਕੈਲੀਫੋਰਨੀਆ ਵਿਚ ਇਸ ਸਮੇਂ ਦੋ ਲੱਖ ਦੇ ਕਰੀਬ ਸਿੱਖ ਵੱਸਦੇ ਹਨ, ਜੋ ਕਿ ਅਮਰੀਕਾ ਵਿਚਲੇ ਸਿੱਖਾਂ ਦੀ ਕੁੱਲ ਵਸੋਂ ਦਾ ਕਰੀਬ 40 ਫੀਸਦੀ ਬਣਦਾ ਹੈ। ਸਿੱਖਾਂ ਦੇ ਪ੍ਰਵਾਸ ਦੀ ਕਹਾਣੀ ਕੈਲੀਫੋਰਨੀਆ ਵਿਚ ਇਕ ਸਦੀ ਤੋਂ ਵੱਧ ਸਮੇਂ ਦੀ ਹੈ। ਸਭ ਤੋਂ ਪਹਿਲਾਂ ਆਏ ਸਿੱਖਾਂ ਨੇ ਮੰਨਿਆ ਜਾਂਦਾ ਹੈ ਕਿ ਰੇਲ ਪੱਟੜੀਆਂ ਵਿਛਾਉਣ, ¦ਬਰ ਮਿੱਲਾਂ ਵਿਚ ਕੰਮ ਕਰਨ ਅਤੇ ਸੈਕਰਾਮੈਂਟੋ, ਸੇਨ ਵੋਆਕੁਇਨ ਅਤੇ ਇੰਪੀਰੀਅਲ ਵੈਲੀ ਦੇ ਖੇਤਾਂ ਵਿਚ ਕੰਮ ਕੀਤਾ। ਕੈਲੀਫੋਰਨੀਆ ਵਿਚ ਸਭ ਤੋਂ ਪਹਿਲਾਂ ਸਿੱਖ ਗੁਰੂਘਰ 1912 ਵਿਚ ਸਟਾਕਟਨ ਵਿਖੇ ਉਸਾਰਿਆ ਗਿਆ ਅਤੇ ਪੂਰੇ ਕੈਲੀਫੋਰਨੀਆ ਵਿਚ ਵਸਦੇ ਭਾਈਚਾਰਿਆਂ ਵਿਚੋਂ ਇਹ ਪਹਿਲਾ ਸਿੱਖ ਗੁਰੂ ਘਰ ਸੀ। ਸਿੱਖਾਂ ਦੇ ਉ¤ਦਮੀ ਅਤੇ ਮਿਹਨਤੀ ਸੁਭਾਅ ਨੂੰ ਦੁਨੀਆਂ ਵਿਚ ਹਰ ਕੋਈ ਮੰਨਦਾ ਹੈ। ਬਿਗਾਨੇ ਮੁਲਕਾਂ ਵਿਚ ਜਾ ਕੇ ਸਿੱਖਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੱਡਾ ਸਿਹਰਾ ਵੀ ਉਨ੍ਹਾਂ ਦੇ ਉ¤ਦਮ, ਸਿਦਕ ਅਤੇ ਮਿਹਨਤ ਨੂੰ ਹੀ ਜਾਂਦਾ ਹੈ। ਵੱਖਰੇ ਸੱਭਿਆਚਾਰਾਂ, ਵੱਖਰੇ ਜਲਵਾਯੂ, ਵੱਖਰੀ ਭਾਸ਼ਾ ਅਤੇ ਵੱਖਰੀ ਨਸਲ ਦੇ ਲੋਕਾਂ ਵਿਚ ਜਾ ਕੇ ਕੰਮ ਕਰਨ, ਰਚਣ–ਮਿਚਣ ਅਤੇ ਸਥਾਪਤ ਹੋ ਜਾਣਾ ਕੋਈ ਮਾਮੂਲੀ ਗੱਲ ਨਹੀਂ ਕਹੀ ਜਾ ਸਕਦੀ। ਪਰ ਸਿੱਖਾਂ ਨੇ ਦੁਨੀਆ ਭਰ ਵਿਚ ਅਜਿਹਾ ਕਰਕੇ ਦਿਖਾਇਆ ਹੈ, ਜਿਸ ਲਈ ਉਨ੍ਹਾਂ ਨੂੰ ਮਾਣ ਮਿਲ ਰਿਹਾ ਹੈ। ਸਿੱਖਾਂ ਦੇ ਵਿਲੱਖਣ ਸੁਭਾਅ ਅਤੇ ਉਦਮ ਦੀਆਂ ਅਨੇਕਾਂ ਕਹਾਣੀਆਂ ਹਨ। ਪਰ ਉਨ੍ਹਾਂ ਨੇ ਕੈਲੀਫੋਰਨੀਆ ਵਿਚ ਖੇਤੀ, ਟਰੱਕਿੰਗ, ਮੈਡੀਸਨ ਅਤੇ ਛੋਟੇ ਪਰਿਵਾਰਕ ਕਾਰੋਬਾਰ ਸਥਾਪਤ ਕਰਨ ਵਿਚ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਕੈਲੀਫੋਰਨੀਆ ਦੇ ਯੂਬਾ ਸਿਟੀ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਸਭ ਤੋਂ ਵਧੇਰੇ ਸੰਘਣੀ ਵਸੋਂ ਹੈ। ਦਲੀਪ ਸਿੰਘ ਸੌਂਦ ਨਾਂ ਦਾ ਪਹਿਲਾ ਸਿੱਖ ਅਮਰੀਕੀ ਆਗੂ ਸੀ, ਜੋ ਅਮਰੀਕਾ ਵਿਚ ਕਾਂਗਰਸ ਦਾ ਮੈਂਬਰ ਬਣਿਆ। ਉਹ ਕੈਲੀਫੋਰਨੀਆ ਦੇ 29ਵੇਂ ਡਿਸਟ੍ਰਿਕ ਤੋਂ 1957 ਤੋਂ 1963 ਤੱਕ ਕਾਂਗਰਸਮੈਨ ਰਿਹਾ। ਡਾ. ਭਗਤ ਸਿੰਘ ਥਿੰਦ ਨੇ ਪਹਿਲੀ ਸੰਸਾਰ ਜੰਗ ਸਮੇਂ ਅਮਰੀਕੀ ਫੌਜ ਵਿਚ ਸੇਵਾ ਨਿਭਾਈ। ਡਾ. ਥਿੰਦ ਨੇ ਇਹ ਏਸ਼ੀਅਨ ਭਾਰਤੀਆਂ ਨੂੰ ਅਮਰੀਕੀ ਨਾਗਰਿਕ ਬਣਨ ਦੀ ਖੁੱਲ੍ਹ ਦੇਣ ਲਈ ਜੱਦੋ–ਜਹਿਦ ਵੀ ਕੀਤੀ। ਪਾਲੋਆਲਟੋ ਦੇ ਡਾ. ਨਰਿੰਦਰ ਸਿੰਘ ਕਪਾਨੀ ਫਾਇਬਰ ਐਪਟੀਕਸ ਦੇ ਬਾਨੀ ਵਜੋਂ ਮੰਨੇ ਜਾਂਦੇ ਹਨ। ਉਨ੍ਹਾਂ ਨੇ ਫਾਈਬਰ ਐਪਟੀਕਸ ਦੀ ਕਾਢ ਵਿਚ ਅਹਿਮ ਯੋਗਦਾਨ ਪਾਇਆ। ਅਮਰੀਕੀ ਸਿੱਖ ਕੈਲੀਫੋਰਨੀਆ ਦੇ ਕਈ ਸ਼ਹਿਰਾਂ ਵਿਚ ਮੇਅਰ ਵਜੋਂ ਕੰਮ ਕਰ ਚੁੱਕੇ ਹਨ। ਡੇਵਿਡ ਢਿੱਲੋਂ ਈ.ਆਈ. ਸੈਂਟਰੋ, ਗੁਰਪਾਲ ਸਮਰਾ ਲਿਵਿੰਗਸਟਨ, ਅਮਰਪ੍ਰੀਤ ਰੂਬੀ ਧਾਲੀਵਾਲ ਸੇਨ ਵੋਆਕੁਇਨ, ਕਸ਼ਮੀਰ ਸਿੰਘ ਗਿੱਲ ਯੂਬਾ ਸਿਟੀ ਦੇ ਮੇਅਰ ਬਣੇ ਹਨ। ਬਹੁਤ ਸਾਰੇ ਅਮਰੀਕੀ ਸਿੱਖਾਂ ਨੇ ਕੈਲੀਫੋਰਨੀਆ ਦੇ ਸ਼ਹਿਰਾਂ ਦੀਆਂ ਕੌਂਸਲਾਂ ਦੇ ਮੈਂਬਰਾਂ ਵਜੋਂ ਸੇਵਾ ਨਿਭਾਈ ਹੈ। ਸੂਬਾਈ ਅਸੈਂਬਲੀ ਨੇ ਆਪਣੇ ਮਤੇ ਵਿਚ ਇਹ ਗੱਲ ਵੀ ਪ੍ਰਵਾਨ ਕੀਤੀ ਹੈ ਕਿ ਸਿੱਖਾਂ ਅਤੇ ਪੰਜਾਬੀਆਂ ਨੇ ਕੈਲੀਫੋਰਨੀਆ ਦੇ ਭਾਈਚਾਰਿਆਂ ਅਤੇ ਕੌਮ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕੈਲੀਫੋਰਨੀਆ ਵਿਚ ਵਸਦੇ ਸਿੱਖਾਂ ਲਈ ਇਹ ਬੇਹੱਦ ਮਾਣ ਅਤੇ ਗੌਰਵ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਕੈਲੀਫੋਰਨੀਆ ਵਿਚ ਸਮਾਜਿਕ, ਪ੍ਰਸ਼ਾਸਨਿਕ ਅਤੇ ਸਰਕਾਰੀ ਪੱਧਰ ’ਤੇ ਬਹੁਤ ਹੀ ਅਹਿਮ ਥਾਂ ਮਿਲੀ ਹੈ। ਉਨ੍ਹਾਂ ਦੀ ਵਿਲੱਖਣ ਪਛਾਣ ਨੂੰ ਪ੍ਰਵਾਨ ਕੀਤਾ ਗਿਆ ਹੈ। ਸਿੱਖਾਂ ਵੱਲੋਂ ਨਿਭਾਏ ਯੋਗਦਾਨ ਦੀ ਪ੍ਰਸ਼ੰਸਾ ਹੋਈ ਹੈ ਅਤੇ ਉਨ੍ਹਾਂ ਨੂੰ ਕੈਲੀਫੋਰਨੀਆ ਸਮਾਜ ਦਾ ਇਕ ਅਹਿਮ ਮੰਨਿਆ ਗਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਉਭਾਰਨ ਲਈ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਥੇ ਸਿੱਖ ਕੌਮ ਨੂੰ ਹੋਏ ਇਸ ਮਾਣ ਨਾਲ ਸਾਡਾ ਸਿਰ ਉ¤ਚਾ ਹੋਇਆ ਹੈ, ਉਥੇ ਸਿੱਖ ਸੰਸਥਾਵਾਂ, ਅਹਿਮ ਸ਼ਖਸੀਅਤਾਂ ਅਤੇ ਸਮੁੱਚੇ ਸਿੱਖ ਸਮਾਜ ਉਪਰ ਇਕ ਹੋਰ ਵੱਡੀ ਜ਼ਿੰਮੇਵਾਰੀ ਵੀ ਆ ਪਈ ਹੈ ਕਿ ਅਸੀਂ ਮਿਲੇ ਇਸ ਮਾਣ ਨੂੰ ਹੋਰ ਅੱਗੇ ਵਧਾ ਸਕੀਏ। ਸਭਨਾਂ ਸੰਸਥਾਵਾਂ, ਬੁੱਧੀਜੀਵੀਆਂ ਅਤੇ ਅਹਿਮ ਸ਼ਖਸੀਅਤਾਂ ਨੂੰ ਇਸ ਮਹੀਨੇ ਸਿੱਖ ਸੱਭਿਆਚਾਰ, ਧਾਰਮਿਕ ਵਿਚਾਰਧਾਰਾ ਅਤੇ ਜੀਵਨ ਸ਼ੈਲੀ ਨੂੰ ਹੋਰਨਾਂ ਕੌਮਾਂ ਦੇ ਲੋਕਾਂ ਤੱਕ ਲਿਜਾਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਜੇਕਰ ਇਸ ਮਹੀਨੇ ਦੌਰਾਨ ਅਸੀਂ ਆਪਣੀ ਧਾਰਮਿਕ ਅਕੀਦੇ, ਸੱਭਿਆਚਾਰਕ ਵਿਲੱਖਣਤਾ ਅਤੇ ਅਗਾਂਹਵਧੂ ਸੁਭਾਅ ਦੀਆਂ ਵੰਨਗੀਆਂ ਇਥੋਂ ਦੇ ਲੋਕਾਂ ਤੱਕ ਪਹੁੰਚਾਉਣ ’ਚ ਸਫਲ ਹੋ ਜਾਈਏ ਤਾਂ ਸਾਡੇ ਵੱਲੋਂ ਕੀਤੀ ਗਈ ਪਹਿਲੀ ਪ੍ਰਾਪਤੀ ਨੂੰ ਹੋਰ ਚਾਰ-ਚੰਨ ਲੱਗਣਗੇ। ਇਸ ਲਈ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਵੀ ਇਸ ਮਹੀਨੇ ਵਿਸ਼ੇਸ਼ ਸਮਾਗਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪੂਰੇ ਸਿੱਖ ਭਾਈਚਾਰੇ ਵੱਲੋਂ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ ਅਤੇ ਅਜਿਹੇ ਸੈਮੀਨਾਰਾਂ ਵਿਚ ਗੈਰ ਸਿੱਖ ਲੋਕਾਂ ਨੂੰ ਸੱਦਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੀ ਵਿਰਾਸਤ, ਸੱਭਿਆਚਾਰ ਅਤੇ ਸਮਾਜਿਕ ਵਿਲੱਖਣਤਾ ਵਾਲੇ ਪੱਖਾਂ ਨੂੰ ਉਨ੍ਹਾਂ ਤੱਕ ਪਹੁੰਚਾ ਸਕੀਏ ਤੇ ਆਪਣੀ ਵਿਲੱਖਣ ਸੱਭਿਆਚਾਰਕ ਪਛਾਣ ਨੂੰ ਸਹੀ ਸੰਦਰਭ ਵਿਚ ਪੇਸ਼ ਕਰ ਸਕੀਏ। ਜੇਕਰ ਇਸ ਪਾਸੇ ਵੱਲ ਸੰਗਠਿਤ ਰੂਪ ਵਿਚ ਕਦਮ ਪੁੱਟੇ ਜਾਂਦੇ ਹਨ ਤਾਂ ਲਾਜ਼ਮੀ ਹੀ ਇਹ ਸਾਡੇ ਭਾਈਚਾਰੇ ਲਈ ਹੋਰ ਮਾਣ ਵਾਲੀ ਗੱਲ ਹੋਵੇਗੀ ਅਤੇ ਸਾਨੂੰ ਪ੍ਰਾਪਤੀਆਂ ਦੇ ਰਾਹ ਹੋਰ ਅੱਗੇ ਵਧਣ ਦਾ ਰਸਤਾ ਖੁੱਲ੍ਹੇਗਾ। ਅਸੀਂ ਆਸ ਕਰਦੇ ਹਾਂ ਕਿ ਕੈਲੀਫੋਰਨੀਆ ਵਿਚ ਵਸੇ ਸਮੂਹ ਸੰਗਠਨਾਂ ਦੇ ਆਗੂ, ਬੁੱਧੀਜੀਵੀ ਅਤੇ ਅਹਿਮ ਸ਼ਖਸੀਅਤਾਂ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣਗੀਆਂ ਅਤੇ ਨਵੰਬਰ ਮਹੀਨੇ ਨੂੰ ਸਿੱਖੀ ਸ਼ਾਨ ਨੂੰ ਸਹੀ ਰੂਪ ਵਿਚ ਉਭਾਰਨ ਦਾ ਸਾਧਨ ਬਣਾਉਣਗੀਆਂ। ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ
ਮਨਪ੍ਰੀਤ ਸਿੰਘ ਬਾਦਲ ਕਾਰਨ ਅਕਾਲੀ ਅਤੇ ਕਾਂਗਰਸੀ ਹਲਕਿਆਂ ’ਚ ਹਲਚਲ ਸ. ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਮੁਅੱਤਲ ਕਰਨ ਅਤੇ ਵਿੱਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਅੰਦਰਲਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਸੰਕਟ ਤੋਂ ਸਿਰਫ਼ ਅਕਾਲੀ ਦਲ ਹੀ ਪ੍ਰਭਾਵਿਤ ਨਹੀਂ ਹੋ ਰਿਹਾ, ਸਗੋਂ ਕਾਂਗਰਸ ਪਾਰਟੀ ਅੰਦਰ ਵੱਡੀ ਹਲਚਲ ਮਚੀ ਹੋਈ ਹੈ। ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। 16 ਅਕਤੂਬਰ ਨੂੰ ਉਸ ਵੱਲੋਂ ਆਪਣੇ ਜੱਦੀ ਹਲਕੇ ਗਿੱਦੜਬਾਹਾ ਵਿਚ ਕੀਤੀ ਰੈਲੀ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਹਲਕੇ ਦੇ ਵੋਟਰ ਵੱਡੀ ਗਿਣਤੀ ਵਿਚ ਮਨਪ੍ਰੀਤ ਸਿੰਘ ਦੇ ਨਾਲ ਖੜ੍ਹੇ ਹਨ। 16 ਅਕਤੂਬਰ ਦੀ ਰੈਲੀ ਵਿਚ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਦੋ ਦਿਨ ਉਥੇ ਡੇਰਾ ਲਗਾਈ ਰੱਖਿਆ ਸੀ। ਉਹ ਪਿੰਡਾਂ ਦੇ ਪੰਚਾਂ-ਸਰਪੰਚਾਂ ਤੱਕ ਨੂੰ ਮਿਲਦੇ ਰਹੇ ਅਤੇ ਉਨ੍ਹਾਂ ਨੂੰ ਮਨਪ੍ਰੀਤ ਸਿੰਘ ਦੀ ਰੈਲੀ ਵਿਚ ਸ਼ਾਮਲ ਨਾ ਹੋਣ ਲਈ ਪ੍ਰੇਰਿਤ ਕਰਦੇ ਰਹੇ। ਇਹ ਵੀ ਖ਼ਬਰਾਂ ਹਨ ਕਿ ਬਹੁਤ ਸਾਰੇ ਅਧਿਕਾਰੀ ਵੀ ਲੋਕਾਂ ਨੂੰ ਰੈਲੀ ਵਿਚ ਜਾਣ ਤੋਂ ਰੋਕਣ ਲਈ ਕਹਿੰਦੇ ਰਹੇ। ਪਰ ਗਿੱਦੜਬਾਹਾ ਦੀ ਰੈਲੀ ਵਿਚ ਮਨਪ੍ਰੀਤ ਸਿੰਘ ਦੇ ਹੱਕ ਵਿਚ ਹੋਏ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਦੇ ਮਨਾਂ ਅੰਦਰ ਉਨ੍ਹਾਂ ਪ੍ਰਤੀ ਬੇਹੱਦ ਸਤਿਕਾਰ ਹੈ। ਗਿੱਦੜਬਾਹਾ ਰੈਲੀ ਵਿਚ ਮਨਪ੍ਰੀਤ ਸਿੰਘ ਨੇ ਇਹ ਐਲਾਨ ਕੀਤਾ ਕਿ ਉਹ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਅਤੇ ਖਾਸਕਰ ਕਿਸਾਨਾਂ ਨੂੰ ਅਣਖ ਦੀ ਜ਼ਿੰਦਗੀ ਜਿਊਣ ਯੋਗ ਬਣਾਉਣ ਲਈ ਸੰਘਰਸ਼ ਕਰਨਗੇ ਤੇ ਇਸ ਵਾਸਤੇ ਪੰਜਾਬ ਦੇ ਘਰ–ਘਰ ਵਿਚ ਜਾ ਕੇ ਆਪਣਾ ਪ੍ਰੋਗਰਾਮ ਦੇਣਗੇ। ਸ. ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਲੋਕਾਂ ਨੂੰ ਸਬਸਿਡੀਆਂ ਦੇ ਕੇ ਅਤੇ ਰਿਆਇਤੀ ਦਰਾਂ ’ਤੇ ਦਾਲ–ਆਟਾ ਵੰਡ ਕੇ ਹਮੇਸ਼ਾ ਲਈ ਭਿਖਾਰੀ ਬਣਾ ਕੇ ਤਾਂ ਰੱਖਿਆ ਜਾ ਸਕਦਾ ਹੈ ਪਰ ਸਿਰ ਉ¤ਚਾ ਕਰਕੇ ਜਿਊਣ ਵਾਲੇ ਵਿਅਕਤੀ ਨਹੀਂ। ਉਹ ਕਹਿ ਰਹੇ ਹਨ ਕਿ ਸਬਸਿਡੀਆਂ ਘਟਾ ਕੇ ਤੇ ਲੋਕ-ਲੁਭਾਊ ਨਾਅਰੇ ਬੰਦ ਕਰਕੇ ਅਜਿਹੇ ਪ੍ਰੋਗਰਾਮ ਬਣਾਏ ਜਾਣ, ਜੋ ਲੋਕਾਂ ਨੂੰ ਰੋਜ਼ਗਾਰ ਦੀ ਗਾਰੰਟੀ ਦੇਣ ਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ। ਇਸ ਕਰਕੇ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਨੂੰ ਹੌਲਾ ਕਰਨ ਲਈ ਆਈ ਪੇਸ਼ਕਸ਼ ਨੂੰ ਸੁਨਹਿਰੀ ਮੌਕਾ ਗਰਦਾਨ ਰਹੇ ਹਨ। ਵਿੱਤ ਮੰਤਰੀ ਹੁੰਦਿਆਂ ਮਨਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਚਲਾ ਕੇ ਪੰਜਾਬ ਸਿਰ ਚੜ੍ਹੇ ਅੱਧੇ ਕਰਜ਼ੇ ਨੂੰ ਮੁਆਫ ਕਰਵਾਉਣ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕੀਤਾ ਸੀ। ਪਰ ਦੂਜੇ ਪਾਸੇ ਅਕਾਲੀ ਦਲ ਉਨ੍ਹਾਂ ਵੱਲੋਂ ਕਰਜ਼ਾ ਮੁਆਫ਼ ਕਰਵਾਉਣ ਦੇ ਯਤਨ ਨੂੰ ਮੁੱਢੋਂ ਹੀ ਰੱਦ ਕਰਦਾ ਆ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਾਂ ਹੁਣ ਇਥੋਂ ਤੱਕ ਕਹਿਣ ਲੱਗ ਪਏ ਹਨ ਕਿ ਪੰਜਾਬ ਸਿਰ ਕੇਂਦਰ ਸਰਕਾਰ ਦਾ ਕਰਜ਼ਾ ਤਾ 3500 ਕਰੋੜ ਰੁਪਏ ਹੈ, ਬਾਕੀ ਦਾ ਕਰਜ਼ਾ ਤਾਂ ਬੈਂਕਾਂ ਅਤੇ ਹੋਰ ਵਿੱਤੀ ਅਦਾਰਿਆਂ ਦਾ ਹੈ, ਜੋ ਕਿ ਕੇਂਦਰ ਸਰਕਾਰ ਦੇ ਮੁਆਫ ਕਰਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੀ ਨਹੀਂ। ਪਰ ਨਾਲ ਹੀ ਅਕਾਲੀ ਆਗੂ ਇਹ ਗੱਲ ਵੀ ਕਹੀ ਜਾ ਰਹੇ ਹਨ ਕਿ ਪੰਜਾਬ ਸਰਕਾਰ ਕਰਜ਼ਾ ਮੁਆਫੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਲਗਾਤਾਰ ਜਾਰੀ ਰੱਖੇਗੀ। ਇਥੇ ਸਵਾਲ ਇਹ ਉ¤ਠਦਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਵੀ ਕਰਜ਼ਾ ਮੁਆਫੀ ਲਈ ਕੇਂਦਰ ਸਰਕਾਰ ਤੱਕ ਲਗਾਤਾਰ ਮੁੜ ਪਹੁੰਚ ਕਰਨੀ ਹੈ, ਫਿਰ ਮਨਪ੍ਰੀਤ ਸਿੰਘ ਦੇ ਯਤਨਾਂ ਉਪਰ ਇਤਰਾਜ਼ ਕਿਉਂ ਕੀਤਾ ਗਿਆ? ਸ. ਮਨਪ੍ਰੀਤ ਸਿੰਘ ਬਾਦਲ ਨੂੰ ਇਸੇ ਗੱਲ ਦੀ ਸਜ਼ਾ ਦਿੱਤੀ ਗਈ ਹੈ ਕਿ ਉਸ ਨੇ ਕਰਜ਼ਾ ਮੁਆਫ ਕਰਵਾਉਣ ਅਤੇ ਪੰਜਾਬ ਦੀ ਆਰਥਿਕ ਮਜ਼ਬੂਤੀ ਲਈ ਸਬਸਿਡੀਆਂ ਘਟਾਉਣ ਅਤੇ ਕੁਝ ਨਵੇਂ ਟੈਕਸ ਲਗਾਉਣ ਦੀ ਵਜਾਹਤ ਕੀਤੀ ਸੀ। ਪਰ ਅਕਾਲੀ ਆਗੂ ਤੇ ਸਰਕਾਰ ਅਜੇ ਤਾਈਂ ਆਪਣੇ ਵੱਲੋਂ ਕੋਈ ਠੋਸ ਪ੍ਰੋਗਰਾਮ ਪੇਸ਼ ਨਹੀਂ ਕਰ ਸਕੀ, ਜਿਸ ਦੇ ਸਹਾਰੇ ਉਹ ਦੱਸ ਸਕੇ ਕਿ ਪੰਜਾਬ ਨੂੰ ਕਰਜ਼ੇ ਦੇ ਚੁੰਗਲ ਵਿਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਅਤੇ ਆਰਥਿਕ ਮਜ਼ਬੂਤੀ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਵਰਣਨਯੋਗ ਹੈ ਕਿ ਪੰਜਾਬ ਸਿਰ ਇਸ ਵੇਲੇ 71 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰਜ਼ੇ ਦੀ ਵੱਡੀ ਪੰਡ ਹੈ। ਹਰ ਵਰ੍ਹੇ ਇਸ ਕਰਜ਼ੇ ਵਿਚ 5 ਹਜ਼ਾਰ ਕਰੋੜ ਤੋਂ ਵੱਧ ਦਾ ਇਜ਼ਾਫਾ ਹੋ ਜਾਂਦਾ ਹੈ। ਪੰਜਾਬ ਇਸ ਵੇਲੇ ਇਸ ਕਰਜ਼ੇ ਦਾ ਵਿਆਜ਼ ਮੋੜਨ ਦੀ ਹਾਲਤ ਵਿਚ ਵੀ ਨਹੀਂ ਹੈ। ਇਸ ਕਰਕੇ ਕਰਜ਼ੇ ਦੀ ਪੰਡ ਲਗਾਤਾਰ ਵਧੀ ਜਾ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਵੱਖ–ਵੱਖ ਜ਼ਿਲ੍ਹਿਆਂ ਵਿਚ ਜਾਣ ਦਾ ਫੈਸਲਾ ਕੀਤਾ ਹੈ। ਇਸੇ ਸੰਦਰਭ ਵਿਚ ਜਦ ਉਹ ਗੁਰਦਾਸਪੁਰ ਦੇ ਕਾਹਨੂੰਵਾਨ ਕਸਬੇ ਵਿਚ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਗਏ ਤਾਂ ਸਰਕਾਰੀ ਸ਼ਹਿ ’ਤੇ ਪੁਲਿਸ ਨੇ ਸਮਾਗਮ ਦੀ ਮੁਨਾਦੀ ਕਰ ਰਹੇ ਵਾਹਨ ਨੂੰ ਫੜ ਕੇ ਥਾਣੇ ਬਿਠਾ ਲਿਆ ਅਤੇ ਸੰਗਤ ਨੂੰ ਗੁਰਦੁਆਰੇ ਵਿਚ ਜਾਣ ਤੋਂ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਨੂੰ ਜਿੰਦਰੇ ਮਾਰ ਦਿੱਤੇ। ਕਿਸੇ ਵੀ ਜਮਹੂਰੀ ਤੇ ਸੱਭਿਅਕ ਸਮਾਜ ਵਿਚ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ। ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬਿਆਨਾਂ ਵਿਚ ਵਾਰ–ਵਾਰ ਇਹ ਕਿਹਾ ਹੈ ਕਿ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ ਪਰ ਅਕਾਲੀ ਦਲ ਤੋਂ ਚਾਰ ਵਿਧਾਇਕਾਂ ਨਾਲ ਬਗਾਵਤ ਕਰਨ ਬਾਅਦ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸਰਗਰਮੀ ਨੂੰ ਕਾਂਗਰਸ ਵੱਲੋਂ ਵੀ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਿਥੇ ਇਕ ਪਾਸੇ ਇਹ ਸੰਕੇਤ ਮਿਲ ਰਹੇ ਹਨ ਕਿ ਕਾਂਗਰਸ ਲੀਡਰਸ਼ਿਪ ਮਨਪ੍ਰੀਤ ਸਿੰਘ ਦੀ ਸਮੁੱਚੀ ਸਰਗਰਮੀ ਨੂੰ ਬਹੁਤ ਹੀ ਨੇੜਿਓਂ ਵਾਚ ਰਹੀ ਹੈ ਤੇ ਇਹ ਵੀ ਚਰਚਾ ਹੈ ਕਿ ਕਿਸੇ ਢੁੱਕਵੇਂ ਮੌਕੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਵੀ ਹੋ ਸਕਦੀ ਹੈ। ਕਈ ਹਲਕਿਆਂ ਵਿਚ ਤਾਂ ਇਹ ਵੀ ਚਰਚਾ ਹੈ ਕਿ ਜਿਸ ਤਰ੍ਹਾਂ ਇਕ ਸਫਲ ਅਰਥਸ਼ਾਸਤਰੀ ਵਜੋਂ ਕੇਂਦਰ ਸਰਕਾਰ ਵਿਚ ਸ਼ਾਮਲ ਹੋਏ ਡਾ. ਮਨਮੋਹਨ ਸਿੰਘ ਰਾਜਨੀਤੀ ਵਿਚ ਵੀ ਕਾਂਗਰਸ ਨੂੰ ਬਹੁਤ ਹੀ ਰਾਸ ਆਏ ਹਨ। ਉਸੇ ਤਰ੍ਹਾਂ ਇਕ ਅਰਥਸ਼ਾਸਤਰੀ ਵਜੋਂ ਉਭਰੇ ਮਨਪ੍ਰੀਤ ਸਿੰਘ ਦੀ ਕਾਂਗਰਸ ਵਿਚ ਆਮਦ ਨੂੰ ਵੀ ਉਸੇ ਤਰ੍ਹਾਂ ਦੇਖਿਆ ਜਾ ਸਕਦਾ ਹੈ। ਮਨਪ੍ਰੀਤ ਸਿੰਘ ਬਾਦਲ ਦੀਆਂ ਸਰਗਰਮੀਆਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਕਾਫੀ ਹਲਚਲ ਮਚੀ ਹੋਈ ਹੈ। ਜਿੱਥੇ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕੱਟੜ ਵਿਰੋਧੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ, ਸ. ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਵਿਚ ਦਾਖਲੇ ਦਾ ਖੁੱਲ੍ਹੇਆਮ ਵਿਰੋਧ ਕਰ ਰਹੇ ਹਨ, ਉਥੇ ਪ੍ਰਤਾਪ ਸਿੰਘ ਬਾਜਵਾ ਸਮੇਤ ਬਹੁਤ ਸਾਰੇ ਕਾਂਗਰਸੀ ਆਗੂ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀ ਖੁੱਲ੍ਹੀ ਪੇਸ਼ਕਸ਼ ਕਰ ਰਹੇ ਹਨ। ਕੈਪਟਨ ਅਤੇ ਭੱਠਲ ਨੂੰ ਲੱਗਦਾ ਹੈ ਕਿ ਆਪਣੇ ਭਵਿੱਖ ਬਾਰੇ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ। ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨੂੰ ਹਰ ਖੇਤਰ ਵਿਚੋਂ ਹੀ ਮਿਲ ਰਹੀ ਹਮਦਰਦੀ ਅਤੇ ਹਮਾਇਤ ਤੋਂ ਇਨ੍ਹਾਂ ਆਗੂਆਂ ਨੂੰ ਇਹ ਖਦਸ਼ਾ ਮਹਿਸੂਸ ਹੋਣ ਲੱਗ ਪਿਆ ਹੈ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਵਰਗਾ ਸੂਝਵਾਨ ਆਗੂ ਕਾਂਗਰਸ ਵਿਚ ਸ਼ਾਮਲ ਹੋ ਗਿਆ ਤਾਂ ਕਿਧਰੇ ਉਨ੍ਹਾਂ ਹੱਥੋਂ ਲੀਡਰੀ ਹੀ ਨਾ ਖੁੱਸ ਜਾਵੇ। ਸਿਆਸੀ ਹਲਕਿਆਂ ਅੰਦਰ ਆਮ ਪ੍ਰਭਾਵ ਇਹ ਲਿਆ ਜਾ ਰਿਹਾ ਹੈ ਕਿ ਕਾਂਗਰਸੀ ਲੀਡਰਸ਼ਿਪ ਮਨਪ੍ਰੀਤ ਸਿੰਘ ਬਾਦਲ ਪ੍ਰਤੀ ਬੇਹੱਦ ਹਮਦਰਦੀ ਰੱਖਦੀ ਹੈ ਅਤੇ ਉਨ੍ਹਾਂ ਦੀ ਲਿਆਕਤ ਤੋਂ ਕਾਇਲ ਹੈ। ਅਜਿਹੀ ਹਾਲਤ ਵਿਚ ਜੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੇ ਥਾਪੜੇ ਨਾਲ ਮਨਪ੍ਰੀਤ ਸਿੰਘ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਤਾਂ ਲਾਜ਼ਮੀ ਹੀ ਇਨ੍ਹਾਂ ਆਗੂਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਰ ਇਕ ਗੱਲ ਸਪੱਸ਼ਟ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਉ¤ਭਰੀ ਸ਼ਖਸੀਅਤ ਨੇ ਅਕਾਲੀ ਦਲ ਅੰਦਰ ਹੀ ਨਹੀਂ, ਸਗੋਂ ਕਾਂਗਰਸ ਅੰਦਰ ਵੀ ਵੱਡੀ ਹਲਚਲ ਪੈਦਾ ਕੀਤੀ ਹੈ। ਸ. ਮਨਪ੍ਰੀਤ ਸਿੰਘ ਬਾਦਲ ਨੇ ਮਗਰਲੇ ਸਾਢੇ ਤਿੰਨ ਸਾਲ ਵਿੱਤ ਮੰਤਰੀ ਵਜੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੰਮ ਕੀਤਾ ਅਤੇ ਨਾਲ ਹੀ ਸਾਦ–ਮੁਰਾਦੀ ਜੀਵਨਸ਼ੈਲੀ ਅਤੇ ਅਗਾਂਹਵਧੂ ਸੋਚ ਕਾਰਨ ਉਹ ਪੰਜਾਬੀਆਂ ਦੇ ਹਰ ਵਰਗ ਵਿਚ ਮਕਬੂਲ ਹੋਏ ਹਨ। ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਜਾਣ ਬਾਅਦ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਹਮਦਰਦੀ ਉਨ੍ਹਾਂ ਨਾਲ ਹੋਰ ਵਧੇਰੇ ਵਧੀ ਹੈ। ਨੌਜਵਾਨ ਵਰਗ ਵਿਚ ਉਨ੍ਹਾਂ ਦਾ ਬੇਹੱਦ ਸਤਿਕਾਰ ਹੈ ਅਤੇ ਥਾਂ–ਥਾਂ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਹੁੰਗਾਰਾ ਵੀ ਮਿਲ ਰਿਹਾ ਹੈ। ਮੌਜੂਦਾ ਯੁੱਗ ਵਿਚ ਲੋਕ ਮਹਿਜ਼ ਧਾਰਮਿਕ ਮੁਹਾਵਰਿਆਂ ਜਾਂ ਕੱਟੜ ਸਟੈਂਡ ਲੈਣ ਨੂੰ ਪਸੰਦ ਨਹੀਂ ਕਰਦੇ, ਸਗੋਂ ਸਿੱਖ ਜਗਤ ਵੀ ਇਸ ਵੇਲੇ ਅਜਿਹੀ ਸਿਆਸਤ ਅਤੇ ਆਰਥਿਕ ਨੀਤੀਆਂ ਚਾਹੁੰਦੀ ਹੈ, ਜੋ ਪੰਜਾਬ ਨੂੰ ਆਰਥਿਕ ਤਰੱਕੀ ਦੇ ਰਾਹ ਤੋਰਨ ਅਤੇ ਸਮਾਜਿਕ ਤੌਰ ’ਤੇ ਖੁਸ਼ਹਾਲ ਬਣਾਉਣ। ਬੜੇ ਚਿਰਾਂ ਬਾਅਦ ਮਨਪ੍ਰੀਤ ਸਿੰਘ ਬਾਦਲ ਇਕ ਅਜਿਹੇ ਆਗੂ ਵਜੋਂ ਉਭਰੇ ਹਨ, ਜੋ ਨਵੇਂ ਯੁੱਗ ਦੀਆਂ ਆਰਥਿਕ ਨੀਤੀਆਂ ਨਾਲ ਲੈਸ ਹਨ ਅਤੇ ਸਮਾਜਿਕ ਤੌਰ ’ਤੇ ਨਵੇਂ ਯੁੱਗ ਵਿਚ ਵਿਚਰਨ ਲਈ ਪਹਿਲ-ਕਦਮੀ ਕਰਦਾ ਹੈ। ਫੋਕੀ ਟੌਹਰ ਜਮਾਉਣ ਲਈ ਨਾ ਤਾਂ ਉਹ ਗੰਨਮੈਨ ਰੱਖਦਾ ਹੈ ਅਤੇ ਨਾ ਹੀ ਗੱਡੀਆਂ ਦੇ ਕਾਫਲੇ ਲੈ ਕੇ ਤੁਰਦਾ ਹੈ। ਉਸ ਦੀ ਸਿਫਤ ਇਹ ਹੈ ਕਿ ਉਹ ਵਿੱਤ ਮੰਤਰੀ ਹੁੰਦਿਆਂ ਵੀ ਆਪਣੀ ਗੱਡੀ ਆਪ ਚਲਾਉਂਦਾ ਸੀ ਅਤੇ ਗੱਡੀ ਵਰਤਦਾ ਵੀ ਆਪਣੀ ਨਿੱਜੀ ਸੀ। ਦੌਰਿਆਂ ਉਪਰ ਜਾਂਦੇ ਸਮੇਂ ਕਦੇ ਵੀ ਗੰਨਮੈਨ ਜਾਂ ਗੱਡੀਆਂ ਦੇ ਕਾਫਲੇ ਉਸ ਦੇ ਨਾਲ ਨਹੀਂ ਸਨ ਹੁੰਦੇ, ਸਗੋਂ ਉਹ ਇਕੱਲਾ ਹੀ ਜਾਂਦਾ ਸੀ। ਉਸ ਦੀ ਇਹ ਜੀਵਨ ਸ਼ੈਲੀ ਵੀ ਉਸ ਦੀ ਸੋਚ ਦਾ ਪ੍ਰਗਟਾਵਾ ਹੈ। ਜਦ ਉਹ ਕਹਿੰਦਾ ਹੈ ਕਿ ਜੇ ਅਸੀਂ ਆਰਥਿਕ ਮਜ਼ਬੂਤੀ ਹਾਸਲ ਕਰਨੀ ਹੈ ਤਾਂ ਸਾਨੂੰ ਆਮਦਨ ਦੇ ਹੋਰ ਵਧੇਰੇ ਵਸੀਲੇ ਜੁਟਾਉਣੇ ਪੈਣਗੇ ਅਤੇ ਖਰਚੇ ਘਟਾਉਣੇ ਪੈਣਗੇ। ਪੰਜਾਬ ਦੇ ਲੋਕ ਉਸ ਦੀ ਅਜਿਹੀ ਕਰਨੀ ਤੇ ਕਹਿਣੀ ਦੇ ਕਾਇਲ ਹਨ। ਇਸ ਕਰਕੇ ਅੱਜ ਉਨ੍ਹਾਂ ਨੂੰ ਲੋਕਾਂ ਦੀ ਵੱਡੇ ਪੱਧਰ ’ਤੇ ਹਮਾਇਤ ਤੇ ਹਮਦਰਦੀ ਹਾਸਲ ਹੋ ਰਹੀ ਹੈ। ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ
ਆਉਣ ਵਾਲਾ ਸਮ੍ਹਾਂ ਸ਼੍ਰੋਮਣੀ ਅਕਾਲੀ ਦਲ ਲਈ ਕੰਡਿਆਂ ਭਰਿਆ ਹੋਵੇਗਾ ਪੰਜਾਬ ਸਿਰ ਚੜ੍ਹੇ 71 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੇ ਪਹਿਲਾਂ ਤਾਂ ਪੰਜਾਬੀਆਂ ਨੂੰ ਆਰਥਿਕ ਬੋਝ ਹੇਠ ਨਪੀੜਿਆ ਹੋਇਆ ਸੀ ਅਤੇ ਹੁਣ ਇਸ ਮੁੱਦੇ ਨੂੰ ਲੈ ਕੇ ਪੈਦਾ ਹੋਏ ਰਾਜਸੀ ਸੰਕਟ ਨੇ ਹੁਕਮਰਾਨ ਅਕਾਲੀ ਦਲ ਦੇ ਸਾਹ ਸੂਤ ਲਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਵਿਧਾਨ ਸਭਾ ਵਿਚ ਮੁੱਦਾ ਉਠਾਇਆ ਅਤੇ ਬਾਅਦ ਵਿਚ ਅਖਬਾਰਾਂ ਵਿਚ ਵੀ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਅੱਧਾ ਭਾਵ 35 ਹਜ਼ਾਰ ਕਰੋੜ ਰੁਪਏ ਮੁਆਫ ਕਰਨ ਲਈ ਤਿਆਰ ਹੈ, ਜੇਕਰ ਪੰਜਾਬ ਖੇਤੀਬਾੜੀ ਨੂੰ ਦਿੱਤੀ ਜਾਂਦੀ ਸਬਸਿਡੀ 1 ਹਜ਼ਾਰ ਕਰੋੜ ਰੁਪਏ ਤੱਕ ਸੀਮਤ ਕਰ ਲਵੇ ਅਤੇ ਜਾਇਦਾਦ ਟੈਕਸ ਸਮੇਤ ਕਈ ਹੋਰ ਤਰ੍ਹਾਂ ਦੇ ਟੈਕਸ ਲਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਲਈ ਕਦਮ ਉਠਾਵੇ। ਵਿੱਤ ਮੰਤਰੀ ਨੇ ਦਾਅਵੇ ਨਾਲ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਅਤੇ ਉਨ੍ਹਾਂ ਇਸ ਪੇਸ਼ਕਸ਼ ਨੂੰ ਸੁਨਹਿਰੀ ਮੌਕਾ ਕਰਾਰ ਦਿੱਤਾ। ਪਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਪੇਸ਼ਕਸ਼ ਨੂੰ ਉ¤ਕਾ ਹੀ ਠੁਕਰਾ ਦਿੱਤਾ ਕਿ ਪੰਜਾਬ ਸਿਰ ਕਰਜ਼ਾ ਅੱਤਵਾਦ ਖਿਲਾਫ ਲੜਾਈ ਸਮੇਂ ਚੜ੍ਹਿਆ ਹੈ ਤੇ ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਬਿਨਾਂ ਸ਼ਰਤ ਇਹ ਕਰਜ਼ਾ ਮੁਆਫ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਅਜਿਹੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਵਿੱਤ ਮੰਤਰੀ ਵੱਲੋਂ ਅਖਬਾਰਾਂ ਵਿਚ ਆਪਣੇ ਸਟੈਂਡ ਨੂੰ ਮੁੜ ਦੁਹਰਾਏ ਜਾਣ ਅਤੇ ਸੁਖਬੀਰ ਦੀ ਕਾਰਜਸ਼ੈਲੀ ਉ¤ਪਰ ਵੀ ਕਈ ਤਰ੍ਹਾਂ ਦੇ ਸਵਾਲ ਉਠਾਉਣ ਨੇ ਆਖਿਰ ਪਿਛਲੇ ਸ਼ੁੱਕਰਵਾਰ ਨੂੰ ਪੈਦਾ ਹੋਏ ਵਿਵਾਦ ਨੂੰ ਹੋਰ ਤੇਜ਼ ਕਰ ਦਿੱਤਾ। ਉਸੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਵੇਰੇ ਘਰ ਵਿਚ ਹੀ ਡਿੱਗਣ ਕਾਰਨ ਪੀ.ਜੀ.ਆਈ. ਵਿਚ ਦਾਖਲ ਹੋ ਗਏ। ਹਸਪਤਾਲ ਜਾ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਮੁੱਖ ਮੰਤਰੀ ਨੇ ਵੀ ਉਨ੍ਹਾਂ ਦੇ ਸਪੱਸ਼ਟੀਕਰਨ ਉ¤ਪਰ ਸੰਤੁਸ਼ਟੀ ਜ਼ਾਹਿਰ ਕਰਦਿਆਂ ਇਹ ਬਿਆਨ ਪ੍ਰੈ¤ਸ ਨੂੰ ਜਾਰੀ ਕਰ ਦਿੱਤਾ ਕਿ ਵਿੱਤ ਮੰਤਰੀ ਦੇ ਬਿਆਨਾਂ ਨਾਲ ਕੋਈ ਅਨੁਸ਼ਾਸਨ ਭੰਗ ਨਹੀਂ ਹੋਇਆ ਅਤੇ ਨਾਲ ਹੀ ਇਹ ਹਦਾਇਤ ਕੀਤੀ ਕਿ ਇਸ ਮੁੱਦੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ। ਮੁੱਖ ਮੰਤਰੀ ਦਾ ਇਹ ਬਿਆਨ ਜਦ ਅਖਬਾਰਾਂ ਨੂੰ ਜਾ ਰਿਹਾ ਸੀ ਤਾਂ ਵਿੱਤ ਮੰਤਰੀ ਨੇ ਉਸ ਸਮੇਂ ਹੀ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਸੱਦ ਕੇ ਆਪਣੇ ਪਹਿਲੇ ਸਟੈਂਡ ਨੂੰ ਮੁੜ ਦੁਹਰਾਇਆ ਅਤੇ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਉਸ ਤੋਂ ਸੰਤੁਸ਼ਟ ਹਨ। ਪਰ ਦੂਜੇ ਪਾਸੇ ਉਪ ਮੁੱਖ ਮੰਤਰੀ ਸ਼ਾਮ ਨੂੰ ਜਦ ਪਠਾਨਕੋਟ ਤੋਂ ਚੰਡੀਗੜ੍ਹ ਵਾਪਸ ਪਰਤੇ ਤਾਂ ਉਨ੍ਹਾਂ ਇਸ ਸਾਰੇ ਘਟਨਾਕ੍ਰਮ ਉਪਰ ਤਿੱਖੀ ਨਾਰਾਜ਼ਗੀ ਪ੍ਰਗਟਾਈ ਅਤੇ ਖਾਸਕਰ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਵਿੱਤ ਮੰਤਰੀ ਵੱਲੋਂ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਨੂੰ ਬੇਹੱਦ ਇਤਰਾਜ਼ਯੋਗ ਦੱਸਿਆ। ਇਸੇ ਕਾਰਨ ਮੁੱਖ ਮੰਤਰੀ ਨੇ ਮੁੜ ਪ੍ਰੈ¤ਸ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਕਿ ਪਾਰਟੀ ਵਿਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਅਗਲੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਕਾਇਮ ਕਰ ਦਿੱਤੀ। ਕੇਂਦਰ ਸਰਕਾਰ ਵੱਲੋਂ ਕਰਜ਼ਾ ਮੁਆਫ਼ ਕਰਨ ਬਾਰੇ ਉਠਾਏ ਸਵਾਲ ਉ¤ਤੇ ਘੇਰਨ ਲਈ ਪੰਜਾਬ ਸਰਕਾਰ ਅਤੇ ਪਾਰਟੀ ਨੇ ਵਿਆਪਕ ਲਾਮਬੰਦੀ ਕੀਤੀ ਹੈ। ਇਕ ਪਾਸੇ ਪੰਜਾਬ ਦੇ ਮੁੱਖ ਸਕੱਤਰ ਨੇ ਕਿਹਾ ਹੈ ਕਿ ਕਰਜ਼ਾ ਮੁਆਫ਼ੀ ਦੀ ਪੇਸ਼ਕਸ਼ ਬਾਰੇ ਕੇਂਦਰ ਸਰਕਾਰ ਤੋਂ ਕੋਈ ਵੀ ਲਿਖਤੀ ਪੇਸ਼ਕਸ਼ ਅਜੇ ਤੱਕ ਨਹੀਂ ਆਈ। ਇਸ ਕਰਕੇ ਇਸ ਬਾਰੇ ਬਹਿਸ ਵਿਅਰਥ ਹੈ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਹਿਲੇ ਸਟੈਂਡ ਨੂੰ ਕੁਝ ਦਰੁਸਤ ਕਰਦਿਆਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਕੋਈ ਪੇਸ਼ਕਸ਼ ਨਹੀਂ ਭੇਜੀ। ਜੇਕਰ ਅਜਿਹੀ ਕੋਈ ਪੇਸ਼ਕਸ਼ ਆਵੇਗੀ ਤਾਂ ਉਹ ਪਾਰਟੀ ਅਤੇ ਸਰਕਾਰੀ ਪੱਧਰ ’ਤੇ ਵਿਚਾਰ–ਵਟਾਂਦਰਾ ਕਰਨਗੇ।
ਵਿੱਤ ਮੰਤਰੀ ਦੇ ਬਿਆਨਾਂ ਨੂੰ ਲੈ ਕੇ ਅਕਾਲੀ ਦਲ ਅੰਦਰ ਵੱਡਾ ਵਿਵਾਦ ਉ¤ਠ ਖੜ੍ਹਿਆ ਹੈ। ਇਕ ਪਾਸੇ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ, ਜ਼ਿਲ੍ਹਾ ਜਥੇਦਾਰਾਂ ਅਤੇ ਅਨੁਸ਼ਾਸਨੀ ਕਮੇਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੇ ਫੈਸਲੇ ਲਏ ਜਾ ਚੁੱਕੇ ਹਨ। ਦੂਜੇ ਪਾਸੇ ਵਿੱਤ ਮੰਤਰੀ ਆਪਣੇ ਸਟੈਂਡ ਉਪਰ ਅੜੇ ਹੋਏ ਹਨ ਅਤੇ ਉਹ ਵਾਰ–ਵਾਰ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਲਈ ਕੀਤੀਆਂ ਗਈਆਂ ਪੇਸ਼ਕਸ਼ਾਂ ਦਾ ਦਸਤਾਵੇਜ਼ੀ ਸਬੂਤ ਜਲਦੀ ਹੀ ਅਖਬਾਰਾਂ ਨੂੰ ਜਾਰੀ ਕਰਨਗੇ। ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ ਵੀ ਇਸ ਮੌਕੇ ਕਿਸੇ ਵੀ ਵਾਦ–ਵਿਵਾਦ ’ਚ ਪੈਣ ਤੋਂ ਪਾਸਾ ਹੀ ਵੱਟਿਆ ਹੋਇਆ ਹੈ ਅਤੇ ਵਿਧਾਨ ਸਭਾ ਵਿਚ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਦਾ ਏਨਾ ਹੀ ਕਹਿਣਾ ਹੈ ਕਿ ਵਿੱਤ ਮੰਤਰੀ ਨੂੰ ਇਹ ਮਾਮਲਾ ਪਰਿਵਾਰ ਅਤੇ ਪਾਰਟੀ ’ਚ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਮੁੱਖ ਵਿਰੋਧੀ ਸਿਆਸੀ ਪਾਰਟੀ ਕਾਂਗਰਸ ਨੇ ਵਿੱਤ ਮੰਤਰੀ ਵੱਲੋਂ ਲਏ ਗਏ ਸਟੈਂਡ ਦੀ ਖੁੱਲ੍ਹੇਆਮ ਸਰਾਹਨਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਕੇਂਦਰ ਸਰਕਾਰ ਦੀ ਪੇਸ਼ਕਸ਼ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਜੇਕਰ ਇਹ ਮੰਨ ਲਿਆ ਜਾਵੇ ਕਿ ਕੇਂਦਰ ਸਰਕਾਰ ਨੇ ਸੱਚੀਓਂ ਹੀ ਪੰਜਾਬ ਦਾ ਅੱਧਾ ਕਰਜ਼ਾ ਮੁਆਫ ਕਰਨ ਦੀ ਪੇਸ਼ਕਸ਼ ਸਬਸਿਡੀਆਂ ਖਤਮ ਕਰਨ ਅਤੇ ਟੈਕਸ ਲਗਾਉਣ ਦੀਆਂ ਸ਼ਰਤਾਂ ਨਾਲ ਪ੍ਰਵਾਨ ਕਰ ਲਈ ਹੈ ਤਾਂ ਵੀ ਅਕਾਲੀ–ਭਾਜਪਾ ਗਠਜੋੜ ਲਈ ਇਸ ਮੌਕੇ ਜਦ ਆਮ ਚੋਣਾਂ ਵਿਚ ਮਸਾਂ ਡੇਢ ਸਾਲ ਰਹਿ ਗਿਆ ਹੈ, ਅਜਿਹੀ ਤਜਵੀਜ਼ ਪ੍ਰਵਾਨ ਕਰਨਾ ਬਹੁਤ ਮੁਸ਼ਕਲ ਹੋਵੇਗਾ ਕਿਉਂਕਿ ਇਸ ਮੌਕੇ ਲੋਕਾਂ ਉ¤ਪਰ ਟੈਕਸ ਲਗਾਉਣ ਜਾਂ ਕਿਸਾਨਾਂ ਨੂੰ ਦਿੱਤੀ ਸਬਸਿਡੀ ਖਤਮ ਕਰਨ ਦਾ ਸਰਕਾਰ ਉ¤ਪਰ ਮਾੜਾ ਅਸਰ ਪੈ ਸਕਦਾ ਹੈ। ਇਸ ਕਰਕੇ ਅਕਾਲੀ ਦਲ ਇਸ ਮਾਮਲੇ ਉ¤ਪਰ ਬਹੁਤ ਹੀ ਫੂਕ–ਫੂਕ ਕੇ ਚੱਲਣ ਦਾ ਯਤਨ ਕਰ ਰਿਹਾ ਹੈ। ਇਕ ਪਾਸੇ ਉਹ ਆਪਣੇ ਹੀ ਮਜ਼ਬੂਤ ਆਗੂ ਵਿੱਤ ਮੰਤਰੀ ਨੂੰ ਅਲੱਗ–ਥਲੱਗ ਕਰਨ ਅਤੇ ਬੇਅਸਰ ਕਰਨ ਦੇ ਹਰ ਹੀਲੇ ਵਰਤ ਰਹੇ ਹਨ। ਪਰ ਨਾਲ ਹੀ ਪੰਜਾਬ ਦਾ ਕਰਜ਼ਾ ਮੁਆਫ਼ ਕਰਵਾਉਣ ਦੇ ਬਹੁਤ ਹੀ ਨਾਜ਼ੁਕ ਮਸਲੇ ਉਪਰ ਵੀ ਅਜਿਹਾ ਕੋਈ ਸੰਕੇਤ ਨਹੀਂ ਜਾਣ ਦੇਣਾ ਚਾਹੁੰਦਾ, ਜਿਸ ਨਾਲ ਲੋਕਾਂ ਵਿਚ ਇਹ ਪ੍ਰਭਾਵ ਬਣੇ ਕਿ ਵਿੱਤ ਮੰਤਰੀ ਤਾਂ ਕਰਜ਼ਾ ਮੁਆਫ਼ ਕਰਵਾਉਣਾ ਚਾਹੁੰਦੇ ਹਨ ਪਰ ਅਕਾਲੀ ਆਗੂ ਕੇਂਦਰ ਸਰਕਾਰ ਦੇ ਰਾਹ ਵਿਚ ਅੜਿੱਕੇ ਡਾਹ ਰਹੇ ਹਨ।
ਬਾਦਲ ਪਰਿਵਾਰ ਲਈ ਵੀ ਇਹ ਘੜੀ ਬੇਹੱਦ ਮੁਸ਼ਕਲ ਭਰੀ ਹੈ। ਸ਼ਾਇਦ ਪਹਿਲੀ ਵਾਰ ਹੈ ਕਿ ਬਾਦਲ ਪਰਿਵਾਰ ਦੋ ਧੜਿਆਂ ਵਿਚ ਵਟ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਇਹ ਸਭ ਤੋਂ ਔਖੀ ਤੇ ਇਮਤਿਹਾਨੀ ਘੜੀ ਹੈ। ਕਿਉਂਕਿ ਉਨ੍ਹਾਂ ਨੇ ਪੰਜਾਹ ਸਾਲ ਤੋਂ ਵੱਧ ਸਮੇਂ ਦੇ ਰਾਜਸੀ ਜੀਵਨ ਵਿਚ ਕਦੇ ਵੀ ਵਿਰੋਧੀ ਆਗੂਆਂ ਹੱਥੋਂ ਮਾਰ ਨਹੀਂ ਖਾਧੀ, ਸਗੋਂ ਉਹ ਵਿਰੋਧੀਆਂ ਨਾਲ ਸਿਆਸੀ ਪੱਧਰ ’ਤੇ ਸਖ਼ਤਾਈ ਨਾਲ ਨਿਪਟਣ ਦੇ ਮਾਹਿਰ ਸਮਝੇ ਜਾਂਦੇ ਹਨ। ਪਰ ਆਪਣੇ ਹੀ ਪਰਿਵਾਰ ਵਿਚ ਉ¤ਠੀ ਇਹ ਜੰਗ ਲੱਗਦਾ ਹੈ ਕਿ ਉਨ੍ਹਾਂ ਨੂੰ ਵੀ ਅਪਾਹਜ ਕਰੀ ਬੈਠੀ ਹੈ। ਇਸੇ ਕਰਕੇ ਹਫਤੇ ਤੋਂ ਪਾਰਟੀ ਅੰਦਰ ਚੱਲ ਰਹੀ ਘਮਸਾਨ ਦੀ ਜੰਗ ਵਿਚ ਉਹ ਅਜੇ ਤੱਕ ਸਿੱਧੇ ਤੌਰ ’ਤੇ ਨਹੀਂ ਕੁੱਦੇ, ਸਗੋਂ ਪੀ.ਜੀ.ਆਈ. ਹਸਪਤਾਲ ਦੇ ਬੈ¤ਡ ਉਪਰ ਬੈਠ ਕੇ ਸਾਰੀ ਸਥਿਤੀ ਦੀਆਂ ਗਿਣਤੀਆਂ–ਮਿਣਤੀਆਂ ਨੂੰ ਤੋਲ ਰਹੇ ਹਨ।
ਆਖਿਰ ਇਹ ਲੜਾਈ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਬਣ ਗਈ ਹੈ ਅਤੇ ਮਸਲਾ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਜਾਨਸ਼ੀਨੀ ਦਾ ਹੈ। ਸਵਾਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਤੇ ਸਰਕਾਰ ਵਿਚ ਸਿਰਮੌਰ ਸ਼ਕਤੀ ਕੌਣ ਬਣੇਗਾ? ਭਾਵੇਂ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਬਣ ਚੁੱਕੇ ਹਨ ਅਤੇ ਰਾਜ ਦੇ ਉਪ ਮੁੱਖ ਮੰਤਰੀ ਵੀ ਹਨ ਪਰ ਪਾਰਟੀ ਅਤੇ ਸਰਕਾਰ ਅੰਦਰ ਉਹ ਚੁਣੌਤੀ ਰਹਿਤ ਆਗੂ ਵਜੋਂ ਸਥਾਪਤ ਨਹੀਂ ਹੋ ਸਕੇ। ਇਸੇ ਕਾਰਨ ਬਾਦਲ ਪਰਿਵਾਰ ਦੇ ਅੰਦਰੋਂ ਅਤੇ ਸਰਕਾਰ ਵਿਚ ਸ਼ਕਤੀਸ਼ਾਲੀ ਪੁਜ਼ੀਸ਼ਨ ਉ¤ਤੇ ਬੈਠੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਹੀ ਉਨ੍ਹਾਂ ਨੂੰ ਸਖਤ ਚੁਣੌਤੀ ਦਿੱਤੀ ਗਈ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੀ ਚੁਣੌਤੀ ਅਸਲ ਵਿਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਦਿੱਤੀ ਚੁਣੌਤੀ ਹੈ। ਨੇੜੇ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉ¤ਠਿਆ ਇਹ ਵਿਵਾਦ ਅਕਾਲੀ ਦਲ ਲਈ ਬਹੁਤ ਹੀ ਮੰਦਭਾਗਾ ਹੈ। ਇਸ ’ਚੋਂ ਨਿਕਲਣ ਲਈ ਪਾਰਟੀ ਨੂੰ ਬਹੁਤ ਹੀ ਸਖ਼ਤ ਮਿਹਨਤ ਅਤੇ ਸਿਆਸੀ ਸੂਝ–ਬੂਝ ਦਾ ਸਬੂਤ ਦੇਣਾ ਪਵੇਗਾ। ਆਖਰੀ ਖਬਰਾਂ ਮਿਲਣ ਤੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਬਣਾਈ ਗਈ ਅਨੁਸ਼ਾਸਨੀ ਕਮੇਟੀ ਵਲੋਂ ਸ. ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ’ਚੋਂ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ ਤੇ ਆਉਣ ਵਾਲੀ 20 ਅਕਤੂਬਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ ਤੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਕੰਡਿਆਂ ਭਰਿਆ ਹੋਵੇਗਾ।
ਗੁਰਜਤਿੰਦਰ ਸਿੰਘ ਰੰਧਾਵਾ
ਮੁੱਖ ਸੰਪਾਦਕ
ਭਾਰਤੀ ਟੀ.ਵੀ. ਚੈਨਲਾਂ ਨੇ ਆਪਣੀ ਟੀ.ਆਰ.ਪੀ. ਵਧਾਉਣ ਲਈ ਰਾਸ਼ਟਰਮੰਡਲ ਖੇਡਾਂ ਨੂੰ ਪੂਰਾ ਭੰਡਿਆ, ਪਰ ਖਿਡਾਰੀਆਂ ਬਾਰੇ ਕੁਝ ਨਹੀਂ ਦੱਸਿਆ ਰਾਸ਼ਟਰਮੰਡਲ ਖੇਡਾਂ ਦੇ ਚਰਚੇ ਅੱਜ ਕੱਲ੍ਹ ਜ਼ੋਰਾਂ–ਸ਼ੋਰਾਂ ’ਤੇ ਹਨ। ਕਿਸੇ ਵੇਲੇ ਇਸ ਖੇਡ ਕੁੰਭ ਦਾ ਨਾਂ ਬ੍ਰਿਟਿਸ਼ ਅੰਪਾਇਰ ਹੁੰਦਾ ਸੀ, ਪਰ 1978 ਵਿਚ ਇਸ ਦਾ ਨਾਂ ਰਾਸ਼ਟਰਮੰਡਲ (ਕਾਮਨਵੈਲਥ) ਖੇਡਾਂ ਰੱਖ ਦਿੱਤਾ ਗਿਆ। ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਪਹਿਲਾਂ ਸਿਰਫ 11 ਦੇਸ਼ ਹੀ ਹਿੱਸਾ ਲੈਂਦੇ ਸਨ ਪਰ ਹੁਣ ਇਸ ਦੁਨੀਆ ਦੇ 71 ਦੇਸ਼ ਹਿੱਸਾ ਲੈਣ ਲੱਗ ਪਏ ਹਨ। ਇਨ੍ਹਾਂ ਖੇਡਾਂ ਵਿਚ ਭਾਰਤ ਦੇ ਬਹੁਤ ਸਾਰੇ ਖਿਡਾਰੀ ਹੁਣ ਤੱਕ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਭਾਵੇਂ ਕਿ ਭਾਰਤ ਹੁਣ ਤੱਕ ਬਹੁਤ ਸਾਰੇ ਵਿਸ਼ਵ ਪੱਧਰੀ ਮੁਕਾਬਲੇ ਕਰਵਾ ਚੁੱਕਾ ਪਰ ਕਾਮਨਵੈਲਥ ਖੇਡਾਂ ਕਰਵਾਉਣ ਦਾ ਇਹ ਉਪਰਾਲਾ ਪਹਿਲੀ ਵਾਰ ਇਸ ਦੀ ਝੋਲੀ ਪਿਆ ਹੈ।1951 ਵਿਚ ਦਿੱਲੀ ਵਿਚ ਹੋਈਆਂ ਪਹਿਲੀਆਂ ਏਸ਼ੀਆਈ ਖੇਡਾਂ ਨਾਲ ਭਾਰਤ ਨੇ ਅੰਤਰਰਾਸ਼ਟਰ ਪੱਧਰੀ ਖੇਡਾਂ ਵਿਚ ਆਪਣੀ ਸ਼ੁਰੂਆਤ ਕੀਤੀ। ਫਿਰ 1982 ਵਿਚ ਨੌਵੀਆਂ ਖੇਡਾਂ ਇਕ ਵਾਰ ਫਿਰ ਦਿੱਲੀ ਵਿਚ ਹੋਈਆਂ। ਇਸ ਤੋਂ ਇਲਾਵਾ ਭਾਰਤ ਨੇ ਹਾਕੀ ਦੇ 2 ਵਿਸ਼ਵ ਕੱਪ ਕਰਵਾਉਣ ਦਾ ਸਿਹਰਾ ਆਪਣੇ ਸਿਰ ਲਿਆ 1981 ਤੇ 2010 ਦੇ ਹਾਕੀ ਵਿਸ਼ਵ ਕੱਭ ਦੀ ਮੇਜ਼ਬਾਨੀ ਭਾਰਤ ਦੇ ਹਿੱਸੇ ਆਈ ਸੀ। ਸਾਲ 1987 ਅਤੇ 1996 ਵਿਚ ਭਾਰਤ ਨੇ ਕ੍ਰਿਕਟ ਦੇ 2 ਵਿਸ਼ਵ ਕੱਪ ਕਰਵਾਏ ਤੇ ਅਗਲਾ ਵਿਸ਼ਵ ਕੱਪ ਵੀ ਭਾਰਤ ’ਚ ਹੀ ਅਗਲੇ ਸਾਲ ਹੋ ਰਿਹਾ ਹੈ। 2003 ਵਿਚ ਐਫਰੋ ਏਸ਼ੀਆ ਖੇਡਾਂ, ਸੈਫ ਖੇਡਾਂ ਲਈ ਹਾਕੀ ਚੈਂਪੀਅਨਸ਼ਿਪ ਟਰਾਫੀ, ਡੇਵਿਸ ਕੱਪ ਪਲੇਅ ਆਫ ਮੁਕਾਬਲਿਆਂ ਤੋਂ ਇਲਾਵਾ ਹੁਣ ਤੱਕ ਹੋਰ ਵੀ ਕਈ ਅਜਿਹੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਮਹਿਮਾਨ ਨਿਵਾਜ਼ੀ ਭਾਰਤ ਕਰ ਚੁੱਕਾ ਹੈ। ਪਰ ਰਾਸ਼ਟਰਮੰਡਲ ਖੇਡਾਂ ਇਥੇ ਪਹਿਲੀ ਵਾਰ ਹੋਣ ਜਾ ਰਹੀਆਂ ਹਨ। ਇਹ ਖੇਡਾਂ ਇਥੇ 3 ਤੋਂ 14 ਅਕਤੂਬਰ ਤੱਕ ਹੋਣਗੀਆਂ। ਭਾਵੇਂਕਿ ਰਾਸ਼ਟਰਮੰਡਲ ਖੇਡਾਂ ਨੂੰ ਬਰਤਾਨੀਆਂ ਹਕੂਮਤ ਦੇ ਅਧੀਨ ਰਹੇ ਦੇਸ਼ਾਂ ਦੀਆਂ ਖੇਡਾਂ ਕਿਹਾ ਜਾਂਦਾ ਹੈ ਪਰ ਓ¦ਪਿਕ ਤੋਂ ਬਾਅਦ ਇਨ੍ਹਾਂ ਖੇਡਾਂ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਭਾਰਤ ਜੇ ਇਹ ਖੇਡਾਂ ਕਰਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਭਵਿੱਖ ਵਿਚ ਇਸ ਦੇ ਦਰਵਾਜ਼ੇ ਓ¦ਪਿਕ ਲਈ ਵੀ ਖੁੱਲ੍ਹ ਸਕਦੇ ਹਨ।ਭਾਰਤ ਵੱਲੋਂ ਜਦੋਂ ਦਾ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਇਹ ਵਿਵਾਦਾਂ ਦੇ ਘੇਰੇ ਵਿਚ ਹੈ। ਕਦੇ ਖੇਡ ਸਟੇਡੀਅਮ ਨੂੰ ਲੈ ਕੇ, ਕਦੇ ਇਥੋਂ ਦੇ ਪ੍ਰਬੰਧਾਂ ਨੂੰ ਲੈ ਕੇ, ਕਦੇ ਖਿਡਾਰੀਆਂ ਦੇ ਰਹਿਣ ਵਾਲੀ ਥਾਂ ਨੂੰ ਲੈ ਕੇ, ਕਦੇ ਸਫਾਈ ਦੇ ਮਸਲੇ ਨੂੰ ਲੈ ਕੇ, ਕਦੇ ਬਿਮਾਰੀਆਂ ਹੋਣ ਦਾ ਡਰ, ਕਦੇ ਦਿੱਲੀ ਦੇ ਅਧੂਰੇ ਪਏ ਪ੍ਰਾਜੈਕਟ ਤੇ ਕਦੇ ਭਾਰੀ ਮੀਂਹ ਨੂੰ ਲੈ ਕੇ ਇਹ ਵਿਵਾਦ ਉਠਦੇ ਰਹੇ। ਭਾਰਤੀ ਟੀ.ਵੀ. ਚੈਨਲਾਂ ਨੇ ਰੱਜ ਕੇ ਇਨ੍ਹਾਂ ਖੇਡਾਂ ਦੇ ਪ੍ਰਬੰਧਕਾਂ ਨੂੰ ਭੰਡਿਆ। ਪਰ ਬਹੁਤੇ ਮੀਡੀਏ ਨੇ ਇਹ ਨਹੀਂ ਦਰਸਾਇਆ ਕਿ ਇਥੇ ਚੰਗਾ ਕੰਮ ਕੀ ਹੋ ਰਿਹਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਉਥੇ ਸਭ ਚੰਗਾ ਹੀ ਹੋ ਰਿਹਾ ਹੈ। ਜਿਸ ਤਰ੍ਹਾਂ ਦਾ ਇਹ ਵਿਸ਼ਾਲ ਕਾਰਜ ਭਾਰਤ ਦੇ ਹਿੱਸੇ ਆਇਆ ਹੈ, ਉਹ ਅਲੌਕਿਕ ਹੀ ਹੈ। ਇਥੇ ਇਹ ਵੀ ਕਹਿਣਾ ਬਣਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਪ੍ਰਾਜੈਕਟ ਕਿਸੇ ਦੇਸ਼ ਨੂੰ ਮਿਲਦੇ ਹਨ ਤਾਂ ਉਥੇ ਖੇਡ ਮੈਦਾਨਾਂ ਦੇ ਨਾਲ–ਨਾਲ ਸ਼ਹਿਰ ਦੀ ਵੀ ਨੁਹਾਰ ਬਦਲੀ ਜਾਂਦੀ ਹੈ। ਦਿੱਲੀ ਏਅਰਪੋਰਟ ਦਾ ਚੈਨਲ–3 ਇਸ ਵੇਲੇ ਵਿਸ਼ਵ ਹਵਾਈ ਅੱਡਿਆਂ ਦੀ ਬਰਾਬਰੀ ਕਰਦਾ ਹੈ। ਦਿੱਲੀ ਵਿਚ ਮੈਟਰੋ ਰੇਲ ਗੱਡੀਆਂ ਦਾ ਜਾਲ ਵਿਛਾ ਦਿੱਤਾ ਗਿਆ ਹੈ। ਸੜਕਾਂ ਤੇ ਪੁਲਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਗਿਆ ਹੈ। ਪੁਰਾਣੇ ਕਬਜ਼ੇ ਖ਼ਤਮ ਕਰਕੇ ਦਿੱਲੀ ਨੂੰ ਸ਼ਿੰਗਾਰਿਆ ਸੰਵਾਰਿਆ ਗਿਆ ਹੈ। ਜਦੋਂ ਇਸ ਤਰ੍ਹਾਂ ਦੇ ਵੱਡੇ–ਵੱਡੇ ਪ੍ਰਾਜੈਕਟ ਹੋ ਰਹੇ ਹੋਣ ਤਾਂ ਸੁਭਾਵਿਕ ਹੀ ਹੈ ਕਿ ਕੁਝ ਊਣਤਾਈਆਂ ਤਾਂ ਰਹਿ ਹੀ ਜਾਂਦੀਆਂ ਹਨ। ਭਾਰਤੀ ਮੀਡੀਏ ਨੇ ਇਨ੍ਹਾਂ ਕਾਰਜਾਂ ਦੀ ਪ੍ਰਸ਼ੰਸਾ ਨਹੀਂ ਕੀਤੀ, ਜਿਹੜੇ ਸਿਰੇ ਚੜ੍ਹੇ ਹਨ। ਬਹੁਤੇ ਟੀ.ਵੀ. ਚੈਨਲਾਂ ਨੇ ਆਪਣੀ ਟੀ.ਆਰ.ਪੀ. ਵਧਾਉਣ ਲਈ ਛੋਟੇ–ਛੋਟੇ ਮੁੱਦੇ ਲੈ ਕੇ ਇਨ੍ਹਾਂ ਖੇਡਾਂ ਨੂੰ ਭੰਡਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਹੁਣ ਭਾਰਤੀ ਚੈਨਲ ਵਿਦੇਸ਼ਾਂ ਵਿਚ ਵੀ ਚੱਲ ਰਹੇ ਹਨ। ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਅਸੀਂ ਦੇਖਿਆ ਕਿ ਆਸਟ੍ਰੇਲੀਆ ਦੇ ਟੀ.ਵੀ. ਚੈਨਲ ਭਾਰਤੀ ਟੀ.ਵੀ. ਚੈਨਲਾਂ ਦੀ ਉਹੀ ਕਲਿਪਾਂ ਦਿਖਾ ਰਹੇ ਸਨ, ਜਿਸ ਵਿਚ ਇਨ੍ਹਾਂ ਖੇਡਾਂ ਨੂੰ ਭੰਡਿਆ ਜਾ ਰਿਹਾ ਸੀ। ਇਸ ਤਰ੍ਹਾਂ ਨਾਲ ਭਾਰਤ ਦੀ ਬਦਨਾਮੀ ਵਿਸ਼ਵ ਪੱਧਰ ’ਤੇ ਹੋ ਰਹੀ ਹੈ।ਭਾਰੀ ਮੀਂਹਾਂ ਨੇ ਇਥੇ ਚੱਲ ਰਹੇ ਵਿਕਾਸ ਕਾਰਜਾਂ ’ਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਕੁਦਰਤ ਦੀ ਇਸ ਮਾਰ ਨੇ ਪ੍ਰਬੰਧਕਾਂ ਦੇ ਹੌਸਲੇ ਪਸਤ ਵੀ ਕੀਤੇ। ਪਰ ਫਿਰ ਵੀ ਉਮੀਦ ਨਾਲੋਂ ਵੱਧ ਕੰਮ ਇਥੇ ਹੋਏ ਤੇ ਖੇਡਾਂ ਸਹੀ ਸਮੇਂ ’ਤੇ ਹੋ ਰਹੀਆਂ ਹਨ।ਭਾਰਤ ਦੇ ਸਾਬਕਾ ਓ¦ਪੀਅਨ ਸ. ਮਿਲਖਾ ਸਿੰਘ ਦਾ ਕਹਿਣਾ ਹੈ ਕਿ ਮੈਂ ਹੁਣ ਵੀ ਆਪਣੇ ਬੇਟੇ ਜੀਵ ਮਿਲਖਾ ਸਿੰਘ ਨਾਲ ਬਾਹਰਲੇ ਦੇਸ਼ਾਂ ਵਿਚ ਖੇਡਾਂ ਵਿਚ ਹਿੱਸਾ ਲੈਣ ਜਾਂਦਾ ਹੈ। ਉਥੇ ਵੀ ਬਹੁਤ ਸਾਰੀਆਂ ਊਣਤਾਈਆਂ ਖੇਡ ਪ੍ਰਬੰਧਾਂ ਵਿਚ ਰਹਿ ਜਾਂਦੀਆਂ ਹਨ। ਪਰ ਮੀਡੀਏ ਨੇ ਕਦੀ ਵੀ ਆਪਣੇ ਦੇਸ਼ ਨੂੰ ਨਹੀਂ ਭੰਡਿਆ।ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਪਰ ਆਪਣੇ ਦੇਸ਼ ਨੂੰ ਲਗਾਤਾਰ ਭੰਡੀ ਜਾਣਾ ਕੋਈ ਸਿਆਣਪ ਵੀ ਨਹੀਂ ਹੈ। ਅਸੀਂ ਇਨ੍ਹਾਂ ਭੰਡਣ ਵਾਲੇ ਟੀ.ਵੀ. ਚੈਨਲਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਤਾਂ ਜੋ ਕਰਨਾ ਸੀ ਕਰ ਦਿੱਤਾ। ਜਿਹੜੇ ਪ੍ਰਾਜੈਕਟ ਪੂਰੇ ਕਰਨੇ ਸੀ, ਉਹ ਕਰ ਦਿੱਤੇ। ਪਰ ਕੀ ਇਨ੍ਹਾਂ ਚੈਨਲਾਂ ਵੱਲੋਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਬਾਰੇ ਉਨ੍ਹਾਂ ਕੋਈ ਪ੍ਰੋਗਰਾਮ ਰਿਲੀਜ਼ ਕੀਤਾ। ਜਵਾਬ ਨਾਂਹ ਵਿਚ ਹੀ ਹੋਵੇਗਾ। ਇਨ੍ਹਾਂ ਚੈਨਲਾਂ ਨੂੰ ਵਿਦੇਸ਼ੀ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਫਿਕਰ ਤਾਂ ਹੈ ਪਰ ਆਪਣੇ ਦੇਸ਼ ਦੇ ਖਿਡਾਰੀਆਂ ਬਾਰੇ ਇਨ੍ਹਾਂ ਕਦੇ ਵੀ ਚਾਨਣਾ ਨਹੀਂ ਪਾਇਆ। ਫਿਰ ਕਿਹਾ ਜਾਂਦਾ ਹੈ ਕਿ ਸਾਡੇ ਖਿਡਾਰੀ ਕੁਝ ਕਰਦੇ ਨਹੀਂ। ਮੀਡੀਏ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕਰਨ।ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਵੀ ਰਿਹਾ ਹੈ ਤੇ ਹੁਣ ਮੇਜ਼ਬਾਨ ਮੁਲਕ ਹੋਣ ਕਰਕੇ ਇਹ ਇਸ ਦਾ ਹੋਰ ਵੀ ਲਾਹਾ ਲੈ ਸਕਦਾ ਹੈ। ਚੀਨ ਨੇ 2008 ਵਿਚ ਪੇਈਚਿੰਗ ਓ¦ਪਿਕ ਖੇਡਾਂ ਵਿਚ ਤਮਗਾ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ। 2006 ਵਿਚ ਮੈਲਬੋਰਨ ਰਾਸ਼ਟਰਮੰਡਲ ਖੇਡਾਂ ਵਿਚ ਪਹਿਲੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਹੋਰ ਵੀ ਅਜਿਹੇ ਬਹੁਤ ਸਾਰੇ ਮੁਲਕ ਹਨ, ਜਿਥੇ ਮੇਜ਼ਬਾਨੀ ਦਾ ਫਾਇਦਾ ਲਿਆ ਗਿਆ ਹੈ। ਭਾਰਤ ਰਾਸ਼ਟਰਮੰਡਲ ਖੇਡਾਂ ਵਿਚ ਚੌਥੇ ਸਥਾਨ ’ਤੇ ਵੀ ਰਹਿ ਚੁੱਕਾ ਹੈ ਤੇ ਇਸ ਵਾਰ ਇਸ ਨੂੰ ਹੋਰ ਸੁਧਾਰਨ ਦੀ ਤਾਕ ਵਿਚ ਹੈ।ਰਾਸ਼ਟਰਮੰਡਲ ਖੇਡਾਂ 3 ਅਕਤੂਬਰ ਤੋਂ ਸ਼ੁਰੂ ਹਨ। ਵਿਵਾਦਾਂ ਨੇ ਹਾਲੇ ਵੀ ਇਸ ਨੂੰ ਚੌਹਾਂ ਪਾਸਿਆਂ ਤੋਂ ਘੇਰਿਆ ਹੋਇਆ ਹੈ। ਜਿਥੇ ਗੱਲ ਖੇਡ ਤੇ ਖਿਡਾਰੀਆਂ ਦੀ ਹੋਣੀ ਚਾਹੀਦੀ ਹੈ, ਉਥੇ ਟੀ.ਵੀ. ਚੈਨਲ ਨਿੱਕੀਆਂ–ਨਿੱਕੀਆਂ ਗੱਲਾਂ ਨੂੰ ਲੈ ਕੇ ਅਲਾਪ ਰਹੇ ਹਨ।ਅਜਿਹੀਆਂ ਖੇਡਾਂ ਕਿਸੇ ਦੇਸ਼ ਵਿਚ ਹੋਣੀਆਂ ਬੜੇ ਮਾਣ ਵਾਲੀ ਗੱਲ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਦੀ ਖਰਾਬ ਹੋ ਰਹੀ ਮਾਣ–ਮਰਿਆਦਾ ਨੂੰ ਬਚਾਇਆ ਜਾ ਸਕੇ ਅਤੇ ਵਿਦੇਸ਼ੀ ਲੋਕਾਂ ਅੱਗੇ ਮਿਸਾਲ ਕਾਇਮ ਕੀਤੀ ਜਾ ਸਕੇ।ਪਿਛਲੇ ਸਮੇਂ ਵਿਚ ਆਸਟ੍ਰੇਲੀਆ ਦੀਆਂ ਮੈਲਬੋਰਨ ਰਾਸ਼ਟਰਮੰਡਲ ਖੇਡਾਂ, ਦੋਹਾ ਦੀਆਂ ਏਸ਼ੀਆਈ ਖੇਡਾਂ, ਦੱਖਣੀ ਅਫਰੀਕਾ ਦਾ ਵਿਸ਼ਵ ਫੁੱਟਬਾਲ ਕੱਪ ਅਤੇ ਚੀਨ ਦੀਆਂ ਓ¦ਪਿਕ ਖੇਡਾਂ ਵਿਚ ਵੀ ਬਹੁਤ ਸਾਰੀਆਂ ਊਣਤਾਈਆਂ ਰਹਿ ਗਈਆਂ ਸਨ ਪਰ ਖੇਡਾਂ ਬਹੁਤ ਹੀ ਕਾਮਯਾਬੀ ਨਾਲ ਹੋਈਆਂ ਜਿਸ ਦੀ ਵਿਸ਼ਵ ਭਰ ਵਿਚ ਤਾਰੀਫ ਕੀਤੀ ਗਈ। ਕਾਰਨ ਸੀ, ਸਥਾਨਕ ਮੀਡੀਏ ਵੱਲੋਂ ਪ੍ਰਸ਼ੰਸਾ ਕਰਨਾ। ਪਰ ਇਥੇ ਤਾਂ ਕੰਮ ਹੀ ਉਲਟ ਹੈ ‘ਹਮੇਂ ਤੋ ਅਪਨੋ ਨੇ ਲੁੂਟਾ’ ਵਾਲੀ ਗੱਲ ਹੋਈ ਪਈ ਹੈ।ਭਾਰਤੀ ਟੀ.ਵੀ. ਚੈਨਲਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਖੇਡਾਂ ਨੂੰ ਰਾਜਨੀਤੀ ਤੋਂ ਹਟਾ ਕੇ ਬਾਹਰੋਂ ਆਏ ਮੁਲਕਾਂ ਦੇ ਖਿਡਾਰੀਆਂ ਅਤੇ ਪ੍ਰਬੰਧਾਂ ਨੂੰ ਚੰਗਾ ਦਿਖਾਈਏ। ਹੁਣ ਸਮਾਂ ਹੈ ਕਿ ਇਨ੍ਹਾਂ ਖੇਡਾਂ ਦਾ ਸਿਆਸੀਕਰਨ ਨਾ ਕਰੀਏ। ਖੇਡਾਂ ਨੂੰ ਖੇਡ ਭਾਵਨਾ ਨਾਲ ਹੋਣ ਦੇਈਏ। ਟੀ.ਵੀ. ਚੈਨਲਾਂ ਦੀ ਟੀ.ਆਰ.ਪੀ. ਵਧਾਉਣ ਲਈ ਭਾਰਤੀ ਖਿਡਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। -ਗੁਰਜਤਿੰਦਰ ਸਿੰਘ ਰੰਧਾਵ | |
No comments:
Post a Comment