ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਇਕ ਘੁਮਿਆਰ ਇਕ ਇੱਟਾਂ ਵਾਲੇ ਭੱਠੇ ’ਤੇ ਆਪਣੇ ਖੋਤਿਆਂ ਨਾਲ ਇੱਟਾਂ ਦੀ ਢੋਆ–ਢੁਆਈ ਦਾ ਕੰਮ ਕਰਦਾ ਹੁੰਦਾ ਸੀ। ਪਰ ਉਸ ਗਰੀਬ ਦੇ ਘਰ ਕੋਈ ਬੱਚਾ ਨਹੀਂ ਸੀ। ਇਸ ਗੱਲ ਦਾ ਉਸ ਨੂੰ ਬਹੁਤ ਜ਼ਿਆਦਾ ਫਿਕਰ ਰਹਿੰਦਾ ਸੀ। ਪਰ ਜਿਸ ਰਸਤੇ ਉਹ ਹਰ ਰੋਜ਼ ਕੰਮ ’ਤੇ ਜਾਂਦਾ ਸੀ ਅਤੇ ਜਾਂਦੇ ਸਮੇਂ ਉਸਦੇ ਰਸਤੇ ਵਿਚ ਇਕ ਸਕੂਲ ਪੈਂਦਾ ਸੀ। ਇਕ ਦਿਨ ਜਦੋਂ ਉਹ ਸਕੂਲ ਕੋਲ ਦੀ ¦ਘ ਰਿਹਾ ਤਾਂ ਉਸ ਦੇ ਕੰਨਾਂ ਵਿਚ ਮਾਸਟਰ ਜੀ ਦੀ ਆਵਾਜ਼ ਪਈ, ਜੋ ਬੱਚਿਆਂ ਨੂੰ ਕਹਿ ਰਿਹਾ ਸੀ ਕਿ ਖੋਤਿਓ (ਗਧਿਓ), ਆਓ ਤੁਹਾਨੂੰ ਬੰਦੇ ਬਣਾਵਾਂ। ਇਸ ਤਰ੍ਹਾਂ ਇਕ ਦਿਨ ਫਿਰ ¦ਘਦੇ ਸਮੇਂ ਉਸ ਦੇ ਕੰਨਾਂ ਵਿਚ ਉਹੋ ਹੀ ਆਵਾਜ਼ ਫਿਰ ਕਿ ‘ਆਓ ਗਧਿਓ, ਤੁਹਾਨੂੰ ਬੰਦੇ ਬਣਾਵਾਂ’। ਉਹ ਬੜਾ ਖੁਸ਼ ਹੋਇਆ ਕਿ ਸ਼ਾਇਦ ਰੱਬ ਨੇ ਸਾਡੀ ਵੀ ਸੁਣੀ ਹੈ ਅਤੇ ਉਸ ਨੇ ਘਰ ਜਾ ਕੇ ਬੜੀ ਖੁਸ਼ੀ ਨਾਲ ਘਰ ਵਾਲੀ ਨਾਲ ਗੱਲ ਕੀਤੀ ਕਿ ਫਲਾਣੇ ਸਕੂਲ ਵਿਚ ਮਾਸਟਰ ਜੀ ਖੋਤਿਆਂ ਤੋਂ ਬੰਦੇ ਬਣਾਉਂਦੇ ਹਨ। ਕਿਉਂ ਨਾ ਹੋਵੇ ਆਪਾਂ ਵੀ ਇਕ ਖੋਤਾ ਦੇ ਕੇ ਬੰਦਾ ਬਣਾ ਲਈਏ। ਉਸ ਦੀ ਘਰ ਵਾਲੀ ਨੇ ਹਾਂ ਵਿਚ ਹਾਂ ਮਿਲਾਈ ਅਤੇ ਅਗਲੇ ਦਿਨ ਘੁਮਿਆਰ ਖੋਤਾ ਲੈ ਕੇ ਸਕੂਲ ਮਾਸਟਰ ਜੀ ਕੋਲ ਪਹੁੰਚ ਗਿਆ ਅਤੇ ਕਹਿਣ ਲੱਗਾ ਕਿ ਮਾਸਟਰ ਜੀ ਲਓ ਖੋਤਾ ਅਤੇ ਕਰੋ ਗਰੀਬ ’ਤੇ ਕ੍ਰਿਪਾ, ਮੈਨੂੰ ਮੁੰਡਾ ਬਣਾ ਦਿਓ। ਮਾਸਟਰ ਜੀ ਸੋਚ ਪੈ ਗਏ ਕਿ ਘੁਮਿਆਰ ਕਿਹੋ ਜਿਹੀ ਕਮਲੀਆਂ ਗੱਲਾਂ ਕਰ ਰਿਹਾ ਹੈ। ਘੁਮਿਆਰ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ। ਕਹਿੰਦਾ ਮਹਾਰਾਜ ਇਉਂ ਨਾ ਗਰੀਬ ਨਾਲ ਕਰੋ। ਮੈਂ ਤੁਹਾਨੂੰ ਆਪ ਕੰਨੀਂ ਸੁਣਿਆ ਹੈ ਕਿ ਆਓ ਖੋਤਿਓ, ਤੁਹਾਨੂੰ ਬੰਦੇ ਬਣਾਵਾਂ। ਮਾਸਟਰ ਸਮਝ ਗਏ ਕਿ ਇਹ ਭੋਲਾ ਮੇਰੀ ਗੱਲ ਨਹੀਂ ਸਮਝ ਸਕਿਆ। ਖੈਰ, ਮਾਸਟਰ ਜੀ ਨੇ ਉਸ ਦੀ ਬੇਸਮਝੀ ਅਤੇ ਗਰੀਬ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਸਕੀਮ ਬਣਾ ਲਈ ਅਤੇ ਘੁਮਿਆਰ ਨੂੰ ਕਹਿਣ ਲੱਗੇ, ਤੁਸੀਂ ਮੈਨੂੰ ਇਕ ਖੋਤਾ ਦੇ ਜਾਵੋ ਅਤੇ 6 ਮਹੀਨੇ ਬਾਅਦ ਆ ਕੇ ਮੁੰਡਾ ਲੈ ਜਾਣਾ। ਘੁਮਿਆਰ ਬੜੀ ਹੀ ਖੁਸ਼ੀ–ਖੁਸ਼ੀ ਖੋਤਾ ਦੇ ਗਿਆ ਅਤੇ 6 ਮਹੀਨੇ ਦਾ ਇੰਤਜ਼ਾਰ ਕਰਨ ਲੱਗਾ। ਮਾਸਟਰ ਜੀ ਖੋਤੇ ਨੂੰ ਘਰੇ, ਪੱਠੇ ਆਦਿ ਪਾਉਣਾ ਸ਼ੁਰੂ ਕਰ ਦਿੱਤਾ।
ਘੁਮਿਆਰ ਲਈ 6 ਮਹੀਨੇ ਕੱਢਣੇ ਬੜੇ ਔਖੇ ਸਨ। ਉਹ ਆਪਣੇ ਘਰ ਖੁਸ਼ੀਆਂ ਖੇੜੇ ਵੇਖਣਾ ਚਾਹੁੰਦਾ ਸੀ। ਇਸ ਕਰਕੇ ਉਹ ਦਿੱਤੇ ਸਮੇਂ ਤੋਂ 10–15 ਦਿਨ ਪਹਿਲਾਂ ਹੀ ਮਾਸਟਰ ਜੀ ਕੋਲ ਪਹੁੰਚ ਗਿਆ। ਜਦੋਂ ਮਾਸਟਰ ਜੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਬਹੁਤ ਗਲਤੀ ਕੀਤੀ ਹੈ। ਤੁਸੀਂ ਪਹਿਲਾਂ ਆ ਗਏ ਹੋ। ਮੁੰਡਾ ਕੱਚਾ ਰਹਿ ਗਿਆ ਹੈ। ਹੁਣ ਤੁਹਾਨੂੰ 6 ਮਹੀਨੇ ਹੋਰ ਇੰਤਜ਼ਾਰ ਕਰਨਾ ਪਊਗਾ। ਘੁਮਿਆਰ ਵਿਚਾਰਾ ਢਿੱਲਾ ਜਿਹਾ ਹੋ ਕੇ ਘਰ ਨੂੰ ਚਲਾ ਗਿਆ ਅਤੇ ਲੱਗਾ ਫਿਰ 6 ਮਹੀਨੇ ਦੀ ਉਡੀਕ ਕਰਨ। ਪਰ ਇਸ ਵਾਰ ਉਸ ਨੇ ਸੋਚਿਆ ਕਿ ਫਿਰ ਅਗਲੀ ਗੱਲ ਨਾ ਹੋਵੇ, ਥੋੜ੍ਹੇ ਜਿਹੇ ਦਿਨ ਲੇਟ ਹੀ ਜਾਵਾਂਗਾ। ਇਸ ਵਾਰ ਫਿਰ ਦਿੱਤੇ ਸਮੇਂ ਤੋਂ ਘੁਮਿਆਰ 15–20 ਦਿਨ ਲੇਟ ਗਿਆ ਕਿ ਮੁੰਡਾ ਚੰਗੀ ਤਰ੍ਹਾਂ ਪੱਕ ਜਾਵੇਗਾ। ਜਦੋਂ ਜਾ ਕੇ ਮਾਸਟਰ ਜੀ ਤੋਂ ਪੁੱਛਿਆ ਤਾਂ ਮਾਸਟਰ ਜੀ ਕਹਿਣ ਲੱਗੇ ਕਿ ਬਜ਼ੁਰਗਾ ਤੁਸੀਂ ਐਨੇ ਲੇਟ ਆਏ ਹੋ, ਮੈਂ ਤੁਹਾਡਾ ਮੁੰਡਾ ਐਨੇ ਦਿਨ ਘਰੇ ਨਹੀਂ ਰੱਖ ਸਕਦਾ ਸੀ, ਇਸ ਕਰਕੇ ਮੈਂ ਉਸਨੂੰ ਪੜ੍ਹਾ ਕੇ ਫਲਾਣੇ ਥਾਣੇ ਵਿਚ ਵੱਡਾ ਥਾਣੇਦਾਰ ਲਾ ਦਿੱਤਾ। ਘੁਮਿਆਰ ਬੜਾ ਖੁਸ਼ ਹੋਇਆ ਘਰ ਜਾ ਕੇ ਘਰ ਵਾਲੀ ਨੂੰ ਦੱਸਿਆ। ਉਹ ਵੀ ਬੜੀ ਬਾਗੋ–ਬਾਗ ਹੋ ਗਈ ਕਿ ਸਾਡੀ ਵੀ ਰੱਬ ਨੇ ਨੇੜੇ ਹੋ ਕੇ ਸੁਣੀ ਹੈ। ਅਗਲੇ ਦਿਨ ਸਵੇਰੇ ਹੀ ਤੜਕੇ ਉ¤ਠ ਕੇ ਘੁਮਿਆਰ ਆਪਣੇ ਥਾਣੇਦਾਰ ਪੁੱਤਰ ਨੂੰ ਮਿਲਣ ਚਲਾ ਗਿਆ। ਗਰੀਬ ਆਦਮੀ ਸੀ, ਪਾਟੇ–ਪੁਰਾਣੇ ਕੱਪੜੇ ਸਨ, ਪੈਰਾਂ ਵਿਚ ਟੁੱਟੀ ਜੁੱਤੀ ਸੀ। ਥਾਣੇ ਪਹੁੰਚ ਕੇ ਗੇਟ ’ਤੇ ਖੜ੍ਹੇ ਸੰਤਰੀ ਨੂੰ ਕਹਿਣ ਲੱਗਾ ਕਿ ਮੈਂ ਥਾਣੇਦਾਰ ਸਾਹਿਬ ਨੂੰ ਮਿਲਣਾ ਹੈ। ਸੰਤਰੀ ਨੇ ਜਾ ਕੇ ਸਾਹਿਬ ਨੂੰ ਦੱਸਿਆ ਕਿ ਕੋਈ ਗਰੀਬ ਜਿਹਾ ਬੰਦਾ ਹੈ, ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਥਾਣੇਦਾਰ ਨੇ ਸਿਪਾਹੀ ਨੂੰ ਕਿਹਾ ਕਿ ਜਾਹ ਪੁੱਛ ਕੇ ਆ ਕਿ ਕੌਣ ਹੈ, ਕਿਥੋਂ ਆਇਆ ਹੈ, ਕੀ ਕੰਮ ਹੈ। ਜਦੋਂ ਸਿਪਾਹੀ ਨੇ ਆ ਕੇ ਪੁੱਛਿਆ ਤਾਂ ਬਜ਼ੁਰਗ ਕਹਿਣ ਲੱਗਾ ਕਿ ਮੈਂ ਉਸ ਦਾ ਪਿਓ ਹਾਂ। ਸਿਪਾਹੀ ਕਦੇ ਥਾਣੇਦਾਰ ਵੱਲ ਵੇਖੇ ਅਤੇ ਕਦੇ ਉਸ ਗਰੀਬ ਦੀ ਹਾਲਤ ਵੱਲ। ਖੈਰ, ਉਸ ਨੇ ਜਾ ਕੇ ਸਾਹਿਬ ਨੂੰ ਦੱਸਿਆ ਕਿ ਉਹ ਤੁਹਾਡੇ ਪਿਤਾ ਜੀ ਹਨ। ਖੈਰ, ਉਸ ਗਰੀਬ ਨੂੰ ਅੰਦਰ ਬੁਲਾਇਆ ਗਿਆ। ਅੰਦਰ ਪਹੁੰਚ ਕੇ ਬੁੱਢੇ ਬਾਪੂ ਨੇ ਥਾਣੇਦਾਰ ਨੂੰ ਪਿਆਰ ਦਿੱਤਾ ਅਤੇ ਕਿਹਾ ਕਿ ਮੈਂ ਤੇਰਾ ਪਿਓ ਹਾਂ, ਪਰ ਆਪਾਂ ਇਸ ਤੋਂ ਪਹਿਲਾਂ ਦੋਵੇਂ ਮਿਲ ਨਹੀਂ ਸਕੇ। ਤੂੰ ਬਾਹਰ ਦੀ ਬਾਹਰ ਪੜ੍ਹ ਕੇ ਥਾਣੇਦਾਰ ਲੱਗ ਗਿਆ ਹੈਂ। ਥਾਣੇਦਾਰ ਸਾਹਿਬ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਸਿਪਾਹੀਆਂ ਨੂੰ ਕਿਹਾ ਕਿ ਇਸ ਨੂੰ ਫਰਸ਼ ’ਤੇ ¦ਮਾ ਪਾ ਲਵੋ ਅਤੇ ਇਸ ਦੀ ਛਿੱਤਰ ਪਰੇਡ ਕਰੋ ਤਾਂ ਕਿ ਇਸ ਨੂੰ ਪਤਾ ਲੱਗ ਜਾਵੇ ਕਿ ਮੇਰਾ ਪਿਓ ਕਿਵੇਂ ਬਣਨਾ ਹੈ। ਸਿਪਾਹੀ ਕੁੱਟ ਰਹੇ ਸਨ, ਬਜ਼ੁਰਗ ਚੀਕਾਂ ਮਾਰ ਰਿਹਾ ਸੀ ਕਿ ਪੁੱਤਰਾਂ ਮੈਂ ਹੀ ਤੇਰਾ ਅਸਲੀ ਪਿਓ ਹਾਂ ਪਰ ਤੈਨੂੰ ਪਤਾ ਨਹੀਂ। ਕਿਉਂਕਿ ਮੈਂ ਤੈਨੂੰ ਖੋਤੇ ਤੋਂ ਬੰਦਾ ਬਣਵਾਇਆ ਹੈ। ਇਹ ਗੱਲ ਸੁਣ ਕੇ ਥਾਣੇਦਾਰ ਕੁਰਸੀ ਤੋਂ ਉਠ ਕੇ ਆਪਣੀਆਂ ਲੱਤਾਂ ਨਾਲ ਭਾਵ ਪੈਰਾਂ ਦੇ ਠੁੱਡੇ ਮਾਰਨ ਲੱਗ ਗਿਆ ਤਾਂ ਗਰੀਬ ਘੁਮਿਆਰ ਚੀਕਾਂ ਮਾਰ–ਮਾਰ ਕੇ ਕਹਿ ਰਿਹਾ ਸੀ ਪੁੱਤਰਾ ਥਾਣੇਦਾਰ ਤਾਂ ਬਣ ਗਿਆ ਹੈਂ ਪਰ ਦੁਲੱਤੇ ਮਾਰਨ ਵਾਲੀ ਆਦਤ ਨਹੀਂ ਛੱਡੀ। ਸੋ ਮੇਰਾ ਇਹ ਕਹਾਣੀ ਲਿਖਣ ਤੋਂ ਭਾਵ ਇਹ ਹੈ ਕਿ ਸਾਡਾ ਹਿੰਦੋਸਤਾਨ।
No comments:
Post a Comment