Thursday, November 25, 2010

ਪੰਜਾਬ ਦੀ ਸਿਆਸਤ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਭੱਖਣੀ ਸ਼ੁਰੂ

ਪੰਜਾਬ ਦੀ ਸਿਆਸਤ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਭੱਖਣੀ ਸ਼ੁਰੂਪੰਜਾਬ ਦੀ ਸਿਆਸਤ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਭੱਖਣੀ ਸ਼ੁਰੂਪੰਜਾਬ ਦੀ ਸਿਆਸਤ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਭੱਖਣੀ ਸ਼ੁਰੂਪੰਜਾਬ ਅੰਦਰ ਪਹਿਲੀ ਪੰਜਾਬ ਦੀ ਸਿਆਸਤ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਭੱਖਣੀ ਸ਼ੁਰੂਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਇਥੇ ਭਰਵੀਂ  ਸਿਆਸਤ ਦੇਖਣ ਨੂੰ ਮਿਲ ਰਹੀ ਹੈ। ਇਥੋਂ ਦੀ ਸਿਆਸਤ ਵਿਚ ਹਮੇਸ਼ਾ ਤੋਂ ਹੀ 2 ਪ੍ਰਮੁੱਖ ਪਾਰਟੀਆਂ ਆਹਮੋ ਸਾਹਮਣੇ ਹੁੰਦੀਆਂ ਹਨ। ਇਕ ਰਾਸ਼ਟਰੀ ਸਿਆਸੀ ਪਾਰਟੀ ਕਾਂਗਰਸ ਤੇ ਦੂਜੀ ਸਥਾਨਕ ਪ੍ਰਾਂਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ। ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਦੇਖਿਆ ਜਾਵੇ ਤਾਂ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹੀ ਭਿੜੀਆਂ ਹਨ ਤੇ ਦੇਖਿਆ ਜਾਵੇ ਤਾਂ ਦੋਵੇਂ ਪਾਰਟੀਆਂ ਤਕਰੀਬਨ 5-5 ਸਾਲ ਬਾਅਦ ਵਾਰੋ-ਵਾਰੀ ਰਾਜ ਕਰਦੀਆਂ ਆਈਆਂ ਹਨ।
ਹੋਰ ਵੀ ਕਈ ਪਾਰਟੀਆਂ ਸਮੇਂ-ਸਮੇਂ ’ਤੇ ਪੰਜਾਬ ਦੀ ਸੱਤਾ ਵਿਚ ਕਦੇ ਸੱਤਾਧਾਰੀ ਤੇ ਕਦੇ ਵਿਰੋਧੀ ਪਾਰਟੀਆਂ ਵਿਚ ਭਾਈਵਾਲ ਬਣਦੀਆ ਆਈਆਂ ਹਨ। ਇਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ., ਸੀ.ਪੀ.ਐ¤ਮ., ਜਨਤਾ ਪਾਰਟ, ਜਨਸੰਘ ਤੇ ਹੋਰ ਵੀ ਕਈ ਪਾਰਟੀਆਂ।
ਅੱਜ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੈ। ਪਿਛਲੇ ਕੁਝ ਦਿਨਾਂ ਵਿਚ ਹੀ ਪੰਜਾਬ ਦੀ ਸਿਆਸਤ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ¦ਮਾ ਸਮਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਲੋਕ ਕਾਂਗਰਸ ਦੀ ਹਾਈ ਕਮਾਂਡ ਨੂੰ ਦੇਖਦੇ ਰਹੇ ਕਿ ਇਸ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਏਗੀ ਤੇ ਹੋਇਆ ਉਹੀ ਜਿਸ ਦੀ ਲੋਕਾਂ ਨੂੰ ਉਮੀਦ ਸੀ। ਹਰ ਪੰਜਾਬੀਆਂ ਦੀ ਜ਼ੁਬਾਨ ’ਤੇ ਬਸ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਹੀ ਸੀ। ਪਹਿਲਾਂ ਤੋਂ ਹੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਸੋ ਉਹੀ ਹੋਇਆ, ਜਿਸ ਦੀ ਉਮੀਦ ਸੀ, ਪੰਜਾਬ ਦੇ ਲੋਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਦੀ ਇੰਝ ਖੁਸ਼ੀ ਮਨਾਈ ਗਈ  ਜਿਵੇਂ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਥਾਪ ਦਿੱਤੇ ਗਏ ਹੋਣ। ਲੋਕਾਂ ਨੇ ਗੱਜ ਵੱਜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਕੈਪਟਨ ਵੱਲੋਂ ਅੰਮ੍ਰਿਤਸਰ ਮੱਥਾ ਟੇਕਣ ਵੇਲੇ ਭਾਰੀ ਗਿਣਤੀ ਦਾ ਇਕੱਠ ਹੋਇਅ।
ਪਿਛਲੇ ਕੁਝ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਲੜਾਈ ਅਤੇ ਖਹਿਬਾਜ਼ੀ ਜਨਤਾ ਤੋਂ ਛੁਪੀ ਨਹੀਂ ਹੈ। ਇਕ ਦੂਜੇ ਖਿਲਾਫ ਬਿਆਨਬਾਜ਼ੀ ਤੋਂ ਇਲਾਵਾ ਕੋਰਟਾਂ ਵਿਚ ਇਕਦੂਜੇ ਖਿਲਾਫ ਕੀਤੇ ਗਏ ਕੇਸ ਜੱਗ ਜ਼ਾਹਿਰ ਹਨ। ਪਿੱਛੇ ਜਿਹੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਚਾਹੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਖਿਲਾਫ ਕੁਝ ਕੇਸ ਵਾਪਸ ਲੈ ਗਏ ਸਨ ਪਰ ਕੈਪਟਨ ਨੇ ਉਸ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਧੰਨਵਾਦ ਕਰਨ ਦੀ ਥਾਂ  ਠੋਕ ਕੇ ਕਿਹਾ ਸੀ ਕਿ ਇਕ ਦੋ ਕੇਸ ਵਾਪਸ ਲੈਣ ਨਾਲ ਕੁਝ ਨਹੀਂ ਹੋਣਾ, ਜੇ ਇੰਨੀ ਹਮਦਰਦੀ ਹੈ ਤਾਂ ਪੰਜਾਬ ਦੇ ਕਾਂਗਰਸੀਆਂ ਸਿਰ ਕੀਤੇ 10 ਹਜ਼ਾਰ ਦੇ ਕਰੀਬ ਕੇਸ ਵਾਪਸ ਲਏ ਜਾਣ। ਕੁੱਝ ਬਿਆਨ ਅਜਿਹੇ ਵੀ ਅਖ਼ਬਾਰਾਂ ਵਿਚ ਪੜ੍ਹਣ ਨੂੰ ਮਿਲੇ, ਜਿਸ ਰਾਹੀਂ ਕੈਪਟਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ, ਅਕਾਲੀਆਂ ਨੂੰ ਖੂੰਜੇ ਲਾ ਦਿਆਂਗੇ। ਇਨ੍ਹਾਂ ਗੱਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਸੱਲੀ ’ਚ ਹਨ ਕਿ ਅਗਲੀ ਆਉਣ ਵਾਲੀ ਸਰਕਾਰ ਉਨ੍ਹਾਂ ਦੀ ਹੀ ਹੋਵੇਗੀ। ਕਾਂਗਰਸ ਪਾਰਟੀ ਵੱਲੋਂ ਵੀ ਲੋਕ ਸ਼ਕਤੀ ਬਣਾਉਣ ਲਈ ਪੰਜਾਬ ਭਰ ’ਚ ਮੀਟਿੰਗਾਂ ਤੇ ਰੈਲੀਆਂ ਦਾ ਦੌਰ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਕੁੱਝ ਸਮਾਂ ਪਹਿਲਾਂ ਹੀ ਆਪਣੇ ਆਪ ਨੂੰ ਪੰਜਾਬ ਦੀ ਇਕ ਸਥਾਪਤ ਸਿਆਸੀ ਪਾਰਟੀ ਮੰਨ ਰਹੀ ਸੀ। ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਕਸਰ ਹੀ ਬਿਆਨ ਦਿੰਦੇ ਸੁਣੇ ਗਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ 25 ਸਾਲ ਪੰਜਾਬ ਵਿਚ ਰਾਜ ਕਰੇਗੀ। ਪੰਜਾਬ ਦੀ ਪੂਰੀ ਸਿਆਸਤ ਅਤੇ ਅਫਸਰਸ਼ਾਹੀ ਵਿਚ ਸ. ਸੁਖਬੀਰ ਸਿੰਘ ਬਾਦਲ ਦੀ ਪਕੜ ਕਾਫੀ ਮਜ਼ਬੂਤ ਮੰਨੀ ਜਾ ਰਹੀ ਸੀ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਬੜਾ ਭਾਰੀ ਝਟਕਾ ਲੱਗਾ, ਜਦੋਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਸ. ਮਨਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਨਿਸ਼ਖਾਸਤ ਕਰ ਦਿੱਤਾ ਗਿਆ। ਦਲ ਵੱਲੋਂ ਇਸ ਲਈ 5 ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾ ਕੇ ਸ. ਮਨਪ੍ਰੀਤ ਸਿੰਘ ਨੂੰ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ। ਸ. ਮਨਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਵਿਚ ਸਬਸਿਡੀਆਂ ਦੇ ਖਿਲਾਫ ਬੋਲਦੇ ਆਏ ਸਨ ਤੇ ਹਮੇਸ਼ਾ ਹੀ ਸਰਕਾਰ ’ਤੇ ਜ਼ੋਰ ਪਾ ਰਹੇ ਸਨ ਕਿ ਪੰਜਾਬ ਨੂੰ ਜੇ ਖੁਸ਼ਹਾਲ ਬਣਾਉਣਾ ਹੈ ਤਾਂ ਇਥੇ ਸਬਸਿਡੀਆਂ ਖਤਮ ਹੋਣੀਆਂ ਚਾਹਦੀਆਂ ਹਨ। ਪਰ ਉਸ ਦੀ ਇਸ ਗੱਲ ਨਾਲ ਸ਼੍ਰੋਮਣੀ ਅਕਾਲੀ ਦਲ ਸਹਿਮਤ ਨਹੀਂ ਸੀ ਅਤੇ ਇਸ ਕਰਕੇ ਉਹ ਆਪਣੀ ਪਾਰਟੀ ਵਿਚ ਪਹਿਲਾਂ ਤੋਂ ਹੀ ਘੁਟਨ ਮਹਿਸੂਸ ਕਰ ਰਿਹਾ ਸੀ ਤੇ ਆਖਰ ਪਿਛਲੇ ਦਿਨੀਂ ਜਦੋਂ ਉਸ ਨੇ ਇਸ ਸੰਬੰਧੀ ਆਪਣੀ ਬਿਆਨਬਾਜ਼ੀ ਵਧਾ ਦਿੱਤੀ ਤਾਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ ਕਰ ਦਿੱਤਾ ਗਿਆ। ਉਸ ਸਮੇਂ ਦਲ ਨੂੰ ਇਸ ਬਾਰੇ ਚਿਰ ਚੇਤਾ ਵੀ ਨਹੀਂ ਸੀ ਕਿ ਇਹੋ ਮਨਪ੍ਰੀਤ ਸਿੰਘ ਉਨ੍ਹਾਂ ਲਈ ਇਕ ਵੱਡਾ ਰੇੜਕਾ ਵੀ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ ਵੀ ਜ. ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਕੁਲਦੀਪ ਸਿੰਘ ਵਡਾਲਾ ਸਮੇਤ ਕੁੱਝ ਹੋਰ ਵੀ ਸੀਨੀਅਰ ਆਗੂ ਅਜਿਹੇ ਹੋਏ ਸਨ, ਜਿਨ੍ਹਾਂ ਨੂੰ ਸ. ਬਾਦਲ ਦੀ ਥੋੜ੍ਹੀ ਬਹੁਤ ਵਿਰੋਧਤਾ ਕਰਨ ’ਤੇ ਹੀ ਵੱਡਾ ਖਮਿਆਜ਼ਾ ਭੁਗਤਨਾ ਪਿਆ ਸੀ ਤੇ ਸਰਗਰਮ ਸਿਆਸਤ ਤੋਂ ਲਾਂਭੇ ਹੋਣਾ ਪਿਆ ਸੀ। ਇਹੋ ਗੱਲ ਦਲ ਨੇ ਇਸ ਵਾਰ ਵੀ ਸੋਚੀ ਸੀ ਕਿ ਸ਼ਾਇਦ ਮਨਪ੍ਰੀਤ ਸਿੰਘ ਦਾ ਵੀ ਉਹੀ ਹਾਲ ਹੋਵੇਗਾ। ਸ. ਮਨਪ੍ਰੀਤ ਸਿੰਘ ਬਾਦਲ ਦਲ ਵਿਚੋਂ ਬਰਖਾਸਤ ਹੋਣ ਤੋਂ ਬਾਅਦ ਚੁੱਪ ਕਰਕੇ ਘਰ ਨਹੀਂ ਬੈਠੇ, ਬਲਕਿ ਦਿਨ-ਰਾਤ ਇਕ ਕਰਕੇ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ। ਦੁਨੀਆ ਭਰ ਦੇ ਪੰਜਾਬੀਆਂ ਨੇ ਸ. ਮਨਪ੍ਰੀਤ ਸਿੰਘ ਬਾਦਲ ਨਾਲ ਜਿਥੇ ਹਮਦਰਦੀ ਪ੍ਰਗਟਾਈ, ਉਥੇ ਉਨ੍ਹਾਂ ਦਾ ਸਾਥ ਵੀ ਦੇਣ ਦਾ ਭਰੋਸਾ ਦਿੱਤਾ। ਇਸ ਦੀ ਮਿਸਾਲ ਮਿਲੀ 14 ਨਵੰਬਰ ਨੂੰ ਹੋਏ ਅੰਮ੍ਰਿਤਸਰ ਵਿਖੇ ਇਕੱਠ ਤੋਂ। ਇਸ ਉਪਰੰਤ ਉਸ ਨੇ ਪੰਜਾਬ ਭਰ ਵਿਚ 117 ਹਲਕਿਆਂ ’ਚ ਜਾਗੋ ਰੋਸ ਮਾਰਚ ਸ਼ੁਰੂ ਕਰ ਦਿੱਤੀ ਹੈ। ਇਥੇ ਵੀ ਹਰ ਹਲਕੇ ਦੇ ਲੋਕਾਂ ਨੇ ਸ. ਮਨਪ੍ਰੀਤ ਸਿੰਘ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਵਿਦੇਸ਼ਾਂ ਵਿਚ ਕਾਫੀ ਪ੍ਰਫੁਲਿਤ ਹੋਈ ਵੈ¤ਬਸਾਈਟ ਫੇਸਬੁੱਕ ਰਾਹੀਂ ਲੋਕਾਂ ਨੇ ਸ. ਮਨਪ੍ਰੀਤ ਸਿੰਘ ਨੂੰ ਭਰਪੂਰ ਸਹਿਯੋਗ ਦੇਣ ਦੀ ਗੰਲ ਕੀਤੀ ਹੈ।
ਮਨਪ੍ਰੀਤ ਸਿੰਘ ਨਾਲ ਪਹਿਲਾਂ 3 ਵਿਧਾਇਕ ਨਾਲ ਤੁਰੇ ਸਨ। ਪਰ ਬਅਦ ਵਿਚ ਇਕ ਵਿਧਾਇਕ ਸੰਤ ਅਜੀਤ ਸਿੰਘ ਇਸ ਦਾ ਸਾਥ ਛੱਡ ਕੇ ਵਾਪਸ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਚਲੇ ਗਏ। ਕੁੱਝ ਇਕ ਹੋਰ ਅਕਾਲੀ ਲੀਡਰ ਵੀ ਸ. ਮਨਪ੍ਰੀਤ ਸਿੰਘ ਨਾਲ ਆ ਗਏ ਹਨ। ਕੁੱਝ ਅੰਦਰ ਖਾਤੇ ਇਸ ਨਾਲ ਰਲ ਗਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਜ਼ਾਰਤ ਹੋਣ ਕਾਰਨ ਹਾਲੇ ਖੁੱਲ੍ਹ ਕੇ ਇਸ ਨਾਲ ਸਾਹਮਣੇ ਨਹੀਂ ਆਏ।
ਕੁੱਲ ਮਿਲਾ ਕੇ ਕਿਹਾ ਜਾਏ ਤਾਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਆਉਣ ਵਾਲੀਆਂ ਚੋਣਾਂ ਵਿਚ ਕੋਈ ਧਮਾਕਾ ਵੀ ਕਰ ਸਕਦੇ ਹਨ। ਮਨਪ੍ਰੀਤ ਸਿੰਘ ਨੇ ਚਾਹੇ ਹਾਲੇ ਆਪਣੀ ਕਿਸੇ ਰਾਜਨੀਤਿਕ ਪਾਰਟੀ ਦਾ ਐਲਾਨ ਨਹੀਂ ਕੀਤਾ ਪਰ ਉਹ ਹਾਲੇ ਸਹਿਜ ਚਾਲ ਚੱਲ ਕੇ ਲੋਕਾਂ ਨੂੰ ਪੱਕੇ ਤੌਰ ’ਤੇ ਜੋੜ ਕੇ ਹੀ ਇਸ ਦਾ ਐਲਾਨ ਕਰਨਗੇ।
ਜੇ ਕਿਹਾ ਜਾਏ ਕਿ ਪੰਜਾਬ ਵਿਚ ਇਸ ਵੇਲੇ 3 ਸਿਆਸੀ ਗਰੁੱਪ ਸਰਗਰਮ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਤੇ ਇਹੋ ਤਿੰਨੇ ਗਰੁੱਪ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿਚ ਸਰਗਰਮੀ ਨਾਲ ਜ਼ੋਰ ਅਜ਼ਮਾਇਸ਼ ਕਰ ਸਕਦੇ ਹਨ।
ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਜਨਤਾ ਦੀ ਨਿਗਾਹਾਂ ਇਨ੍ਹਾਂ ਤਿੰਨਾਂ ਆਗੂਆਂ ’ਤੇ ਟਿਕੀਆਂ ਹੋਣਗੀਆਂ। ਇਨ੍ਹਾਂ ਪਾਰਟੀਆਂ ਵੱਲੋਂ ਅਗਲੀਆਂ ਚੋਣਾਂ ਤੱਕ ਆਪੋ-ਆਪਣੀਆਂ ਦਲੀਲਾਂ ਜਨਤਾ ਦੀ ਕਚਹਿਰੀ ਵਿਚ ਰੱਖੀਆਂ ਜਾਣਗੀਆਂ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਜਨਤਾ ਕਿਸ ਪਾਰਟੀ ਲਈ ਆਪਣਾ ਪੰਜਾਬ ਦੀ ਸਿਆਸਤ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਭੱਖਣੀ ਸ਼ੁਰੂ ਫੈਸਲਾ ਸੁਣਾਉਂਦੀ ਹੈ।

No comments:

Post a Comment