Thursday, November 25, 2010

ਮਨਪ੍ਰੀਤ ਬਾਦਲ ਨਾਲ ਇਕ ਖਾਸ ਮੁਲਾਕਾਤ




ਰੂਹ ਦੀ ਅਦਾਲਤ
ਤਾਇਆ ਜੀ ਮੈਂ ਸਿਆਸਤ ਦੀ ਖੇਦ ਖੇਦਣੀ ਐ
ਮੇਰੀ ਰੂਹ ਅਕਾਲੀ ਹੈ! ਮਨਪ੍ਰੀਤ ਬਾਦਲ ( ਸਾਬਕਾ ਖਜਾਨਾ ਮੰਤਰੀ, ਪੰਜਾਬ )
ਉਏ ਮੇਰੇ ਪੰਜਾਬ ਦੇ ਭੋਲੇ-ਭਾਲੇ ਲੋਕੋ  ਮੈਨੂੰ ਤਾਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੀ ਇਹ ਅਦਾਲਤ ਸਿਰਫ ਰੂਹ ਦੀ ਅਦਾਲਤ ਹੀ ਹੈ ਅਤੇ ਸ਼ਾਇਦ ਦਿਮਾਗ ਦੇ ਪੁਰਜੇ ਦਾ ਇਸ ਅਦਾਲਤ ਵਿੱਚ ਇਸਤੇਮਾਲ ਹੀ ਨਹੀ ਕੀਤਾ ਜਾਂਦਾ। ਇਹ ਲਫਜ ਮੈਂ ਇਸ ਲਈ ਵਰਤੇ ਕਿ ਤੁਸੀ ਆਪਣੀ ਉਹ ਆਦਤ ਸ਼ਾਇਦ ਕਦੇ ਨਾ ਛੱਡੋ ਜਿਸਦਾ ਸੰਬੰਧ ਸਰੀਰ ਦੇ ਇੱਕ ਕੋਮਲ ਜਿਹੇ ਹਿੱਸੇ ਦਿਲ ਨਾਲ ਹੈ ਅਤੇ ਤੁਹਾਡਾ ਦਿਲ ਇੱਕ ਦੂਜੇ ਦੇ ਮਗਰ ਭੱਜਿਆ ਫਿਰਦਾ ਹੈ, ਜਜ਼ਬਾਤਾਂ ਨੇ ਤੁਹਾਨੂੰ ਹਰ ਪਾਸੇ ਤੋਂ ਘੇਰ ਰੱਖਿਆ ਹੈ ਪਰ ਮੈਨੂੰ ਅੱਜ ਸ਼ਰਮ ਆ ਰਹੀ ਹੈ ਇਹ ਕਹਿੰਦੇ ਹੋਏ ਕਿ ਮੇਰੇ ਅਤੇ ਤੁਹਾਡੇ ਦਿਲ ਦਾ ਕੋਈ ਭਰੋਸਾ ਨਹੀ ਕਿ ਕਦੋਂ ਬਦਲ ਜਾਵੇ ਅਤੇ ਸ਼ਾਇਦ ਤੁਹਾਨੂੰ ਅਤੇ ਮਂੈਨੂੰ ਖੁਦ ਨੂੰ ਮਹਿਸੂਸ ਹੋਣ ਲੱਗੇ ਕਿ ਜਿਸਨੂੰ ਅਸੀਂ ਸਰੀਰ ਦਾ ਕੋਮਲ ਹਿੱਸਾ ਸਮਝਦੇ ਆ ਰਹੇ ਸੀ ਉਹ ਤਾਂ ਬਰਫ ਦਾ ਇੱਕ ਟੁੱਕੜਾ ਜਿਹਾ ਬਣ ਗਿਆ ਹੈ ਜੋ ਕਦੇ ਪਿਘਲ ਜਾਂਦਾ ਹੈ ਅਤੇ ਫਿਰ ਉਸ ਪੱਥਰ ਵਾਗ ਚਟਾਕ ਦੇਣੇ ਸਮਾਜ ਦੇ ਮੂੰਹ ਤੇ ਵਾਰ ਕਰ ਰਿਹਾ ਹੁੰਦਾ ਹੈ। ਇਹ ਸਭ ਪੈਦਾ ਹੋਏ ਮਾਹੋਲ ਦੇ ਪਿੱਛੇ ਲਾਲਸਾ ਦੀ ਬਹੁਤ ਹੀ ਭੈੜੀ ਬਦਬੂ ਆਉਂਦੀ ਹੈ ਜੋ ਸਮਾਜ ਨਾਂ ਦੀ ਸ਼ੈਅ ਨੂੰ ਬਿਲਕੁਲ ਹੀ ਮਿਟਾ ਦੇਵੇਗੀ।
ਕੁੱਝ ਸਮਾਂ ਪਹਿਲਾਂ ਸ. ਮਨਪ੍ਰੀਤ ਬਾਦਲ ( ਸਾਬਕਾ ਖਜਾਨਾ ਮੰਤਰੀ, ਪੰਜਾਬ ) ਨਾਲ ਕੁੱਝ ਗੱਲਾਂ ਕਰਨ ਦਾ ਮੌਕਾ ਮਿਲਿਆ ਅਤੇ ਬੇਸ਼ੱਕ ਮੈਂ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਇਆ ਅਤੇ ਸ. ਪ੍ਰਕਾਸ਼ ਸਿੰਘ ਬਾਦਲ ( ਮੁੱਖ ਮੰਤਰੀ, ਪੰਜਾਬ ) ਦੇ ਭਤੀਜੇ ਤੇ ਉਸਦੀ ਰਾਜਨਿਤਿਕ ਸੋਚ ਦਾ ਅਸਰ ਮਹਿਸੂਸ ਕੀਤਾ।ਸਾਨੂੰ ਆਦਤ ਹੈ ਪਿੱਠ ਪਿੱਛੇ ਗੱਲਾਂ ਕਰਨ ਦੀ ਅਤੇ ਜਿਸ ਸਰਕਾਰ ਨੂੰ ਅਸੀਂ ਕੁਰਸੀ ਤੇ ਬਠਾਉਂਦੇ ਹਾਂ ਉਸਦੇ ਸੰਬੰਧ ਵਿੱਚ ਅਸੀਂ ਬਹੁਤ ਮਾੜੀਆਂ ਗੱਲਾਂ ਵੀ ਕਰਦੇ ਹਾਂ। ਕੀ ਤੁਸੀ ਸੋਚਦੇ ਹੋ ਕਿ ਇਹ ਸਮਾਜ ਨਾਲ ਅਤੇ ਖੁਦ ਨਾਲ ਕੀਤਾ ਹੋਇਆ ਇਨਸਾਫ ਹੈ? ਨਹੀਂ, ਤਾਂ ਫਿਰ ਜਿਸ ਪ੍ਰਕਾਸ਼ ਸਿੰਘ ਬਾਦਲ ਦੀਆਂ ਜਾਂ ਅਕਾਲੀ ਦਲ ਦੀਆਂ ਜਾਂ ਕਾਂਗਰਸ ਦੀਆਂ ਜਾਂ ਫਿਰ ਕਿਸੇ ਹੋਰ ਪਾਰਟੀ ਦੀਆਂ ਤੁਸੀਂ ਨੁਕਤਾਚੀਨੀਆਂ ਕਰਦੇ ਹੋ ਜਾਂ ਮੈਂ ਵੀ ਕਰਦਾ ਹਾਂ ਤਾਂ ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲੇ ਅਸੀਂ ਲੋਕ ਖੁਦ ਹਾਂ ਕਿਉਂਕਿ ਪੈਸੇ, ਨਸ਼ੇ ਜਾਂ ਫਿਰ ਕਿਸੇ ਹੋਰ ਦੁਨੀਆਵੀ ਲਾਲਚ ਲਈ ਅਸੀਂ ਆਪਣੇ ਆਪ ਨੂੰ ਵੇਚ ਦਿੰਦੇ ਹਾਂ। ਅੱਜ ਮੇਰੇ ਦਿਲ  ਅਤੇ ਦਿਮਾਗ ਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਅਤੇ ਮੇਰੇ ਦੁਆਰਾ ਚੁਣਿਆ ਗਿਆ ਉਮੀਦਵਾਰ ਮਾੜਾ ਹੋ ਸਕਦਾ ਹੈ, ਤਾਂ ਫਿਰ ਕਸੂਰ ਕਿਸਦਾ ਹੈ, ਸਿਰਫ ਅਤੇ ਸਿਰਫ ਸਾਡਾ। ਤੁਸੀਂ ਸਭ ਜਾਣਦੇ ਹੋ ਕਿ ਮਾਇਆ ਦਾ ਜਾਲ ਕਿੰਨਾ ਤਾਕਤਵਰ ਹੈ ਅਤੇ ਜਿੰਨਾ ਲੋਕਾ ਨੂੰ ਤੁਸੀਂ ਮਾੜਾ ਕਹਿੰਦੇ ਹੋ ਉਹ ਸਾਡੇ ਚੁਣੇ ਹੋਏ ਹਨ। ਬੇਸ਼ੱਕ ਕੁੱਝ ਬੇਨਿਯਮੀਆਂ ਜਿਵਂੇ ਜਾਲੀ ਵੋਟਾਂ ਅਤੇ ਕੜਕਦੇ ਨੋਟਾਂ ਦੀ ਆਵਾਜ਼ ਤੁਹਾਨੂੰ ਵੀ ਆਉਂਦੀ ਹੈ ਅਤੇ ਮਂੈਨੂੰ ਵੀ ਪਰ ਅਸੀਂ ਸਾਰੇ ਚੁੱਪ ਹਾਂ ਕਿਉਕਿ ਅਸੀਂ ਖੁਦ ਕਸੂਰਵਾਰ ਹਾਂ ਅਤੇ ਖੁਦ ਉਹ ਪਾਣੀ ਪੀਂਦੇ ਹਾਂ ਜੋ ਸਾਡੇ ਅੰਦਰ ਵੀ ਜ਼ਹਿਰ ਫੈਲਾ ਰਿਹਾ ਹੈ ਅਤੇ ਸਮਾਜ ਨੂੰ ਵੀ ਮੌਤ ਦੇ ਘਾਟ ਉਤਾਰਨ ਵਿੱਚ ਕੋਈ ਕਸਰ ਨਹੀ ਛੱਡ ਰਿਹਾ। ਮੈਂ ਬੋਲਣਾ ਬਹੁਤ ਕੁੱਝ ਚਾਹੁੰਦਾ ਹਾ ਪਰ ਕਿਤੇ-ਕਿਤੇ ਮੇਰੀਆਂ ਨਾੜ੍ਹਾਂ ਵਿੱਚ ਵੀ ਫੈਲਿਆ ਸ਼ਾਇਦ ਡਰ ਦਾ ਤੇਜ਼ਾਬ ਮੇਰੀ ਹੂਕ ਨੂੰ ਅੱਧ-ਵਿਚਾਲੇ ਹੀ ਰੋਕ ਰਿਹਾ ਹੈ ਅਤੇ ਸ਼ਾਇਦ ਤੁਹਾਡੇ ਕੋਲ ਵੀ ਨਾ ਤਾਂ ਮੇਰੀਆਂ ਗੱਲਾਂ ਸੁਣਨ ਲਈ ਵਕਤ ਹੈ ਅਤੇ ਨਾ ਹੀ ਤੁਹਾਡਾ ਦਿਲ ਇਹ ਗੱਲਾਂ ਸੁਣਨਾ ਚਾਹੁੰਦਾ ਹੈ। ਸ਼ਾਇਦ ਮੈਂ ਅਤੇ ਤੁਸੀ ਡਰਦੇ ਹਾਂ ਕਿ ਕਿਤੇ ਅਸੀਂ ਉਸ ਸਮਾਜ ਵਿੱਚ ਦਾਖਲ ਨਾ ਹੋ ਜਾਈਏ ਜੋ ਸੱਭਿਅਕ ਨਾ ਹੋ ਕੇ ਸਵਰਗ ਦੀ ਤਰ੍ਹਾ ਮਹਿਸੂਸ ਹੁੰਦਾ ਹੋਵੇ ਜਿਸ ਵਾਰੇ ਮੈਂ ਵੀ ਸਿਰਫ ਸੁਣਿਆ ਹੈ ਅਤੇ ਤੁਸੀ ਆਪਣੀ ਕਲਪਨਾ ਵਿੱਚ ਇਸ ਨੂੰ ਮਹਿਸੂਸ ਕੀਤਾ ਹੈ।ਬੇਸ਼ੱਕ ਅੱਜ ਉ¤ਥੇ ਬਿਰਾਜਮਾਨ  ਮੰਤਰੀ ਸਾਹਿਬ ਵੀ ਰਿਸਵਤਖੋਰੀ, ਪਾਪ, ਲਾਲਚ, ਪਰਿਵਾਰਵਾਦ ਅਤੇ ਹੋਰ ਨਿਆਂਮਤਾਂ ਦੀ ਬਲੀ ਆਪਣੇ ਆਪ ਨੂੰ ਚੜ੍ਹਾ ਚੁੱਕੇ ਹੋਣ ਕਿਉਂਕਿ ਮੈਂ ਇੱਕ ਕਹਾਵਤ ਸੁਣੀ ਹੈ ਅਤੇ ਤੁਸੀਂ ਵੀ ਸੁਣੀ ਹੋਵੇਗੀ ਕਿ ੂਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਹੈੂ ਅਤੇ ਬੇਸ਼ੱਕ ਸਾਡੀ ਕਲਪਨਾ ਵਿੱਚ ਵਸੇ ਹੋਏ ਉਸ ਸਵਰਗ ਦੇ ਰੰਗ ਨੂੰ ਅਸੀਂ ਨਹੀ ਫੜ੍ਹ ਸਕੇ ਪਰ ਸਾਡੇ ਸਮਾਜ ਦਾ ਰੰਗ ਇੰਨਾ ਗੂੜਾ ਹੈ ਕਿ ਮੈਨੂੰ ਤਾ ਆਪਣੀ ਕਲਪਨਾ ਵਿੱਚ ਉਸਦਾ ਅਸਰ ਸਵਰਗ ਦੀ ਰਿਆਸਤ ਤੇ ਵੀ ਹੋਇਆ ਨਜਰ ਆਉਂਦਾ ਹੈ। ਚਲੋ ਹੁਣ ਆਪਾਂ ਜਦੋਂ ਅਪਣੀ ਅਦਾਲਤ ਦਾ ਸਾਜੋ-ਸਮਾਨ ਚੁੱਕ ਕੇ ਮਨਪ੍ਰੀਤ ਬਾਦਲ  ( ਸਾਬਕਾ ਖਜਾਨਾ ਮੰਤਰੀ, ਪੰਜਾਬ) ਦੇ ਰੈਣ-ਬਸੇਰੇ ਵਿੱਚ ਪਹੁੰਚ ਗਏ ਹਾਂ ਤਾਂ ਬੰਦ ਕਰੀਏ ਆਪਣੀ ਬੰਸਰੀ ਕਿਉਂਕਿ ਇਸ ਬੰਸਰੀ ਦੀ ਆਵਾਜ ਸ਼ਾਇਦ ਮਿੱਠੀ ਜਿਹੀ ਮਹਿਸੂਸ ਨਹੀਂ ਹੁੰਦੀ ਪਰ ਜੇਕਰ ਤੁਹਾਡੀ ਬੰਸਰੀ ਵੱਜਦੀ ਰਹੀ ਤਾਂ ਸਾਡਾ ਸਮਾਜ ਕਲਪਨਾ ਵਿੱਚ ਹੀ ਨਹੀ ਸਗੋਂ ਸੱਚਾਈ ਵਿੱਚ ਵੀ ਕਦੇ ਨਾ ਕਦੇ ਸੱਭਿਅਕ ਸਮਾਜ ਬਣ ਹੀ ਜਾਏਗਾ ਕਿਉਂਕਿ ਉਸ ਸਮਾਜ ਨੂੰ ਅੱਜ ਸੱਭਿਅਕ ਕਹਿਣਾ ਸੁਰੱਖਿਅਤ ਵੱਲ ਪੁੱਟਿਆ ਤੁਹਾਡਾ ਅਤੇ ਮੇਰਾ, ਪਹਿਲਾ ਅਤੇ ਆਖਰੀ ਕਦਮ ਹੋਵੇਗਾ ਜਿਸ ਸਮਾਜ ਵਿੱਚ ਅੱਜ ਉਹ ਜੁਲਮ ਹੋ ਰਹੇ ਹਨ ਸਾਇਦ ਜਿੰਨਾ ਬਾਰੇ ਪਰਮਾਤਮਾ ਨੇ ਇਸ ਜਹਾਨ ਨੂੰ ਬਣਾਉਣ ਲੱਗੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਕੀ ਇਹ ਸਮਾਜ ਹੈ, ਜਿਸ ਵਿਚ ਬਾਪ ਧੀ ਦੀ ਇੱਜਤ ਲੁੱਟ ਰਿਹਾ ਹੈ, ਭੈਣ ਭਰਾ ਨਾਲ ਵਿਆਹ ਰਚਾ ਰਹੀ ਹੈ, ਪੁੱਤ ਬਾਪ ਦਾ ਕਤਲ ਕਰ ਰਿਹਾ ਹੈ, ਮਰਦ ਆਪਣੇ ਬੱਚਿਆ ਦੀ ਬਲੀ ਦੇ ਰਿਹਾ ਹੈ, ਔਰਤਾਂ ਆਪਣੇ ਜਿਸਮ ਦੀ ਨਿਲਾਮੀ ਕਰ ਰਹੀਆਂ ਹਨ, ਛੋਟੀਆਂ ਬੱਚੀਆਂ ਮਾਂਵਾਂ ਬਣ ਰਹੀਆ ਹਨ, ਰਾਜਨੇਤਾ ਦੇਸ਼ ਨਾਲ ਧ੍ਰੋਹ ਕਰ ਰਹੇ ਹਨ, ਨਹੀਂ ਮੈਂ ਚੀਕ ਕੇ ਪੁਕਾਰ ਰਿਹਾ ਹਾਂ ਅਤੇ ਖੁਦ ਨੂੰ ਵੰਗਾਰ ਰਿਹਾ ਹਾਂ ਕਿ ਸਤਿ ਸ੍ਰੀ ਅਕਾਲ ਆਖਾਂ ਅਜਿਹੇ ਸਮਾਜ ਨੂੰ ਜੋ ਸਾਡੇ ਦੇਸ਼ ਦੇ ਮੂੰਹ ਤੇ ਸਿਰਫ ਕਾਲਖ ਹੀ ਨਹੀ ਮਲ ਰਿਹਾ ਸਗੋਂ ਅੱਖਰਾਂ ਰਾਹੀਂ, ਤਸਵੀਰਾਂ ਰਾਹੀਂ ਖੋਤੇ ਤੇ ਬਿਠਾ ਕੇ ਦੁਨੀਆ ਦੀ ਯਾਤਰਾ ਵੀ ਕਰਵਾ ਰਿਹਾ ਹੈ। ਗੋਲੀ ਮਾਰੋ ਅਜਿਹੇ ਸਮਾਜ ਨੂੰ ਜਿਸ ਵਿੱਚ ਇਨਸਾਨ ਦੇ ਰੂਪ ਵਿੱਚ ਜਾਨਵਰ ਰਹਿ ਰਹੇ ਹਨ ਬੇਸ਼ੱਕ ਸੱਜ-ਸੰਵਰ ਕੇ ਮੈਂ ਇਨਸਾਨ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੇਰਾ ਮਨ ਸ਼ੈਤਾਨ ਹੈ ਅਤੇ ਸਮਾਜ ਵਿੱਚ ਵਿਚਰ ਰਹੇ ਮੇਰੇ ਵਰਗੇ ਹੋਰ ਜਾਨਵਰਾਂ ਦਾ ਵੀ ਮਨ ਸ਼ੈਤਾਨੀਅਤ ਨੂੰ ਸਜਦਾ ਕਰਦਾ ਹੈ।ਫੇਰ ਭੁੱਲ ਜਾਂਦਾ ਹਾਂ ਅਤੇ ਰੁੱਲ ਜਾਂਦਾ ਹਾਂ ਅਤੇ ਵਹਿ ਜਾਂਦਾ ਉਸ ਪਾਣੀ ਵਾਂਗ ਸ਼ਾਇਦ ਜਿਸਦਾ ਕਦੇ ਵਜੂਦ ਵੀ ਨਾ ਹੋਵੇ ਅਤੇ ਉਸ ਧਰਤੀ ਵਿੱਚ ਤੁਪਕਾ-ਤੁਪਕਾ ਰਿਸ ਕੇ ਸਦਾ ਲਈ ਅਲੋਪ ਹੋ ਜਾਵੇ ਅਤੇ ਸਮਾ ਜਾਵੇ ਉਸ ਮਿੱਟੀ ਵਿੱਚ ਹੀ ਜਿਸਨੇ ਪੈਦਾ ਕੀਤਾ ਸੀ ਇੱਕ ਸੱਭਿਅਕ ਸਮਾਜ ਅਤੇ ਜੋ ਬਣ ਗਿਆ ਇੱਕ ਪਾਪੀ ਸਮਾਜ।
ਜਦੋਂ ਮੈਂ ਮਨਪ੍ਰੀਤ ਬਾਦਲ ਸਾਹਿਬ ਨਾਲ ਕੁਝ ਗੱਲਾਂ ਕਰਨ ਲਈ ਘਰੋਂ ਨਿਕਲਣ ਲੱਗਿਆ ਤਾ ਮੈਂ ਆਪਣੀ ਇੱਕ ਰੰਗ-ਬਰੰਗੀ ਪਹਿਣੀ ਹੋਈ ਕਮੀਜ ਉਤਾਰ ਦਿੱਤੀ ਅਤੇ ਕਾਲੇ ਰੰਗ ਦਾ ਕੁੜਤਾ ਪਾ ਲਿਆ, ਬੇਸ਼ੱਕ ਮੈਂ ਆਪਣੇ ਆਪ ਨੂੰ ਸੰਦੇਸ ਦੇਣ ਦੇ ਕਾਬਲ ਨਹੀਂ ਸਮਝਦਾ ਪਰ ਮੈਨੂੰ ਵਿਸ਼ਵਾਸ਼ ਜ਼ਰੂਰ ਹੈ ਕਿ ਮੇਰੇ ਪਾਠਕ ਅਤੇ ਰੂਹ ਦੀ ਅਦਾਲਤ ਦੇ ਸਾਰੇ ਜੱਜ ਸਹਿਬਾਨ ਤੁਸੀਂ ਸਮਾਜ ਦੇ ਲੋਕ ਸ਼ਾਇਦ ਸਮਾਜ ਨੂੰ ਦੱਸ ਸਕੋ ਕਿ ਰੂਹ ਨੇ ਕਾਲਾ ਕੁੜਤਾ ਇਸ ਲਈ ਪਾਇਆ ਕਿ ਸਮਾਜ ਨੂੰ ਸੰਦੇਸ ਮਿਲ ਸਕੇ ਕਿ ਹਰ ਪਾਸੇ ਕਾਲਾ ਹਨ੍ਹੇਰਾ ਛਾ ਰਿਹਾ ਹੈ, ਬੇਸ਼ੱਕ ਕੋਈ ਵੀ ਪਾਰਟੀ, ਧਰਮ ਜਾਂ ਦੇਸ਼ ਦੀ ਗੱਲ ਕਰ ਲਵੋ, ਹਰ ਕੋਈ ਈਰਖਾ, ਲੜਾਈ ਅਤੇ ਪਾਪ ਦੀ ਦਲਦਲ ਵਿੱਚ ਇੰਨਾ ਡੂੰਘਾ ਧੱਸਦਾ ਜਾ ਰਿਹਾ ਹੈ ਕਿ ਉਸ ਵਿੱਚੋਂ ਇਸ ਪੂਰੇ ਹੀ ਸੰਸਾਰ ਨੂੰ ਬਾਹਰ ਕੱਢਣ ਲਈ ਪਰਮਾਤਮਾ ਵੀ ਹੱਥ ਖੜੇ ਕਰ ਦੇਵੇ। ਜਿਵੇਂ ਕਿਆਸਕਾਰੀਆਂ ਲਾਈਆਂ ਰਹੀਆਂ ਹਨ ਕਿ ਸੰਨ 2012 ਵਿੱਚ ਆਫਤਾਂ ਨਾਲ ਸਾਰਾ ਸੰਸਾਰ ਖਤਮ ਹੋ ਜਾਵੇਗਾ ਉਸ ਪਿੱਛੇ ਮੈਨੂੰ ਤਾਂ ਕੋਈ ਵਿਗਿਆਨੀ ਸੋਚ ਨਹੀ ਦਿਖਾਈ ਦਿੰਦੀ ਪਰ ਇੰਨਾ ਜਰੂਰ ਕਹਾਂਗਾ ਕਿ ਅੱਜ ਨਹੀ ਤਾ ਕੱਲ ਇਹ ਸਾਰਾ ਸੰਸਾਰ ਖਤਮ ਹੋ ਜਾਵੇ, ਆਪਣਾ ਗਲਾ ਆਪ ਘੋਟ ਕੇ ਉਨ੍ਹਾਂ ਜੰਜੀਰਾਂ ਨਾਲ ਜੋ ਬੀਮਾਰੀਆਂ ਫੈਲਾਉਂਦੀਆਂ ਹਨ ਅਤੇ ਫਿਰ ਮੋਤ ਦੇ ਰਸਤੇ ਤੇ ਲੈ ਜਾਦੀਆਂ ਹਨ, ਫਿਕਰ ਵੀ ਹੈ ਅਤੇ ਰੋਸ ਵੀ ਕਿ ਇਹ ਮਿਲਾਵਟ, ਇਹ ਸੋਚ ਸਾਨੂੰ ਉਸ ਖਾਤਮੇ ਵੱਲ ਜੋਰ ਲਗਾ ਕੇ ਖਿੱਚ ਰਹੀ ਹੈ। ਰੱਬ ਖੈਰ ਕਰੇ!
ਆਦਤ ਦੇ ਮੁਤਾਬਿਕ ਆਪਣੀ ਅਦਾਲਤ ਬਾਦਲ ਸਾਹਿਬ ਦੇ ਘਰ ਸਮਂੇ ਸਿਰ ਪੁੱਜ ਗਈ ਪਰ ਸਾਇਦ ਲੀਡਰ ਲੋਕ ਆਪਣੀ ਆਦਤ ਤੋਂ ਮਜਬੂਰ ਹੋਣ, ਮੈਨੂੰ ਕੁੱਝ ਸਮਾਂ ਇੰਤਜਾਰ ਕਰਨਾ ਪਿਆ, ਸੱਚ ਦੱਸਾਂ ਜਦੋਂ ਮੈਂ ਅਤੇ ਤੁਸੀਂ ਬਾਹਰਲੇ ਮੁਲਕਾਂ ਦੀਆਂ ਗੱਲਾਂ ਕਰਦੇ ਹੋ ਕਿ ਉ¤ਥੇ ਸਭ ਕੁੱਝ ਸਹੀ ਚਲ ਰਿਹਾ ਹੈ ਤਾ ਮੇਰੀ ਰੂਹ ਹੱਸਦੀ ਹੈ, ਕਿਉਂ, ਕਿਉਂਕਿ ਉ¤ਥੇ ਦੇ ਕਈ ਮੰਤਰੀ ਸਾਹਿਬਾਨਾਂ ਨਾਲ ਜਦੋਂ ਮੈਨੂੰ ਵਿਚਰਨ ਦਾ ਮੋਕਾ ਮਿਲਿਆ ਤਾਂ ਮਹਿਸੂਸ ਹੋਇਆ ਕਿ ਵਾਰਿਸ ਸ਼ਾਹ ਜੋ ਸਤਰਾਂ ਲਿਖ ਗਿਆ ਉਹਨਾਂ ਦੀ ਸੱਚਾਈ ਨੂੰ ਕੋਈ ਨਹੀਂ ਮਿਟਾ ਸਕਦਾ, ੂਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇੂ ਬਾਕੀ ਤੁਸੀ ਸਮਝਦਾਰ ਹੋ, ਅੰਦਾਜਾ ਲਗਾ ਹੀ ਲਿਆ ਹੋਣਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ, ਪਰ ਮੇਰੀ ਇੱਕ ਗੱਲ ਜ਼ਰੂਰ ਮੰਨ ਲਉ, ਬੇਸ਼ੱਕ ਇਸ ਦਿਲ ਦੀ ਸੁਣ ਲਉ ਪਰ ਕਦੇ-ਕਦੇ ਦਿਮਾਗ ਵੀ ਵਰਤ ਲਿਆ ਕਰੋ। ਕਿਉਂਕਿ ਮੇਰਾ ਆਪਣਾ ਇਹ ਭੈੜਾ ਚੰਦਰਾ ਜਿਹਾ ਦਿਲ ਮਂੈਨੂੰ ਕਈ ਵਾਰ ਰੁਆ ਚੁੱਕਿਆ ਹੈ, ਗਲਤੀਆਂ ਆਪ ਕਰਕੇ।
ਸ਼ੁਕਰ ਐ! ਬਾਦਲ ਸਾਹਿਬ ਨੂੰ ਸਮਾਂ ਮਿਲ ਹੀ ਗਿਆ ਆਪਣੀ ਅਦਾਲਤ ਵਿੱਚ ਆਉਣ ਦਾ ਪਰ ਇੱਕ ਗੱਲ ਆਖਾਂ, ਇਸ ਇਨਸਾਨ ਦੇ ਚਿਹਰੇ ਤੇ ਰੁਹਾਨੀਅਤ ਹੈ ਅਤੇ ਸਿਰਫ ਇਹ ਕਪੜੇ ਹੀ ਚਿੱਟੇ ਨਹੀਂ ਪਾਉਂਦਾ ਸ਼ਾਇਦ ਕੰਮ ਵੀ ਚੰਗੇ ਕਰਨੇ ਲੋਚਦਾ ਹੈ। ਮੇਰੇ ਵਾਂਗ ਨਹੀਂ ਕਿ ੂਦਿਲ ਵੀ ਕਾਲਾ ਤੇ ਕੁੜਤਾ ਵੀ ਕਾਲਾ ਤੇ…ੂ ਅੱਗੇ ਤੁਸੀਂ ਸਿਆਣੇ ਹੋ!
ਆਪਣੀ ਅਦਾਲਤ ਦੀਆਂ ਮੇਜ-ਕੁਰਸੀਆਂ ਲਗ ਰਹੀਆ ਹਨ, ਦੋ ਕੁ ਮਿੰਟ ਆਪਾਂ ਆਪਸ ਵਿੱਚ ਹੋਰ ਗੱਲਾਂ ਕਰ ਲਈਏ। ਮੈਂ ਨਾ ਤਾਂ ਆਪਣੇ ਆਪ ਤੇ ਵਿਸ਼ਵਾਸ਼ ਕਰਦਾ ਹਾਂ ਅਤੇ ਨਾ ਹੀ ਇੰਨਾਂ ਲੀਡਰਾਂ ਤੇ। ਕੁਝ ਸਮਾਂ ਪਹਿਲਾਂ ਸ. ਮਨਪ੍ਰੀਤ ਬਾਦਲ ਨਾਲ ਜਦੋਂ ਮੈਂਨੂੰ ਗੱਲਾਂ ਸਾਂਝੀਆਂ ਕਰਨ ਦਾ ਮੋਕਾ  ਮਿਲਿਆ ਤਾਂ ਮੈਂ ਉਹਨਾਂ ਨੂੰ ਇੱਕ ਪ੍ਰਸ਼ਨ ਪੁੱਛਿਆ ਅਤੇ ਉਹਨਾਂ ਨੇ ਉਸਦਾ ਉ¤ਤਰ ਵੀ ਦਿੱਤਾ ਪਰ ਮੈਂ ਆਪਣੀ ਕਲਮ ਦੀ ਛੋਹ ਨਾਲ ਉਸ ਉ¤ਤਰ ਨੂੰ ਅੱਖਰਾਂ ਦਾ ਰੂਪ ਨਾ ਦੇ ਸਕਿਆ ਕਿਉਂਕਿ ਉਸ ਦਿਨ ਵੀ ਅਤੇ ਅੱਜ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਇਹਨਾਂ ਰਾਜ ਨੇਤਾਵਾਂ ਵੱਲ ਉਂਗਲ ਕਰਨ ਵਾਲੇ ਅਸੀਂ ਲੋਕ ਕਿੰਨੇ ਕੁ ਇਮਾਨਦਾਰ ਹਾਂ। ਪਰ ਜੇਕਰ ਮੈਂ ਰੂਹ ਨੂੰ ਇੰਝ ਤੜਫਾਉਂਦਾ ਰਿਹਾ ਤਾਂ ਇਸ ਨੇ ਕੋਈ ਕਸਰ ਨਹੀਂ ਛੱਡਣੀ ਮੈਂਨੂੰ ਕਫਨ ਤੱਕ ਪਹੁੰਚਾਉਣ ਲਈ, ਮੈਂ ਉਹ ਪ੍ਰਸ਼ਨ ਤੇ ਉ¤ਤਰ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਤੁਸੀਂ ਸਭ ਜਾਣਦੇ ਹੋ ਕਿ ਲੀਡਰ ਦਾ ਕੀ ਮਤਲਬ ਹੈ। ਮੈਂ ਤਾਂ ਸੋਚਦਾ ਹਾਂ ਕਿ ਦੁਨੀਆਂ ਦੀ ਸਭ ਤੋਂ ਕਾਲੀ ਖੇਡ ਜੋ ਚਾਨਣ ਦੇ ਵਿੱਚ ਰਹਿ ਕੇ ਖੇਡੀ ਜਾਂਦੀ ਹੈ, ਰਾਜਨੀਤੀ ਹੀ ਹੈ। ਜੋ ਗੱਲਾਂ ਤੁਹਾਨੂੰ ਲੀਡਰ  ਕਰਨ ਲਈ ਕਹਿੰਦੇ ਹਨ ਸ਼ਾਇਦ ਉਹ ਆਪ ਕਦੇ ਨਾ ਕਰਦੇ ਹੋਣ, ਦੇਸ਼ ਕੋਈ ਵੀ ਹੋਵੇ ਅਤੇ ਪਾਰਟੀ ਕੋਈ ਵੀ। ਇਹੀ ਸ. ਮਨਪ੍ਰੀਤ ਬਾਦਲ ਜੋ ਪੁਕਾਰ-ਪੁਕਾਰ ਕੇ ਕਹਿ ਰਿਹਾ ਸੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਓ, ਤੁਸੀਂ ਜਾਣਦੇ ਹੋਂ ਕਿ ਉਸਦੇ ਬੱਚੇ ਕਿੱਥੇ ਪੜ੍ਹ ਰਹੇ ਸੀ? ਫੇਰ ਉਹੀ ਗੱਲ, ਤੁਸੀ ਸਮਝਦਾਰ ਬਹੁਤ ਹੋ, ਸੁਣਦੇ ਹੋ ਪਰ ਵਿਚਾਰਦੇ ਨਹੀਂ ਕਿਉਂਕਿ ਤੁਸੀਂ ਕਦੇ ਵੀ ਮਨੋਵਿਗਿਆਨਕ ਖੇਤਰ ਨੂੰ ਮੂਹਰੇ ਰੱਖ ਕੇ ਸੋਚਦੇ ਨਹੀਂ ਕਿ ਰਾਜਨੀਤੀ ਅਤੇ ਰਾਜਨਿਤਿਕ ਲੋਕ ਸਾਡੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਅਤੇ ਅਸੀਂ ਭੱਖਦੇ ਕੋਲਿਆਂ ਤੇ ਤੁਰ ਰਹੇ ਹਾਂ ਮਿਸ਼ਾਲ ਲੈ ਕੇ ਜੋ ਸ਼ਾਇਦ ਜਲਦੀ ਹੀ ਬੁੱਝ ਜਾਵੇ ਤੇ ਇਹ ਕੋਲੇ ਕਿਤੇ ਪੂਰੇ ਹੀ ਸ਼ਰੀਰ ਨੂੰ ਹੀ ਨਾ ਝੁਲਸ ਲੈਣ। ਅਦਾਲਤ ਦਾ ਸਾਰਾ ਬੰਦੋਬਸਤ ਹੋ ਗਿਐ, ਆਉ ਕਚਹਿਰੀ ਵਿੱਚ ਖੜ੍ਹਾ ਕਰੀਏ ਉਸ ਸਿਅਸਤਦਾਨ ਨੂੰ ਜਿਸਨੂੰ ਸਿਆਸਤ ਵਿਰਾਸਤ ਵਿਚ ਮਿਲੀ ਅਤੇ ਜਿਸਨੇ ਆਪਣੇ ਤਾਏ ਦੀ ਉਂਗਲੀ ਫੜ ਕੇ ਇਸ ਨਿਰਮੋਈ ਖੇਡ ਨੂੰ ਖੇਡਣਾ ਸ਼ੁਰੂ ਕੀਤਾ। ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਸਦਾ ਤਾਇਆ ਸਿਆਸਤ ਦਾ ਬਾਦਸਾਹ ਹੋਵੇ ਉਸਦੇ ਅੰਦਰ ਸਿਆਸਤ ਦੀ ਚਿੰਗਾਰੀ ਦਾ ਸੁਲਘਣਾ ਲਾਜਮੀ ਸੀ। ਸ. ਪ੍ਰਕਾਸ ਸਿੰਘ ਬਾਦਲ ਉਹ ਸਿਆਸਤਦਾਨ ਹੈ ਜਿਸਦਾ ਮੁਕਾਬਲਾ ਸ਼ਾਇਦ ਮਹਾਂਸ਼ਕਤੀਮਾਨ ਦੇਸ਼ ਅਮਰੀਕਾ ਦਾ ਰਾਸ਼ਟਰਪਤੀ ਵੀ ਨਾ ਕਰ ਸਕੇ, ਹਲੀਮੀ, ਗੁੱਸਾ, ਪਿਆਰ, ਜੋਸ਼, ਮੜਕ ਇਹ ਸਭ ਗੁਣ ਇਸਦੇ ਚਿਹਰੇ ਤੋਂ ਸਾਫ ਝਲਕਦੇ ਹਨ ਬੇਸ਼ੱਕ ਪੁੱਤਰ ਮੋਹ ਦੇ ਵਿੱਚ ਇਹ ਇਨਸਾਨ ਜਿਆਦਾ ਜਕੜਿਆ ਗਿਆ ਹੋਵੇ ਕਿਉਂਕਿ ਔਲਾਦ ਅੱਗੇ ਹਰ ਇਕ ਬਾਪ ਦਾ ਸਿਰ ਝੁੱਕ ਜਾਂਦੈ ਜਦੋਂ ਔਲਾਦ ਦੇ ਪੈਰ ਵਿੱਚ ਬਾਪ ਦੀ ਜੁੱਤੀ ਮੇਚ ਆਉਣ ਲੱਗੇ। ਮਨਪ੍ਰੀਤ ਬਾਦਲ ਨੇ ਵੀ ਸ਼ਾਇਦ ਬਚਪਨ ਵਿੱਚ ਤੋਤਲੀ ਆਵਾਜ ਵਿੱਚ ਕਿਹਾ ਹੋਵੇਗਾ, ੂਤਾਇਆ ਦੀ ਮੈਂ ਸਿਆਸਤ ਦੀ ਖੇਦ ਖੇਦਣੀ ਐ,ੂ ਚਲੋ ਅਦਾਲਤ ਦਾ ਸਮਾਂ ਸ਼ੁਰੂ ਹੋ ਗਿਆ।
? ਬਾਦਲ ਸਾਹਿਬ ਸਤਿ ਸ੍ਰੀ ਅਕਾਲ, ਗੱਲ ਉ¤ਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੋਂ ਮੁੱਕੀ ਸੀ, ਪਿਛਲੀ ਇੰਟਰਵਿਊ ਦੋਰਾਨ ਮੈਂ, ਤੁਹਾਨੂੰ ਕਿਹਾ ਸੀ ਕਿ ਮੈਂ ਅਤੇ ਮੇਰੇ ਪਾਠਕ ਦੁਆ ਕਰਦੇ ਹਨ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਕਦੇ ਨਾ ਕਦੇ ਜਰੂਰ ਬਿਰਾਜਮਾਨ ਹੋਵੋ ਤੇ ਤੁਹਾਡਾ  ਉ¤ੱਤਰ ਸੀ ਕਿ ਸਾਫ ਤੇ ਸਪੱਸ਼ਟ ਜੋ ਮੇਰੇ ਦਿਲ ਦੇ ਕੋਨੇ ਵਿਚਲੇ ਕਮਰੇ ਦਾ ਦਰਵਾਜਾ ਖੜਕਾਉਂਦਾ ਰਹਿੰਦਾ ਸੀ ੂਗੁਰਪ੍ਰੀਤ, ਲੱਤਾਂ, ਖਿੱਚਣ ਵਾਲੇ ਬਹੁਤ ਨੇ, ਜੇਕਰ ਮੈਂ ਖਜਾਨਾ ਮੰਤਰੀ ਦੀ ਕੁਰਸੀ ਤੇ ਹੀ ਟਿਕਿਆ ਰਹਾਂ ਤਾਂ ਮੇਰੇ ਲਈ ਖੁਸ਼ਨਸੀਬੀ ਵਾਲੀ ਗੱਲ ਹੋਵੇਗੀ ਤੇ ਅੱਜ ਮੈਨੂੰ ਫੇਰ ਮਨਪ੍ਰੀਤ ਬਾਦਲ ਦੀ ਉਹ ਗੱਲ ਯਾਦ ਆ ਗਈ ਅਤੇ ਮਹਿਸੂਸ ਹੋਇਆ ੂਚੜਦੇ ਸੂਰਜ ਨੂੰ ਹੋਣ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾੂ  ਅਤੇ ਅੱਜ ਜਿੱਥੇ ਕੁੱਝ ਸਮਾਂ ਪਹਿਲਾਂ ਰੋਣਕਾਂ ਲੱਗੀਆਂ ਰਹਿੰਦੀਆਂ ਸਨ, ਉ¤ਥੇ ਸੰਨਾਟਾ ਛਾਇਆ ਹੋਇਆ ਸੀ, ਪਰ ਦਿਲੋਂ ਸਲਾਮ ਹੈ ਉਸ ਲੀਡਰ ਨੂੰ ਜੋ ਬੇਸ਼ੱਕ ਇਸ ਗੱਲੋਂ ਸੂਝਵਾਨ ਨਾ ਹੋਵੇ ਕਿ ਉਸਨੇ ਰਾਜ ਤਿਆਗ ਦਿੱਤਾ ਪਰ ਇਸ ਲਈ ਵਧਾਈ ਦਾ ਪਾਤਰ ਜ਼ਰੂਰ ਹੈ ਕਿ ਉਸਦੀ ਲੜਾਈ ਮੇਰੇ ਅਤੇ ਤੁਹਾਡੇ  ਲਈ ਹੈ ਅਤੇ ਉਹ ਨੰਗੀ ਤਲਵਾਰ ਲੈ ਕੇ ਮੈਦਾਨ ਵਿਚ ਉਤਰ ਆਇਆ ਅਤੇ ਪੰਜਾਬ ਦੇ ਮੈਦਾਨ ਵਿਚ ਕਿੰਨੇ ਹੀ ਮਹਾਨ ਯੋਧਾ ਉਸਨੂੰ ਲਲਕਾਰ ਰਹੇ ਹਨ ਅਤੇ ਵੰਗਾਰ ਰਹੇ ਹਨ ਪਰ ਇਹ ਮਾਂ ਦਾ ਪੁੱਤ ਜਿੱਦੀ ਹੈ ਅਤੇ ਸ਼ਾਇਦ ਸਮਾਜ ਨੂੰ ਚਾਨਣ ਵੱਲ ਲੈ ਕੇ ਜਾਣ ਦੀ ਸੋਚ ਰੱਖਣ ਵਾਲਾ ਵੀ।
- ਗੁਰਪ੍ਰੀਤ, ਤੂੰ ਠੀਕ ਹੀ ਪੁੱਛਿਆ ਸੀ ਅਤੇ ਉਸ ਰੱਬ ਦੀ ਕਿਰਪਾ ਨਾਲ ਜਵਾਬ ਵੀ ਠੀਕ ਹੀ ਸੀ ਪਰ ਸੱਚ ਦੱਸਾਂ ਮਂੈਨੂੰ ਖਜਾਨਾ ਮੰਤਰੀ ਦੀ ਕੁਰਸੀ ਤੇ ਬੈਠਿਆਂ ਮੇਰੇ ਅਕਾਲੀ ਮਿੱਤਰਾਂ ਨੇ ਬਹੁਤ ਪਿਆਰ ਬਖਸ਼ਿਆ ਅਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਮੇਰੀ ਰੂਹ ਵੀ ਅਕਾਲੀ ਹੈ।
? ਬਾਦਲ ਸਾਹਿਬ ਠੀਕ ਹੈ ਤੁਹਾਡੀ ਰੂਹ ਵੀ ਅਕਾਲੀ ਹੈ ਅਤੇ ਸੱਚ ਪੁੱਛੋਂ ਤਾਂ ਮੈਂ ਸੋਚਦਾ ਹਾਂ ਕਿ ਤੁਹਾਨੂੰ ਸਿਆਸਤ ਸਿਖਾਉਣ ਵਾਲਾ ਜਾਦੂਗਰ ਸ. ਪ੍ਰਕਾਸ ਸਿੰਘ ਬਾਦਲ (ਮੌਜੂਦਾ ਮੁੱਖ ਮੰਤਰੀ, ਪੰਜਾਬ) ਤੁਹਾਡਾ ਤਾਇਆ ਹੈ ਪਰ ਅੱਜ ਤੁਹਾਡੀ ਰੂਹ ਨੂੰ ਕੀ ਹੋ ਗਿਆ ਹੈ ਜੋ ਇਹ ਬਗਾਵਤ ਤੇ ਉਤਰ ਆਈ ਹੈ।
- ਗੁਰਪ੍ਰੀਤ, ਉਹ ਇਨਸਾਨ ਹੀ ਕੀ ਜੋ ਅਹਿਸਾਨਾਂ ਲਈ ਕਿਸੇ ਦਾ ਸ਼ੁਕਰਗੁਜਾਰ ਨਾ ਹੋਵੇ। ਬਾਦਲ ਸਾਹਿਬ ਦੀ ਇਮਾਨਦਾਰੀ ਦਾ ਕਰਜ ਮੈਂ ਇਸ ਜਨਮ ਤਾਂ ਕੀ ਅਗਲੇ ਜਨਮ ਵਿੱਚ ਵੀ ਨਹੀਂ ਚੁਕਾ ਸਕਦਾ ਪਰ ਮੇਰੇ ਆਦਰਸ਼ ਸ਼ਾਇਦ ਕੁੱਝ ਵੱਖਰੇ ਹਨ, ਬੇਸ਼ੱਕ ਮੈਂ ਕਿਹੈ ਕਿ ਮੇਰੀ ਰੂਹ ਅਕਾਲੀ ਹੈ ਪਰ ਹੋ ਸਕਦਾ ਇਸ ਪਾਰਟੀ ਦੀਆਂ ਕੁਝ ਨਿਤੀਆਂ ਨਾਲ ਮੈਂ ਸਹਿਮਤ ਨਾ ਹੋਵਾਂ ਕਿਉਂਕਿ ਪਾਰਟੀ ਨੂੰ ਚਲਾਉਣ ਲਈ ਬਹੁਤ ਸਾਰੇ ਮੈਂਬਰਾਂ ਦੀ ਸਲਾਹ ਲਈ ਜਾਂਦੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਹਰ ਇੱਕ ਇਨਸਾਨ ਦੀ ਸੋਚ ਵੱਖਰੀ ਹੁੰਦੀ ਹੈ।
? ਮਨਪ੍ਰੀਤ ਜੀ, ਤੁਸੀਂ ਜਿਹੜੀ ਇਹ ਗੱਲ ਕਰਜੇ ਦੀ ਗੱਲ ਸੰਬੰਧੀ ਉਠਾਈ, 35000 ਕਰੋੜ ਰੁਪਏ ਦੀ ਤਾਂ ਉਸ ਸੰਬੰਧ ਵਿੱਚ ਜੋ ਇਹ ਕਾਂਵਾਂ-ਰੌਲੀ ਪਈ, ਕੀ ਇਹ ਸਮਾਜ ਨਾਲ ਇੱਕ ਭੱਦਾ ਮਜਾਕ ਨਹੀਂ ਮਹਿਸੂਸ ਹੁੰਦਾ? ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਹੀ ਨਹੀਂ ਅਤੇ ਤੁਸੀਂ ਆਪਣੇ ਤੌਰ ਤੇ ਕਰਜਾ ਮਾਫ ਕਰਵਾ ਲੈਣ ਦੀ ਖੁਸ਼ੀ ਮਨਾ ਰਹੇ ਹੋ ਜੋ ਸ਼ਾਇਦ ਸਰਕਾਰੀ ਕਾਗਜਾਂ ਵਿੱਚ ਕਿਤੇ ਵੀ ਦਰਜ ਨਹੀਂ ਅਤੇ ਤੁਸੀਂ ਕਈ ਵਾਰ ਖਜਾਨਾ ਮੰਤਰੀ ਭਾਰਤ ਨਾਲ ਇਸ ਸਬੰਧੀ ਗੱਲ ਵੀ ਕਰ ਚੁੱਕੇ ਸੀ ਅਤੇ ਕੁੱਝ ਸਰਤਾਂ ਤੇ ਉਹ ਕਰਜਾ ਮਾਫ ਕਰਨ ਲਈ ਹਾਂ-ਪੱਖੀ ਹੁੰਗਾਰਾ ਵੀ ਭਰ ਚੁੱਕੇ ਸਨ, ਇਸ ਸਾਰੇ ਘਟਨਾਕ੍ਰਮ ਤੇ ਚਾਨਣਾ ਪਾਓ।
- ਗੁਰਪ੍ਰੀਤ, ਗੱਲ ਇਹ ਹੈ ਕਿ ਮੈਂ ਆਪਣੇ ਪੰਜਾਬ ਦੀ ਜਨਤਾ ਨੂੰ ਦਿਲੋਂ ਪਿਆਰ ਕਰਦਾ ਹਾਂ ਅਤੇ ਮੇਰਾ ਮਕਸਦ ਕੁਰਸੀ ਹਾਸਿਲ ਕਰਕੇ ਇਸਤੇ ਬੈਠੇ ਰਹਿਣ ਦਾ ਨਹੀਂ ਸੀ ਸਗੋਂ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਆਪਣੇ ਪੰਜਾਬੀਆਂ ਲਈ ਭੱਜਿਆ। ਗੱਲ ਮੇਰੀ ਆਪਣੀ ਸੋਚ ਦੀ ਹੈ ਕਿ ਪੰਜਾਬ ਦਾ 35,000 ਕਰੋੜ ਦਾ ਕਰਜਾ ਮਾਫ ਕਰਨ ਲਈ ਭਾਰਤ ਰਜਾਮੰਦ ਸੀ ਪਰ ਕੁੱਝ ਸਰਤਾਂ ਤੇ, ਜੋ ਮੈਂਨੂੰ ਮਨਜੂਰ ਸਨ ਆਪਣੇ ਪੰਜਾਬੀਆਂ ਦੀ ਭਲਾਈ ਲਈ ਜਿਵੇਂ ਸਬਸਿਡੀਆਂ ਤੇ ਰੋਕ ਅਤੇ ਮੇਰੇ ਮੁਤਾਬਕ ਸਬਸਿਡੀਆਂ ਲਾ ਕੇ ਪੰਜਾਬ ਨੂੰ ਖੁਸਹਾਲ ਨਹੀ ਬਣਾਇਆ ਜਾ ਸਕਦਾ, ਤੁਸੀਂ ਸੁਣਿਆ ਹੋਵੇਗਾ ਕਿ ਕਰਜਾ ਤਾਂ ਪੀੜ੍ਹੀਆਂ ਹੀ ਖਤਮ ਕਰ ਦਿੰਦਾ ਹੈ ਅਤੇ ਮੈਂ ਇਸ ਕਰਜੇ ਤੋਂ ਤੁਹਾਨੂੰ ਨਿਜਾਤ ਦਿਵਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਸੀ ਅਤੇ ਇਹ ਭਾਣਾ ਵਾਪਰ ਗਿਆ, ਰੱਬ ਖੈਰ ਕਰੇ!
? ਬਾਦਲ ਸਾਹਿਬ, ਜੇਕਰ ਤੁਹਾਡੀ ਸੋਚ ਸੁਰੂ ਤੋਂ ਹੀ ਅਕਾਲੀ ਪਾਰਟੀ ਨਾਲ ਮੇਲ ਨਹੀਂ ਸੀ ਖਾਂਦੀ ਤਾਂ ਤੁਸੀਂ ਇਸ ਪਾਰਟੀ ਨੂੰ ਹੀ ਕਿਉਂ ਚੁਣਿਆ ਅਤੇ ਜੇਕਰ ਇਹ ਤੁਹਾਡੀ ਰੂਹ ਸੀ ਤਾਂ ਤੁਸੀਂ ਆਪਣੀ ਰੂਹ ਨੂੰ ਕਿਸੇ ਵੀ ਕੀਮਤ ਤੇ ਆਪਣੇ ਤੋਂ ਅਲੱਗ ਕਿਉਂ ਹੋਣ ਦਿੱਤਾ।
- ਸੇਖੋਂ, ਅਕਾਲੀ ਦਲ ਮੇਰੀ ਰੂਹ ਹੈ ਅਤੇ ਰਹੇਗੀ ਅਤੇ ਮੈਂ ਇਸਨੂੰ ਅਲੱਗ ਕਰਨ ਲਈ ਕਦੇ ਵੀ ਨਹੀ ਸੋਚਿਆ। ਤੁਸੀਂ ਮੇਰੀ ਇੱਕ ਗੱਲ ਸਮਝੋ, ਕਿ ਬਾਪ ਨੂੰ ਜੇਕਰ ਪੁੱਤ ਘਰ ਤੋਂ ਅਲੱਗ ਕਰ ਦੇਵੇ ਤਾਂ ਕਿ ਪੁੱਤ ਕਪੁੱਤ ਬਣ ਜਵੇਗਾ, ਨਹੀਂ, ਇਸਦਾ ਕਾਰਣ ਬਾਪ ਤੇ ਪੁੱਤ ਦੀ ਸੋਚ ਦਾ ਵੱਖਰਾਪਣ ਹੈ, ਹੋ ਸਕਦਾ ਹੈ, ਜਾਂ ਦੁਨੀਆਂ ਕਹੇ ਕਿ ਬਾਪ ਤੇ ਪੁੱਤ ਦੀ ਕਿਸੇ ਕਾਰਨ ਜਿਆਦਾ ਦੇਰ ਨਹੀ ਨਿਭੀ।
- ਪਰ ਮਨਪ੍ਰੀਤ ਜੀ, ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਅਕਾਲੀ ਮਿੱਤਰਾਂ ਤੋਂ ਬਹੁਤ ਪਿਆਰ ਮਿਲਿਆ ਪਰ ਮੈਂ ਤਾਂ ਅੱਜ ਵੀ ਵੇਖ ਰਿਹਾ ਹਾਂ ਜਿੰਨ੍ਹਾਂ ਨੇ ਤੁਹਾਡਾ ਪੱਲਾ ਫੜਿਆ ਉਹਨਾਂ ਵਿੱਚੋਂ ਇੱਕ ਤਾਂ ਕੁੱਝ ਘੰਟਿਆ ਦਾ ਹੀ ਮਹਿਮਾਨ ਸੀ ਅਤੇ ਜੇਕਰ ਸੂਝਵਾਨ ਲੋਕਾਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਅੱਜ ਤੁਹਾਡੇ ਨਾਲ ਖੜ੍ਹਾ ਇਕ ਅਕਾਲੀ ਤੁਹਾਡਾ ਰਿਸ਼ਤੇਦਾਰ ਹੈ ਅਤੇ ਦੂਸਰਾ ਸਰਕਾਰ ਦੇ ਵਿੱਚ ਮੋਜੂਦ ਕਿਸੇ ਸਿਆਸਤਦਾਨ ਨਾਲ ਮੱਤ-ਭੇਦ ਹੋਣ ਕਾਰਨ ਤੁਹਾਡੇ ਖੇਮੇ ਵਿੱਚ ਆ ਵੜਿਆ ਹੈ, ਇਸ ਬਾਰੇ ਕੀ ਕਹੋਗੇ?
- ਦੇਖੋ ਗੁਰਪ੍ਰੀਤ, ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਕਿਸੇ ਨੂੰ ਘਰੋਂ ਬਲਾਉਣ ਨਹੀਂ ਗਿਆ, ਜੋ ਆਇਆ ਉਸਨੂੰ ਉਜੀ ਆਇਆਂ ਨੂੂੰ ਕਿਹਾ ਅਤੇ ਜੋ ਚਲਾ ਗਿਆ ਉਸਨੂੰ ਉਜੀ ਗਿਆ ਨੂੂੰ ਕਿਹਾ, ਬਾਕੀ ਇੱਕ ਸੰਤ ਮਹਾਰਾਜ ਜੋ ਆਏ ਸੀ ਉਹ ਕੁੱਝ ਦੇਰ ਬਾਅਦ ਮੇਰਾ ਸਾਥ ਛੱਡ ਗਏ, ਸ਼ਾਇਦ ਮੈਂ ਸੋਚਦਾ ਹਾਂ ਕਿ ਪੈਸਾ ਮਹਾਨ ਹੈ ਤੇ ਤੁਸੀਂ ਵੀ ਸਮਝਦਾਰ ਹੋ, ਤੇ ਮੇਰੇ ਪੰਜਾਬੀ ਵੀਰ ਵੀ ਗੱਲ ਨੂੰ ਸਮਝ ਗਏ ਹੋਣਗੇ।
? ਮਨਪ੍ਰੀਤ ਬਾਦਲ ਜੀ, ਤੁਸੀਂ ਕਿਹਾ ਸੀ ਕਿ ਤੁਹਾਡੇ ਫੋਨ ਟੈਪ ਹੁੰਦੇ ਰਹੇ ਅਤੇ ਤੁਹਾਡੀ ਸਰਕਾਰੀ ਰਿਹਾਇਸ਼ ਦੇ ਆਲੇ-ਦੁਆਲੇ ਵੀ ਖਬਰਚੀ ਘੁੰਮਦੇ ਰਹੇ, ਕਿਤੇ ਇਹ ਡਰਾਮੇਬਾਜੀ ਤੁਸੀਂ ਸ਼ੌਹਰਤ ਹਾਸਿਲ ਕਰਨ ਲਈ ਤਾਂ ਨਹੀਂ ਕੀਤੀ ਅਤੇ ਕੀ ਤੁਹਾਡੇ ਕੋਲ ਇਸ ਗੱਲ ਦਾ ਕੋਈ ਪੱਕਾ ਸਬੂਤ ਹੈ।
- ਗੁਰਪ੍ਰੀਤ, ਇੱਥੇ ਬਹੁਤ ਸਾਰੇ ਲੋਕਾਂ ਦੇ ਫੋਨ ਟੈਪ ਹੁੰਦੇ ਰਹਿੰਦੇ ਹਨ ਅਤੇ ਮੈਂ ਇਹ ਮਹਿਸੂਸ ਇਸ ਲਈ ਕੀਤਾ ਕਿਉਂਕਿ  ਮੈਂ ਗਵਰਨਰ ਸਾਹਿਬ ਨੂੰ ਆਪਣੀ ਸੀਟ ਛੱਡਣ ਬਾਰੇ ਜੋ ਜਾਣਕਾਰੀ ਦਿੱਤੀ ਸੀ ਉਹ ਮੇਰੇ ਭਾਈ ਸਾਹਿਬ ਨੂੰ ਪਤਾ ਲਗ ਚੁੱਕੀ ਸੀ। (ਰੂਹ ਦੀ ਅਦਾਲਤ ਨੂੰ ਮਨਪ੍ਰੀਤ ਬਾਦਲ ਦਾ ਇਹ ਉ¤ਤਰ ਕੋਈ ਸੂਝਵਾਨ ਵਿਅਕਤੀ ਦੁਆਰਾ ਦਿੱਤਾ ਗਿਆ ਜਵਾਬ ਮਹਿਸੂਸ ਨਹੀ ਹੋਇਆ ਅਤੇ ਅਦਾਲਤ ਨੇ ਕਿਹਾ ਕਿ ਹੋ ਸਕਦਾ ਹੈ ਗਵਰਨਰ  ਸਾਹਿਬ ਨੇ …।
? ਬਾਦਲ ਸਾਹਿਬ, ਜਿਸ ਤਰ੍ਹਾਂ ਤੁਹਾਡੀ ਚਰਚਾ ਹੁੰਦੀ ਰਹਿੰਦੀ ਹੈ ਕਿ ਤੁਸੀਂ ਆਪ ਗੱਡੀ ਚਲਾ ਕੇ ਘੁੰਮਦੇ ਰਹਿੰਦੇ ਹੋ, ਬਿਨਾ ਅੰਗ-ਰੱਖਿਅਕਾਂ ਦੇ ਅਤੇ ਮੈਨੂੰ ਮੇਰੇ ਕਿਸੇ ਮਿੱਤਰ ਨੇ ਦੱਸਿਆ ਕਿ ਤੁਸੀਂ ਇੱਕ ਵਾਰ ਇੱਕਲੇ ਹੀ ਗੱਡੀ ’ਚੋਂ ਉਤਰੇ ਤੇ ਬੰਨੂੜ੍ਹ ਦੇ ਕਿਸੇ ਛੋਟੇ ਜਿਹੇ ਹੋਟਲ ਵਿਚ ਬੈਠ ਕੇ ਲੱਸੀ ਦਾ ਆਨੰਦ ਮਾਣਿਆ, ਖਜਾਨਾ ਮੰਤਰੀ, ਪੰਜਾਬ ਹੁੰਦਿਆਂ ਅਤੇ ਜੇਕਰ ਤੁਸੀ ਫੋਨ ਟੈਪ ਜਾਂ ਤੁਹਾਡੀਆਂ ਖਬਰਾਂ ਬਾਹਰ ਜਾਣ ਦੀ ਗੱਲ ਕਹੀ ਤਾਂ ਹੁਣ ਤੁਸੀ ਜਦੋਂ ਜੰਗ ਦਾ ਬਿਗੁਲ ਵਜਾ ਦਿੱਤਾ ਤੁਹਾਨੂੰ ਕੀ ਭਰੋਸਾ ਹੈ ਕਿ ਅੱਜ ਆਪਣੀਆਂ ਗੱਲਾਂ ਉ¤ਥੇ ਤੱਕ ਨਹੀਂ ਪਹੁੰਚਣਗੀਆਂ, ਤੁਹਾਡੇ ਫੋਨ ਟੈਪ ਨਹੀਂ ਹੋਣਗੇ ਜਾਂ ਫਿਰ ਤੁਹਾਡੀ ਜਾਨ ਨੂੰ ਖਤਰਾ ਨਹੀਂ ਹੋਵੇਗਾ।
- ਗੁਰਪ੍ਰੀਤ, ਮੈਂ ਉਸ ਗੱਲ ਤੋਂ ਉਸ ਵੇਲੇ ਵੀ ਨਹੀਂ ਸੀ ਡਰਿਆ ਜਦੋਂ ਮੇਰੇ ਫੋਨ ਟੈਪ ਹੋ ਰਹੇ ਸਨ ਅਤੇ ਮੇਰੀਆਂ ਗੱਲਾਂ ਕੋਈ ਸੁਣ ਰਿਹਾ ਸੀ ਅਤੇ ਜਾਂ ਫਿਰ ਮੇਰੀ ਜਾਨ ਜਾਣ ਤੋਂ ਮੈਂ ਡਰਦਾ ਸੀ ਕਿਉਂਕਿ ਇਹ ਸਭ ਉਸ ਪਰਮਾਤਮਾ ਦੇ ਹੱਥ ਹੈ, ੂਜਾਕੋ ਰਾਖੇ ਸਾਈਂਆਂ ਮਾਰ ਸਕੈ ਨਾ ਕੋਇੂ ਬਾਕੀ ਜੇਕਰ ਮੇਰੀਆਂ ਆਦਤਾਂ ਅਤੇ ਮੇਰੀ ਸੋਚ ਨੂੰ ਕੋਈ ਡਰਾਮਾ ਸਮਝਦਾ ਹੈ ਤਾਂ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ।
? ਮਨਪੀਤ ਜੀ, ਕੁੱਝ ਗੱਲਾਂ ਜੋ ਸਾਡੀ ਅਦਾਲਤ ਵਿੱਚ ਹੋ ਰਹੀਆਂ ਹਨ ਸ਼ਾਇਦ ਉਹਨਾਂ ਦੀ ਆਵਾਜ ਤੁਹਾਡੇ ਕੰਨਾਂ ਤੱਕ ਵੀ ਪਹੁੰਚ ਰਹੀ ਹੋਵੇਗੀ ਕਿ ਕੋਈ ਕਹਿ ਰਿਹਾ ਹੈ ਕਿ ਤੁਹਾਡੇ ਤਾਇਆ ਜੀ ਨੇ ਤੁਹਾਨੂੰ ਫੇਰ ਗੱਲਵੱਕੜੀ ਪਾ ਲੈਣੀ ਹੈ ਅਤੇ ਕੋਈ ਕਹਿ ਰਿਹਾ ਕਿ ਮਨਪ੍ਰੀਤ ਬਾਦਲ ਦੀ ਖਿੱਚੀ ਹੋਈ ਲਕੀਰ ਨੂੰ ਕੋਈ ਪਾਰ ਨਹੀਂ ਕਰ ਸਕਦਾ ਪਰ ਸੱਚ ਦੱਸਣਾ ਜੇਕਰ ਤੁਹਾਡੇ ਪਿਤਾ ਜੀ ਜੋ ਸ. ਪ੍ਰਕਾਸ਼ ਸਿੰਘ ਬਾਦਲ ਦੀ ਜਿੰਦ ਜਾਨ ਹਨ ਅਤੇ ਬਾਦਲ ਸਾਹਿਬ ਵੀ ਇਹੋ ਕਹਿ ਰਹੇ ਹਨ ਕਿ ਉਹਨਾਂ ਨਾਲੋਂ ਤੁਹਾਡੇ ਪਿਤਾ ਜੀ ਰਾਜਨੀਤੀ ਦੀ ਸੂਝ ਜਿਆਦਾ ਰੱਖਦੇ ਹਨ, ਜੇਕਰ ਉਹ ਕਹਿਣ ਕਿ ਦੁਆਰਾ ਸੱਭ ਭੁੱਲ ਕੇ ਉਸੇ ਕੁਰਸੀ ਤੇ ਆ ਬੈਠੋ, ਤਾਂ…।
- ਗੁਰਪ੍ਰੀਤ ਸੇਖੋਂ ਸਾਹਿਬ, ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕਰ ਰਹੇ ਜਾਂ ਫਿਰ ਤੁਸੀਂ ਸ਼ਾਇਦ ਸਮਝਣਾ ਹੀ ਨਹੀਂ ਚਾਹੁੰਦੇ। ਇਹ ਰਸਤਾ ਮੈਂ ਆਪਣੇ ਖਾਤਰ ਨਹੀਂ ਸਗੋਂ ਆਪਣੇ ਪਿਆਰੇ ਪੰਜਾਬੀਆਂ ਦੀ ਖਾਤਰ ਚੁਣਿਆ ਹੈ ਜੋ ਸਭ ਰਿਸ਼ਤੇ-ਨਾਤਿਆਂ ਤੋਂ ਉ¤ਪਰ ਹੈ ਇਸ ਲਈ ਮੈਂ ਹਰ ਇੱਕ ਸ਼ੈਅ ਕੁਰਬਾਨ ਕਰਨ ਲਈ ਤਿਆਰ-ਬਰ-ਤਿਆਰ ਖੜ੍ਹਾ ਹਾਂ।
? ਕੁਰਬਾਨੀ ਤੋਂ ਇੱਕ ਗੱਲ ਯਾਦ ਆ ਗਈ ਬਾਦਲ ਸਾਹਿਬ ਤੁਸੀਂ ਪਿੱਛੇ ਜਿਹੇ ਕਿਤੇ ਗੁਰੂਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਜਾ ਰਹੇ ਸੀ ਜਾ ਕੋਈ ਰਾਜਨਿਤਿਕ ਰੈਲੀ ਸੀ ਤਾਂ ਤੁਹਾਨੂੰ ਉ¤ਥੇ ਅੰਦਰ ਜਾਣ ਨਹੀਂ ਦਿੱਤਾ ਗਿਆ। ਕੀ ਇਹ ਗੁਰੂਦੁਆਰੇ, ਮੰਦਰ, ਮਸਜਿਦ ਅਤੇ ਗਿਰਜਾਘਰ ਇਹਨਾ ਸਿਆਸਤਦਾਨਾਂ ਦੀਆਂ ਜਾਗੀਰਾਂ ਹਨ।
- ਸੇਖੋਂ ਸਾਹਿਬ, ਤੁਸੀਂ ਜਾਣਦੇ ਹੋ ਕਿ ਹਰ ਇੱਕ ਸਥਾਨ ਉਸ ਪਰਮਾਤਮਾ ਦਾ ਹੈ ਅਤੇ ਜੋ ਲੋਕ ਅਜਿਹਾ ਕਰ ਰਹੇ ਹਨ ਉਹ ਪਰਮਾਤਮਾ ਦੇ ਦਰਬਾਰ ਵਿੱਚ ਕਸੂਰਵਾਰ ਹਨ।
? ਬਾਦਲ ਸਾਹਿਬ, ਸੱਚ ਦੱਸਾਂ, ਸਾਡੀ ਅਦਾਲਤ ਨੂੰ ਤਾਂ ਹੁਣ ਮਹਿਸੂਸ ਹੋਣ ਲੱਗਿਆ ਹੈ ਕਿ ਇਹ ਸਾਰੀਆਂ ਪਾਰਟੀਆਂ ਰਲ-ਮਿਲ ਕੇ ਰਾਜ ਭੋਗਦੀਆਂ ਹਨ ਅਤੇ ਵਿਚਾਰੀ ਭੋਲੀ-ਭਾਲ਼ੀ ਜਨਤਾ ਪਿੱਸਦੀ ਹੈ ਇਹਨਾਂ ਦੀ ਚੱਕੀ ਵਿੱਚ। ਜਿਸ ਤਰ੍ਹਾਂ ਅੱਜ ਦਾ ਦੌਰ ਚਲ ਰਿਹਾ ਹੈ ਉਸ ਵਿਚ ਤਾਂ ਇਹ ਝਲਕਦਾ ਮਹਿਸੂਸ ਹੁੰਦਾ ਹੈ ਕਿ ਪੰਜ ਸਾਲ ਅਕਾਲੀ ਰਾਜ ਕਰਨਗੇ ਅਤੇ ਪੰਜ ਸਾਲ ਕਾਂਗਰਸ। ਤੁਸੀ ਕੀ ਸੋਚਦੇ ਹੋ ਕਿ ਇਹ ਕਿੱਥੋਂ ਤੱਕ ਸੱਚ ਹੈ।
- ਗੁਰਪ੍ਰੀਤ, ਇਸ ਬਾਰੇ ਮੈਨੂੰ ਕੁੱਝ ਨਹੀਂ ਪਤਾ। (ਚਿਹਰੇ ਤੇ ਸਾਫ ਨਿਸ਼ਾਨ ਝੂਠ ਦੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਘਰ ਵਿੱਚ ਰਹਿ ਕੇ ਅਸੀਂ ਕਹੀਏ ਕਿ ਪਤਾ ਨਹੀ ਘਰ ਦੀਆਂ ਕੰਧਾਂ ਨੂੰ ਕਿਹੜਾ ਰੰਗ ਹੋਇਆ ਹੈ। ਮੈਂ ਵੀ ਸੋਚਿਆ, ਮਰਜੀ ਹੈ ਬਾਦਲ ਸਾਹਿਬ, ਹੋ ਤਾਂ ਤੁਸੀਂ ਵੀ ਨੇਤਾ ਹੀ, ਮੁਖੋਟੇ ਦੇ ਵਿੱਚ ਲੁੱਕਿਆ ਹੋਇਆ ਇਕ ਇਨਸਾਨ।
? ਮਨਪ੍ਰੀਤ ਬਾਦਲ ਜੀ, ਤੁਸੀਂ ਅਕਾਲੀ ਦਲ ਦੇ ਸਿਰ ਦਾ ਤਾਜ ਰਹਿ ਚੁੱਕੇ ਹੋ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਅਤੇ ਸ. ਸੁਖਬੀਰ ਸਿੰਘ ਬਾਦਲ ( ਉ¤ਪ ਮੁੱਖ ਮੰਤਰੀ, ਪੰਜਾਬ) ਦੀ ਖੱਬੀ ਬਾਂਹ ਅਤੇ ਮੈਂ ਕੁੱਝ ਭਰੋਸੇਯੋਗ ਸੂਤਰਾਂ ਤੋਂ ਸੁਣਿਆ ਹੈ ਕਿ ਸਿਆਸਤ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੁਸੀਂ ਦੋਨੋਂ ਭਰਾਵਾਂ ਨੇ ਜਿਆਦਾਤਰ ਸਮਾਂ ਇੱਕਠੇ ਗੁਜਾਰਿਆ ਹੈ। ਲੋਕਾਂ ਦੀ ਦੱਬੀ ਜਿਹੀ ਇਸ ਆਵਾਜ ਵਿੱਚ ਕਿੱਥੋਂ ਤੱਕ ਸੱਚਾਈ ਹੈ ਕਿ ਕਾਂਗਰਸ ਨੇ ਬਠਿੰਡੇ ਵਾਲੀ ਐਮ.ਪੀ ਸੀਟ ਅਕਾਲੀਆਂ ਲਈ ਛੱਡ ਦਿੱਤੀ ਅਤੇ ਅਕਾਲੀਆਂ ਨੇ ਪਟਿਆਲੇ ਦੀ ਐਮ.ਪੀ. ਸੀਟ ਕਾਂਗਰਸੀਆਂ ਨੂੰ ਦੇ ਦਿੱਤੀ।
- ਮੈਂਨੂੰ ਇਸ ਗੱਲ ਦੀ ਕੋਈ ਸਮਝ ਨਹੀ। ਗੁਰਪ੍ਰੀਤ, ਤੁਸੀਂ ਜਾਣਦੇ ਹੋ ਕਿ ਲੋਕਤੰਤਰ ਹੈ ਤਾਂ ਲੋਕ ਕੁੱਝ ਵੀ ਕਹਿ ਸਕਦੇ ਹਨ ਪਰ ਮੈਂ ਕੁਝ ਨਹੀਂ ਕਹਾਂਗਾ। (ਕੁੱਝ ਗੱਲਾਂ ਤੇ ਜਦੋਂ ਮਨਪ੍ਰੀਤ ਬਾਦਲ ਸਾਹਿਬ ਚੁੱਪ ਵੱਟ ਰਹੇ ਸਨ ਤਾਂ ਰਾਜਨੀਤੀ ਦੀ ਬਦਬੂ ਆ ਰਹੀ ਸੀ ਅਤੇ ਉਹਨਾਂ ਦਾ ਅਸੂਲਾਂ ਤੇ ਚੱਲਣ ਵਾਲਾ ਵਾਅਦਾ ਕੁੱਝ ਜਿਆਦਾ ਪੱਕਾ ਨਹੀ ਸੀ ਲੱਗ ਰਿਹਾ ਜਾਂ ਫਿਰ ਉਹ ਕੁਰਬਾਨੀ ਤੋਂ ਡਰ ਰਹੇ ਸਨ, ਰੱਬ ਜਾਣਦੈ…।
? ਬਾਦਲ ਸਾਹਿਬ, ਜੇਕਰ ਤੁਹਾਨੂੰ ਇੰਨਾਂ ਭਰੋਸਾ ਹੈ ਕਿ ਤੁਸੀਂ ਜਨਤਾ ਦੇ ਹਰਮਨ ਪਿਆਰੇ ਨੇਤਾ ਹੋ ਅਤੇ ਗਿੱਦੜਬਾਹਾ ਦੇ ਲੋਕਾਂ ਨੇ ਤੁਹਾਡੇ ਕੰਮਾਂ ਕਾਰਨ ਤੁਹਾਨੂੰ ਜਿਤਾਇਆ ਹੈ ਤਾਂ ਤੁਸੀਂ ਇਹ ਐਲਾਨ ਕਿਉਂ ਨਹੀਂ ਕਰਦੇ ਕਿ ਤੁਸੀਂ ਦੁਆਰਾ ਉਸ ਖੇਤਰ ਤੋਂ ਚੋਣ ਲੜਨ ਲਈ ਤਿਆਰ ਹੋ ਪਰ ਆਮ ਜਨਤਾ ਅਤੇ ਕੁੱਝ ਲੋਕਾਂ ਦੀ ਇਹ ਆਮ ਰਾਏ ਰਹੀ ਹੈ ਕਿ ਹਰ ਇੱਕ ਲੀਡਰ ਪਾਰਟੀ ਦੇ ਨਾਂ ਤੇ ਜਿੱਤਦਾ ਹੈ ਨਾ ਕਿ ਆਪਣੇ ਦਮ ਤੇ।
- ਗੁਰਪ੍ਰੀਤ ਸੇਖੋਂ, ਥੋੜਾ ਸਬਰ ਕਰੋ ਅਤੇ 14 ਨਵੰਬਰ ਦੀ ਉਡੀਕ ਕਰੋ, ਅੰਮ੍ਰਿਤਸਰ ਵਿੱਚ ਇਕੱਠੇ ਹੋਵਾਂਗੇ ਤੇ ਫੇਰ ਐਲਾਨ ਕਰਾਂਗੇ, ਜੋ ਕਰਨਾ ਹੈ।
? ਬਾਦਲ ਸਾਹਿਬ, ਇੱਕ ਗੱਲ ਹੋਰ ਤੁਸੀਂ ਆਪਣੀ ਰੈਲੀ ਲਈ 14 ਨਵੰਬਰ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ  ਦਿਨ ਵਾਲੇ ਦਿਨ ਨੂੰ ਕਿਉਂ ਚੁਣਿਐ, ਤੁਸੀਂ ਕੋਈ ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਦਿਨ ਵੀ ਚੁਣ ਸਕਦੇ ਸੀ, ਮਨਪ੍ਰੀਤ ਜੀ, ਕਿਤੇ ਇਹ ਸੰਦੇਸ਼ ਤਾਂ ਨਹੀਂ ਕਿ…।
- ਗੁਰਪ੍ਰੀਤ, ਸੱਚ ਦੱਸਾਂ ਮੈਂਨੂੰ ਨਹੀਂ ਪਤਾ ਸੀ ਕਿ ਇਸ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ (ਮੈਨੂੰ ਫੇਰ ਸਾਡੇ ਦੇਸ਼ ਦੇ ਨੇਤਾਵਾਂ ਦੀ ਯਾਦ ਆ ਗਈ ਕਿ ਇੰਝ ਹੋ ਸਕਦਾ ਹੈ ਕਿ ਸਾਬਕਾ ਖਜਾਨਾ ਮੰਤਰੀ, ਪੰਜਾਬ ਨੂੰ ਇਸ ਤਾਰੀਖ ਤੇ ਇਸ ਮਹੱਤਤਾ ਦਾ ਗਿਆਨ ਨਾ ਹੋਵੇ, ਬਾਕੀ ਤੁਸੀਂ…) ਗੁਰਪ੍ਰੀਤ, ਗੱਲ ਇਹ ਹੈ ਕਿ ਇਸ ਦਿਨ ਐਤਵਾਰ ਹੈ ਅਤੇ ਦੂਸਰੀ ਗੱਲ ਅਸੀਂ ਇਹ ਸਥਾਨ ਇਸ ਲਈ  ਚੁਣਿਆ ਕਿਉਂਕਿ ਇਹ ਧਰਤੀ ਕੁਰਬਾਨੀਆਂ ਵਾਲੀ ਹੈ ਅਤੇ ਤੀਸਰੀ ਗੱਲ ਇਹ ਹੈ ਕਿ ਪਿਛਲੀ 13 ਤਾਰੀਖ ਨੂੰ ਮੈਨੂੰ ਇੱਕ ਨਵਾਂ ਰਸਤਾ ਚੁਣਨਾ ਪਿਆ। (ਮਨਪ੍ਰੀਤ ਬਾਦਲ ਦੀ ਇਹ ਗੱਲ ਤੱਥਾਂ ਤੇ ਆਧਾਰਿਤ ਨਹੀਂ ਲੱਗੀ ਬਾਕੀ ਫੈਸਲਾ ਤੁਸੀਂ ਕਰਨਾ ਹੈ। 14 ਨਵੰਬਰ ਵੀ ਆ ਗਈ ਹੈ ਅਤੇ ਵਕਤ ਦੀ ਰਫਤਾਰ ਵੀ ਬਹੁਤ ਤੇਜ ਹੈ, ਇਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ।
ਰੂਹ ਦੀ ਅਦਾਲਤ ਦਾ ਸਮਾਂ ਖਤਮ ਹੋਇਆ ਅਤੇ ਅਸੀਂ ਮਹਿਸੂਸ ਕੀਤਾ ਕਿ ਜੇਕਰ ਇਹ ਸਿਆਸਤਦਾਨ ਚਿੱਟੇ ਕੱਪੜੇ ਪਾ ਕੇ ਕਾਲੇ ਕੰਮ ਕਰ ਰਹੇ ਹਨ ਤਾਂ ਇਹਨਾਂ ਨੂੰ ਆਪਣੇ ਕੱਪੜਿਆਂ ਦਾ ਰੰਗ ਬਦਲ ਲੈਣਾ ਚਾਹੀਦਾ ਹੈ ਅਤੇ ਆਪਣੇ  ਕਾਲੇ ਕਾਰਨਾਮਿਆਂ ਵਾਂਗ ਕਾਲਾ ਭੇਸ਼ ਧਾਰਨ ਕਰ ਲੈਣਾ ਚਾਹੀਦਾ ਹੈ। ਸ. ਮਨਪ੍ਰੀਤ ਬਾਦਲ ਨੂੰ ਵੀ ਰੂਹ ਦੀ ਅਦਾਲਤ ਤਾਕੀਦ ਕਰਦੀ ਹੈ ਕਿ ਉਹ ਚਿੱਟੇ ਕੱਪੜਿਆਂ ਵਿੱਚ ਬੇਸ਼ੱਕ ਜੱਚਦਾ ਹੈ ਪਰ ਅਸਲੀ ਕੰਮ ਹੈ ਸਮਾਜ ਨੂੰ ਸੇਧ ਦੇਣ ਦਾ ਅਤੇ ਉਮੀਦ ਕਰਦੇ ਹਾਂ ਕਿ ਮਨਪ੍ਰੀਤ ਬਾਦਲ 14 ਨਵੰਬਰ 2010 ਨੂੰ ਇੱਕ ਇਤਿਹਾਸਕ ਦਿਨ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਸ ਤਾਰੀਖ ਨੂੰ ਸਦੀਆਂ ਤੱਕ ਯਾਦ ਰੱਖਿਆ ਜਾ ਸਕੇ ਅਤੇ ਇਹ ਸੂਰਜ ਦੀ ਕਿਰਨ ਸਾਡੇ ਆਲਮ ਨੂੰ ਰੁਸ਼ਨਾ ਸਕੇ। ਰੱਬ ਰਾਖਾ…।

No comments:

Post a Comment