Thursday, November 25, 2010

ਇੰਡੀਅਨ ਵਰਕਰਜ਼ ਰਿਸੋਰਸ ਸੈਂਟਰ ਦਾ ਉਦਘਾਟਨ ਭਾਰਤੀ ਮਜ਼ਦੂਰਾਂ ਲਈ ਨਵੀਂ

ਦੁਬਈ, 25 ਨਵੰਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ’ਤੇ ਆਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੰਡੀਅਨ ਵਰਕਰਜ਼ ਰਿਸੋਰਸ ਸੈਂਟਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਥੇ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਲਈ ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸ਼੍ਰੀਮਤੀ ਪਾਟਿਲ ਨੇ ਬੀਤੀ ਰਾਤ ਇਥੇ ਇੰਡੀਆ ਕਲੱਬ ਵਿਚ ਭਾਰਤੀ ਪ੍ਰਵਾਸੀ ਮਾਮਲਿਆਂ ਦੇ ਮੰਤਰਾਲਾ ਦੇ ਯਤਨ ਨਾਲ ਇਸ ਸੈਂਟਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਸ ਕੇਂਦਰ ਵਿਚ ਡੁਬਈ ਵਿਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਆਪਣੀਆਂ ਸਮੱਸਿਆਵਾਂ ਰੱਖ ਸਕਣਗੇ ਅਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਦੁਬਈ ਵਿਚ ਭਾਰਤੀ ਮਜ਼ਦੂਰਾਂ ਲਈ ਨਵੀਂ ਸ਼ੁਰੂਆਤ ਹੈ। ਯੂ. ਏ. ਈ. ਵਿਚ ਤਕਰੀਬਨ 17 ਲੱਖ ਹੁਨਰਮੰਦ ਅਤੇ ਗੈਰ-ਹੁਨਰਮੰਦ ਭਾਰਤੀ ਕਾਮੇ ਮੌਜੂਦ ਹਨ ਅਤੇ ਉਨ੍ਹਾਂ ਨੂੰ ਇਥੇ ਜੋ ਵੀ ਦਿੱਕਤਾਂ ਆਉਣਗੀਆਂ , ਇਹ  ਕੇਂਦਰ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਇਥੇ ਰਹਿ ਰਹੇ ਭਾਰਤੀਆਂ ਨੂੰ ਹੁਣ ਪ੍ਰੇਸ਼ਾਨੀ ਸਮੇਂ ਇਕ  ਫੋਨ ਕਾਲ ਕਰਨ ’ਤੇ ਮਦਦ ਮਿਲ ਸਕੇਗੀ। ਹੁਣ ਇਥੇ ਰਹਿਣ ਵਾਲੇ ਭਾਰਤੀ ਕਿਸੇ ਵੀ ਥਾਂ ਤੋਂ 24 ਘੰਟੇ ਕਦੇ ਵੀ ਮੁਫਤ ਹੈਲਪ ਲਾਈਨ ਫੋਨ ਨੰਬਰ 80046342 ’ਤੇ ਮਦਦ ਲੈ ਸਕਣਗੇ।

No comments:

Post a Comment