Thursday, November 25, 2010

ਗੁਰਦੁਆਰਾ ਸੀਸਗੰਜ ਦਿੱਲੀ ’ਤੇ ਹੋਏ ਕਬਜ਼ੇ ਦੀ ਦਾਸਤਾਨ

ਇਨ੍ਹਾਂ ਦਿਨਾਂ ਵਿਚ ਹੀ ਦਿੱਲੀ ਦੇ ਸਾਬਕਾ ਡੀ.ਆਈ.ਜੀ. ਸ਼੍ਰੀ ਪਦਮ ਰੋਸ਼ਾ ਦਾ ਇਕ ਮਜ਼ਮੂਨ ‘ਜਦੋਂ ਗੁਰਦੁਆਰਾ ਸੀਸ ਗੰਜ ’ਤੇ ਹਮਲਾ ਹੋਇਆ’ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿਚ ਉਨ੍ਹਾਂ ਮਈ-71 ਵਿਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਪਰ ਉਨ੍ਹਾਂ ਆਪਣੇ ਇਸ ਮਜ਼ਮੂਨ ਵਿਚ ਇਸ ਘਟਨਾ ਦੇ ਪਿਛੋਕੜ ਵਿਚ ਕੰਮ ਕਰਨ ਵਾਲੀ ਨੀਤੀ ਅਤੇ ਰਣਨੀਤੀ ਤੋਂ ਪਰਦਾ ਚੁੱਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਹੈ। ਸ਼ਾਇਦ ਇਸਦਾ ਕਾਰਣ ਇਹ ਹੈ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ ਸੀ, ਉਹ ਉ¤ਚ ਸਰਕਾਰੀ ਅਹੁਦੇ ’ਤੇ ਤਾਇਨਾਤ ਸਨ, ਜਿਸ ਕਾਰਣ ਉਹ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰੱਖਣ ਦੇ ਪਾਬੰਦ ਹਨ। ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਨਾਲ ਸਬੰਧਤ ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰਨ ਤੋਂ ਕੁਝ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ’ਤੇ ਵੀ ਕਬਜ਼ਾ ਕੀਤਾ ਸੀ, ਪਰ ਉਥੇ ਉਨ੍ਹਾਂ ਵਲੋਂ ਕੀਤੇ ਗਏ ਕਬਜ਼ੇ ਵਾਲੇ ਹਿੱਸੇ ਵਿਚ ਜਨ-ਸਹੂਲਤਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਉਨ੍ਹਾਂ ਨੂੰ ਬਾਰ੍ਹਾਂ ਘੰਟਿਆਂ ਵਿਚ ਹੀ ਕਬਜ਼ਾ ਛਡਣ ’ਤੇ ਮਜਬੂਰ ਹੋਣਾ ਪੈ ਗਿਆ ਸੀ। ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਨੇ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰਨ ਦੀ ਰਣਨੀਤੀ ਅਪਨਾਈ।
ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ’ਤੇ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰੱਖਿਆ ਜਾ ਸਕਿਆ।
ਪਿਛੋਕੜ ਦੀ ਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ’ਤੇ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿੱਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਇਕ ਪਾਸੇ ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕੱਟੜ ਵਿਰੋਧੀਆਂ ਵਿਚੋਂ ਮੰਨੇ ਜਾਂਦੇ ਸਨ। ਉਧਰ ਦੂਜੇ ਪਾਸੇ ਜ. ਸੰਤੋਖ ਸਿੰਘ ਉਨ੍ਹਾਂ ਦੋਹਾਂ ਦੇ ਸਬੰਧਾਂ ਨੂੰ ਲੈ ਕੇ, ਜਨਤਕ ਤੋਰ ਤੇ ਉਨ੍ਹਾਂ ’ਤੇ ਤਿੱਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਨ ਉਹ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਸਨ।
ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਬਾਬਾ ਵਿਰਸਾ ਸਿੰਘ ਨੂੰ ਰਾਜਨੀਤਿਕ ਖੇਤਰ ਵਿਚ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਣ ਦੇ ਬਾਵਜੂਦ ਉਹ  ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ, ਕਿਉਂਕਿ ਕੇਂਦਰੀ ਹਾਊਸਿੰਗ ਮੰਤਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ ਹਾਸਲ ਹੋਈਆਂ ਪ੍ਰਾਪਤੀਆਂ ਕਾਰਣ, ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਹੋਣ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।
ਉਨ੍ਹਾਂ ਦਿਨਾਂ ਵਿਚ ਹੀ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿਚ ਦੂਰੀ ਪੈਦਾ ਹੋ ਗਈ। ਗੱਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ’ਤੇ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਪਰਿਵਾਰਕ ਨੇੜਤਾ ਦਾ ਲਾਭ ਉਠਾਉਂਦਿਆਂ ਇਹ ਜ਼ਮੀਨ ਆਪਣੇ ਆਸ਼ਰਮ ਦੇ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੰਘ ਨੂੰ ਇਹ ਗੱਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਜੇ ਇਹ ਚੈਂਬਰੀਆਂ ਵਾਲੀ ਜਗ੍ਹਾ ਕਿਸੇ ਨੂੰ ਦਿੱਤੀ ਹੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਜੋੜੀ ਜਾਣੀ ਚਾਹੀਦੀ ਹੈ।
ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੈਬਿਨਟ ਦੇ ਕੁਝ ਮੰਤਰੀ, ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਵਾਈ.ਬੀ. ਚਵਾਨ ਵੀ ਸ਼ਾਮਲ ਸਨ, ਉਨ੍ਹਾਂ ਦੀ ਵੱਧ ਰਹੀ ਤਾਕਤ ਨੂੰ ਆਪਣੇ ਲਈ ਚੰਗਾ ਸ਼ਗਨ ਨਹੀਂ ਸੀ ਸਮਝਦੇ। ਉਨ੍ਹਾਂ ਨੇ ਜ. ਸੰਤੋਖ ਸਿੰਘ ਨੂੰ ਉਕਸਾਇਆ ਕਿ ਉਹ ਇਹ ਜਗ੍ਹਾ ਗੁਰਦੁਆਰਾ ਬੰਗਲਾ ਸਾਹਿਬ ਲਈ ਲੈਣ ਵਾਸਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ ਫੈਸਲੇ ਦੇ ਵਿਰੁੱਧ ਮੋਰਚਾ ਲਾ ਦੇਣ, ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿੱਖਾਂ ਵਿਚ ਗੱਲ ਵੀ ਬਣੇਗੀ ਕਿ ਉਨ੍ਹਾਂ ਨੇ ਦਬਾਉ ਬਣਾ ਕੇ ਪ੍ਰਧਾਨ ਮੰਤਰੀ ਨੂੰ ਆਪਣਾ ਫੈਸਲਾ ਬਦਲਣ ’ਤੇ ਮਜ਼ਬੂਰ ਕਰ ਦਿੱਤਾ ਹੈ।
ਇੰਦਰਾ-ਵਿਰੋਧੀਆਂ ਦੀ ਇਸ ਉਕਸਾਹਟ ਦੇ ਵਿਰੁੱਧ, ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤਰੀ ਸ. ਇਕਬਾਲ ਸਿੰਘ ਨੇ ਜ. ਸੰਤੋਖ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਕੋਈ ਮੋਰਚਾ ਲਾਉਣ ਦੀ ਬਜਾਏ ਦਿੱਲੀ ਦੇ ਸਿੱਖਾਂ ਵਲੋਂ ਇਕ ਰੋਸ-ਪੱਤਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇ ਕੇ ਮੰਗ ਕਰਨ ਕਿ ਇਹ ਜ਼ਮੀਨ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲੱਗਦੀ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਹ ਗੁਰਦੁਆਰਾ ਸਾਹਿਬ ਲਈ ਦਿੱਤੀ ਜਾਏ ਤੇ ਬਦਲੇ ਵਿਚ ਯੋਗੀ ਧੀਰੇਂਦਰਾ ਬ੍ਰਹਮਚਾਰੀ ਨੂੰ ਕਿਧਰੇ ਹੋਰ ਉਪਯੁਕਤ ਜਗ੍ਹਾ ਅਲਾਟ ਕਰ ਦਿਤੀ ਜਾਏ। ਬਾਕੀ ਉਹ ਸੰਭਾਲ ਲੈਣਗੇ।
ਜ. ਸੰਤੋਖ ਸਿੰਘ ਇੰਦਰਾ-ਵਿਰੋਧੀਆਂ ਦੀ ਉਕਸਾਹਟ ਦਾ ਸ਼ਿਕਾਰ ਹੋ ਗਏ ਅਤੇ ਸ. ਇਕਬਾਲ ਸਿੰਘ ਦੀ ਸਲਾਹ ਨੂੰ ਅਣਗੋਲਿਆਂ ਕਰ, ਉਨ੍ਹਾਂ ਨੇ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੁਰੂ ਕਰ ਦਿੱਤੀ। ਇੰਦਰਾ-ਵਿਰੋਧੀ ਮੰਤਰੀਆਂ ਨੇ ਉਥੇ ਆ ਕੇ ਦਿਖਾਵੇ ਵਜੋਂ ਉਨ੍ਹਾਂ ਨੂੰ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਪਰ ਅਪ੍ਰਤੱਖ ਰੁਪ ਵਿਚ ਉਹ ਉਨ੍ਹਾਂ ਨੂੰ ਡਟੇ ਰਹਿਣ ਦੇ ਲਈ ਹਲਾਸ਼ੇਰੀ ਦੇ ਗਏ।
ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿਚ ਪੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ ਕਿਤੇ ਵੱਧ, ਸਾਹਮਣੇ ਹੀ ਚੌਂਕ ਵਿਚ ਹੀ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ ਕੇ ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛੱਡਣਾ ਮਨਾ ਲਿਆ। ਇਸ ਤਰ੍ਹਾਂ ਜ. ਸੰਤੋਖ ਸਿੰਘ ਦੀ ਜਿੱਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਿਰੋਧੀਆਂ ਦੀ ਉਕਸਾਹਟ ਵਿਚ ਆ ਕੇ ਉਨ੍ਹਾਂ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਅਤੇ ਉਨ੍ਹਾਂ ਤੋਂ ਦੂਰ ਹੋ ਗਏ।
ਇਸੇ ਮੌਕੇ ਦਾ ਫਾਇਦਾ ਉਠਾਉਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਭਰੋਸੇਯੋਗ ਵਿਅਕਤੀ ਦੇ ਸਹਿਯੋਗ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਵਿਚ ਲੈਕੇ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਹਰ ਰੋਜ਼ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।
ਦੱਸਿਆ ਜਾਂਦਾ ਹੈ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾਧਾਰੀਆਂ ਨੂੰ ਵਿਖਾਵੇ ਵਜੋਂ ਕਬਜ਼ਾ ਛੱਡਣ ਦੇ ਲਈ ਮੰਨਾਉਂਦੇ ਰਹਿੰਦੇ ਅਤੇ ਕਬਜ਼ਾ ਛੁਡਾਣ ਦੀ ਬਜਾਏ ਉਹ ਹਾਲਾਤ ਕਾਬੂ ਵਿਚ ਰੱਖਣ ਦੇ ਯਤਨ ਕਰਦੇ ਰਹਿੰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਦੇ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁੱਜਣ ਤੋਂ ਪਹਿਲਾਂ ਹੀ ਰੋਕ ਲੈਂਦੀ ਅਤੇ ਇਸਦੇ ਨਾਲ ਹੀ ਕਬਜ਼ਾ ਛੱਡਣ ਲਈ ਦਬਾਉ ਬਣਾਉਣ ਦਾ ਨਾਟਕ ਕਰਦੀ ਰਹਿੰਦੀ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਦੇ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ ਕੇ ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਦੇ ਰਹਿੰਦੇ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਇਸ ਸਥਿਤੀ ਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਦੇ ਵਿਰੁਧ ਸਿੱਖਾਂ ਵਿਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸਦੇ ਵਿਰੁੱਧ ਸਿੱਖਾਂ ਵਿਚ ਕੋਈ ਪ੍ਰਤੀਕ੍ਰਿਆ ਨਾ ਹੋਵੇ।
ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਂਦਰੀ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ ਗੁਰਦੁਆਰਾ ਕਮੇਟੀ ਭੰਗ ਕਰ, ਉਸਦੀ ਥਾਂ ਇਕ ਪੰਜ ਮੈਂਬਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਗਠਿਤ ਕਰ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਂਪ ਦਿੱਤਾ। ਇਸ ਪੰਜ ਮੈਂਬਰੀ ਬੋਰਡ ਵਿਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।
ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰੀ ਬੈਠੇ ਵਿਅਕਤੀਆਂ ਤੱਕ ਪੁਜੀ, ਉਨ੍ਹਾਂ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸ ਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।
…ਅਤੇ ਅੰਤ ਵਿਚ : ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ 1975 ਵਿਚ ਜਾ ਕੇ, ਉਸ ਸਮੇਂ ਹੀ ਹੋਈਆਂ, ਜਦੋਂ ਮੁੜ ਜ. ਸੰਤੋਖ ਸਿੰਘ ਨੂੰ ਕਾਂਗਰਸ ਦੀ ਨੇੜਤਾ ਪ੍ਰਾਪਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਜ. ਸੰਤੋਖ ਸਿੰਘ ਦੇ ਬਦਲ ਦੀ ਤਲਾਸ਼ ਲਗਾਤਾਰ ਜਾਰੀ ਰਹੀ। ਜਦੋਂ ਕੋਈ ਹੋਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਸੌਟੀ ’ਤੇ ਪੂਰਾ ਨਾ ਉਤਰ ਸਕਿਆ ਤਾਂ ਆਖਿਰ ਜ. ਸੰਤੋਖ ਸਿੰਘ ਨੂੰ ਹੀ ਅੱਗੇ ਲਿਆਂਦਾ ਗਿਆ। ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਭਾਵੇਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੜੀਆਂ ਗਈਆਂ ਸਨ, ਪਰ ਉਨ੍ਹਾਂ ਚੋਣਾਂ ਵਿਚ ਜਿਹੜੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ, ਉਨ੍ਹਾਂ ਵਿਚੋਂ ਬਹੁਤੇ ਕਾਂਗਰਸ ਵਲੋਂ ਦਿੱਤੀ ਗਈ ਸੂਚੀ ਵਿਚੋਂ ਹੀ ਲਏ ਗਏ ਹੋਏ ਸਨ। ਦਿਲਚਸਪ ਗੱਲ ਇਹ ਵੀ ਹੈ ਕਿ ਕਾਂਗਰਸ ਦੀ ਸੂਚੀ ਵਿਚੋਂ ਆਏ ਉਮੀਦਵਾਰਾਂ ਵਿਚੋਂ ਬਹੁਤਿਆਂ ਨੇ ਸਮਾਂ ਆਉਣ ’ਤੇ ਅਕਾਲੀ ਦਲ ਪ੍ਰਤੀ ਹੀ ਵਫਾਦਾਰੀ ਨਿਭਾਈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਵਿਚ ਜ. ਸੰਤੋਖ ਸਿੰਘ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਅਕਾਲੀ ਦਲ ਦੇ ਨਾਲ ਖੜ੍ਹੇ ਹੋਣ ਨੂੰ ਪਹਿਲ ਦਿਤੀ।

…ਅਤੇ ਅੰਤ ਵਿਚ : ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ 1975 ਵਿਚ ਜਾ ਕੇ, ਉਸ ਸਮੇਂ ਹੀ ਹੋਈਆਂ, ਜਦੋਂ ਮੁੜ ਜ. ਸੰਤੋਖ ਸਿੰਘ ਨੂੰ ਕਾਂਗਰਸ ਦੀ ਨੇੜਤਾ ਪ੍ਰਾਪਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਜ. ਸੰਤੋਖ ਸਿੰਘ ਦੇ ਬਦਲ ਦੀ ਤਲਾਸ਼ ਲਗਾਤਾਰ ਜਾਰੀ ਰਹੀ। ਜਦੋਂ ਕੋਈ ਹੋਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਸੌਟੀ ’ਤੇ ਪੂਰਾ ਨਾ ਉਤਰ ਸਕਿਆ ਤਾਂ ਆਖਿਰ ਜ. ਸੰਤੋਖ ਸਿੰਘ ਨੂੰ ਹੀ ਅੱਗੇ ਲਿਆਂਦਾ ਗਿਆ। ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਭਾਵੇਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੜੀਆਂ ਗਈਆਂ ਸਨ, ਪਰ ਉਨ੍ਹਾਂ ਚੋਣਾਂ ਵਿਚ ਜਿਹੜੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ, ਉਨ੍ਹਾਂ ਵਿਚੋਂ ਬਹੁਤੇ ਕਾਂਗਰਸ ਵਲੋਂ ਦਿੱਤੀ ਗਈ ਸੂਚੀ ਵਿਚੋਂ ਹੀ ਲਏ ਗਏ ਹੋਏ ਸਨ। ਦਿਲਚਸਪ ਗੱਲ ਇਹ ਵੀ ਹੈ ਕਿ ਕਾਂਗਰਸ ਦੀ ਸੂਚੀ ਵਿਚੋਂ ਆਏ ਉਮੀਦਵਾਰਾਂ ਵਿਚੋਂ ਬਹੁਤਿਆਂ ਨੇ ਸਮਾਂ ਆਉਣ ’ਤੇ ਅਕਾਲੀ ਦਲ ਪ੍ਰਤੀ ਹੀ ਵਫਾਦਾਰੀ ਨਿਭਾਈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਵਿਚ ਜ. ਸੰਤੋਖ ਸਿੰਘ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਅਕਾਲੀ ਦਲ ਦੇ ਨਾਲ ਖੜ੍ਹੇ ਹੋਣ ਨੂੰ ਪਹਿਲ ਦਿਤੀ।                                                                                                                                                                                                                                                  ਇਨ੍ਹਾਂ ਦਿਨਾਂ ਵਿਚ ਹੀ ਦਿੱਲੀ ਦੇ ਸਾਬਕਾ ਡੀ.ਆਈ.ਜੀ. ਸ਼੍ਰੀ ਪਦਮ ਰੋਸ਼ਾ ਦਾ ਇਕ ਮਜ਼ਮੂਨ ‘ਜਦੋਂ ਗੁਰਦੁਆਰਾ ਸੀਸ ਗੰਜ ’ਤੇ ਹਮਲਾ ਹੋਇਆ’ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿਚ ਉਨ੍ਹਾਂ ਮਈ-71 ਵਿਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਪਰ ਉਨ੍ਹਾਂ ਆਪਣੇ ਇਸ ਮਜ਼ਮੂਨ ਵਿਚ ਇਸ ਘਟਨਾ ਦੇ ਪਿਛੋਕੜ ਵਿਚ ਕੰਮ ਕਰਨ ਵਾਲੀ ਨੀਤੀ ਅਤੇ ਰਣਨੀਤੀ ਤੋਂ ਪਰਦਾ ਚੁੱਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਹੈ। ਸ਼ਾਇਦ ਇਸਦਾ ਕਾਰਣ ਇਹ ਹੈ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ ਸੀ, ਉਹ ਉ¤ਚ ਸਰਕਾਰੀ ਅਹੁਦੇ ’ਤੇ ਤਾਇਨਾਤ ਸਨ, ਜਿਸ ਕਾਰਣ ਉਹ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰੱਖਣ ਦੇ ਪਾਬੰਦ ਹਨ। ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਨਾਲ ਸਬੰਧਤ ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰਨ ਤੋਂ ਕੁਝ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ’ਤੇ ਵੀ ਕਬਜ਼ਾ ਕੀਤਾ ਸੀ, ਪਰ ਉਥੇ ਉਨ੍ਹਾਂ ਵਲੋਂ ਕੀਤੇ ਗਏ ਕਬਜ਼ੇ ਵਾਲੇ ਹਿੱਸੇ ਵਿਚ ਜਨ-ਸਹੂਲਤਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਉਨ੍ਹਾਂ ਨੂੰ ਬਾਰ੍ਹਾਂ ਘੰਟਿਆਂ ਵਿਚ ਹੀ ਕਬਜ਼ਾ ਛਡਣ ’ਤੇ ਮਜਬੂਰ ਹੋਣਾ ਪੈ ਗਿਆ ਸੀ। ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਨੇ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰਨ ਦੀ ਰਣਨੀਤੀ ਅਪਨਾਈ।
ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ’ਤੇ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰੱਖਿਆ ਜਾ ਸਕਿਆ।
ਪਿਛੋਕੜ ਦੀ ਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ’ਤੇ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿੱਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਇਕ ਪਾਸੇ ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕੱਟੜ ਵਿਰੋਧੀਆਂ ਵਿਚੋਂ ਮੰਨੇ ਜਾਂਦੇ ਸਨ। ਉਧਰ ਦੂਜੇ ਪਾਸੇ ਜ. ਸੰਤੋਖ ਸਿੰਘ ਉਨ੍ਹਾਂ ਦੋਹਾਂ ਦੇ ਸਬੰਧਾਂ ਨੂੰ ਲੈ ਕੇ, ਜਨਤਕ ਤੋਰ ਤੇ ਉਨ੍ਹਾਂ ’ਤੇ ਤਿੱਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਨ ਉਹ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਸਨ।
ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਬਾਬਾ ਵਿਰਸਾ ਸਿੰਘ ਨੂੰ ਰਾਜਨੀਤਿਕ ਖੇਤਰ ਵਿਚ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਣ ਦੇ ਬਾਵਜੂਦ ਉਹ  ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ, ਕਿਉਂਕਿ ਕੇਂਦਰੀ ਹਾਊਸਿੰਗ ਮੰਤਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ ਹਾਸਲ ਹੋਈਆਂ ਪ੍ਰਾਪਤੀਆਂ ਕਾਰਣ, ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਹੋਣ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।
ਉਨ੍ਹਾਂ ਦਿਨਾਂ ਵਿਚ ਹੀ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿਚ ਦੂਰੀ ਪੈਦਾ ਹੋ ਗਈ। ਗੱਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ’ਤੇ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਪਰਿਵਾਰਕ ਨੇੜਤਾ ਦਾ ਲਾਭ ਉਠਾਉਂਦਿਆਂ ਇਹ ਜ਼ਮੀਨ ਆਪਣੇ ਆਸ਼ਰਮ ਦੇ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੰਘ ਨੂੰ ਇਹ ਗੱਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਜੇ ਇਹ ਚੈਂਬਰੀਆਂ ਵਾਲੀ ਜਗ੍ਹਾ ਕਿਸੇ ਨੂੰ ਦਿੱਤੀ ਹੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਜੋੜੀ ਜਾਣੀ ਚਾਹੀਦੀ ਹੈ।
ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੈਬਿਨਟ ਦੇ ਕੁਝ ਮੰਤਰੀ, ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਵਾਈ.ਬੀ. ਚਵਾਨ ਵੀ ਸ਼ਾਮਲ ਸਨ, ਉਨ੍ਹਾਂ ਦੀ ਵੱਧ ਰਹੀ ਤਾਕਤ ਨੂੰ ਆਪਣੇ ਲਈ ਚੰਗਾ ਸ਼ਗਨ ਨਹੀਂ ਸੀ ਸਮਝਦੇ। ਉਨ੍ਹਾਂ ਨੇ ਜ. ਸੰਤੋਖ ਸਿੰਘ ਨੂੰ ਉਕਸਾਇਆ ਕਿ ਉਹ ਇਹ ਜਗ੍ਹਾ ਗੁਰਦੁਆਰਾ ਬੰਗਲਾ ਸਾਹਿਬ ਲਈ ਲੈਣ ਵਾਸਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ ਫੈਸਲੇ ਦੇ ਵਿਰੁੱਧ ਮੋਰਚਾ ਲਾ ਦੇਣ, ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿੱਖਾਂ ਵਿਚ ਗੱਲ ਵੀ ਬਣੇਗੀ ਕਿ ਉਨ੍ਹਾਂ ਨੇ ਦਬਾਉ ਬਣਾ ਕੇ ਪ੍ਰਧਾਨ ਮੰਤਰੀ ਨੂੰ ਆਪਣਾ ਫੈਸਲਾ ਬਦਲਣ ’ਤੇ ਮਜ਼ਬੂਰ ਕਰ ਦਿੱਤਾ ਹੈ।
ਇੰਦਰਾ-ਵਿਰੋਧੀਆਂ ਦੀ ਇਸ ਉਕਸਾਹਟ ਦੇ ਵਿਰੁੱਧ, ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤਰੀ ਸ. ਇਕਬਾਲ ਸਿੰਘ ਨੇ ਜ. ਸੰਤੋਖ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਕੋਈ ਮੋਰਚਾ ਲਾਉਣ ਦੀ ਬਜਾਏ ਦਿੱਲੀ ਦੇ ਸਿੱਖਾਂ ਵਲੋਂ ਇਕ ਰੋਸ-ਪੱਤਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇ ਕੇ ਮੰਗ ਕਰਨ ਕਿ ਇਹ ਜ਼ਮੀਨ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲੱਗਦੀ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਹ ਗੁਰਦੁਆਰਾ ਸਾਹਿਬ ਲਈ ਦਿੱਤੀ ਜਾਏ ਤੇ ਬਦਲੇ ਵਿਚ ਯੋਗੀ ਧੀਰੇਂਦਰਾ ਬ੍ਰਹਮਚਾਰੀ ਨੂੰ ਕਿਧਰੇ ਹੋਰ ਉਪਯੁਕਤ ਜਗ੍ਹਾ ਅਲਾਟ ਕਰ ਦਿਤੀ ਜਾਏ। ਬਾਕੀ ਉਹ ਸੰਭਾਲ ਲੈਣਗੇ।
ਜ. ਸੰਤੋਖ ਸਿੰਘ ਇੰਦਰਾ-ਵਿਰੋਧੀਆਂ ਦੀ ਉਕਸਾਹਟ ਦਾ ਸ਼ਿਕਾਰ ਹੋ ਗਏ ਅਤੇ ਸ. ਇਕਬਾਲ ਸਿੰਘ ਦੀ ਸਲਾਹ ਨੂੰ ਅਣਗੋਲਿਆਂ ਕਰ, ਉਨ੍ਹਾਂ ਨੇ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੁਰੂ ਕਰ ਦਿੱਤੀ। ਇੰਦਰਾ-ਵਿਰੋਧੀ ਮੰਤਰੀਆਂ ਨੇ ਉਥੇ ਆ ਕੇ ਦਿਖਾਵੇ ਵਜੋਂ ਉਨ੍ਹਾਂ ਨੂੰ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਪਰ ਅਪ੍ਰਤੱਖ ਰੁਪ ਵਿਚ ਉਹ ਉਨ੍ਹਾਂ ਨੂੰ ਡਟੇ ਰਹਿਣ ਦੇ ਲਈ ਹਲਾਸ਼ੇਰੀ ਦੇ ਗਏ।
ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿਚ ਪੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ ਕਿਤੇ ਵੱਧ, ਸਾਹਮਣੇ ਹੀ ਚੌਂਕ ਵਿਚ ਹੀ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ ਕੇ ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛੱਡਣਾ ਮਨਾ ਲਿਆ। ਇਸ ਤਰ੍ਹਾਂ ਜ. ਸੰਤੋਖ ਸਿੰਘ ਦੀ ਜਿੱਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਿਰੋਧੀਆਂ ਦੀ ਉਕਸਾਹਟ ਵਿਚ ਆ ਕੇ ਉਨ੍ਹਾਂ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਅਤੇ ਉਨ੍ਹਾਂ ਤੋਂ ਦੂਰ ਹੋ ਗਏ।
ਇਸੇ ਮੌਕੇ ਦਾ ਫਾਇਦਾ ਉਠਾਉਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਭਰੋਸੇਯੋਗ ਵਿਅਕਤੀ ਦੇ ਸਹਿਯੋਗ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਵਿਚ ਲੈਕੇ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਹਰ ਰੋਜ਼ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।
ਦੱਸਿਆ ਜਾਂਦਾ ਹੈ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾਧਾਰੀਆਂ ਨੂੰ ਵਿਖਾਵੇ ਵਜੋਂ ਕਬਜ਼ਾ ਛੱਡਣ ਦੇ ਲਈ ਮੰਨਾਉਂਦੇ ਰਹਿੰਦੇ ਅਤੇ ਕਬਜ਼ਾ ਛੁਡਾਣ ਦੀ ਬਜਾਏ ਉਹ ਹਾਲਾਤ ਕਾਬੂ ਵਿਚ ਰੱਖਣ ਦੇ ਯਤਨ ਕਰਦੇ ਰਹਿੰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਦੇ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁੱਜਣ ਤੋਂ ਪਹਿਲਾਂ ਹੀ ਰੋਕ ਲੈਂਦੀ ਅਤੇ ਇਸਦੇ ਨਾਲ ਹੀ ਕਬਜ਼ਾ ਛੱਡਣ ਲਈ ਦਬਾਉ ਬਣਾਉਣ ਦਾ ਨਾਟਕ ਕਰਦੀ ਰਹਿੰਦੀ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਦੇ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ ਕੇ ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਦੇ ਰਹਿੰਦੇ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਇਸ ਸਥਿਤੀ ਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਦੇ ਵਿਰੁਧ ਸਿੱਖਾਂ ਵਿਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸਦੇ ਵਿਰੁੱਧ ਸਿੱਖਾਂ ਵਿਚ ਕੋਈ ਪ੍ਰਤੀਕ੍ਰਿਆ ਨਾ ਹੋਵੇ।
ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਂਦਰੀ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ ਗੁਰਦੁਆਰਾ ਕਮੇਟੀ ਭੰਗ ਕਰ, ਉਸਦੀ ਥਾਂ ਇਕ ਪੰਜ ਮੈਂਬਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਗਠਿਤ ਕਰ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਂਪ ਦਿੱਤਾ। ਇਸ ਪੰਜ ਮੈਂਬਰੀ ਬੋਰਡ ਵਿਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।
ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰੀ ਬੈਠੇ ਵਿਅਕਤੀਆਂ ਤੱਕ ਪੁਜੀ, ਉਨ੍ਹਾਂ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸ ਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।
…ਅਤੇ ਅੰਤ ਵਿਚ : ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ 1975 ਵਿਚ ਜਾ ਕੇ, ਉਸ ਸਮੇਂ ਹੀ ਹੋਈਆਂ, ਜਦੋਂ ਮੁੜ ਜ. ਸੰਤੋਖ ਸਿੰਘ ਨੂੰ ਕਾਂਗਰਸ ਦੀ ਨੇੜਤਾ ਪ੍ਰਾਪਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਜ. ਸੰਤੋਖ ਸਿੰਘ ਦੇ ਬਦਲ ਦੀ ਤਲਾਸ਼ ਲਗਾਤਾਰ ਜਾਰੀ ਰਹੀ। ਜਦੋਂ ਕੋਈ ਹੋਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਸੌਟੀ ’ਤੇ ਪੂਰਾ ਨਾ ਉਤਰ ਸਕਿਆ ਤਾਂ ਆਖਿਰ ਜ. ਸੰਤੋਖ ਸਿੰਘ ਨੂੰ ਹੀ ਅੱਗੇ ਲਿਆਂਦਾ ਗਿਆ। ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਭਾਵੇਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੜੀਆਂ ਗਈਆਂ ਸਨ, ਪਰ ਉਨ੍ਹਾਂ ਚੋਣਾਂ ਵਿਚ ਜਿਹੜੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ, ਉਨ੍ਹਾਂ ਵਿਚੋਂ ਬਹੁਤੇ ਕਾਂਗਰਸ ਵਲੋਂ ਦਿੱਤੀ ਗਈ ਸੂਚੀ ਵਿਚੋਂ ਹੀ ਲਏ ਗਏ ਹੋਏ ਸਨ। ਦਿਲਚਸਪ ਗੱਲ ਇਹ ਵੀ ਹੈ ਕਿ ਕਾਂਗਰਸ ਦੀ ਸੂਚੀ ਵਿਚੋਂ ਆਏ ਉਮੀਦਵਾਰਾਂ ਵਿਚੋਂ ਬਹੁਤਿਆਂ ਨੇ ਸਮਾਂ ਆਉਣ ’ਤੇ ਅਕਾਲੀ ਦਲ ਪ੍ਰਤੀ ਹੀ ਵਫਾਦਾਰੀ ਨਿਭਾਈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਵਿਚ ਜ. ਸੰਤੋਖ ਸਿੰਘ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਅਕਾਲੀ ਦਲ ਦੇ ਨਾਲ ਖੜ੍ਹੇ ਹੋਣ ਨੂੰ ਪਹਿਲ ਦਿਤੀ।ਇਨ੍ਹਾਂ ਦਿਨਾਂ ਵਿਚ ਹੀ ਦਿੱਲੀ ਦੇ ਸਾਬਕਾ ਡੀ.ਆਈ.ਜੀ. ਸ਼੍ਰੀ ਪਦਮ ਰੋਸ਼ਾ ਦਾ ਇਕ ਮਜ਼ਮੂਨ ‘ਜਦੋਂ ਗੁਰਦੁਆਰਾ ਸੀਸ ਗੰਜ ’ਤੇ ਹਮਲਾ ਹੋਇਆ’ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿਚ ਉਨ੍ਹਾਂ ਮਈ-71 ਵਿਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਪਰ ਉਨ੍ਹਾਂ ਆਪਣੇ ਇਸ ਮਜ਼ਮੂਨ ਵਿਚ ਇਸ ਘਟਨਾ ਦੇ ਪਿਛੋਕੜ ਵਿਚ ਕੰਮ ਕਰਨ ਵਾਲੀ ਨੀਤੀ ਅਤੇ ਰਣਨੀਤੀ ਤੋਂ ਪਰਦਾ ਚੁੱਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਹੈ। ਸ਼ਾਇਦ ਇਸਦਾ ਕਾਰਣ ਇਹ ਹੈ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ ਸੀ, ਉਹ ਉ¤ਚ ਸਰਕਾਰੀ ਅਹੁਦੇ ’ਤੇ ਤਾਇਨਾਤ ਸਨ, ਜਿਸ ਕਾਰਣ ਉਹ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰੱਖਣ ਦੇ ਪਾਬੰਦ ਹਨ। ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਨਾਲ ਸਬੰਧਤ ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰਨ ਤੋਂ ਕੁਝ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ’ਤੇ ਵੀ ਕਬਜ਼ਾ ਕੀਤਾ ਸੀ, ਪਰ ਉਥੇ ਉਨ੍ਹਾਂ ਵਲੋਂ ਕੀਤੇ ਗਏ ਕਬਜ਼ੇ ਵਾਲੇ ਹਿੱਸੇ ਵਿਚ ਜਨ-ਸਹੂਲਤਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਉਨ੍ਹਾਂ ਨੂੰ ਬਾਰ੍ਹਾਂ ਘੰਟਿਆਂ ਵਿਚ ਹੀ ਕਬਜ਼ਾ ਛਡਣ ’ਤੇ ਮਜਬੂਰ ਹੋਣਾ ਪੈ ਗਿਆ ਸੀ। ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਨੇ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰਨ ਦੀ ਰਣਨੀਤੀ ਅਪਨਾਈ।
ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ’ਤੇ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰੱਖਿਆ ਜਾ ਸਕਿਆ।
ਪਿਛੋਕੜ ਦੀ ਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ’ਤੇ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿੱਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਇਕ ਪਾਸੇ ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕੱਟੜ ਵਿਰੋਧੀਆਂ ਵਿਚੋਂ ਮੰਨੇ ਜਾਂਦੇ ਸਨ। ਉਧਰ ਦੂਜੇ ਪਾਸੇ ਜ. ਸੰਤੋਖ ਸਿੰਘ ਉਨ੍ਹਾਂ ਦੋਹਾਂ ਦੇ ਸਬੰਧਾਂ ਨੂੰ ਲੈ ਕੇ, ਜਨਤਕ ਤੋਰ ਤੇ ਉਨ੍ਹਾਂ ’ਤੇ ਤਿੱਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਨ ਉਹ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਸਨ।
ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਬਾਬਾ ਵਿਰਸਾ ਸਿੰਘ ਨੂੰ ਰਾਜਨੀਤਿਕ ਖੇਤਰ ਵਿਚ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਣ ਦੇ ਬਾਵਜੂਦ ਉਹ  ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ, ਕਿਉਂਕਿ ਕੇਂਦਰੀ ਹਾਊਸਿੰਗ ਮੰਤਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ ਹਾਸਲ ਹੋਈਆਂ ਪ੍ਰਾਪਤੀਆਂ ਕਾਰਣ, ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਹੋਣ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।
ਉਨ੍ਹਾਂ ਦਿਨਾਂ ਵਿਚ ਹੀ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿਚ ਦੂਰੀ ਪੈਦਾ ਹੋ ਗਈ। ਗੱਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ’ਤੇ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਪਰਿਵਾਰਕ ਨੇੜਤਾ ਦਾ ਲਾਭ ਉਠਾਉਂਦਿਆਂ ਇਹ ਜ਼ਮੀਨ ਆਪਣੇ ਆਸ਼ਰਮ ਦੇ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੰਘ ਨੂੰ ਇਹ ਗੱਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਜੇ ਇਹ ਚੈਂਬਰੀਆਂ ਵਾਲੀ ਜਗ੍ਹਾ ਕਿਸੇ ਨੂੰ ਦਿੱਤੀ ਹੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਜੋੜੀ ਜਾਣੀ ਚਾਹੀਦੀ ਹੈ।
ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੈਬਿਨਟ ਦੇ ਕੁਝ ਮੰਤਰੀ, ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਵਾਈ.ਬੀ. ਚਵਾਨ ਵੀ ਸ਼ਾਮਲ ਸਨ, ਉਨ੍ਹਾਂ ਦੀ ਵੱਧ ਰਹੀ ਤਾਕਤ ਨੂੰ ਆਪਣੇ ਲਈ ਚੰਗਾ ਸ਼ਗਨ ਨਹੀਂ ਸੀ ਸਮਝਦੇ। ਉਨ੍ਹਾਂ ਨੇ ਜ. ਸੰਤੋਖ ਸਿੰਘ ਨੂੰ ਉਕਸਾਇਆ ਕਿ ਉਹ ਇਹ ਜਗ੍ਹਾ ਗੁਰਦੁਆਰਾ ਬੰਗਲਾ ਸਾਹਿਬ ਲਈ ਲੈਣ ਵਾਸਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ ਫੈਸਲੇ ਦੇ ਵਿਰੁੱਧ ਮੋਰਚਾ ਲਾ ਦੇਣ, ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿੱਖਾਂ ਵਿਚ ਗੱਲ ਵੀ ਬਣੇਗੀ ਕਿ ਉਨ੍ਹਾਂ ਨੇ ਦਬਾਉ ਬਣਾ ਕੇ ਪ੍ਰਧਾਨ ਮੰਤਰੀ ਨੂੰ ਆਪਣਾ ਫੈਸਲਾ ਬਦਲਣ ’ਤੇ ਮਜ਼ਬੂਰ ਕਰ ਦਿੱਤਾ ਹੈ।
ਇੰਦਰਾ-ਵਿਰੋਧੀਆਂ ਦੀ ਇਸ ਉਕਸਾਹਟ ਦੇ ਵਿਰੁੱਧ, ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤਰੀ ਸ. ਇਕਬਾਲ ਸਿੰਘ ਨੇ ਜ. ਸੰਤੋਖ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਕੋਈ ਮੋਰਚਾ ਲਾਉਣ ਦੀ ਬਜਾਏ ਦਿੱਲੀ ਦੇ ਸਿੱਖਾਂ ਵਲੋਂ ਇਕ ਰੋਸ-ਪੱਤਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇ ਕੇ ਮੰਗ ਕਰਨ ਕਿ ਇਹ ਜ਼ਮੀਨ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲੱਗਦੀ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਹ ਗੁਰਦੁਆਰਾ ਸਾਹਿਬ ਲਈ ਦਿੱਤੀ ਜਾਏ ਤੇ ਬਦਲੇ ਵਿਚ ਯੋਗੀ ਧੀਰੇਂਦਰਾ ਬ੍ਰਹਮਚਾਰੀ ਨੂੰ ਕਿਧਰੇ ਹੋਰ ਉਪਯੁਕਤ ਜਗ੍ਹਾ ਅਲਾਟ ਕਰ ਦਿਤੀ ਜਾਏ। ਬਾਕੀ ਉਹ ਸੰਭਾਲ ਲੈਣਗੇ।
ਜ. ਸੰਤੋਖ ਸਿੰਘ ਇੰਦਰਾ-ਵਿਰੋਧੀਆਂ ਦੀ ਉਕਸਾਹਟ ਦਾ ਸ਼ਿਕਾਰ ਹੋ ਗਏ ਅਤੇ ਸ. ਇਕਬਾਲ ਸਿੰਘ ਦੀ ਸਲਾਹ ਨੂੰ ਅਣਗੋਲਿਆਂ ਕਰ, ਉਨ੍ਹਾਂ ਨੇ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੁਰੂ ਕਰ ਦਿੱਤੀ। ਇੰਦਰਾ-ਵਿਰੋਧੀ ਮੰਤਰੀਆਂ ਨੇ ਉਥੇ ਆ ਕੇ ਦਿਖਾਵੇ ਵਜੋਂ ਉਨ੍ਹਾਂ ਨੂੰ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਪਰ ਅਪ੍ਰਤੱਖ ਰੁਪ ਵਿਚ ਉਹ ਉਨ੍ਹਾਂ ਨੂੰ ਡਟੇ ਰਹਿਣ ਦੇ ਲਈ ਹਲਾਸ਼ੇਰੀ ਦੇ ਗਏ।
ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿਚ ਪੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ ਕਿਤੇ ਵੱਧ, ਸਾਹਮਣੇ ਹੀ ਚੌਂਕ ਵਿਚ ਹੀ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ ਕੇ ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛੱਡਣਾ ਮਨਾ ਲਿਆ। ਇਸ ਤਰ੍ਹਾਂ ਜ. ਸੰਤੋਖ ਸਿੰਘ ਦੀ ਜਿੱਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਿਰੋਧੀਆਂ ਦੀ ਉਕਸਾਹਟ ਵਿਚ ਆ ਕੇ ਉਨ੍ਹਾਂ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਅਤੇ ਉਨ੍ਹਾਂ ਤੋਂ ਦੂਰ ਹੋ ਗਏ।
ਇਸੇ ਮੌਕੇ ਦਾ ਫਾਇਦਾ ਉਠਾਉਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਭਰੋਸੇਯੋਗ ਵਿਅਕਤੀ ਦੇ ਸਹਿਯੋਗ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਵਿਚ ਲੈਕੇ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਹਰ ਰੋਜ਼ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।
ਦੱਸਿਆ ਜਾਂਦਾ ਹੈ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾਧਾਰੀਆਂ ਨੂੰ ਵਿਖਾਵੇ ਵਜੋਂ ਕਬਜ਼ਾ ਛੱਡਣ ਦੇ ਲਈ ਮੰਨਾਉਂਦੇ ਰਹਿੰਦੇ ਅਤੇ ਕਬਜ਼ਾ ਛੁਡਾਣ ਦੀ ਬਜਾਏ ਉਹ ਹਾਲਾਤ ਕਾਬੂ ਵਿਚ ਰੱਖਣ ਦੇ ਯਤਨ ਕਰਦੇ ਰਹਿੰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਦੇ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁੱਜਣ ਤੋਂ ਪਹਿਲਾਂ ਹੀ ਰੋਕ ਲੈਂਦੀ ਅਤੇ ਇਸਦੇ ਨਾਲ ਹੀ ਕਬਜ਼ਾ ਛੱਡਣ ਲਈ ਦਬਾਉ ਬਣਾਉਣ ਦਾ ਨਾਟਕ ਕਰਦੀ ਰਹਿੰਦੀ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਦੇ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ ਕੇ ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਦੇ ਰਹਿੰਦੇ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਇਸ ਸਥਿਤੀ ਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਦੇ ਵਿਰੁਧ ਸਿੱਖਾਂ ਵਿਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸਦੇ ਵਿਰੁੱਧ ਸਿੱਖਾਂ ਵਿਚ ਕੋਈ ਪ੍ਰਤੀਕ੍ਰਿਆ ਨਾ ਹੋਵੇ।
ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਂਦਰੀ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ ਗੁਰਦੁਆਰਾ ਕਮੇਟੀ ਭੰਗ ਕਰ, ਉਸਦੀ ਥਾਂ ਇਕ ਪੰਜ ਮੈਂਬਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਗਠਿਤ ਕਰ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਂਪ ਦਿੱਤਾ। ਇਸ ਪੰਜ ਮੈਂਬਰੀ ਬੋਰਡ ਵਿਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।
ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ’ਤੇ ਕਬਜ਼ਾ ਕਰੀ ਬੈਠੇ ਵਿਅਕਤੀਆਂ ਤੱਕ ਪੁਜੀ, ਉਨ੍ਹਾਂ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸ ਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।
…ਅਤੇ ਅੰਤ ਵਿਚ : ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ 1975 ਵਿਚ ਜਾ ਕੇ, ਉਸ ਸਮੇਂ ਹੀ ਹੋਈਆਂ, ਜਦੋਂ ਮੁੜ ਜ. ਸੰਤੋਖ ਸਿੰਘ ਨੂੰ ਕਾਂਗਰਸ ਦੀ ਨੇੜਤਾ ਪ੍ਰਾਪਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਜ. ਸੰਤੋਖ ਸਿੰਘ ਦੇ ਬਦਲ ਦੀ ਤਲਾਸ਼ ਲਗਾਤਾਰ ਜਾਰੀ ਰਹੀ। ਜਦੋਂ ਕੋਈ ਹੋਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਸੌਟੀ ’ਤੇ ਪੂਰਾ ਨਾ ਉਤਰ ਸਕਿਆ ਤਾਂ ਆਖਿਰ ਜ. ਸੰਤੋਖ ਸਿੰਘ ਨੂੰ ਹੀ ਅੱਗੇ ਲਿਆਂਦਾ ਗਿਆ। ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਭਾਵੇਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੜੀਆਂ ਗਈਆਂ ਸਨ, ਪਰ ਉਨ੍ਹਾਂ ਚੋਣਾਂ ਵਿਚ ਜਿਹੜੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ, ਉਨ੍ਹਾਂ ਵਿਚੋਂ ਬਹੁਤੇ ਕਾਂਗਰਸ ਵਲੋਂ ਦਿੱਤੀ ਗਈ ਸੂਚੀ ਵਿਚੋਂ ਹੀ ਲਏ ਗਏ ਹੋਏ ਸਨ। ਦਿਲਚਸਪ ਗੱਲ ਇਹ ਵੀ ਹੈ ਕਿ ਕਾਂਗਰਸ ਦੀ ਸੂਚੀ ਵਿਚੋਂ ਆਏ ਉਮੀਦਵਾਰਾਂ ਵਿਚੋਂ ਬਹੁਤਿਆਂ ਨੇ ਸਮਾਂ ਆਉਣ ’ਤੇ ਅਕਾਲੀ ਦਲ ਪ੍ਰਤੀ ਹੀ ਵਫਾਦਾਰੀ ਨਿਭਾਈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਵਿਚ ਜ. ਸੰਤੋਖ ਸਿੰਘ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਅਕਾਲੀ ਦਲ ਦੇ ਨਾਲ ਖੜ੍ਹੇ ਹੋਣ ਨੂੰ ਪਹਿਲ ਦਿਤੀ।

No comments:

Post a Comment