Thursday, November 25, 2010

ਬੁਸ਼ ਦੀ ਕਿਤਾਬ ‘ਡਿਸੀਜ਼ਨ ਪੁਆਇੰਟ’ ਦੀਆਂ 10 ਲੱਖ ਤੋਂ ਵੱਧ ਕਾਪੀਆਂ ਵਿਕੀਆਂ

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਵੀ ਬੈਸਟ ਸੈਲਰ ਲੇਖਕਾਂ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਕਿਤਾਬ ‘ਡਿਸੀਜ਼ਨ ਪੁਆਇੰਟ’ ਦੀਆਂ ਹੁਣ ਤਕ 10 ਲੱਖ ਕਾਪੀਆਂ ਵਿਕ ਚੁੱਕੀਆਂ ਹਨ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਬੁਸ਼ ਅਮਰੀਕਾ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕ ਰਾਸ਼ਟਰਪਤੀ ਵਰਗ ਵਿਚ ਸ਼ਾਮਲ ਹੋ ਗਏ ਹਨ। ‘ਡਿਸੀਜ਼ਨ ਪੁਆਇੰਟ’ ਦੇ ਪ੍ਰਕਾਸ਼ਕ ਕ੍ਰਾਉਨ ਪਬਲੀਸ਼ਿੰਗ ਨੇ ਅੱਜ ਕਿਹਾ ਕਿ ਇਸ ਕਿਤਾਬ  ਨੂੰ 9 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਦੀਆਂ ਹੁਣ ਤਕ 11 ਲੱਖ ਕਾਪੀਆਂ ਵਿਕ ਚੁੱਕੀਆਂ ਹਨ। ਇਸ ਕਿਤਾਬ ਦੀਆਂ ਇਕ ਲੱਖ 35 ਹਜ਼ਾਰ ਈ ਕਾਪੀਆਂ ਵੀ ਵਿਕੀਆਂ ਹਨ।

No comments:

Post a Comment